ਪੜਚੋਲ ਕਰੋ

India vs Australia Test Series: ਤੀਜੇ ਦਿਨ ਆਸਟਰੇਲੀਆ ਦੇ ਨਾਂ, ਭਾਰਤ ਲਈ ਮੈਚ ਵਿਚ ਵਾਪਸੀ ਬੇਹੱਦ ਮੁਸ਼ਕਲ

IND Vs AUS Sydney Test Series: ਸਿਡਨੀ ਟੈਸਟ ਦਾ ਤੀਜਾ ਦਿਨ ਆਸਟਰੇਲੀਆ ਦੇ ਨਾਂ ਰਿਹਾ। ਆਸਟਰੇਲੀਆ ਨੇ ਮੈਚ ਵਿਚ 197 ਦੌੜਾਂ ਦੀ ਲੀਡ ਬਣਾ ਲਈ ਹੈ ਅਤੇ ਅਜੇ ਵੀ ਉਨ੍ਹਾਂ ਦੇ ਹੱਥ ਵਿਚ 8 ਵਿਕਟਾਂ ਹਨ। ਖੇਡ ਦੇ ਤੀਜੇ ਦਿਨ ਦੀ ਸਮਾਪਤੀ 'ਤੇ ਲੈਬੂਸ਼ੇਨ 47 ਅਤੇ ਸਮਿਥ ਨੇ 29 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ।

ਸਿਡਨੀ: ਭਾਰਤ ਅਤੇ ਆਸਟਰੇਲੀਆ (India vs Australia) ਵਿਚਾਲੇ ਬਾਰਡਰ-ਗਾਵਸਕਰ ਟਰਾਫੀ (Border-Gavaskar Trophy) ਦਾ ਤੀਜਾ ਟੈਸਟ ਮੈਚ ਸਿਡਨੀ ਕ੍ਰਿਕਟ ਮੈਦਾਨ ਵਿਚ ਖੇਡਿਆ ਜਾ ਰਿਹਾ ਹੈ। ਤੀਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਆਸਟਰੇਲੀਆ ਨੇ ਆਪਣੀ ਦੂਜੀ ਪਾਰੀ ਵਿਚ ਦੋ ਵਿਕਟਾਂ ਗੁਆ ਕੇ 103 ਦੌੜਾਂ ਬਣਾਇਆਂ। ਮਾਰਨਸ ਲੈਬੂਸਚੇਨ (47 *) ਅਤੇ ਸਟੀਵ ਸਮਿਥ (29 *) ਕ੍ਰੀਜ਼ 'ਤੇ ਹਨ। ਭਾਰਤ ਦੇ ਗੇਂਦਬਾਜ਼ ਮੁਹੰਮਦ ਸਿਰਾਜ ਨੇ ਵਿਲ ਪਕੋਵਸਕੀ (10) ਅਤੇ ਰਵੀਚੰਦਰਨ ਅਸ਼ਵਿਨ ਨੇ ਡੇਵਿਡ ਵਾਰਨਰ (13) ਨੂੰ ਆਊਟ ਕੀਤਾ। ਆਸਟਰੇਲੀਆ ਦੀ ਭਾਰਤ 'ਤੇ 197 ਦੌੜਾਂ ਦੀ ਬੜ੍ਹਤ ਹੈ ਅਤੇ ਉਨ੍ਹਾਂ ਕੋਲ ਅਜੇ ਅੱਠ ਵਿਕਟਾਂ ਬਾਕੀ ਹਨ। ਇਸ ਤੋਂ ਪਹਿਲਾਂ ਆਸਟਰੇਲੀਆ ਦੀਆਂ 338 ਦੌੜਾਂ ਦੇ ਜਵਾਬ ਵਿਚ ਭਾਰਤੀ ਟੀਮ ਪਹਿਲੀ ਪਾਰੀ '244 ਦੌੜਾਂ 'ਤੇ ਸਿਮਟ ਗਈ ਸੀ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (50) ਅਤੇ ਚੇਤੇਸ਼ਵਰ ਪੁਜਾਰਾ (50) ਨੇ ਭਾਰਤ ਲਈ ਅਰਧ ਸੈਂਕੜਾ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਤੋਂ ਇਲਾਵਾ ਰਿਸ਼ਭ ਪੰਤ ਨੇ 36 ਦੌੜਾਂ ਬਣਾਈਆਂ। ਭਾਰਤੀ ਟੀਮ ਦੇ ਤਿੰਨ ਬੱਲੇਬਾਜ਼ ਰਨ ਆਊਟ ਹੋਏ। ਮੁਹੰਮਦ ਸਿਰਾਜ ਭਾਰਤ ਲਈ ਆਊਟ ਹੋਣ ਵਾਲਾ ਆਖਰੀ ਬੱਲੇਬਾਜ਼ ਸੀ ਅਤੇ ਰਵਿੰਦਰ ਜਡੇਜਾ 28 ਦੌੜਾਂ 'ਤੇ ਅਜੇਤੂ ਰਿਹਾ। ਆਸਟਰੇਲੀਆ ਲਈ ਪੈਟ ਕਮਿੰਸ ਨੇ ਚਾਰ, ਜੋਸ਼ ਹੇਜ਼ਲਵੁੱਡ ਨੇ ਦੋ ਅਤੇ ਮਿਸ਼ੇਲ ਸਟਾਰਕ ਨੇ ਇੱਕ ਵਿਕਟ ਲਈ। ਪਹਿਲੀ ਪਾਰੀ ਦੇ ਅਧਾਰ 'ਤੇ ਆਸਟਰੇਲੀਆ ਨੂੰ 94 ਦੌੜਾਂ ਦੀ ਲੀਡ ਮਿਲੀ ਹੈ। India vs Australia Test Series: ਤੀਜੇ ਦਿਨ ਆਸਟਰੇਲੀਆ ਦੇ ਨਾਂ, ਭਾਰਤ ਲਈ ਮੈਚ ਵਿਚ ਵਾਪਸੀ ਬੇਹੱਦ ਮੁਸ਼ਕਲ ਇਸ ਤੋਂ ਪਹਿਲਾਂ ਸਿਡਨੀ ਟੈਸਟ ਦੇ ਤੀਜੇ ਦਿਨ ਭਾਰਤ ਦੀ ਚੰਗੀ ਸ਼ੁਰੂਆਤ ਨਹੀਂ ਹੋਈ। ਕਪਤਾਨ ਅਜਿੰਕਿਆ ਰਹਾਣੇ 70 ਗੇਂਦਾਂ ਵਿੱਚ 22 ਦੌੜਾਂ ਬਣਾ ਕੇ ਪੈਟ ਕਮਿੰਸ ਦਾ ਸ਼ਿਕਾਰ ਹੋਏ। ਇਸ ਦੇ ਨਾਲ ਹੀ ਖ਼ਰਾਬ ਫਾਰਮ ਨਾਲ ਜੂਝ ਰਹੀ ਹਨੁਮਾ ਵਿਹਾਰੀ 38 ਗੇਂਦਾਂ ਵਿਚ ਚਾਰ ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਕ੍ਰੀਜ਼ 'ਤੇ ਉਤਰੇ ਭਾਰਤੀ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਪੁਜਾਰਾ ਨਾਲ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਪੰਤ ਆਸਟਰੇਲੀਆ ਖ਼ਿਲਾਫ਼ 9ਵੀਂ ਪਾਰੀ ਵਿਚ 25 ਤੋਂ ਜ਼ਿਆਦਾ ਦਾ ਸਕੋਰ ਹਾਸਲ ਕਰਨ ਵਿਚ ਕਾਮਯਾਬ ਰਿਹਾ, ਹਾਲਾਂਕਿ ਉਹ ਸਿਰਫ 36 ਦੌੜਾਂ ਬਣਾ ਕੇ ਆਊਟ ਹੋ ਗਿਆ। ਆਸਟਰੇਲੀਆ ਨੇ ਨਵੀਂ ਗੇਂਦ ਲੈਣ ਤੋਂ ਬਾਅਦ ਪੰਤ ਨੂੰ ਜੋਸ਼ ਹੇਜ਼ਲਵੁੱਡ ਨੇ ਆਊਟ ਕੀਤਾ। ਇਸ ਦੇ ਨਾਲ ਹੀ ਕਮਿੰਸ ਨੇ ਪੁਜਾਰਾ ਨੂੰ ਚੌਥੀ ਵਾਰ ਇਸ ਸੀਰੀਜ਼ 'ਚ ਆਊਟ ਕੀਤਾ। ਪੁਜਾਰਾ ਪਹਿਲੀ 100 ਗੇਂਦਾਂ ਵਿੱਚ ਇੱਕ ਵੀ ਬਾਉਂਡਰੀ ਨਹੀਂ ਮਾਰ ਸਕਿਆ ਅਤੇ ਉਸ ਦੇ ਬਚਾਅ ਪੱਖੀ ਰਵੱਈਏ ਨੇ ਟੀਮ ਨੂੰ ਪ੍ਰਭਾਵਿਤ ਕੀਤਾ। ਆਸਟਰੇਲੀਆ ਦੀ ਪਹਿਲੀ ਪਾਰੀ 'ਚ ਸਟੀਵ ਸਮਿਥ ਦੇ ਸਿੱਧੇ ਥ੍ਰੋਅ 'ਤੇ ਦੌੜ ਕੇ ਸੁਰਖੀਆਂ ਬਨਾਉਣ ਵਾਲੇ ਰਵਿੰਦਰ ਜਡੇਜਾ ਹੁਣ ਦੂਜੇ ਕਾਰਨ ਚਰਚਾ 'ਚ ਆ ਗਏ ਹਨ। ਜਡੇਜਾ ਨੇ ਰਵੀਚੰਦਰਨ ਅਸ਼ਵਿਨ (10) ਅਤੇ ਫਿਰ ਜਸਪ੍ਰੀਤ ਬੁਮਰਾਹ (0) ਨੂੰ ਆਊਟ ਕਰਵਾ ਦਿੱਤਾ। ਪਹਿਲਾ ਟੈਸਟ ਮੈਚ ਖੇਡ ਰਹੇ ਨਵਦੀਪ ਸੈਣੀ ਕੁਝ ਖਾਸ ਨਹੀਂ ਕਰ ਸਕੇ। ਉਸਨੂੰ ਮਿਸ਼ੇਲ ਸਟਾਰਕ ਨੇ ਸਿਰਫ ਤਿੰਨ ਬਣਾਕੇ ਆਊਟ ਕੀਤਾ। ਇਹ ਵੀ ਪੜ੍ਹੋWhatsApp, Facebook, Telegram ਅਤੇ Signal ਜਾਣੋ ਕਿੱਥੇ ਤੁਹਾਡਾ ਕਿੰਨਾ ਡਾਟਾ ਸੇਵ ਹੁੰਦਾ ਹੈ? ਇਸ ਤੋਂ ਪਹਿਲਾਂ ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ਵਿਚ ਸਮਿਥ (131) ਦੇ 27ਵੇਂ ਟੈਸਟ ਸੈਂਕੜੇ ਅਤੇ ਮਾਰਨਸ ਲੈਬੂਸਚੇਨ (91) ਦੀ ਸ਼ਾਨਦਾਰ ਪਾਰੀ ਦੀ ਬਦੌਲਤ 338 ਦੌੜਾਂ ਬਣਾਈਆਂ। ਨੌਜਵਾਨ ਸਲਾਮੀ ਬੱਲੇਬਾਜ਼ ਵਿਲ ਪੁਕੋਵਸਕੀ (62) ਨੇ ਵੀ ਚੰਗੀ ਪਾਰੀ ਖੇਡੀ। ਰਵਿੰਦਰ ਜਡੇਜਾ ਨੇ ਚਾਰ, ਜਸਪ੍ਰੀਤ ਬੁਮਰਾਹ ਅਤੇ ਨਵਦੀਪ ਸੈਣੀ ਨੇ ਆਪਣਾ ਪਹਿਲਾ ਟੈਸਟ ਖੇਡਦਿਆਂ ਦੋ ਵਿਕਟਾਂ ਲਈਆਂ ਜਦਕਿ ਮੁਹੰਮਦ ਸਿਰਾਜ ਨੇ ਇੱਕ ਵਿਕਟ ਲਈ। ਜਡੇਜਾ ਨੇ ਸ਼ਾਨਦਾਰ ਥ੍ਰੋਅ 'ਤੇ ਸਮਿਥ ਨੂੰ ਆਊਟ ਕਰਕੇ ਆਸਟਰੇਲੀਆਈ ਪਾਰੀ ਦੀ ਸਮਾਪਤੀ ਕੀਤੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Shubman Gill: ਸ਼ੁਭਮਨ ਗਿੱਲ ਨੂੰ ਲੈ ਕੇ ਵੱਡਾ ਅਪਡੇਟ, ਸ਼੍ਰੀਲੰਕਾ ਖਿਲਾਫ ਪਹਿਲਾ ਟੈਸਟ...
Shubman Gill: ਸ਼ੁਭਮਨ ਗਿੱਲ ਨੂੰ ਲੈ ਕੇ ਵੱਡਾ ਅਪਡੇਟ, ਸ਼੍ਰੀਲੰਕਾ ਖਿਲਾਫ ਪਹਿਲਾ ਟੈਸਟ...
IND vs SL: ਕੇਐਲ ਰਾਹੁਲ ਬਣੇ ਟੀਮ ਇੰਡੀਆ ਦੇ ਕਪਤਾਨ, ਸ਼ੁਭਮਨ ਗਿੱਲ ਨੂੰ ਕੀਤਾ ਰਿਪਲੇਸ!
IND vs SL: ਕੇਐਲ ਰਾਹੁਲ ਬਣੇ ਟੀਮ ਇੰਡੀਆ ਦੇ ਕਪਤਾਨ, ਸ਼ੁਭਮਨ ਗਿੱਲ ਨੂੰ ਕੀਤਾ ਰਿਪਲੇਸ!
2027 ਦੇ ਵਰਲਡ ਕੱਪ ਕੁਆਲੀਫਾਇਰ ਦੇ ਸ਼ਡਿਊਲ ਦਾ ਐਲਾਨ, 10 ਟੀਮਾਂ ਵਿਚਾਲੇ ਹੋਵੇਗੀ ਟੱਕਰ; ਦੇਖੋ
2027 ਦੇ ਵਰਲਡ ਕੱਪ ਕੁਆਲੀਫਾਇਰ ਦੇ ਸ਼ਡਿਊਲ ਦਾ ਐਲਾਨ, 10 ਟੀਮਾਂ ਵਿਚਾਲੇ ਹੋਵੇਗੀ ਟੱਕਰ; ਦੇਖੋ
'ਮਾਫ਼ ਕਰਨਾ ਐਸ਼ ਭਾਈ...' ਅਰਸ਼ਦੀਪ ਸਿੰਘ ਨੇ ਰਵੀਚੰਦਰਨ ਅਸ਼ਵਿਨ ਤੋਂ ਮੁਆਫੀ ਕਿਉਂ ਮੰਗੀ?
'ਮਾਫ਼ ਕਰਨਾ ਐਸ਼ ਭਾਈ...' ਅਰਸ਼ਦੀਪ ਸਿੰਘ ਨੇ ਰਵੀਚੰਦਰਨ ਅਸ਼ਵਿਨ ਤੋਂ ਮੁਆਫੀ ਕਿਉਂ ਮੰਗੀ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Embed widget