Watch: 1983 ਵਿਸ਼ਵ ਕੱਪ ਜੇਤੂ ਟੀਮ ਦੇ ਖਿਡਾਰੀਆਂ ਨੇ 35000 ਫੁੱਟ 'ਤੇ ਮਨਾਇਆ ਜਸ਼ਨ, ਦੇਖੋ ਵੀਡੀਓ
Kapil Dev: ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਸਾਰੇ ਖਿਡਾਰੀ ਕਪਿਲ ਦੇਵ ਨਾਲ ਹਵਾਈ ਜਹਾਜ਼ 'ਚ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਇਹ ਦਿੱਗਜ ਆਪਣੀ ਜਿੱਤ ਦੀ 40ਵੀਂ ਵਰ੍ਹੇਗੰਢ ਨੂੰ ਖਾਸ ਤਰੀਕੇ ਨਾਲ ਮਨਾ ਰਹੇ ਹਨ।
World Cup 1983: 25 ਜੂਨ ਭਾਰਤੀ ਕ੍ਰਿਕਟ ਲਈ ਬਹੁਤ ਖਾਸ ਦਿਨ ਹੈ। ਦਰਅਸਲ ਇਸ ਦਿਨ ਟੀਮ ਇੰਡੀਆ ਨੇ ਸਾਲ 1983 'ਚ ਵਿਸ਼ਵ ਕੱਪ ਜਿੱਤਿਆ ਸੀ। ਉਸ ਵੇਲੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਸਨ। ਕਪਿਲ ਦੇਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਫਾਈਨਲ ਮੈਚ ਵਿੱਚ ਵੈਸਟਇੰਡੀਜ਼ ਨੂੰ ਹਰਾਇਆ ਸੀ। ਅੱਜ ਭਾਰਤੀ ਟੀਮ ਦੀ ਉਸ ਜਿੱਤ ਦੇ 40 ਸਾਲ ਪੂਰੇ ਹੋ ਗਏ ਹਨ। ਹਾਲਾਂਕਿ ਵਿਸ਼ਵ ਕੱਪ 1983 ਦੀ ਜੇਤੂ ਟੀਮ ਇਸ ਦਿਨ ਨੂੰ ਖਾਸ ਤਰੀਕੇ ਨਾਲ ਮਨਾ ਰਹੀ ਹੈ।
ਸੋਸ਼ਲ ਮੀਡੀਆ ‘ਤੇ ਵੀਡੀਓ ਹੋਈ ਵਾਇਰਲ
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਕੀਰਤੀ ਆਜ਼ਾਦ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਨੂੰ ਸਾਂਝਾ ਕੀਤਾ ਹੈ। ਇਹ ਵੀਡੀਓ ਇੱਕ ਜਹਾਜ਼ ਨਾਲ ਸ਼ੁਰੂ ਹੁੰਦਾ ਹੈ। ਇਸ ਜਹਾਜ਼ ਦੇ ਅੰਦਰ ਜਾਂਦੇ ਹੀ ਇਸ ਟੀਮ ਦੇ ਓਪਨਰ ਸੁਨੀਲ ਗਾਵਸਕਰ ਦਿਖਾਈ ਨਜ਼ਰ ਆਉਂਦੇ ਹਨ। ਗਾਵਸਕਰ ਤੋਂ ਬਾਅਦ ਟੀਮ ਦੇ ਹੋਰ ਖਿਡਾਰੀ ਸਈਅਦ ਕਿਰਮਾਨੀ, ਕ੍ਰਿਸ਼ਨਾਮਾਚਾਰੀ ਸ਼੍ਰੀਕਾਂਤ, ਮਦਨ ਲਾਲ, ਕੀਰਤੀ ਆਜ਼ਾਦ, ਕਪਿਲ ਦੇਵ ਅਤੇ ਬੀਸੀਸੀਆਈ ਪ੍ਰਧਾਨ ਰੋਜਰ ਬਿੰਨੀ ਵੀ ਵੀਡੀਓ ਵਿੱਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
The World Cup champion
— Kirti Azad (@KirtiAzaad) June 25, 2023
1983 team travelling
together to celebrate our
40th anniversary victory on
25th June, 35,000 feet up
in the air. We are proud
Indians and love India
Bharat Mata Ki Jai
@therealkapildev
@RaviShastriOfc
@BCCI
@JayShah pic.twitter.com/xR1VxFSbys
ਇਹ ਵੀ ਪੜ੍ਹੋ: Watch: ਫਲਾਈਟ ‘ਚ ਏਅਰ ਹੋਸਟਸ ਨੇ ਮਹਿੰਦਰ ਸਿੰਘ ਧੋਨੀ ਨੂੰ ਗਿਫ਼ਟ ਕੀਤੀ ਚਾਕਲੇਟ, ਵੀਡੀਓ ‘ਚ ਦੇਖੋ ਮਾਹੀ ਦਾ ਰਿਐਕਸ਼ਨ
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਸਾਰੇ ਖਿਡਾਰੀ ਕਪਿਲ ਦੇਵ ਨਾਲ ਹਵਾਈ ਜਹਾਜ਼ 'ਚ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਉਹ ਆਪਣੀ ਜਿੱਤ ਦੀ 40ਵੀਂ ਵਰ੍ਹੇਗੰਢ ਨੂੰ ਖਾਸ ਤਰੀਕੇ ਨਾਲ ਮਨਾ ਰਹੇ ਹਨ। ਇਸ ਜੇਤੂ ਟੀਮ ਦੇ ਸਾਰੇ ਖਿਡਾਰੀਆਂ ਨੇ ਲਗਭਗ 35000 ਫੁੱਟ ਦੀ ਉਚਾਈ 'ਤੇ ਜਾ ਕੇ ਜਸ਼ਨ ਮਨਾਇਆ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਨੇ ਸਾਲ 1983 'ਚ ਵਿਸ਼ਵ ਕੱਪ ਜਿੱਤਿਆ ਸੀ। ਉਸ ਵੇਲੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਸਨ। ਕਪਿਲ ਦੇਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਫਾਈਨਲ ਮੈਚ ਵਿੱਚ ਵੈਸਟਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਆਈਸੀਸੀ ਟਰਾਫੀ ’ਤੇ ਕਬਜ਼ਾ ਕੀਤਾ।
ਇਹ ਵੀ ਪੜ੍ਹੋ: SAFF Cup: ਸੁਨੀਲ ਛੇਤਰੀ ਨੇ ਇੰਟਰਨੈਸ਼ਨਲ ਫੁੱਟਬਾਲ ਵਿੱਚ ਬਣਾਇਆ ਰਿਕਾਰਡ, ਨੇਪਾਲ ਖਿਲਾਫ ਕੀਤਾ ਗੋਲ