IND vs PAK, T20 WC: ਮੈਚ ਤੋਂ ਪਹਿਲਾਂ ਮੈਲਬੋਰਨ ਪਹੁੰਚ ਕੇ ਭਾਰਤੀ ਪ੍ਰਸ਼ੰਸਕਾਂ ਨੇ ਬੰਨ੍ਹਿਆ ਰੰਗ, ਵੇਖੋ ਕੀ ਹੈ ਨਜ਼ਾਰਾ
IND vs PAK, T20 WC: ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਲਬੋਰਨ ਕ੍ਰਿਕਟ ਗਰਾਊਂਡ 'ਚ ਮੈਚ ਖੇਡਿਆ ਜਾਣਾ ਹੈ। ਇਸ ਮੈਚ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ।
IND vs PAK, T20 World Cup 2022: ਭਾਰਤ ਅਤੇ ਪਾਕਿਸਤਾਨ ਅੱਜ ਆਹਮੋ-ਸਾਹਮਣੇ ਆ ਕੇ ਆਪਣੇ-ਆਪਣੇ ਟੀ-20 ਵਿਸ਼ਵ ਕੱਪ 2022 (T20 World Cup 2022) ਮੁਹਿੰਮ ਦੀ ਸ਼ੁਰੂਆਤ ਕਰਨਗੇ। ਦੋਵਾਂ ਦੇਸ਼ਾਂ ਦੇ ਪ੍ਰਸ਼ੰਸਕਾਂ 'ਚ ਇਸ ਮੈਚ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਭਾਰਤੀ ਪ੍ਰਸ਼ੰਸਕਾਂ ਨੇ ਮੈਲਬੌਰਨ ਕ੍ਰਿਕਟ ਗਰਾਊਂਡ ਪਹੁੰਚ ਕੇ ਆਪਣਾ ਜੋਸ਼ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ, ਜਿਸ 'ਚ ਪ੍ਰਸ਼ੰਸਕ ਮੈਦਾਨ ਦੇ ਬਾਹਰ ਗੀਤਾਂ 'ਤੇ ਝੂਮਦੇ ਨਜ਼ਰ ਆ ਰਹੇ ਹਨ।
ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਦਿਖਾਈ ਦੇ ਰਿਹੈ
ਜ਼ਿਕਰਯੋਗ ਹੈ ਕਿ ਇਸ ਮੈਚ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਉਹ ਦਿਨ ਆ ਗਿਆ ਹੈ, ਜਦੋਂ ਦੋਵੇਂ ਟੀਮਾਂ ਮੈਲਬੋਰਨ 'ਚ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਪ੍ਰਸ਼ੰਸਕ ਬਾਲੀਵੁੱਡ ਦੇ ਗੀਤਾਂ 'ਤੇ ਖੂਬ ਝੂਮਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਨ੍ਹਾਂ ਵੀਡੀਓਜ਼ 'ਚ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਪ੍ਰਸ਼ੰਸਕ ਹੱਥਾਂ 'ਚ ਤਿਰੰਗਾ ਫੜ ਕੇ ਖੁਸ਼ੀ-ਖੁਸ਼ੀ ਨੱਚਦੇ ਨਜ਼ਰ ਆ ਰਹੇ ਹਨ। ਭਾਰਤੀ ਪ੍ਰਸ਼ੰਸਕਾਂ ਦਾ ਇਹ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
Cricket, songs, dance, fun - It's incredible at MCG. pic.twitter.com/QXXlpTRQDx
— Johns. (@CricCrazyJohns) October 23, 2022
#WATCH | Excited cricket fans outside Melbourne Cricket Ground as arch-rivals India, Pakistan lock horns in ICC Men's T20 World Cup at the iconic MCG in Melbourne today#Australia pic.twitter.com/AlYx32bRNI
— ANI (@ANI) October 23, 2022
ਟੀਮ ਦੀ ਜ਼ਿੰਮੇਵਾਰੀ
ਇਸ ਮੈਚ ਨੂੰ ਲੈ ਕੇ ਭਾਰਤੀ ਟੀਮ 'ਤੇ ਵੱਡੀ ਜ਼ਿੰਮੇਵਾਰੀ ਹੈ। ਕੱਲ ਯਾਨੀ 24 ਅਕਤੂਬਰ, ਸੋਮਵਾਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ। ਅੱਜ ਭਾਰਤੀ ਦੀ ਜਿੱਤ ਭਲਕੇ ਭਾਰਤੀ ਪ੍ਰਸ਼ੰਸਕਾਂ ਲਈ ਵੱਡਾ ਪਟਾਕਾ ਸਾਬਤ ਹੋ ਸਕਦੀ ਹੈ। ਇਸ ਤੋਂ ਪਹਿਲਾਂ 2021 ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਖੇਡੇ ਗਏ ਮੈਚ 'ਚ ਭਾਰਤੀ ਟੀਮ ਨੂੰ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਟੀਮ ਇੰਡੀਆ ਯਕੀਨੀ ਤੌਰ 'ਤੇ ਪਿਛਲੇ ਖਾਤੇ ਦੀ ਬਰਾਬਰੀ ਕਰਨਾ ਚਾਹੇਗੀ।
What an atmosphere already outside the MCG - fans enjoying at the Fanzone arena. pic.twitter.com/V6FqGAlgyF
— Mufaddal Vohra (@mufaddal_vohra) October 23, 2022
ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਰਿਸ਼ਭ ਪੰਤ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ ਅਤੇ ਦੀਪਕ ਹੁੱਡਾ।
ਟੀ-20 ਵਿਸ਼ਵ ਕੱਪ ਲਈ ਪਾਕਿਸਤਾਨੀ ਟੀਮ
ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ, ਫਖਰ ਜ਼ਮਾਨ, ਸ਼ਾਨ ਮਸੂਦ, ਮੁਹੰਮਦ ਨਵਾਜ਼, ਖੁਸ਼ਦਿਲ ਸ਼ਾਹ, ਆਸਿਫ ਅਲੀ, ਹੈਦਰ ਅਲੀ, ਇਫਤਿਖਾਰ ਅਹਿਮਦ, ਹਰਿਸ ਰਊਫ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਮੁਹੰਮਦ ਵਸੀਮ, ਸ਼ਾਦਾਬ ਖਾਨ, ਮੁਹੰਮਦ ਹਸਨੈਨ।