ਪੜਚੋਲ ਕਰੋ

Delhi Capitals IPL 2024: ਦਿੱਲੀ ਕੈਪੀਟਲਸ ਨੇ ਅਚਾਨਕ ਕੀਤਾ ਵੱਡਾ ਐਲਾਨ, ਰਿਸ਼ਭ ਪੰਤ ਤੋਂ ਕਪਤਾਨੀ ਖੋਹ ਇਸ ਖਿਡਾਰੀ ਦੇ ਹੱਥ ਫੜ੍ਹਾਈ ਕਮਾਨ

Delhi Capitals IPL 2024: ਭਾਰਤੀ ਖਿਡਾਰੀ ਆਈਪੀਐੱਲ ਦੇ ਮੈਦਾਨ ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਆਈਪੀਐੱਲ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਵਿਚਾਲੇ ਰਿਸ਼ਭ ਪੰਤ

Delhi Capitals IPL 2024: ਭਾਰਤੀ ਖਿਡਾਰੀ ਆਈਪੀਐੱਲ ਦੇ ਮੈਦਾਨ ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਆਈਪੀਐੱਲ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਵਿਚਾਲੇ ਰਿਸ਼ਭ ਪੰਤ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੋ ਤੁਹਾਡੇ ਵੀ ਹੋਸ਼ ਉਡਾ ਦਏਗੀ। ਦੱਸ ਦੇਈਏ ਕਿ ਐਤਵਾਰ ਯਾਨੀ ਅੱਜ 2 ਮੈਚ ਖੇਡੇ ਜਾਣੇ ਹਨ ਅਤੇ ਪਲੇਆਫ ਦੇ ਨਜ਼ਰੀਏ ਤੋਂ ਇਹ ਦੋਵੇਂ ਮੈਚ ਬਹੁਤ ਮਹੱਤਵਪੂਰਨ ਹਨ। ਐਤਵਾਰ ਨੂੰ ਚੇਪੌਕ ਦੇ ਮੈਦਾਨ 'ਤੇ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ (CSK ਬਨਾਮ RR) ਵਿਚਾਲੇ ਮੈਚ ਖੇਡਿਆ ਜਾਵੇਗਾ।

ਜਦਕਿ ਦੂਜਾ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ (ਆਰਸੀਬੀ ਬਨਾਮ ਡੀਸੀ) ਵਿਚਾਲੇ ਬੈਂਗਲੁਰੂ ਦੇ ਮੈਦਾਨ 'ਤੇ ਖੇਡਿਆ ਜਾਣਾ ਹੈ। ਦੱਸ ਦੇਈਏ ਕਿ ਐਤਵਾਰ ਨੂੰ ਹੋਣ ਵਾਲੇ ਦਿੱਲੀ ਕੈਪੀਟਲਸ ਦੇ ਮੈਚ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਕੈਪੀਟਲਸ ਨੇ ਆਰਸੀਬੀ ਦੇ ਖਿਲਾਫ ਮੈਚ ਤੋਂ ਪਹਿਲਾਂ ਰਿਸ਼ਭ ਪੰਤ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਕਪਤਾਨੀ ਸੌਂਪ ਦਿੱਤੀ ਹੈ।

ਅਕਸ਼ਰ ਪਟੇਲ ਨੂੰ ਕਪਤਾਨ ਬਣਾਇਆ ਗਿਆ

ਆਰਸੀਬੀ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡੇ ਜਾਣ ਵਾਲੇ ਮੈਚ ਵਿੱਚ ਦੋਵਾਂ ਟੀਮਾਂ ਨੂੰ ਪਲੇਆਫ ਵਿੱਚ ਜਾਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖਣ ਲਈ ਜਿੱਤ ਦਰਜ ਕਰਨੀ ਹੋਵੇਗੀ। ਪਰ ਇਸ ਮੈਚ ਤੋਂ ਪਹਿਲਾਂ ਹੀ ਦਿੱਲੀ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਕਿਉਂਕਿ, ਬੀਸੀਸੀਆਈ ਨੇ ਟੀਮ ਦੇ ਨਿਯਮਤ ਕਪਤਾਨ ਰਿਸ਼ਭ ਪੰਤ 'ਤੇ ਇਕ ਮੈਚ ਲਈ ਪਾਬੰਦੀ ਲਗਾ ਦਿੱਤੀ ਹੈ।

ਦਿੱਲੀ ਦੀ ਟੀਮ ਲਗਾਤਾਰ 3 ਮੈਚਾਂ ਤੱਕ ਹੌਲੀ ਓਵਰਾਂ ਲਈ ਦੋਸ਼ੀ ਪਾਈ ਗਈ ਹੈ। ਜਿਸ ਕਾਰਨ ਕਪਤਾਨ 'ਤੇ ਇਕ ਮੈਚ ਦੀ ਪਾਬੰਦੀ ਲਗਾਈ ਗਈ ਹੈ। ਪੰਤ ਦੇ ਬੈਨ ਤੋਂ ਬਾਅਦ ਦਿੱਲੀ ਨੇ ਵੱਡਾ ਫੈਸਲਾ ਲੈਂਦੇ ਹੋਏ ਟੀਮ ਦੀ ਕਪਤਾਨੀ ਆਲਰਾਊਂਡਰ ਅਕਸ਼ਰ ਪਟੇਲ ਨੂੰ ਸੌਂਪ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਅਕਸ਼ਰ ਪਟੇਲ ਦੀ ਕਪਤਾਨੀ 'ਚ ਟੀਮ ਜਿੱਤ ਹਾਸਲ ਕਰ ਪਾਉਂਦੀ ਹੈ ਜਾਂ ਨਹੀਂ।

ਦਿੱਲੀ ਨੂੰ ਪੰਤ ਦੀ ਕਮੀ ਮਹਿਸੂਸ ਹੋਵੇਗੀ

ਦੱਸ ਦੇਈਏ ਕਿ IPL 2023 'ਚ ਰਿਸ਼ਭ ਪੰਤ ਨੇ ਸੱਟ ਕਾਰਨ ਇਕ ਵੀ ਮੈਚ ਨਹੀਂ ਖੇਡਿਆ ਸੀ ਅਤੇ ਪਿਛਲੇ ਸੀਜ਼ਨ 'ਚ ਦਿੱਲੀ ਦਾ ਪ੍ਰਦਰਸ਼ਨ ਵੀ ਖਰਾਬ ਰਿਹਾ ਸੀ। ਪਰ ਕਪਤਾਨ ਪੰਤ ਦੀ ਵਾਪਸੀ ਦੇ ਨਾਲ, ਦਿੱਲੀ ਕੈਪੀਟਲਜ਼ ਆਈਪੀਐਲ 2024 ਵਿੱਚ ਇੱਕ ਮਜ਼ਬੂਤ ​​ਟੀਮ ਦੇ ਰੂਪ ਵਿੱਚ ਦਿਖਾਈ ਦੇ ਰਹੀ ਹੈ ਅਤੇ ਪਲੇਆਫ ਵਿੱਚ ਜਗ੍ਹਾ ਬਣਾਉਣ ਦੇ ਬਹੁਤ ਨੇੜੇ ਹੈ। ਪਰ ਆਰਸੀਬੀ ਖ਼ਿਲਾਫ਼ ਪਾਬੰਦੀ ਕਾਰਨ ਪੰਤ ਦਾ ਨਾ ਖੇਡਣਾ ਟੀਮ ਲਈ ਮਹਿੰਗਾ ਸਾਬਤ ਹੋ ਸਕਦਾ ਹੈ। ਕਿਉਂਕਿ ਪੰਤ ਦੀ ਕਪਤਾਨੀ ਤੋਂ ਇਲਾਵਾ ਉਨ੍ਹਾਂ ਦੀ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਸ਼ਾਨਦਾਰ ਰਹੀ ਹੈ।

ਦਿੱਲੀ ਲਈ ਵਿਕਟਕੀਪਿੰਗ ਕਰਨਗੇ ਅਭਿਸ਼ੇਕ ਪੋਰੇਲ 

RCB ਦੇ ਖਿਲਾਫ ਮੈਚ 'ਚ ਰਿਸ਼ਭ ਪੰਤ ਦੀ ਜਗ੍ਹਾ ਦਿੱਲੀ ਕੈਪੀਟਲਸ ਦੀ ਟੀਮ ਦਾ ਵਿਕਟਕੀਪਰ ਅਭਿਸ਼ੇਕ ਪੋਰੇਲ ਸੰਭਾਲੇਗਾ। ਕਿਉਂਕਿ, ਅਭਿਸ਼ੇਕ ਪੋਰੇਲ ਇਸ ਸਮੇਂ ਸ਼ਾਨਦਾਰ ਫਾਰਮ 'ਚ ਹੈ ਅਤੇ ਪੰਤ ਤੋਂ ਇਲਾਵਾ ਪੋਰੇਲ ਇਕਲੌਤਾ ਵਿਕਟਕੀਪਰ ਬੱਲੇਬਾਜ਼ ਹੈ। ਇਸ ਸੀਜ਼ਨ 'ਚ ਅਭਿਸ਼ੇਕ ਪੋਰੇਲ ਨੇ 12 ਮੈਚਾਂ ਦੀਆਂ 9 ਪਾਰੀਆਂ 'ਚ 33 ਦੀ ਔਸਤ ਅਤੇ 157 ਦੇ ਸਟ੍ਰਾਈਕ ਰੇਟ ਨਾਲ 267 ਦੌੜਾਂ ਬਣਾਈਆਂ ਹਨ। ਇਸ ਸੀਜ਼ਨ 'ਚ ਅਭਿਸ਼ੇਕ ਪੋਰੇਲ ਨੇ ਵੀ 1 ਅਰਧ ਸੈਂਕੜਾ ਲਗਾਇਆ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
Punjab News: ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
Punjab News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
Embed widget