(Source: ECI/ABP News/ABP Majha)
IND vs NED: ਨੀਦਰਲੈਂਡ ਖਿਲਾਫ ਟੀਮ ਇੰਡੀਆ ਨੇ ਰਚਿਆ ਇਤਿਹਾਸ, ਪਹਿਲੀ ਵਾਰ ਭਾਰਤ ਦੇ ਟਾਪ-5 ਖਿਡਾਰੀਆਂ ਨੇ ਲਗਾਏ ਅਰਧ ਸੈਂਕੜੇ
World Cup 2023: ਭਾਰਤੀ ਓਪਨਰ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਤੋਂ ਇਲਾਵਾ ਵਿਰਾਟ ਕੋਹਲੀ, ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਨੇ ਨੀਦਰਲੈਂਡ ਵਿਰੁੱਧ 50 ਦੌੜਾਂ ਦਾ ਅੰਕੜਾ ਪਾਰ ਕੀਤਾ।
IND vs NED Stats & Records: ਟੀਮ ਇੰਡੀਆ ਦੇ ਟਾਪ ਆਰਡਰ ਨੇ ਨੀਦਰਲੈਂਡ ਖਿਲਾਫ ਇਤਿਹਾਸ ਰਚ ਦਿੱਤਾ। ਦਰਅਸਲ, ਭਾਰਤੀ ਟੀਮ ਦੇ ਟਾਪ-5 ਬੱਲੇਬਾਜ਼ਾਂ ਨੇ 50 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਪਹਿਲੀ ਵਾਰ ਭਾਰਤੀ ਟੀਮ ਦੇ ਟਾਪ-5 ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਉਣ ਦਾ ਕਾਰਨਾਮਾ ਹਾਸਲ ਕੀਤਾ। ਭਾਰਤੀ ਓਪਨਰ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਤੋਂ ਇਲਾਵਾ ਵਿਰਾਟ ਕੋਹਲੀ, ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਨੇ ਨੀਦਰਲੈਂਡ ਖਿਲਾਫ ਅਰਧ ਸੈਂਕੜੇ ਬਣਾਏ।
ਪਹਿਲੇ ਟਾਪ-5 ਭਾਰਤੀ ਬੱਲੇਬਾਜ਼ਾਂ ਨੇ ਵਿਸ਼ਵ ਕੱਪ ਵਿੱਚ ਛੂਹਿਆ 50 ਦੌੜਾਂ ਦਾ ਅੰਕੜਾ
ਭਾਰਤੀ ਬੱਲੇਬਾਜ਼ਾਂ ਨੇ ਵਨਡੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਉਪਲਬਧੀ ਹਾਸਲ ਕੀਤੀ। ਰੋਹਿਤ ਸ਼ਰਮਾ ਨੇ 54 ਗੇਂਦਾਂ 'ਤੇ 61 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 32 ਗੇਂਦਾਂ ਵਿੱਚ 51 ਦੌੜਾਂ ਦੀ ਪਾਰੀ ਖੇਡੀ। ਜਦਕਿ ਵਿਰਾਟ ਕੋਹਲੀ ਨੇ 56 ਗੇਂਦਾਂ 'ਤੇ 51 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਕੇਐਲ ਰਾਹੁਲ ਨੇ 50 ਦੌੜਾਂ ਦਾ ਅੰਕੜਾ ਛੂਹ ਲਿਆ। ਦਰਅਸਲ, ਵਿਸ਼ਵ ਕੱਪ ਦੇ 48 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਟਾਪ-5 ਭਾਰਤੀ ਬੱਲੇਬਾਜ਼ਾਂ ਨੇ ਅਰਧ ਸੈਂਕੜਾ ਲਾਉਣ ਦਾ ਕਾਰਨਾਮਾ ਕੀਤਾ ਹੈ।
ਇਹ ਵੀ ਪੜ੍ਹੋ: IND vs NED Pitch Report: ਭਾਰਤ ਤੇ ਨੀਦਰਲੈਂਡ ਦੀ ਬੈਂਗਲੁਰੂ 'ਚ ਹੋਵੇਗੀ ਟੱਕਰ, ਦੌੜਾਂ ਦੀ ਲੱਗ ਜਾਂਦੀ ਹੈ ਝੜੀ
ਵਿਸ਼ਵ ਕੱਪ ਦੇ ਮੈਚ ਵਿੱਚ ਇਨ੍ਹਾਂ ਬੱਲੇਬਾਜ਼ਾਂ ਨੇ ਲਾਇਆ ਅਰਧ ਸੈਂਕੜਾ
ਉੱਥੇ ਹੀ ਵਿਸ਼ਵ ਕੱਪ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਟੀਮ ਦੇ ਟਾਪ-5 ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਉਣ ਦਾ ਰਿਕਾਰਡ ਬਣਾਇਆ ਹੈ। ਵਿਸ਼ਵ ਕੱਪ ਦਾ ਪਹਿਲਾ ਐਡੀਸ਼ਨ 1975 ਵਿੱਚ ਖੇਡਿਆ ਗਿਆ ਸੀ। ਇਸ ਤਰ੍ਹਾਂ ਵਿਸ਼ਵ ਕੱਪ ਦੇ 48 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਵੀ ਟੀਮ ਦੇ ਟਾਪ-5 ਬੱਲੇਬਾਜ਼ਾਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਹਾਲਾਂਕਿ ਵਨਡੇ ਇਤਿਹਾਸ 'ਚ ਇਹ ਕਾਰਨਾਮਾ ਇਸ ਤੋਂ ਪਹਿਲਾਂ ਦੋ ਵਾਰ ਹੋ ਚੁੱਕਿਆ ਹੈ ਪਰ ਵਿਸ਼ਵ ਕੱਪ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ।
ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ ਤੀਜੀ ਵਾਰ ਹੋਇਆ ਇਦਾਂ
ਆਸਟਰੇਲੀਆਈ ਟੀਮ ਨੇ ਵਨਡੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਉਪਲਬਧੀ ਹਾਸਲ ਕੀਤੀ ਹੈ। ਆਸਟ੍ਰੇਲੀਆ ਦੇ ਟਾਪ ਦੇ-5 ਬੱਲੇਬਾਜ਼ਾਂ ਨੇ 2013 'ਚ ਭਾਰਤ ਖਿਲਾਫ 50 ਦੌੜਾਂ ਦਾ ਅੰਕੜਾ ਛੂਹਿਆ ਸੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਮੈਚ ਜੈਪੁਰ 'ਚ ਖੇਡਿਆ ਗਿਆ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਸਾਲ 2020 'ਚ ਭਾਰਤ ਖਿਲਾਫ ਫਿਰ ਤੋਂ ਇਹ ਉਪਲੱਬਧੀ ਹਾਸਲ ਕੀਤੀ, ਜਦੋਂ ਕੰਗਾਰੂ ਟੀਮ ਦੇ ਟਾਪ-5 ਬੱਲੇਬਾਜ਼ਾਂ ਨੇ ਫਿਫਟੀ ਬਣਾਈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਮੈਚ ਸਿਡਨੀ 'ਚ ਖੇਡਿਆ ਗਿਆ। ਇਸ ਦੇ ਨਾਲ ਹੀ ਹੁਣ ਭਾਰਤੀ ਬੱਲੇਬਾਜ਼ਾਂ ਨੇ ਨੀਦਰਲੈਂਡ ਖਿਲਾਫ ਇਹ ਉਪਲਬਧੀ ਹਾਸਲ ਕੀਤੀ ਹੈ।