Cricketer Admitted To Hospital: ਕ੍ਰਿਕਟਰ ਦੀ ਗਰਦਨ 'ਚ ਜਾ ਲੱਗੀ ਜ਼ੋਰਦਾਰ ਗੇਂਦ, IPL ਸਟਾਰ ਬੁਰੀ ਤਰ੍ਹਾਂ ਜ਼ਖਮੀ
Rahmanullah Gurbaz Injured And Admitted To Hospital: ਕ੍ਰਿਕਟ ਦੀ ਖੇਡ ਨੂੰ ਦੇਖਣ ਅਤੇ ਖੇਡਣ ਵਿਚ ਜਿੰਨਾ ਮਜ਼ੇਦਾਰ ਹੈ, ਓਨਾ ਹੀ ਖਤਰਨਾਕ ਵੀ ਹੈ। ਕ੍ਰਿਕਟ ਦੀ ਖੇਡ 'ਚ ਤੁਸੀਂ ਅਕਸਰ ਬੱਲੇਬਾਜ਼ਾਂ ਨੂੰ ਜ਼ਖਮੀ ਹੁੰਦੇ ਦੇਖਿਆ ਹੋਵੇਗਾ।
Rahmanullah Gurbaz Injured And Admitted To Hospital: ਕ੍ਰਿਕਟ ਦੀ ਖੇਡ ਨੂੰ ਦੇਖਣ ਅਤੇ ਖੇਡਣ ਵਿਚ ਜਿੰਨਾ ਮਜ਼ੇਦਾਰ ਹੈ, ਓਨਾ ਹੀ ਖਤਰਨਾਕ ਵੀ ਹੈ। ਕ੍ਰਿਕਟ ਦੀ ਖੇਡ 'ਚ ਤੁਸੀਂ ਅਕਸਰ ਬੱਲੇਬਾਜ਼ਾਂ ਨੂੰ ਜ਼ਖਮੀ ਹੁੰਦੇ ਦੇਖਿਆ ਹੋਵੇਗਾ। ਕਈ ਵਾਰ ਸੱਟ ਇੰਨੀ ਗੰਭੀਰ ਹੁੰਦੀ ਹੈ ਕਿ ਖਿਡਾਰੀ ਦੀ ਜਾਨ ਵੀ ਚਲੀ ਜਾਂਦੀ ਹੈ। ਅਕਸਰ ਸਿਰ ਅਤੇ ਗਰਦਨ 'ਤੇ ਗੇਂਦ ਲੱਗਣ 'ਤੇ ਬੱਲੇਬਾਜ਼ ਲਈ ਖ਼ਤਰਾ ਵੱਧ ਜਾਂਦਾ ਹੈ। ਹੁਣ IPL 'ਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਅਫਗਾਨਿਸਤਾਨ ਦੇ ਸਟਾਰ ਬੱਲੇਬਾਜ਼ ਰਹਿਮਾਨਉੱਲਾ ਗੁਰਬਾਜ਼ ਦੀ ਗਰਦਨ 'ਚ ਗੇਂਦ ਲੱਗਣ ਨਾਲ ਡੂੰਘੀ ਸੱਟ ਲੱਗ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸ਼ਾਪਗਿਜ਼ਾ ਕ੍ਰਿਕਟ ਲੀਗ 'ਚ ਅਭਿਆਸ ਦੌਰਾਨ ਗੁਰਬਾਜ਼ ਦੀ ਗਰਦਨ 'ਚ ਗੇਂਦ ਲੱਗੀ ਸੀ। ਗੇਂਦ ਲੱਗਦੇ ਹੀ ਅਫਗਾਨਿਸਤਾਨ ਦੇ ਬੱਲੇਬਾਜ਼ ਨੂੰ ਹਸਪਤਾਲ ਲਿਜਾਇਆ ਗਿਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗੁਰਬਾਜ਼ ਦੀ ਸਿਹਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।
ਟੀ-20 ਵਿਸ਼ਵ ਕੱਪ 2024 'ਚ ਮਚਾਈ ਸੀ ਤਬਾਹੀ
ਦੱਸ ਦੇਈਏ ਕਿ ਰਹਿਮਾਨਉੱਲ੍ਹਾ ਗੁਰਬਾਜ਼ ਨੇ ਟੀ-20 ਵਿਸ਼ਵ ਕੱਪ 2024 ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ। ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਗੁਰਬਾਜ਼ ਨੇ 8 ਮੈਚਾਂ ਦੀਆਂ 8 ਪਾਰੀਆਂ 'ਚ 281 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸ ਨੇ 3 ਅਰਧ ਸੈਂਕੜੇ ਲਗਾਏ ਸਨ।
ਗੁਰਬਾਜ਼ ਨੇ ਹੁਣ ਤੱਕ ਅਫਗਾਨਿਸਤਾਨ ਲਈ 1 ਟੈਸਟ, 40 ਵਨਡੇ ਅਤੇ 63 ਟੀ-20 ਅੰਤਰਰਾਸ਼ਟਰੀ ਮੁਕਾਬਲੇ ਖੇਡੇ ਹਨ। ਉਨ੍ਹਾਂ ਇਕਲੌਤੇ ਟੈਸਟ ਵਿੱਚ 51 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਨਡੇ ਦੀਆਂ 40 ਪਾਰੀਆਂ 'ਚ ਗੁਰਬਾਜ਼ ਨੇ 37.61 ਦੀ ਔਸਤ ਨਾਲ 1467 ਦੌੜਾਂ ਬਣਾਈਆਂ, ਜਿਸ 'ਚ 6 ਸੈਂਕੜੇ ਅਤੇ 5 ਅਰਧ ਸੈਂਕੜੇ ਸ਼ਾਮਲ ਹਨ। ਟੀ-20 ਅੰਤਰਰਾਸ਼ਟਰੀ ਦੀਆਂ ਬਾਕੀ 63 ਪਾਰੀਆਂ ਵਿੱਚ ਅਫਗਾਨ ਬੱਲੇਬਾਜ਼ ਨੇ 26.30 ਦੀ ਔਸਤ ਅਤੇ 135.48 ਦੇ ਸਟ੍ਰਾਈਕ ਰੇਟ ਨਾਲ 1657 ਦੌੜਾਂ ਬਣਾਈਆਂ, ਜਿਸ ਵਿੱਚ 1 ਸੈਂਕੜਾ ਅਤੇ 10 ਅਰਧ ਸੈਂਕੜੇ ਸ਼ਾਮਲ ਸਨ।
ਆਈਪੀਐਲ 'ਚ ਹੈ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ
ਧਿਆਨਯੋਗ ਹੈ ਕਿ ਗੁਰਬਾਜ਼ ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਹਨ। ਉਨ੍ਹਾਂ ਕੇਕੇਆਰ ਲਈ 2023 ਵਿੱਚ 11 ਮੈਚ ਖੇਡੇ ਸਨ, ਜਿਸ ਵਿੱਚ ਉਨ੍ਹਾਂ 227 ਦੌੜਾਂ ਬਣਾਈਆਂ ਸੀ। ਫਿਰ 2024 ਦੇ ਆਈਪੀਐਲ ਵਿੱਚ ਗੁਰਬਾਜ਼ ਨੂੰ ਸਿਰਫ਼ 2 ਮੈਚ ਖੇਡਣੇ ਮਿਲੇ, ਜਿਸ ਵਿੱਚ ਉਸ ਨੇ 62 ਦੌੜਾਂ ਬਣਾਈਆਂ ਸੀ।