INDW vs BANW: ਖਰਾਬ ਅੰਪਾਇਰਿੰਗ 'ਤੇ ਭੜਕੀ ਹਰਮਨਪ੍ਰੀਤ ਕੌਰ! ਤੀਜੇ ਵਨਡੇ ਤੋਂ ਬਾਅਦ ਲਾਏ ਗੰਭੀਰ ਦੋਸ਼
Harmanpreet Kaur Team India: ਭਾਰਤ ਦੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਬੰਗਲਾਦੇਸ਼ ਦੇ ਖਿਲਾਫ਼ ਤੀਜੇ ਵਨਡੇ ਤੋਂ ਬਾਅਦ ਅੰਪਾਇਰਿੰਗ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਹਨ।
Harmanpreet Kaur IND W vs BAN W 3rd ODI: ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਗਈ। ਸੀਰੀਜ਼ ਦਾ ਆਖਰੀ ਮੈਚ ਟਾਈ ਹੋ ਗਿਆ। ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੈਚ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਖਰਾਬ ਅੰਪਾਇਰਿੰਗ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਹਰਮਨਪ੍ਰੀਤ ਨੇ ਕਿਹਾ ਕਿ ਉਹ ਕੁਝ ਫੈਸਲਿਆਂ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨੇ ਅੰਪਾਇਰਿੰਗ ਨੂੰ ਬਹੁਤ ਮਾੜਾ ਕਰਾਰ ਦਿੱਤਾ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਢਾਕਾ 'ਚ ਖੇਡਿਆ ਗਿਆ।
ਹਰਮਨਪ੍ਰੀਤ ਨੇ ਮੈਚ ਤੋਂ ਬਾਅਦ ਕਿਹਾ, ''ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਮੈਚ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਕ੍ਰਿਕਟ ਤੋਂ ਇਲਾਵਾ ਇੱਥੇ ਜਿਸ ਤਰ੍ਹਾਂ ਦੀ ਅੰਪਾਇਰਿੰਗ ਕੀਤੀ ਜਾਂਦੀ ਹੈ, ਉਸ ਨੂੰ ਦੇਖ ਕੇ ਮੈਂ ਹੈਰਾਨ ਹਾਂ। ਜਦੋਂ ਅਸੀਂ ਅਗਲੀ ਵਾਰ ਆਵਾਂਗੇ, ਅਸੀਂ ਪਹਿਲਾਂ ਹੀ ਇਸ ਤਰ੍ਹਾਂ ਦੀ ਅੰਪਾਇਰਿੰਗ ਲਈ ਤਿਆਰ ਰਹਾਂਗੇ। ਮੈਂ ਪਹਿਲਾਂ ਵੀ ਕਿਹਾ ਸੀ ਕਿ ਇੱਥੇ ਬਹੁਤ ਮਾੜੀ ਅੰਪਾਇਰਿੰਗ ਰਹੀ ਹੈ। ਮੈਂ ਕੁਝ ਫੈਸਲਿਆਂ ਤੋਂ ਖੁਸ਼ ਨਹੀਂ ਹਾਂ।
ਹਰਮਨਪ੍ਰੀਤ ਵੀ ਬੰਗਲਾਦੇਸ਼ ਕ੍ਰਿਕਟ ਤੋਂ ਨਾਰਾਜ਼ ਨਜ਼ਰ ਆਈ। ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ, "ਸਾਡੇ ਦੇਸ਼ ਦਾ ਹਾਈ ਕਮਿਸ਼ਨ ਵੀ ਇੱਥੇ ਹੈ, ਮੈਂ ਸੋਚਿਆ ਕਿ ਤੁਸੀਂ ਉਨ੍ਹਾਂ ਨੂੰ ਸੱਦਾ ਦਿਓਗੇ।" ਪਰ ਕੋਈ ਗੱਲ ਨਹੀਂ।” ਹਰਮਨਪ੍ਰੀਤ ਨੇ ਬੀਸੀਸੀਆਈ ਟੀਮ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਤੀਜੇ ਵਨਡੇ 'ਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 225 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਭਾਰਤੀ ਟੀਮ ਵੀ 225 ਦੌੜਾਂ ਹੀ ਬਣਾ ਸਕੀ। ਟੀਮ ਇੰਡੀਆ ਲਈ ਹਰਲੀਨ ਦਿਓਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ 108 ਗੇਂਦਾਂ ਦਾ ਸਾਹਮਣਾ ਕਰਦਿਆਂ 77 ਦੌੜਾਂ ਬਣਾਈਆਂ। ਹਰਲੀਨ ਦੀ ਪਾਰੀ ਵਿੱਚ 9 ਚੌਕੇ ਸ਼ਾਮਲ ਸਨ। ਜੇਮਿਮਾ ਰੌਡਰਿਗਜ਼ ਨੇ 33 ਦੌੜਾਂ ਦੀ ਅਜੇਤੂ ਪਾਰੀ ਖੇਡੀ। ਹਾਲਾਂਕਿ ਉਹ ਭਾਰਤ ਨੂੰ ਨਹੀਂ ਜਿੱਤ ਨਹੀਂ ਦਿਲਾ ਸਕੀ। ਓਪਨਿੰਗ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 59 ਦੌੜਾਂ ਬਣਾਈਆਂ। ਸਮ੍ਰਿਤੀ ਨੇ 85 ਗੇਂਦਾਂ ਦਾ ਸਾਹਮਣਾ ਕੀਤਾ ਅਤੇ 5 ਚੌਕੇ ਲਗਾਏ। ਹਰਮਨਪ੍ਰੀਤ ਨੇ 14 ਦੌੜਾਂ ਦਾ ਯੋਗਦਾਨ ਪਾਇਆ।
ਇਹ ਵੀ ਪੜ੍ਹੋ: ਏਸ਼ੀਆ ਕੱਪ ਦੇ ਫਾਈਨਲ 'ਚ ਪਹੁੰਚੇ ਭਾਰਤ ਤੇ ਪਾਕਿਸਤਾਨ, ਕੱਲ੍ਹ ਖੇਡਿਆ ਜਾਵੇਗਾ ਖ਼ਿਤਾਬੀ ਮੁਕਾਬਲਾ