ਪੜਚੋਲ ਕਰੋ
(Source: ECI/ABP News)
IPL 2020 Best Bowlers: ਮਲਿੰਗਾ ਆਈਪੀਐਲ ਦਾ ਬੇਤਾਜ ਬਾਦਸ਼ਾਹ, ਹੁਣ ਇਸ ਗੇਂਦਬਾਜ਼ ਕੋਲ ਨੰਬਰ ਵਨ ਬਣਨ ਦਾ ਮੌਕਾ
ਲਸਿਥ ਮਲਿੰਗਾ ਨਿੱਜੀ ਕਾਰਨਾਂ ਕਰਕੇ 13ਵੇਂ ਸੀਜ਼ਨ ਵਿੱਚ ਹਿੱਸਾ ਨਹੀਂ ਲੈ ਰਹੇ। ਮਲਿੰਗਾ ਦੇ ਇਸ ਸੀਜ਼ਨ ਵਿੱਚੋਂ ਆਊਟ ਹੋਣ ਕਰਕੇ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਖ਼ਤਰੇ ਵਿੱਚ ਹੈ।
![IPL 2020 Best Bowlers: ਮਲਿੰਗਾ ਆਈਪੀਐਲ ਦਾ ਬੇਤਾਜ ਬਾਦਸ਼ਾਹ, ਹੁਣ ਇਸ ਗੇਂਦਬਾਜ਼ ਕੋਲ ਨੰਬਰ ਵਨ ਬਣਨ ਦਾ ਮੌਕਾ IPL 2020 Best Bowlers: Malinga is the king of IPL, now this bowler has a chance to become number one IPL 2020 Best Bowlers: ਮਲਿੰਗਾ ਆਈਪੀਐਲ ਦਾ ਬੇਤਾਜ ਬਾਦਸ਼ਾਹ, ਹੁਣ ਇਸ ਗੇਂਦਬਾਜ਼ ਕੋਲ ਨੰਬਰ ਵਨ ਬਣਨ ਦਾ ਮੌਕਾ](https://static.abplive.com/wp-content/uploads/sites/5/2020/09/17142321/IPL-2020-Best-Bowlers.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਯੂਏਈ ਵਿੱਚ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਵੀ ਆਈਪੀਐਲ 13 ਵਿੱਚ ਗੇਂਦਬਾਜ਼ਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਣ ਜਾ ਰਹੀ ਹੈ। ਬੇਸ਼ੱਕ ਇਸ ਸੀਜ਼ਨ ਵਿੱਚ ਲਸਿਥ ਮਲਿੰਗਾ ਤੇ ਹਰਭਜਨ ਸਿੰਘ ਦੀ ਗੈਰਹਾਜ਼ਰੀ ਕਰਕੇ ਬਹੁਤ ਸਾਰੇ ਪੁਰਾਣੇ ਰਿਕਾਰਡ ਤੋੜਨ ਦੀ ਸੰਭਾਵਨਾ ਵਧ ਗਈ ਹੈ। ਇਹ ਦੋਵੇਂ ਸਟਾਰ ਖਿਡਾਰੀ ਨਿੱਜੀ ਕਾਰਨਾਂ ਕਰਕੇ ਟੀਮ ਤੋਂ ਆਪਣੇ ਨਾਂ ਵਾਪਸ ਲੈ ਚੁੱਕੇ ਹਨ। ਦੱਸ ਦਈਏ ਕਿ ਲਸਿਥ ਮਲਿੰਗਾ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਹਨ।
ਲਸਿਥ ਮਲਿੰਗਾ: ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਤੋਂ ਹੀ ਮਲਿੰਗਾ ਦਾ ਜਾਦੂ ਚੱਲਦਾ ਆ ਰਿਹਾ ਹੈ। ਮਲਿੰਗਾ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਿਰਫ 122 ਮੈਚ ਖੇਡ ਕੇ 170 ਵਿਕਟਾਂ ਝਟਕਾਈਆਂ ਹਨ। ਮਲਿੰਗਾ ਦੀ ਇਕੋਨਮੀ ਰੇਟ ਵੀ ਸਿਰਫ 7.14 ਹੈ। ਮਲਿੰਗਾ ਨੇ ਆਈਪੀਐਲ ਮੈਚਾਂ ਵਿੱਚ ਇੱਕ ਵਾਰ ਪੰਜ ਵਿਕਟਾਂ ਤੇ 6 ਵਾਰ ਚਾਰ ਵਿਕਟਾਂ ਹਾਸਲ ਕਰ ਸਭ ਨੂੰ ਹੈਰਾਨ ਕੀਤਾ ਹੈ।
ਅਮਿਤ ਮਿਸ਼ਰਾ: ਦਿੱਲੀ ਰਾਜਧਾਨੀ ਦੇ ਸਟਾਰ ਗੇਂਦਬਾਜ਼ ਅਮਿਤ ਮਿਸ਼ਰਾ ਕੋਲ ਮਲਿੰਗਾ ਨੂੰ ਹਰਾਉਣ ਤੇ ਆਈਪੀਐਲ ਇਤਿਹਾਸ ਦੇ ਸਭ ਤੋਂ ਸਫਲ ਗੇਂਦਬਾਜ਼ ਬਣਨ ਦਾ ਮੌਕਾ ਹੈ। ਮਿਸ਼ਰਾ ਨੇ ਹੁਣ ਤੱਕ 157 ਮੈਚ ਖੇਡੇ ਹਨ, 7.35 ਦੀ ਇਕੋਨਮੀ ਰੇਟ ਨਾਲ 157 ਵਿਕਟਾਂ ਲਈਆਂ ਹਨ। ਮਿਸ਼ਰਾ ਨੇ ਮੈਚ ਵਿੱਚ 3 ਵਾਰ ਚਾਰ ਤੇ 1 ਵਾਰ ਪੰਜ ਵਿਕਟ ਲਏ ਹਨ।
ਹਰਭਜਨ ਸਿੰਘ: ਆਈਪੀਐਲ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਦੀ ਸੂਚੀ ਵਿੱਚ ਹਰਭਜਨ ਸਿੰਘ ਤੀਜੇ ਨੰਬਰ ‘ਤੇ ਹੈ। ਹਰਭਜਨ ਨੇ ਹੁਣ ਤੱਕ 160 ਮੈਚਾਂ ਵਿੱਚ 7.05 ਦੀ ਇਕਾਨਮੀ ਰੇਟ ਨਾਲ 150 ਵਿਕਟਾਂ ਹਾਸਲ ਕੀਤੀਆਂ ਹਨ। ਹਰਭਜਨ ਨੇ ਇੱਕ ਮੈਚ ਵਿੱਚ ਚਾਰ ਤੇ ਇੱਕ ਵਾਰ ਪੰਜ ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ।
ਪਿਊਸ਼ ਚਾਵਲਾ: ਚੇਨਈ ਸੁਪਰ ਕਿੰਗਜ਼ ਵਲੋਂ 13ਵੇਂ ਸੀਜ਼ਨ ਵਿੱਚ ਹਿੱਸਾ ਲੈਣ ਜਾ ਰਹੇ ਪਿਊਸ਼ ਚਾਵਲਾ ਦਾ ਨਾਂ ਵੀ ਪੰਜ ਸਫਲ ਗੇਂਦਬਾਜ਼ਾਂ ਵਿੱਚ ਸ਼ਾਮਲ ਹੈ। ਚਾਵਲਾ ਨੇ 157 ਮੈਚਾਂ ਵਿੱਚ 7.82 ਦੀ ਇਕਾਨਮੀ ਰੇਟ ਨਾਲ 150 ਵਿਕਟਾਂ ਹਾਸਲ ਕੀਤੀਆਂ ਹਨ। ਪਿਊਸ਼ ਚਾਵਲਾ ਨੇ ਮੈਚ ਵਿੱਚ ਦੋ ਵਾਰ ਮੈਚ 'ਚ ਚਾਰ ਵਿਕਟਾਂ ਲਈਆਂ ਹਨ।
ਡਵੇਨ ਬ੍ਰਾਵੋ: ਚੇਨਈ ਸੁਪਰ ਕਿੰਗਜ਼ ਦੀ ਸਫਲਤਾ ਵਿੱਚ ਡਵੇਨ ਬ੍ਰਾਵੋ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਬ੍ਰਾਵੋ ਨੇ 134 ਮੈਚਾਂ ਵਿੱਚ 147 ਵਿਕਟਾਂ ਲਈਆਂ। ਇਸ ਸਟਾਰ ਆਲਰਾਉਂਡਰ ਨੇ ਮੈਚ ਵਿੱਚ ਦੋ ਵਾਰ ਚਾਰ ਵਿਕਟਾਂ ਲੈਣ ਦਾ ਕਾਰਨਾਮਾ ਹਾਸਲ ਕੀਤਾ ਹੈ।
IPL 2020 SRH Schedule: ਤੀਜੀ ਵਾਰ ਜਿੱਤ ਦਾ ਖਿਤਾਬ ਹਾਸਲ ਕਰਨ ਮੈਦਾਨ 'ਚ ਉਤਰੇਗੀ ਸਨਰਾਈਜ਼ਰਸ ਹੈਦਰਾਬਾਦ, ਜਾਣੋ ਕਦੋਂ ਤੇ ਕਿਸ ਨਾਲ ਮੁਕਾਬਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਅੰਮ੍ਰਿਤਸਰ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)