IPL 14 ਦੇ ਬਾਕੀ ਮੈਚਾਂ ਬਾਰੇ ਬੀਸੀਸੀਆਈ ਦਾ ਵੱਡਾ ਐਲਾਨ, ਯੂਏਈ ਵਿੱਚ ਹਣਗੇ ਮੈੱਚ
IPL 2021: ਬੀਸੀਸੀਆਈ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਬਾਕੀ ਸੀਜ਼ਨ 14 ਨੂੰ ਯੂਏਈ ਵਿੱਚ ਕਰਾਉਣ ਦਾ ਫੈਸਲਾ ਕੀਤਾ ਹੈ। ਬੀਸੀਸੀਆਈ ਦੀ ਅੱਜ ਹੋਈ ਮੀਟਿੰਗ ਵਿੱਚ ਅਧਿਕਾਰਤ ਤੌਰ ‘ਤੇ ਇਸ ਦਾ ਐਲਾਨ ਕੀਤਾ।
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 14ਵੇਂ ਸੀਜ਼ਨ 'ਤੇ ਸਵਾਲਿਆ ਨਿਸ਼ਾਨ ਆਖਰਕਾਰ ਖ਼ਤਮ ਹੋ ਗਏ ਹਨ। ਬੀਸੀਸੀਆਈ (BCCI) ਨੇ ਆਈਪੀਐਲ 2021 ਦੇ ਬਾਕੀ ਮੈਚ ਯੂਏਈ ਵਿੱਚ ਕਰਾਉਣ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਨੂੰ ਹੋਈ ਬੀਸੀਸੀਆਈ ਦੀ ਬੈਠਕ ਵਿਚ ਆਈਪੀਐਲ ਨੂੰ ਭਾਰਤ ਦੇ ਯੂਏਈ ਸ਼ਿਫਟ ਕਰਨ ਲਈ ਸਹਿਮਤੀ ਦਿੱਤੀ ਗਈ।
ਪਿਛਲੇ ਕਈ ਦਿਨਾਂ ਤੋਂ ਆਈਪੀਐਲ ਦੇ 14ਵੇਂ ਸੀਜ਼ਨ ਨੂੰ ਭਾਰਤ ਤੋਂ ਯੂਏਈ ਸ਼ਿਫਟ ਕਰਨ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ। ਪਰ ਹੁਣ ਤੱਕ ਬੀਸੀਸੀਆਈ ਇਸ ਮਾਮਲੇ ‘ਤੇ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੀ ਸੀ। ਸ਼ਨੀਵਾਰ ਨੂੰ ਬੀਸੀਸੀਆਈ ਵਲੋਂ ਆਈਪੀਐਲ 2021 ਦੇ ਭਵਿੱਖ ਸਬੰਧੀ ਇੱਕ ਮੀਟਿੰਗ ਬੁਲਾਈ ਗਈ ਅਤੇ ਪਿਛਲੇ ਸਾਲ ਦੀ ਸਫਲਤਾ ਦੇ ਮੱਦੇਨਜ਼ਰ ਯੂਏਈ ਨੂੰ ਆਈਪੀਐਲ 2021 ਦੇ ਬਾਕੀ 31 ਮੈਚਾਂ ਦੀ ਮੇਜ਼ਬਾਨੀ ਲਈ ਚੁਣਿਆ ਗਿਆ।
ਸੀਜ਼ਨ 14 ਵਿੱਚ ਬਾਕੀ ਹਨ 31 ਮੈਚ
ਦੋ ਮੈਚ ਮੁਲਤਵੀ ਕਰਨ ਤੋਂ ਬਾਅਦ ਆਖਰਕਾਰ ਬੀਸੀਸੀਆਈ ਨੇ 14ਵੇਂ ਸੀਜ਼ਨ ਨੂੰ 3 ਮਈ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਬੀਸੀਸੀਆਈ ਨੇ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ 14ਵੇਂ ਸੀਜ਼ਨ ਲਈ ਨਵੀਂ ਵਿੰਡੋ ਦੀ ਭਾਲ ਕਰੇਗੀ।
ਲੀਗ ਰਾਊਂਡ ਅਤੇ ਪਲੇਆਫ ਦੇ ਕੁੱਲ 60 ਮੈਚ 14ਵੇਂ ਸੀਜ਼ਨ ਵਿੱਚ ਖੇਡੇ ਜਾਣੇ ਹਨ। ਟੂਰਨਾਮੈਂਟ ਮੁਲਤਵੀ ਹੋਣ ਤਕ 29 ਮੈਚ ਆਯੋਜਿਤ ਕੀਤੇ ਗਏ। ਹੁਣ ਬਾਕੀ 31 ਮੈਚ ਯੂਏਈ ਵਿੱਚ ਖੇਡੇ ਜਾਣਗੇ।
ਜੇਕਰ ਬੀਸੀਸੀਆਈ ਆਈਪੀਐਲ ਦੇ ਸੀਜ਼ਨ14 ਦੇ ਬਾਕੀ ਮੈਚਾਂ ਦਾ ਆਯੋਜਨ ਨਾ ਕਰਦੀ ਤਾਂ ਇਸ ਨੂੰ ਤਕਰੀਬਨ 3000 ਕਰੋੜ ਰੁਪਏ ਦਾ ਘਾਟਾ ਸਹਿਣਾ ਪੈਣਾ ਸੀ। ਹਾਲਾਂਕਿ, ਬੀਸੀਸੀਆਈ ਨੇ ਟੂਰਨਾਮੈਂਟ ਦੀ ਮੁੜ ਸ਼ੁਰੂਆਤ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ। ਸਾਹਮਣੇ ਆਈ ਜਾਣਕਾਰੀ ਮਤਾਬਕ ਆਈਪੀਐਲ 14 ਦੇ ਬਾਕੀ ਮੈਚ 18 ਸਤੰਬਰ ਤੋਂ 10 ਅਕਤੂਬਰ ਦੇ ਵਿਚਕਾਰ ਆਯੋਜਿਤ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ: Delhi Weather Update: ਦਿੱਲੀ ਵਿਚ ਬੀਤੇ ਹਰ ਮਹੀਨੇ ਦੇ ਮੌਸਮ ਨੇ ਤੋੜਿਆ ਰਿਕਾਰਡ, ਜਾਣੋ ਕਿਵੇਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin