ODI World Cup 2023: ਕੀ ਕਪਿਲ ਦੇਵ ਨੂੰ ਕੀਤਾ ਗਿਆ ਅਗਵਾ? ਗੌਤਮ ਗੰਭੀਰ ਨੇ ਵੀਡੀਓ ਸ਼ੇਅਰ ਕਰ ਠੀਕ ਹੋਣ ਦੀ ਕੀਤੀ ਅਰਦਾਸ
Gautam Gambhir on Kapil Dev: ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੂੰ ਮਹਾਨ ਨਾਵਾਂ ਵਿੱਚ ਗਿਣਿਆ ਜਾਂਦਾ ਹੈ। ਆਲ ਰਾਊਂਡਰ ਖੇਡ ਦੇ ਦਮ 'ਤੇ ਕਪਿਲ ਦੇਵ ਨੇ
Gautam Gambhir on Kapil Dev: ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੂੰ ਮਹਾਨ ਨਾਵਾਂ ਵਿੱਚ ਗਿਣਿਆ ਜਾਂਦਾ ਹੈ। ਆਲ ਰਾਊਂਡਰ ਖੇਡ ਦੇ ਦਮ 'ਤੇ ਕਪਿਲ ਦੇਵ ਨੇ ਆਪਣੇ ਸਮੇਂ ਦੌਰਾਨ ਦੁਨੀਆ ਦੀਆਂ ਵੱਡੀਆਂ ਟੀਮਾਂ ਨਾਲ ਮੁਕਾਬਲਾ ਕਰ ਖੂਬ ਨਾਂਅ ਕਮਾਇਆ। ਇਨ੍ਹੀਂ ਦਿਨੀਂ ਉਹ ਇੱਕ ਵੀਡੀਓ ਨੂੰ ਲੈ ਸੁਰਖੀਆਂ ਵਿੱਚ ਹਨ। ਇਸ ਵੀਡੀਓ ਨੂੰ ਗੌਤਮ ਗੰਭੀਰ ਨੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਵਿਅਕਤੀ ਕਪਿਲ ਦੇਵ ਦੇ ਹੱਥ ਬੰਨ੍ਹ ਕੇ ਉਨ੍ਹਾਂ ਨੂੰ ਕਾਰ 'ਚ ਬਿਠਾ ਕੇ ਲੈ ਜਾ ਰਹੇ ਹਨ। ਇੰਨਾ ਹੀ ਨਹੀਂ ਕਪਿਲ ਦੇਵ ਦੇ ਮੂੰਹ ਨੂੰ ਇੱਕ ਕੱਪੜੇ ਨਾਲ ਵੀ ਬੰਨ੍ਹਿਆ ਹੋਇਆ ਹੈ। ਇਸ ਸਥਿਤੀ 'ਚ ਜਦੋਂ ਕਪਿਲ ਦੇਵ ਪਿੱਛੇ ਮੁੜ ਕੇ ਦੇਖਦੇ ਹਨ ਤਾਂ ਉਨ੍ਹਾਂ ਦੀ ਪਛਾਣ ਹੋ ਜਾਂਦੀ ਹੈ।
Kapil Dev on Hotstar Ad for World Cup.
— Johns. (@CricCrazyJohns) September 26, 2023
- Hotstar will be streaming World Cup for free....!!!!pic.twitter.com/qxg9hrsTLV
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੌਤਮ ਗੰਭੀਰ ਨੇ ਲਿਖਿਆ ਕਿ ਇਹ ਕਲਿੱਪ ਕਿਸੇ ਹੋਰ ਨੂੰ ਮਿਲੀ ਹੈ? ਮੈਨੂੰ ਉਮੀਦ ਹੈ ਕਿ ਉਹ ਕਪਿਲ ਦੇਵ ਨਹੀਂ ਹਨ। ਕਪਿਲ ਪਾਜੀ ਠੀਕ ਹੋਣਗੇ। ਗੰਭੀਰ ਦੀ ਇਸ ਪ੍ਰਤੀਕਿਰਿਆ ਤੋਂ ਬਾਅਦ ਪ੍ਰਸ਼ੰਸਕਾਂ ਨੇ ਵੀ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਦਿੱਤੀ।
Anyone else received this clip, too? Hope it’s not actually @therealkapildev 🤞and that Kapil Paaji is fine! pic.twitter.com/KsIV33Dbmp
— Gautam Gambhir (@GautamGambhir) September 25, 2023
ਕਪਿਲ ਦੇਵ ਦੇ ਇਸ ਵੀਡੀਓ 'ਤੇ ਪ੍ਰਸ਼ੰਸਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪ੍ਰਸ਼ੰਸਕਾਂ ਨੇ ਕਿਹਾ ਕਿ ਇਹ ਇੱਕ ਇਸ਼ਤਿਹਾਰ ਦੀ ਸ਼ੂਟਿੰਗ ਹੈ। ਕੁਝ ਪ੍ਰਸ਼ੰਸਕਾਂ ਨੇ ਇਹ ਵੀ ਕਿਹਾ ਕਿ ਲੈਜੈਂਡਸ ਬਾਰੇ ਅਜਿਹੀਆਂ ਗੱਲਾਂ ਨਹੀਂ ਫੈਲਾਈਆਂ ਜਾਣੀਆਂ ਚਾਹੀਦੀਆਂ। ਕਪਿਲ ਦੇਵ ਇਨ੍ਹੀਂ ਦਿਨੀਂ ਇਸ਼ਤਿਹਾਰਾਂ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।
ਜ਼ਿਕਰਯੋਗ ਹੈ ਕਿ ਕਪਿਲ ਦੇਵ ਨੇ ਆਪਣੀ ਕਪਤਾਨੀ 'ਚ 1983 'ਚ ਟੀਮ ਇੰਡੀਆ ਨੂੰ ਵਿਸ਼ਵ ਕੱਪ 'ਚ ਜਿੱਤ ਦਿਵਾਈ ਸੀ। ਕਪਿਲ ਦੇਵ ਨੂੰ ਦੁਨੀਆ ਦੇ ਮਹਾਨ ਕ੍ਰਿਕਟਰਾਂ 'ਚ ਗਿਣਿਆ ਜਾਂਦਾ ਹੈ। ਗੌਤਮ ਗੰਭੀਰ ਨੇ 2011 ਵਿੱਚ ਭਾਰਤੀ ਟੀਮ ਨੂੰ ਵਿਸ਼ਵ ਕੱਪ ਫਾਈਨਲ ਵਿੱਚ ਜਿੱਤ ਦਿਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਟੀਮ ਇੰਡੀਆ ਲਈ 97 ਦੌੜਾਂ ਦੀ ਅਹਿਮ ਪਾਰੀ ਖੇਡੀ। ਹਾਲਾਂਕਿ ਉਸ ਸਮੇਂ ਮਹਿੰਦਰ ਸਿੰਘ ਧੋਨੀ ਕਪਤਾਨ ਸਨ।