Vice Captain of Indian ODI Team: ਕੌਣ ਬਣੇਗਾ ਭਾਰਤੀ ਵਨਡੇ ਟੀਮ ਦਾ ਉਪ ਕਪਤਾਨ? BCCI ਜਲਦ ਕਰ ਸਕਦੀ ਐਲਾਨ
Indian ODI Team vice captain: BCCI ਨੇ ਰੋਹਿਤ ਸ਼ਰਮਾ ਨੂੰ ਭਾਰਤੀ ਵਨਡੇ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਹੁਣ ਕੇਐਲ ਰਾਹੁਲ ਨੂੰ ਵਨਡੇ ਟੀਮ ਦਾ ਉਪ ਕਪਤਾਨ ਬਣਾਇਆ ਜਾ ਸਕਦਾ ਹੈ।
KL Rahul Set to Become Vice Captain of Indian ODI Team: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਰੋਹਿਤ ਸ਼ਰਮਾ ਨੂੰ ਭਾਰਤੀ ਵਨਡੇ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਟੀ-20 ਇੰਟਰਨੈਸ਼ਨਲ 'ਚ ਵਿਰਾਟ ਕੋਹਲੀ ਦੀ ਕਪਤਾਨੀ ਛੱਡਣ ਤੋਂ ਬਾਅਦ ਰੋਹਿਤ ਨੂੰ ਟੀ-20 ਟੀਮ ਦੀ ਕਮਾਨ ਸੌਂਪੀ ਗਈ ਸੀ। ਹੁਣ ਬੀਸੀਸੀਆਈ ਛੇਤੀ ਹੀ ਵਨਡੇ ਟੀਮ ਦੇ ਨਵੇਂ ਉਪ ਕਪਤਾਨ ਦਾ ਐਲਾਨ ਕਰ ਸਕਦੀ ਹੈ।
ਕੇਐਲ ਰਾਹੁਲ ਨੂੰ ਬਣਾਇਆ ਜਾ ਸਕਦਾ ਵਨਡੇ ਟੀਮ ਦਾ ਉਪ ਕਪਤਾਨ
ਮੰਨਿਆ ਜਾ ਰਿਹਾ ਹੈ ਕਿ ਕੇਐਲ ਰਾਹੁਲ ਨੂੰ ਭਾਰਤੀ ਵਨਡੇ ਟੀਮ ਦਾ ਉਪ ਕਪਤਾਨ ਬਣਾਇਆ ਜਾ ਸਕਦਾ ਹੈ। ਫਿਲਹਾਲ ਉਹ ਟੀ-20 ਫਾਰਮੈਟ 'ਚ ਰਾਸ਼ਟਰੀ ਟੀਮ ਦੇ ਉਪ-ਕਪਤਾਨ ਹਨ। ਅਜਿਹੇ 'ਚ ਹੁਣ ਉਨ੍ਹਾਂ ਨੂੰ ਵਨਡੇ ਫਾਰਮੈਟ 'ਚ ਵੀ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
ਇਸ ਕਾਰਨ ਰੋਹਿਤ ਨੂੰ ਸੌਂਪੀ ਗਈ ਵਨਡੇ ਟੀਮ ਦੀ ਕਮਾਨ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਖੁਲਾਸਾ ਕੀਤਾ ਹੈ ਕਿ ਵਿਰਾਟ ਕੋਹਲੀ ਵੱਲੋਂ ਭਾਰਤ ਦੇ ਟੀ-20 ਕਪਤਾਨ ਬਣੇ ਰਹਿਣ ਤੋਂ ਇਨਕਾਰ ਕਰਨ ਤੋਂ ਬਾਅਦ ਚੋਣਕਾਰਾਂ ਨੇ ਰੋਹਿਤ ਸ਼ਰਮਾ ਨੂੰ ਵਨਡੇ ਟੀਮ ਦੀ ਕਮਾਨ ਸੌਂਪਣ ਦਾ ਮਨ ਬਣਾ ਲਿਆ ਸੀ, ਕਿਉਂਕਿ ਰਾਸ਼ਟਰੀ ਟੀਮ ਸੀਮਤ ਓਵਰਾਂ ਦੇ ਫਾਰਮੈਟ 'ਚ 2 ਵੱਖ-ਵੱਖ ਕਪਤਾਨ ਨਹੀਂ ਰੱਖ ਸਕਦੇ ਸਨ।
ਬੀਸੀਸੀਆਈ ਨੇ ਬੁੱਧਵਾਰ ਨੂੰ ਰੋਹਿਤ ਸ਼ਰਮਾ ਨੂੰ 2023 ਵਨਡੇ ਵਿਸ਼ਵ ਕੱਪ ਤਕ ਵਨਡੇ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਗਾਂਗੁਲੀ ਨੇ ਕਿਹਾ ਕਿ ਇਸ ਸਬੰਧੀ ਕੋਹਲੀ ਨਾਲ ਗੱਲ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਇਸ ਫ਼ੈਸਲੇ ਨੂੰ ਸਵੀਕਾਰ ਕਰ ਲਿਆ ਹੈ।
ਬੀਸੀਸੀਆਈ ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਅਸੀਂ ਵਿਰਾਟ ਕੋਹਲੀ ਨੂੰ ਟੀ-20 ਟੀਮ ਦੀ ਕਪਤਾਨੀ ਨਾ ਛੱਡਣ ਦੀ ਬੇਨਤੀ ਕੀਤੀ ਸੀ, ਪਰ ਉਹ ਖੁਦ ਇਸ ਅਹੁਦੇ 'ਤੇ ਬਣੇ ਰਹਿਣਾ ਨਹੀਂ ਚਾਹੁੰਦੇ ਸਨ। ਇਸ ਲਈ ਚੋਣਕਾਰਾਂ ਨੂੰ ਲੱਗਾ ਕਿ ਉਹ ਸਫੈਦ ਗੇਂਦ ਦੇ 2 ਫਾਰਮੈਟਾਂ ਵਿੱਚ 2 ਵੱਖ-ਵੱਖ ਕਪਤਾਨ ਨਹੀਂ ਰੱਖ ਸਕਦੇ।
ਗਾਂਗੁਲੀ ਨੇ ਅੱਗੇ ਕਿਹਾ ਕਿ ਚੋਣਕਾਰਾਂ ਨੂੰ ਲੱਗਦਾ ਹੈ ਕਿ ਸਫੈਦ ਗੇਂਦ ਦਾ ਫਾਰਮੈਟ ਕਈ ਕਪਤਾਨਾਂ ਨਾਲ ਉਲਝਣ ਪੈਦਾ ਕਰੇਗਾ, ਇਸ ਲਈ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਕਮੇਟੀ ਨੇ ਸੁਝਾਅ ਦਿੱਤਾ ਕਿ ਸਿਰਫ਼ ਇਕ ਕਪਤਾਨ ਰੱਖਣਾ ਬਿਹਤਰ ਹੋਵੇਗਾ।
ਇਹ ਵੀ ਪੜ੍ਹੋ: Punjab Election 2022: ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕੇ, ਹੁਣ ਤੱਕ 20 'ਚੋਂ 11 ਵਿਧਾਇਕਾਂ ਨੇ ਛੱਡੀ ਪਾਰਟੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: