IND vs WI: ਸ਼ੁਭਮਨ ਗਿੱਲ ਨਾਲ ਓਪਨਿੰਗ 'ਚ ਫਲਾਪ ਹੋਏ ਈਸ਼ਾਨ ਕਿਸ਼ਨ, ਰੋਹਿਤ ਨਾਲ ਖੇਡ ਦੇ ਮੈਦਾਨ 'ਚ ਇੰਝ ਦਿਖਾਇਆ ਜਲਵਾ
Ishan Kishan Record India vs West Indies: ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਦੂਜੇ ਟੀ-20 ਮੈਚ ਲਈ ਗੁਆਨਾ ਦੇ ਮੈਦਾਨ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਭਾਰਤ ਨੂੰ ਪਹਿਲੇ ਮੈਚ ਵਿੱਚ ਹਾਰ ਦਾ
Ishan Kishan Record India vs West Indies: ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਦੂਜੇ ਟੀ-20 ਮੈਚ ਲਈ ਗੁਆਨਾ ਦੇ ਮੈਦਾਨ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਭਾਰਤ ਨੂੰ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਇੰਡੀਆ ਲਈ ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਨੇ ਓਪਨਿੰਗ ਕੀਤੀ। ਪਰ ਇਹ ਜੋੜੀ ਸਫਲ ਨਹੀਂ ਹੋਈ। ਈਸ਼ਾਨ ਹੁਣ ਤੱਕ ਸ਼ੁਭਮਨ ਦੇ ਨਾਲ ਟੀ-20 ਫਾਰਮੈਟ ਵਿੱਚ ਫਲਾਪ ਸਾਬਤ ਹੋਇਆ ਹੈ। ਇਸ ਦੇ ਨਾਲ ਹੀ ਈਸ਼ਾਨ ਅਤੇ ਰੋਹਿਤ ਸ਼ਰਮਾ ਦੀ ਜੋੜੀ ਹਿੱਟ ਸਾਬਤ ਹੋਈ ਹੈ।
ਈਸ਼ਾਨ ਅਤੇ ਗਿੱਲ ਪਿਛਲੇ 7 ਟੀ-20 ਮੈਚਾਂ 'ਚ ਟੀਮ ਇੰਡੀਆ ਨੂੰ ਬਤੌਰ ਓਪਨਰ ਚੰਗੀ ਸ਼ੁਰੂਆਤ ਨਹੀਂ ਦੇ ਸਕੇ ਹਨ। ਈਸ਼ਾਨ ਅਤੇ ਗਿੱਲ ਨੇ ਪਿਛਲੇ 7 ਟੀ-20 ਮੈਚਾਂ 'ਚ ਓਪਨਰ ਦੇ ਤੌਰ 'ਤੇ 27, 12, 3, 10, 17, 7, 5 ਦੌੜਾਂ ਦੀ ਸਾਂਝੇਦਾਰੀ ਕੀਤੀ। ਜਦਕਿ ਰੋਹਿਤ ਨਾਲ ਚੰਗੀ ਸਾਂਝੇਦਾਰੀ ਰਹੀ ਹੈ। ਰੋਹਿਤ ਅਤੇ ਈਸ਼ਾਨ ਨੇ ਵੀ ਸੈਂਕੜੇ ਦੀ ਸਾਂਝੇਦਾਰੀ ਕੀਤੀ ਹੈ। ਇਨ੍ਹਾਂ ਦੋਵਾਂ ਵਿਚਾਲੇ 2 ਅਰਧ ਸੈਂਕੜੇ ਦੀ ਸਾਂਝੇਦਾਰੀ ਹੋ ਚੁੱਕੀ ਹੈ। ਰੋਹਿਤ-ਈਸ਼ਾਨ ਨੇ ਸਲਾਮੀ ਬੱਲੇਬਾਜ਼ ਵਜੋਂ 69, 64, 10, 111, 9, 29 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ।
ਕਾਬਿਲੇਗੌਰ ਹੈ ਕਿ ਈਸ਼ਾਨ ਕਿਸ਼ਨ ਨੇ ਹੁਣ ਤੱਕ ਭਾਰਤ ਲਈ 28 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਸ ਨੇ 659 ਦੌੜਾਂ ਬਣਾਈਆਂ ਹਨ। ਈਸ਼ਾਨ ਨੇ ਇਸ ਫਾਰਮੈਟ 'ਚ 4 ਅਰਧ ਸੈਂਕੜੇ ਲਗਾਏ ਹਨ। ਈਸ਼ਾਨ ਨੇ ਟੀ-20 ਮੈਚ ਤੋਂ ਪਹਿਲਾਂ ਲਗਾਤਾਰ 4 ਅਰਧ ਸੈਂਕੜੇ ਲਗਾਏ ਸਨ। ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ ਵਨਡੇ ਮੈਚਾਂ 'ਚ 3 ਅਰਧ ਸੈਂਕੜੇ ਲਗਾਏ ਸਨ। ਜਦਕਿ ਟੈਸਟ 'ਚ ਅਰਧ ਸੈਂਕੜਾ ਲਗਾਇਆ ਸੀ। ਆਖਰੀ ਟੀ-20 ਮੈਚ 'ਚ ਉਹ ਕੁਝ ਖਾਸ ਨਹੀਂ ਕਰ ਸਕੇ।
ਦੱਸ ਦੇਈਏ ਕਿ ਭਾਰਤ ਨੂੰ ਆਖਰੀ ਟੀ-20 ਮੈਚ 'ਚ 4 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਦੂਜਾ ਮੈਚ 6 ਅਗਸਤ ਨੂੰ ਗੁਆਨਾ ਵਿੱਚ ਖੇਡਿਆ ਜਾਵੇਗਾ। ਤੀਜਾ ਟੀ-20 ਮੈਚ ਵੀ ਇੱਥੇ ਖੇਡਿਆ ਜਾਵੇਗਾ ਜੋ ਕਿ 8 ਅਗਸਤ ਨੂੰ ਹੋਵੇਗੀ। ਸੀਰੀਜ਼ ਦਾ ਚੌਥਾ ਅਤੇ ਪੰਜਵਾਂ ਮੈਚ 12 ਅਗਸਤ ਅਤੇ 13 ਅਗਸਤ ਨੂੰ ਫਲੋਰੀਡਾ ਵਿੱਚ ਖੇਡਿਆ ਜਾਵੇਗਾ। ਭਾਰਤ ਨੇ ਪਹਿਲੀ ਵਨਡੇ ਸੀਰੀਜ਼ 'ਚ ਟੀ-20 ਸੀਰੀਜ਼ 2-1 ਨਾਲ ਜਿੱਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।