IND vs CAN: ਅਮਰੀਕਾ ਦੇ ਫਲੋਰੀਡਾ 'ਚ ਮੀਂਹ ਕਾਰਨ ਤੀਸਰਾ ਮੈਚ ਰੱਦ ਹੋਣ 'ਤੇ ਭੜਕੇ ਸੁਨੀਲ ਗਾਵਸਕਰ, ਆਈਸੀਸੀ 'ਤੇ ਖੜ੍ਹੇ ਕੀਤੇ ਕਈ ਸਵਾਲ
Sunil Gavaskar: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਫਲੋਰੀਡਾ ਵਿੱਚ ਮੀਂਹ ਕਾਰਨ ਮੈਚ ਰੱਦ ਹੋਣ ਤੋਂ ਬਾਅਦ ਗੁੱਸੇ ਵਿੱਚ ਆ ਗਏ। ਉਨ੍ਹਾਂ ਨੇ ਆਈਸੀਸੀ 'ਤੇ ਕਈ ਸਵਾਲ ਖੜ੍ਹੇ ਕੀਤੇ।
Sunil Gavaskar On Abandoned Match: ਟੀ-20 ਵਿਸ਼ਵ ਕੱਪ 2024 ਵਿੱਚ, ਟੀਮ ਇੰਡੀਆ ਨੇ ਅਮਰੀਕਾ ਦੇ ਫਲੋਰਿਡਾ ਵਿੱਚ ਗਰੁੱਪ ਪੜਾਅ ਦਾ ਆਖਰੀ ਮੈਚ ਖੇਡਣਾ ਸੀ। ਫਲੋਰੀਡਾ ਦੇ ਸੈਂਟਰਲ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਟਰਫ ਗਰਾਊਂਡ 'ਤੇ ਹੋਣ ਵਾਲਾ ਇਹ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਫਲੋਰੀਡਾ ਵਿੱਚ ਇਹ ਲਗਾਤਾਰ ਤੀਜਾ ਮੈਚ ਰੱਦ ਹੋਇਆ। ਫਲੋਰੀਡਾ 'ਚ ਕੁੱਲ 4 ਮੈਚ ਖੇਡੇ ਜਾਣੇ ਸਨ, ਜਿਨ੍ਹਾਂ 'ਚੋਂ 3 ਮੀਂਹ ਕਾਰਨ ਰੱਦ ਹੋ ਗਏ। ਸੁਨੀਲ ਗਾਵਸਕਰ ਨੂੰ ਮੈਚਾਂ ਦਾ ਲਗਾਤਾਰ ਰੱਦ ਹੋਣਾ ਪਸੰਦ ਨਹੀਂ ਸੀ। ਉਸ ਨੇ ਆਈਸੀਸੀ ਦੇ ਸਾਹਮਣੇ ਸਵਾਲ ਖੜ੍ਹੇ ਕੀਤੇ ਹਨ।
ਮੀਂਹ ਕਾਰਨ ਪਾਕਿਸਤਾਨ ਨੂੰ ਗਰੁੱਪ ਗੇੜ ਤੋਂ ਹੀ ਬਾਹਰ ਹੋਣਾ ਪਿਆ। ਹਾਲਾਂਕਿ ਟੀਮ ਇੰਡੀਆ 'ਤੇ ਮੀਂਹ ਦਾ ਕੋਈ ਅਸਰ ਨਹੀਂ ਪਿਆ ਕਿਉਂਕਿ ਟੀਮ ਪਹਿਲਾਂ ਹੀ ਸੁਪਰ-8 ਲਈ ਕੁਆਲੀਫਾਈ ਕਰ ਚੁੱਕੀ ਸੀ। ਭਾਰਤ ਬਨਾਮ ਕੈਨੇਡਾ ਮੈਚ ਦੇ ਰੱਦ ਹੋਣ ਨੂੰ ਦੇਖਦੇ ਹੋਏ ਗਾਵਸਕਰ ਨੇ ਕਮੈਂਟਰੀ ਦੌਰਾਨ ਕਿਹਾ, ''ਆਈਸੀਸੀ ਨੂੰ ਅਜਿਹੀ ਜਗ੍ਹਾ 'ਤੇ ਮੈਚ ਨਹੀਂ ਕਰਵਾਉਣਾ ਚਾਹੀਦਾ ਜਿੱਥੇ ਪੂਰੇ ਮੈਦਾਨ ਨੂੰ ਕਵਰ ਕਰਨ ਦਾ ਕੋਈ ਇੰਤਜ਼ਾਮ ਨਾ ਹੋਵੇ। ਤੁਸੀਂ ਸਿਰਫ਼ ਪਿੱਚ ਨੂੰ ਢੱਕ ਕੇ ਅਜਿਹਾ ਨਹੀਂ ਕਰ ਸਕਦੇ। ਬਾਕੀ ਜ਼ਮੀਨ ਮੀਂਹ ਦੇ ਪਾਣੀ ਨਾਲ ਗਿੱਲੀ ਹੁੰਦੀ ਰਹਿੰਦੀ ਹੈ।"
ਫਲੋਰੀਡਾ ਵਿੱਚ ਤਿੰਨ ਮੈਚ ਹੋੇਏ ਰੱਦ
2024 ਟੀ-20 ਵਿਸ਼ਵ ਕੱਪ ਦੇ ਕੁੱਲ ਚਾਰ ਮੈਚ ਫਲੋਰੀਡਾ ਵਿੱਚ ਹੋਣੇ ਸਨ, ਜਿਨ੍ਹਾਂ ਵਿੱਚੋਂ ਤਿੰਨ ਮੈਚ ਮੀਂਹ ਕਾਰਨ ਰੱਦ ਹੋ ਗਏ ਸਨ। ਅਜੇ ਇੱਕ ਮੈਚ ਬਾਕੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਲੋਰੀਡਾ 'ਚ ਆਖਰੀ ਮੈਚ ਖੇਡਿਆ ਜਾ ਸਕਦਾ ਹੈ ਜਾਂ ਨਹੀਂ। ਇੱਥੇ ਪਹਿਲਾ ਮੈਚ ਸ੍ਰੀਲੰਕਾ ਅਤੇ ਨੇਪਾਲ ਵਿਚਾਲੇ ਖੇਡਿਆ ਜਾਣਾ ਸੀ, ਜੋ ਮੀਂਹ ਕਾਰਨ ਰੱਦ ਹੋ ਗਿਆ ਸੀ। ਫਿਰ ਅਗਲੇ ਦੋ ਮੈਚ ਇੱਥੇ ਅਮਰੀਕਾ-ਆਇਰਲੈਂਡ ਅਤੇ ਭਾਰਤ-ਕੈਨੇਡਾ ਵਿਚਾਲੇ ਹੋਣੇ ਸਨ। ਇਹ ਦੋਵੇਂ ਮੈਚ ਵੀ ਮੀਂਹ ਕਾਰਨ ਪ੍ਰਭਾਵਿਤ ਹੋਏ ਅਤੇ ਰੱਦ ਹੋ ਗਏ। ਹੁਣ ਇੱਥੇ ਆਖਰੀ ਮੈਚ ਪਾਕਿਸਤਾਨ ਦਾ ਹੈ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।