WTC Final Weather: ਫਾਈਨਲ ਮੈਚ ਚੌਥੇ ਅਤੇ ਪੰਜਵੇਂ ਦਿਨ ਮੀਂਹ 'ਚ ਸਕਦਾ ਹੈ ਰੁੜ! ਜਾਣੋ ਮੈਚ ਡਰਾਅ ਹੋਣ 'ਤੇ ਕੌਣ ਬਣੇਗਾ ਚੈਂਪੀਅਨ
Who Will Win WTC Final If Match Drwan: ਲੰਡਨ ਦੇ ਓਵਲ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੇ ਤਿੰਨ ਦਿਨ ਪੂਰੇ ਹੋ ਗਏ ਹਨ। ਆਸਟ੍ਰੇਲੀਆ ਦੀ ਟੀਮ ਹੁਣ ਤੱਕ ਮੈਚ
Who Will Win WTC Final If Match Drwan: ਲੰਡਨ ਦੇ ਓਵਲ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੇ ਤਿੰਨ ਦਿਨ ਪੂਰੇ ਹੋ ਗਏ ਹਨ। ਆਸਟ੍ਰੇਲੀਆ ਦੀ ਟੀਮ ਹੁਣ ਤੱਕ ਮੈਚ 'ਚ ਕਾਫੀ ਅੱਗੇ ਨਜ਼ਰ ਆ ਰਹੀ ਹੈ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ 'ਤੇ 123 ਦੌੜਾਂ ਬਣਾ ਕੇ 296 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ। ਇਸ ਦੇ ਨਾਲ ਹੀ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੈਚ ਦਾ ਚੌਥਾ ਅਤੇ ਪੰਜਵਾਂ ਦਿਨ ਮੀਂਹ 'ਚ ਰੁੜ ਸਕਦਾ ਹੈ।
ਤਿੰਨ ਦਿਨਾਂ ਦੇ ਮੈਚ 'ਚ ਹੁਣ ਤੱਕ ਮੀਂਹ ਨੇ ਕਿਸੇ ਤਰ੍ਹਾਂ ਨਾਲ ਪਰੇਸ਼ਾਨ ਨਹੀਂ ਕੀਤਾ ਹੈ ਪਰ ਚੌਥੇ ਅਤੇ ਪੰਜਵੇਂ ਦਿਨ ਮੀਂਹ ਪੈਣ ਦੀ ਪ੍ਰਬਲ ਸੰਭਾਵਨਾ ਹੈ। ਹਾਲਾਂਕਿ ਆਈਸੀਸੀ ਨੇ ਮੈਚ ਲਈ 12 ਜੂਨ ਨੂੰ ਰਿਜ਼ਰਵ ਡੇਅ ਰੱਖਿਆ ਹੈ। ਤਾਂ ਆਓ ਜਾਣਦੇ ਹਾਂ ਜੇਕਰ ਇਹ ਮੈਚ ਮੀਂਹ ਕਾਰਨ ਡਰਾਅ ਹੋ ਜਾਂਦਾ ਹੈ ਤਾਂ ਕਿਹੜੀ ਟੀਮ ਨੂੰ ਜੇਤੂ ਐਲਾਨਿਆ ਜਾਵੇਗਾ।
ਚੌਥੇ ਅਤੇ ਪੰਜਵੇਂ ਦਿਨ ਮੀਂਹ ਪੈਣਾ ਯਕੀਨੀ ...
Accuweather ਦੇ ਮੁਤਾਬਕ ਲੰਡਨ 'ਚ ਚੌਥੇ ਦਿਨ ਯਾਨੀ 10 ਜੂਨ ਨੂੰ ਬਾਰਿਸ਼ ਹੋਣ ਦੀ ਲਗਭਗ 55 ਫੀਸਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਵੇਂ ਦਿਨ ਯਾਨੀ 11 ਜੂਨ ਨੂੰ ਕਰੀਬ 88 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਚੌਥੇ ਦਿਨ ਘੱਟੋ-ਘੱਟ ਤਾਪਮਾਨ 17 ਡਿਗਰੀ ਅਤੇ ਵੱਧ ਤੋਂ ਵੱਧ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। ਇਸ ਤੋਂ ਇਲਾਵਾ ਪੰਜਵੇਂ ਦਿਨ ਦਾ ਸਭ ਤੋਂ ਘੱਟ ਤਾਪਮਾਨ ਵੀ 17 ਅਤੇ ਵੱਧ ਤੋਂ ਵੱਧ 30 ਡਿਗਰੀ ਦੇ ਆਸ-ਪਾਸ ਰਹੇਗਾ। ਦੂਜੇ ਪਾਸੇ ਰਿਜ਼ਰਵ ਡੇਅ ਯਾਨੀ 12 ਜੂਨ ਨੂੰ ਮੀਂਹ ਦੀ ਸੰਭਾਵਨਾ 80 ਫੀਸਦੀ ਦੇ ਕਰੀਬ ਹੈ।
ਜੇਕਰ ਮੈਚ ਡਰਾਅ ਰਿਹਾ ਤਾਂ ਕਿਹੜੀ ਟੀਮ ਜੇਤੂ ਰਹੇਗੀ?
ਜੇਕਰ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਮੀਂਹ ਕਾਰਨ ਡਰਾਅ ਹੋ ਜਾਂਦਾ ਹੈ ਤਾਂ ਕਿਸੇ ਇੱਕ ਟੀਮ ਨੂੰ ਨਹੀਂ ਬਲਕਿ ਦੋਵੇਂ ਟੀਮਾਂ ਸਾਂਝੇ ਤੌਰ 'ਤੇ ਜੇਤੂ ਐਲਾਨੀਆਂ ਜਾਣਗੀਆਂ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਟਰਾਫੀ ਦੋਵਾਂ ਟੀਮਾਂ ਵਿਚਾਲੇ ਸਾਂਝੀ ਹੋਵੇਗੀ। ਆਈਸੀਸੀ ਦੇ ਨਿਯਮਾਂ ਅਨੁਸਾਰ, ਆਈਸੀਸੀ ਟੂਰਨਾਮੈਂਟ ਜਾਂ ਚੈਂਪੀਅਨਸ਼ਿਪ ਦੇ ਫਾਈਨਲ ਡਰਾਅ ਤੋਂ ਬਾਅਦ ਦੋਵਾਂ ਟੀਮਾਂ ਨੂੰ ਜੇਤੂ ਐਲਾਨਿਆ ਜਾਂਦਾ ਹੈ।