ਪੜਚੋਲ ਕਰੋ
(Source: ECI/ABP News)
IPL 2020: 400 ਤੋਂ ਜ਼ਿਆਦਾ ਦਿਨਾਂ ਬਾਅਦ ਮੈਦਾਨ 'ਤੇ ਪਰਤੇ ਧੋਨੀ, ਬਦਲਿਆ ਰੂਪ ਫੈਨਸ ਨੂੰ ਆ ਰਿਹਾ ਪਸੰਦ, ਸਾਕਸ਼ੀ ਨੇ ਕੀਤਾ ਇਹ ਕੁਮੈਂਟ
ਹਾਲ ਹੀ ਵਿੱਚ ਆਈਪੀਐਲ 2020 ਦੀ ਸ਼ੁਰੂਆਤ ਹੋਈ ਹੈ, ਜਿਸ ਵਿੱਚ ਮਹਿੰਦਰ ਸਿੰਘ ਧੋਨੀ ਦੇ ਨਵੇਂ ਰੂਪ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਲੁੱਕ ਤੇ ਸਟਾਈਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।
![IPL 2020: 400 ਤੋਂ ਜ਼ਿਆਦਾ ਦਿਨਾਂ ਬਾਅਦ ਮੈਦਾਨ 'ਤੇ ਪਰਤੇ ਧੋਨੀ, ਬਦਲਿਆ ਰੂਪ ਫੈਨਸ ਨੂੰ ਆ ਰਿਹਾ ਪਸੰਦ, ਸਾਕਸ਼ੀ ਨੇ ਕੀਤਾ ਇਹ ਕੁਮੈਂਟ IPL 2020: Dhoni returns to the field after more than 400 days, fans like the changed look, says Sakshi IPL 2020: 400 ਤੋਂ ਜ਼ਿਆਦਾ ਦਿਨਾਂ ਬਾਅਦ ਮੈਦਾਨ 'ਤੇ ਪਰਤੇ ਧੋਨੀ, ਬਦਲਿਆ ਰੂਪ ਫੈਨਸ ਨੂੰ ਆ ਰਿਹਾ ਪਸੰਦ, ਸਾਕਸ਼ੀ ਨੇ ਕੀਤਾ ਇਹ ਕੁਮੈਂਟ](https://static.abplive.com/wp-content/uploads/sites/5/2020/09/21193357/ms-dhoni.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾ ਸਿਰਫ ਆਪਣੀ ਖੇਡ ਲਈ ਬਲਕਿ ਆਪਣੇ ਵੱਖਰੇ ਰੂਪ ਲਈ ਵੀ ਜਾਣੇ ਜਾਂਦੇ ਹਨ। ਚਾਹੇ ਫੇਰ ਲੰਬੇ ਵਾਲ ਹੋਣ ਜਾਂ ਛੋਟੇ-ਛੋਟੇ ਹਰ ਲੁੱਕ 'ਚ ਉਹ ਵਧੀਆ ਲੱਗਦੇ ਹਨ। ਹਾਲ ਹੀ ਵਿੱਚ ਆਈਪੀਐਲ 2020 ਦੀ ਸ਼ੁਰੂਆਤ ਹੋਈ ਹੈ, ਜਿਸ ਵਿੱਚ ਐਮਐਸ ਧੋਨੀ ਦੇ ਨਵੇਂ ਰੂਪ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਲੁੱਕ ਤੇ ਸਟਾਈਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।
ਐਮਐਸ ਧੋਨੀ 437 ਦਿਨਾਂ ਦੇ ਲੰਬੇ ਸਮੇਂ ਬਾਅਦ ਕ੍ਰਿਕਟ 'ਚ ਵਾਪਸੀ ਕੀਤੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਸ਼ੁਰੂ ਹੋਏ ਇੰਡੀਅਨ ਪ੍ਰੀਮੀਅਰ ਲੀਗ 2020 ਵਿੱਚ ਮੁੰਬਈ ਇੰਡੀਅਨਜ਼ ਖਿਲਾਫ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕੀਤੀ ਸੀ। ਜਿਵੇਂ ਹੀ ਧੋਨੀ ਇਸ ਆਈਪੀਐਲ ਸੀਜ਼ਨ ਦੇ ਉਦਘਾਟਨ ਮੈਚ ਵਿੱਚ ਮੈਦਾਨ 'ਤੇ ਆਇਆ, ਲੋਕਾਂ ਦਾ ਧਿਆਨ ਸਭ ਤੋਂ ਪਹਿਲਾਂ ਉਸ ਦੇ ਦਾੜ੍ਹੀ ਦੇ ਨਵੇਂ ਅੰਦਾਜ਼ ਵੱਲ ਆਇਆ। ਇਸ ਦੇ ਨਾਲ ਹੀ ਉਸ ਦਾ ਨਵਾਂ ਲੁੱਕ ਤੁਰੰਤ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ।
ਜਦੋਂ ਐਮ ਐਸ ਧੋਨੀ ਟੌਸ ਦੌਰਾਨ ਪਹੁੰਚੇ ਤਾਂ ਮੈਚ ਰੈਫਰੀ ਦੇ ਨਾਲ ਮੌਜੂਦ ਮੁਰਲੀ ਕਾਰਤਿਕ ਉਸ ਦੇ ਬਾਈਪੇਸ ਵੇਖ ਕੇ ਹੈਰਾਨ ਰਹਿ ਗਏ। ਧੋਨੀ ਦੀ ਦਾੜ੍ਹੀ ਦੇ ਸਟਾਇਲ ਨੂੰ ਵੇਖ ਪਤਨੀ ਸਾਕਸ਼ੀ ਵੀ ਪ੍ਰਭਾਵਿਤ ਹੋਈ। ਉਸ ਨੇ ਇੰਸਟਾਗ੍ਰਾਮ ਸਟੋਰੀ 'ਤੇ ਫੋਟੋ ਪਾਉਂਦੇ ਹੋਏ ਲਿਖਿਆ 'How Handsome'।
ਧੋਨੀ ਆਈਪੀਐਲ ਦੇ ਲਗਪਗ ਹਰ ਸੀਜ਼ਨ ਵਿੱਚ ਨਵੇਂ ਲੁੱਕ ਲਈ ਜਾਣੇ ਜਾਂਦੇ ਹਨ। ਹਰ ਵਾਰ ਉਹ ਆਪਣੇ ਹੇਅਰ ਸਟਾਈਲ ਅਤੇ ਨਵੀਂ ਦਾੜ੍ਹੀ ਨਾਲ ਮੈਦਾਨ ਵਿਚ ਆਉਂਦੇ ਹਨ। ਸੀਐਸਕੇ ਕਪਤਾਨ ਨੇ ਇਸ ਤਾਜ਼ਾ ਲੁੱਕ ਨਾਲ ਆਪਣੇ ਕਰੋੜਾਂ ਫੈਨਸ ਦਾ ਦਿਲ ਜਿੱਤ ਲਿਆ। ਉਨ੍ਹਾਂ ਦੇ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਵੱਖ ਵੱਖ ਤਰ੍ਹਾਂ ਦੀਆਂ ਰਿਐਕਸ਼ਨ ਦੇ ਰਹੇ ਹਨ।
![IPL 2020: 400 ਤੋਂ ਜ਼ਿਆਦਾ ਦਿਨਾਂ ਬਾਅਦ ਮੈਦਾਨ 'ਤੇ ਪਰਤੇ ਧੋਨੀ, ਬਦਲਿਆ ਰੂਪ ਫੈਨਸ ਨੂੰ ਆ ਰਿਹਾ ਪਸੰਦ, ਸਾਕਸ਼ੀ ਨੇ ਕੀਤਾ ਇਹ ਕੁਮੈਂਟ](https://static.abplive.com/wp-content/uploads/sites/5/2020/09/21193325/Sakshi-insta-Story.jpg)
Thala #Dhoni In singam Look 😍🔥#SooraraiPottru #ipl2020schedule pic.twitter.com/YmT0yloTbE
— Suriya Fans Members ™ (@SuriyaFCMembers) September 19, 2020
Dhoni back with beard look 👌 pic.twitter.com/M4inQcIHwW
— Tej (@Annaya413) September 19, 2020
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904IPL 2020: Did MS Dhoni get inspired by this actor to change his beard style?https://t.co/MSw46MsJDa#XtraTime #MSDhoni #DhoniNewLook #CSK #IPL2020 pic.twitter.com/00TclGC25F
— XtraTime (@greymind43) September 20, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਵਿਸ਼ਵ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)