ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

KKR vs PBKS, 1st Innings Highlights: ਪੰਜਾਬ ਨੇ ਕੋਲਕਾਤਾ ਨੂੰ ਦਿੱਤਾ 180 ਦੌੜਾਂ ਦਾ ਟੀਚਾ

KKR vs PBKS: ਪੰਜਾਬ ਕਿੰਗਜ਼ ਨੇ ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 179 ਦੌੜਾਂ ਬਣਾਈਆਂ। ਪੰਜਾਬ ਲਈ ਕਪਤਾਨ ਸ਼ਿਖਰ ਧਵਨ ਨੇ 57 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

IPL 2023, KKR vs PBKS: ਕੋਲਕਾਤਾ ਨਾਈਟ ਰਾਈਡਰਜ਼ (KKR) ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ (PBKS) ਨੇ 20 ਓਵਰਾਂ ਵਿੱਚ 7 ​​ਵਿਕਟਾਂ ਦੇ ਨੁਕਸਾਨ 'ਤੇ 179 ਦੌੜਾਂ ਬਣਾਈਆਂ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਪੰਜਾਬ ਲਈ ਕਪਤਾਨ ਸ਼ਿਖਰ ਧਵਨ ਨੇ 57 ਦੌੜਾਂ ਦੀ ਪਾਰੀ ਖੇਡੀ। ਕੇਕੇਆਰ ਵੱਲੋਂ ਗੇਂਦਬਾਜ਼ੀ ਵਿੱਚ ਵਰੁਣ ਚੱਕਰਵਰਤੀ ਨੇ 3 ਵਿਕਟਾਂ ਹਾਸਲ ਕੀਤੀਆਂ। ਅਖੀਰ ਵਿੱਚ ਸ਼ਾਹਰੁਖ ਤੇ ਬਰਾੜ ਨੇ ਮੈਚ ਦਾ ਪਲੜਾ ਹੀ ਪਲਟ ਦਿੱਤਾ। ਆਖਰੀ ਓਵਰ ਵਿੱਚ ਕੁੱਲ 21 ਦੌੜਾਂ ਬਣੀਆਂ।

ਸ਼ਿਖਰ ਧਵਨ ਨੇ ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਵੱਲੋਂ ਓਪਨਿੰਗ ਵਿੱਚ ਪ੍ਰਭਸਿਮਰਨ ਸਿੰਘ ਧਵਨ ਦੇ ਨਾਲ ਉਤਰੇ। ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 21 ਦੌੜਾਂ ਦੀ ਸਾਂਝੇਦਾਰੀ ਹੋਈ। ਪ੍ਰਭਸਿਮਰਨ 8 ਗੇਂਦਾਂ 'ਤੇ 12 ਦੌੜਾਂ ਦੀ ਪਾਰੀ ਖੇਡ ਕੇ ਹਰਸ਼ਿਤ ਰਾਣਾ ਦਾ ਸ਼ਿਕਾਰ ਬਣੇ। ਪੰਜਾਬ ਲਈ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਭਾਨੁਕਾ ਰਾਜਪਕਸ਼ੇ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ।

29 ਦੇ ਸਕੋਰ 'ਤੇ ਦੂਜੇ ਝਟਕੇ ਤੋਂ ਬਾਅਦ ਸ਼ਿਖਰ ਧਵਨ ਨੇ ਲਿਆਮ ਲਿਵਿੰਗਸਟਨ ਨਾਲ ਮਿਲ ਕੇ ਪੰਜਾਬ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਦੋਵਾਂ ਵਿਚਾਲੇ ਤੀਜੇ ਵਿਕਟ ਲਈ 13 ਗੇਂਦਾਂ 'ਚ 24 ਦੌੜਾਂ ਦੀ ਸਾਂਝੇਦਾਰੀ ਹੋਈ। ਲਿਵਿੰਗਸਟਨ 9 ਗੇਂਦਾਂ 'ਤੇ 15 ਦੌੜਾਂ ਦੀ ਪਾਰੀ ਖੇਡ ਕੇ ਵਰੁਣ ਚੱਕਰਵਰਤੀ ਦਾ ਸ਼ਿਕਾਰ ਬਣੇ। ਜਦੋਂ ਪਹਿਲੇ 6 ਓਵਰਾਂ ਦੀ ਖੇਡ ਸਮਾਪਤ ਹੋਈ ਤਾਂ ਪੰਜਾਬ ਕਿੰਗਜ਼ ਦਾ ਸਕੋਰ 3 ਵਿਕਟਾਂ ਦੇ ਨੁਕਸਾਨ 'ਤੇ 58 ਦੌੜਾਂ ਸੀ।

ਸ਼ੁਰੂਆਤੀ 3 ਤੇਜ਼ ਵਿਕਟਾਂ ਗੁਆਉਣ ਤੋਂ ਬਾਅਦ ਸ਼ਿਖਰ ਧਵਨ ਅਤੇ ਜਿਤੇਸ਼ ਸ਼ਰਮਾ ਨੇ ਪੰਜਾਬ ਕਿੰਗਜ਼ ਦੀ ਪਾਰੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਲਈ। ਇਸ ਦੇ ਨਾਲ ਹੀ 10 ਓਵਰਾਂ ਦੀ ਖੇਡ ਖਤਮ ਹੋਣ 'ਤੇ ਟੀਮ ਦਾ ਸਕੋਰ 3 ਵਿਕਟਾਂ ਦੇ ਨੁਕਸਾਨ 'ਤੇ 82 ਦੌੜਾਂ 'ਤੇ ਪਹੁੰਚ ਗਿਆ। ਪੰਜਾਬ ਨੂੰ ਇਸ ਮੈਚ ਵਿੱਚ ਚੌਥਾ ਝਟਕਾ ਪਾਰੀ ਦੇ 13ਵੇਂ ਓਵਰ ਵਿੱਚ ਲੱਗਾ ਜਦੋਂ ਜਿਤੇਸ਼ ਸ਼ਰਮਾ 21 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਧਵਨ ਅਤੇ ਜਿਤੇਸ਼ ਨੇ ਚੌਥੀ ਵਿਕਟ ਲਈ 42 ਗੇਂਦਾਂ ਵਿੱਚ 53 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਹ ਵੀ ਪੜ੍ਹੋ: KL ਰਾਹੁਲ WTC ਫਾਈਨਲ 'ਚੋਂ ਹੋਏ ਬਾਹਰ, BCCI ਨੇ ਕੀਤਾ ਰਿਪਲੇਸਮੈਂਟ ਦਾ ਐਲਾਨ, ਇਸ ਖਿਡਾਰੀ ਨੂੰ ਮਿਲਿਆ ਮੌਕਾ

ਸ਼ਿਖਰ ਧਵਨ 47 ਗੇਂਦਾਂ 'ਤੇ 57 ਦੌੜਾਂ ਦੀ ਪਾਰੀ ਖੇਡ ਕੇ ਇਸ ਮੈਚ 'ਚ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਆਊਟ ਹੋ ਗਏ। 119 ਦੇ ਸਕੋਰ 'ਤੇ ਪੰਜਾਬ ਦੀ ਅੱਧੀ ਟੀਮ ਪੈਵੇਲੀਅਨ ਪਰਤ ਚੁੱਕੀ ਸੀ। ਇੱਥੋਂ ਟੀਮ ਲਈ ਆਖਰੀ ਓਵਰਾਂ ਵਿੱਚ ਤੇਜ਼ ਦੌੜਾਂ ਬਣਾਉਣਾ ਆਸਾਨ ਕੰਮ ਨਹੀਂ ਸੀ। ਰਨ ਰੇਟ ਵਿੱਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਵਿੱਚ ਪੰਜਾਬ ਦੀ ਟੀਮ ਨੇ ਤੇਜ਼ੀ ਨਾਲ ਵਿਕਟਾਂ ਗੁਆ ਦਿੱਤੀਆਂ।

ਸ਼ਾਹਰੁਖ ਖਾਨ ਨੇ 9 ਗੇਂਦਾਂ 'ਤੇ 21 ਦੌੜਾਂ ਦੀ ਪਾਰੀ ਖੇਡਦਿਆਂ ਹਰਪ੍ਰੀਤ ਬਰਾੜ ਨਾਲ 8ਵੀਂ ਵਿਕਟ ਲਈ 16 ਗੇਂਦਾਂ 'ਤੇ 40 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਪੰਜਾਬ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 179 ਦੌੜਾਂ ਦਾ ਸਕੋਰ ਬਣਾਇਆ। ਪੰਜਾਬ ਨੇ ਆਪਣੀ ਪਾਰੀ ਦੇ ਆਖਰੀ 2 ਓਵਰਾਂ ਵਿੱਚ 36 ਦੌੜਾਂ ਬਣਾਈਆਂ। ਕੇਕੇਆਰ ਲਈ ਇਸ ਮੈਚ ਵਿੱਚ ਵਰੁਣ ਚੱਕਰਵਰਤੀ ਨੇ 3, ਹਰਸ਼ਿਤ ਰਾਣਾ ਨੇ 2 ਜਦਕਿ ਸੁਯਸ਼ ਸ਼ਰਮਾ ਅਤੇ ਨਿਤੀਸ਼ ਰਾਣਾ ਨੇ 1-1 ਵਿਕਟ ਹਾਸਿਲ ਕੀਤੀ।

ਇਹ ਵੀ ਪੜ੍ਹੋ: Asia Cup 2023: ਸ਼੍ਰੀਲੰਕਾ 'ਚ ਖੇਡਿਆ ਜਾ ਸਕਦਾ ਹੈ ਏਸ਼ੀਆ ਕੱਪ, ਪਾਕਿਸਤਾਨ ਕਰ ਸਕਦਾ ਹੈ ਟੂਰਨਾਮੈਂਟ ਦਾ ਬਾਇਕਾਟ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਪਹਾੜਾਂ ਤੋਂ ਆ ਰਹੀਆਂ ਹਵਾਵਾਂ ਕਾਰਨ ਵੱਧ ਰਹੀ ਠੰਡ, ਜਾਣੋ ਪੰਜਾਬ 'ਚ ਆਉਣ ਵਾਲੇ ਦਿਨਾਂ ਦਾ ਹਾਲ
Punjab Weather: ਪਹਾੜਾਂ ਤੋਂ ਆ ਰਹੀਆਂ ਹਵਾਵਾਂ ਕਾਰਨ ਵੱਧ ਰਹੀ ਠੰਡ, ਜਾਣੋ ਪੰਜਾਬ 'ਚ ਆਉਣ ਵਾਲੇ ਦਿਨਾਂ ਦਾ ਹਾਲ
Canada 'ਚ ਸਿੱਖਾਂ ਨੂੰ ਮਿਲਿਆ ਵੱਡਾ ਮਾਣ, ਬਲਤੇਜ ਢਿੱਲੋਂ ਬ੍ਰਿਟਿਸ਼ ਕੋਲੰਬੀਆ ਲਈ ਸੁਤੰਤਰ ਸੈਨੇਟਰ ਵਜੋਂ ਸੈਨੇਟ 'ਚ ਨਿਯੁਕਤ
Canada 'ਚ ਸਿੱਖਾਂ ਨੂੰ ਮਿਲਿਆ ਵੱਡਾ ਮਾਣ, ਬਲਤੇਜ ਢਿੱਲੋਂ ਬ੍ਰਿਟਿਸ਼ ਕੋਲੰਬੀਆ ਲਈ ਸੁਤੰਤਰ ਸੈਨੇਟਰ ਵਜੋਂ ਸੈਨੇਟ 'ਚ ਨਿਯੁਕਤ
Delhi Election Results 2025 : ਦਿੱਲੀ 'ਚ 'AAP' ਦੀ ਹਾਰ 'ਤੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ, ਬੋਲੇ- ਲੋਕ ਕੇਜਰੀਵਾਲ ਨੂੰ...
Delhi Election Results 2025 : ਦਿੱਲੀ 'ਚ 'AAP' ਦੀ ਹਾਰ 'ਤੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ, ਬੋਲੇ- ਲੋਕ ਕੇਜਰੀਵਾਲ ਨੂੰ...
ਇਸ ਕੰਪਨੀ ਨੇ ਮਚਾਈ ਧੂਮ, ਲਗਭਗ ਤਿੰਨ ਰੁਪਏ ਦੀ ਰੋਜ਼ਾਨਾ ਲਾਗਤ 'ਤੇ ਦੇ ਰਹੀ ਸਾਲ ਭਰ ਦੀ ਵੈਲੀਡਿਟੀ, ਡਾਟਾ ਤੇ ਕਾਲਿੰਗ
ਇਸ ਕੰਪਨੀ ਨੇ ਮਚਾਈ ਧੂਮ, ਲਗਭਗ ਤਿੰਨ ਰੁਪਏ ਦੀ ਰੋਜ਼ਾਨਾ ਲਾਗਤ 'ਤੇ ਦੇ ਰਹੀ ਸਾਲ ਭਰ ਦੀ ਵੈਲੀਡਿਟੀ, ਡਾਟਾ ਤੇ ਕਾਲਿੰਗ
Advertisement
ABP Premium

ਵੀਡੀਓਜ਼

US Deport: ਕਾਸ਼ ਮੈਂ ਪਹਿਲਾਂ ਹੀ ਭਾਰਤ ਵਿੱਚ ਕੰਮ ਕਰ ਲੈਂਦਾ, 45 ਲੱਖ ਨਾ ਡੁੱਬਦਾ.Donald Trump ਖਿਲਾਫ ਪ੍ਰਦਰਸ਼ਨ,ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮੁੱਦਾ ਗਰਮਾਇਆ|abp sanjhaਸ਼ੁਰੂਆਤ ਦਿੱਲੀ ਤੋਂ ਹੋ ਚੁੱਕੀ ਹੈ,ਹੁਣ ਭਗਵੰਤ ਮਾਨ ਤਿਆਰੀ ਕਰ ਲਵੇ:ਰਵਨੀਤ ਬਿੱਟੂਡੱਲੇਵਾਲ ਨੂੰ ਮਿਲੇ ਬੰਗਾਲ ਦੇ ਪ੍ਰਿੰਸੀਪਲ ਸਕੱਤਰ ਨੇ ਅੰਦੋਲਨ ਲਈ ਕੀਤਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪਹਾੜਾਂ ਤੋਂ ਆ ਰਹੀਆਂ ਹਵਾਵਾਂ ਕਾਰਨ ਵੱਧ ਰਹੀ ਠੰਡ, ਜਾਣੋ ਪੰਜਾਬ 'ਚ ਆਉਣ ਵਾਲੇ ਦਿਨਾਂ ਦਾ ਹਾਲ
Punjab Weather: ਪਹਾੜਾਂ ਤੋਂ ਆ ਰਹੀਆਂ ਹਵਾਵਾਂ ਕਾਰਨ ਵੱਧ ਰਹੀ ਠੰਡ, ਜਾਣੋ ਪੰਜਾਬ 'ਚ ਆਉਣ ਵਾਲੇ ਦਿਨਾਂ ਦਾ ਹਾਲ
Canada 'ਚ ਸਿੱਖਾਂ ਨੂੰ ਮਿਲਿਆ ਵੱਡਾ ਮਾਣ, ਬਲਤੇਜ ਢਿੱਲੋਂ ਬ੍ਰਿਟਿਸ਼ ਕੋਲੰਬੀਆ ਲਈ ਸੁਤੰਤਰ ਸੈਨੇਟਰ ਵਜੋਂ ਸੈਨੇਟ 'ਚ ਨਿਯੁਕਤ
Canada 'ਚ ਸਿੱਖਾਂ ਨੂੰ ਮਿਲਿਆ ਵੱਡਾ ਮਾਣ, ਬਲਤੇਜ ਢਿੱਲੋਂ ਬ੍ਰਿਟਿਸ਼ ਕੋਲੰਬੀਆ ਲਈ ਸੁਤੰਤਰ ਸੈਨੇਟਰ ਵਜੋਂ ਸੈਨੇਟ 'ਚ ਨਿਯੁਕਤ
Delhi Election Results 2025 : ਦਿੱਲੀ 'ਚ 'AAP' ਦੀ ਹਾਰ 'ਤੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ, ਬੋਲੇ- ਲੋਕ ਕੇਜਰੀਵਾਲ ਨੂੰ...
Delhi Election Results 2025 : ਦਿੱਲੀ 'ਚ 'AAP' ਦੀ ਹਾਰ 'ਤੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ, ਬੋਲੇ- ਲੋਕ ਕੇਜਰੀਵਾਲ ਨੂੰ...
ਇਸ ਕੰਪਨੀ ਨੇ ਮਚਾਈ ਧੂਮ, ਲਗਭਗ ਤਿੰਨ ਰੁਪਏ ਦੀ ਰੋਜ਼ਾਨਾ ਲਾਗਤ 'ਤੇ ਦੇ ਰਹੀ ਸਾਲ ਭਰ ਦੀ ਵੈਲੀਡਿਟੀ, ਡਾਟਾ ਤੇ ਕਾਲਿੰਗ
ਇਸ ਕੰਪਨੀ ਨੇ ਮਚਾਈ ਧੂਮ, ਲਗਭਗ ਤਿੰਨ ਰੁਪਏ ਦੀ ਰੋਜ਼ਾਨਾ ਲਾਗਤ 'ਤੇ ਦੇ ਰਹੀ ਸਾਲ ਭਰ ਦੀ ਵੈਲੀਡਿਟੀ, ਡਾਟਾ ਤੇ ਕਾਲਿੰਗ
Delhi Election 2025: ਕਾਂਗਰਸ ਲਈ ਵੱਡਾ ਝਟਕਾ! ਦਿੱਲੀ ਦੇ ਚੋਣ ਨਤੀਜਿਆਂ 'ਚ 0, 0, 0...ਲਗਾਤਾਰ ਤੀਜੀ ਵਾਰ ਨਹੀਂ ਖੁੱਲ੍ਹਿਆ ਖਾਤਾ
Delhi Election 2025: ਕਾਂਗਰਸ ਲਈ ਵੱਡਾ ਝਟਕਾ! ਦਿੱਲੀ ਦੇ ਚੋਣ ਨਤੀਜਿਆਂ 'ਚ 0, 0, 0...ਲਗਾਤਾਰ ਤੀਜੀ ਵਾਰ ਨਹੀਂ ਖੁੱਲ੍ਹਿਆ ਖਾਤਾ
Punjab News: ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਚੰਗੀ ਖਬਰ! ਸਰਕਾਰ ਨੇ ਲਿਆ ਇਹ ਵੱਡਾ ਫੈਸਲਾ
Punjab News: ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਚੰਗੀ ਖਬਰ! ਸਰਕਾਰ ਨੇ ਲਿਆ ਇਹ ਵੱਡਾ ਫੈਸਲਾ
Delhi Assembly Election Result 2025: ਕੇਜਰੀਵਾਲ ਦੀਆਂ ਇਹ 5 ਗਲਤੀਆਂ ਜਿਸ ਨੇ ਕੀਤਾ AAP ਦਾ ਬੇੜਾ ਗਰਕ
Delhi Assembly Election Result 2025: ਕੇਜਰੀਵਾਲ ਦੀਆਂ ਇਹ 5 ਗਲਤੀਆਂ ਜਿਸ ਨੇ ਕੀਤਾ AAP ਦਾ ਬੇੜਾ ਗਰਕ
Punjab News: ਨੌਜਵਾਨਾਂ ਲਈ ਚੰਗੀ ਖਬਰ! ਪੰਜਾਬ ਸਰਕਾਰ ਜਲਦ ਹੀ ਪੁਲਿਸ ਵਿਭਾਗ 'ਚ ਕਰਨ ਜਾ ਰਹੀ ਹੋਰ ਭਰਤੀਆਂ
Punjab News: ਨੌਜਵਾਨਾਂ ਲਈ ਚੰਗੀ ਖਬਰ! ਪੰਜਾਬ ਸਰਕਾਰ ਜਲਦ ਹੀ ਪੁਲਿਸ ਵਿਭਾਗ 'ਚ ਕਰਨ ਜਾ ਰਹੀ ਹੋਰ ਭਰਤੀਆਂ
Embed widget