ਪੜਚੋਲ ਕਰੋ

Kolkata vs Rajasthan: ਕੋਲਕਾਤਾ ਨੇ ਰਾਜਸਥਾਨ ਨੂੰ 37 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਦੂਜੀ ਜਿੱਤ ਦਰਜ ਕੀਤੀ

IPL 2020: ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ 12ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ 37 ਦੌੜਾਂ ਨਾਲ ਹਰਾਇਆ। ਇਸ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਦੀ ਇਹ ਪਹਿਲੀ ਹਾਰ ਹੈ।

ਨਵੀਂ ਦਿੱਲੀ: ਆਈਪੀਐਲ 2020 ਦੇ 12ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰ ਨੇ ਰਾਜਸਥਾਨ ਰਾਇਲ ਨੂੰ 37 ਦੌੜਾਂ ਨਾਲ ਹਰਾਇਆ। ਕੋਲਕਾਤਾ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 174 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਰਾਜਸਥਾਨ ਦੀ ਟੀਮ ਤੈਅ ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 137 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਟਾਸ ਹਾਰਣ ਕਰਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਕੋਲਕਾਤਾ ਨੂੰ 36 ਦੌੜਾਂ ਦੇ ਸਕੋਰ 'ਤੇ ਸੁਨੀਲ ਨਾਰਾਇਣ ਵਜੋਂ ਪਹਿਲਾ ਝਟਕਾ ਲੱਗਿਆ। ਨਾਰਾਇਣ ਨੂੰ ਜੈਦੇਵ ਉਨਾਦਕਟ ਨੇ 15 ਦੌੜਾਂ 'ਤੇ ਆਊਟ ਕੀਤਾ। ਇਸ ਤੋਂ ਬਾਅਦ ਨਿਤੀਸ਼ ਰਾਣਾ ਤੇ ਸ਼ੁਭਮਨ ਗਿੱਲ ਨੇ ਪਾਰੀ ਨੂੰ ਸੰਭਾਲਿਆ। ਸ਼ੁਭਮਨ ਨੇ 34 ਗੇਂਦਾਂ ਵਿੱਚ ਪੰਜ ਚੌਕਿਆਂ ਤੇ ਇੱਕ ਛੱਕੇ ਦੀ ਬਦੌਲਤ 47 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰਾਣਾ ਨੇ 17 ਗੇਂਦਾਂ ਵਿੱਚ ਦੋ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਦੋਵਾਂ ਨੇ ਦੂਸਰੀ ਵਿਕਟ ਲਈ 46 ਦੌੜਾਂ ਦੀ ਸਾਂਝੇਦਾਰੀ ਬਣਾਈ। ਹਾਲਾਂਕਿ, 82 ਦੌੜਾਂ ਦੇ ਸਕੋਰ 'ਤੇ ਦੂਜੀ ਵਿਕਟ ਡਿੱਗਣ ਤੋਂ ਬਾਅਦ ਕੋਲਕਾਤਾ ਦੀ ਪਾਰੀ ਡਾਬਾਡੋਲ ਗਈ। ਕੇਕੇਆਰ ਨੇ ਇੱਕ ਸਮੇਂ ਆਪਣੇ ਪੰਜ ਮਹੱਤਵਪੂਰਨ ਬੱਲੇਬਾਜ਼ਾਂ ਦੀਆਂ ਵਿਕਟਾਂ 115 ਦੌੜਾਂ 'ਤੇ ਗੁਆ ਦਿੱਤੀਆਂ। ਇਸ ਦੌਰਾਨ ਦਿਨੇਸ਼ ਕਾਰਤਿਕ 0 ਤੇ ਆਂਦਰੇ ਰਸੇਲ 24 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਈਯੋਨ ਮੋਰਗਨ ਨੇ 23 ਗੇਂਦਾਂ ਵਿੱਚ 34 ਦੌੜਾਂ ਦੀ ਅਜੇਤੂ ਪਾਰੀ ਖੇਡੀ ਤੇ ਟੀਮ ਨੂੰ ਸਨਮਾਨਯੋਗ ਸਕੋਰ 'ਤੇ ਪਹੁੰਚਾਇਆ। ਮੋਰਗੇਨ ਨੇ ਇੱਕ ਚੌਕੇ ਤੇ ਦੋ ਛੱਕੇ ਮਾਰੇ। ਉਨ੍ਹਾਂ ਤੋਂ ਇਲਾਵਾ ਪੈਟ ਕਮਿੰਸ ਨੇ 12 ਦੌੜਾਂ ਦੀ ਅਹਿਮ ਪਾਰੀ ਖੇਡੀ ਤੇ ਕਮਲੇਸ਼ ਨਾਗੇਰਕੋਟੀ ਨੇ ਅਜੇਤੂ 8 ਦੌੜਾਂ ਬਣਾਈਆਂ। ਹੁਣ ਗੱਲ ਕਰਦੇ ਹਾਂ ਰਾਜਸਥਾਨ ਰਾਇਲਸ ਦੀ ਪਾਰੀ ਦੀ: ਉਧਰ ਜੋਫਰਾ ਆਰਚਰ ਨੇ ਰਾਜਸਥਾਨ ਰਾਇਲਜ਼ ਲਈ ਸਭ ਤੋਂ ਸ਼ਾਨਦਾਰ ਗੇਂਦਬਾਜ਼ੀ ਕੀਤੀ। ਆਰਚਰ ਨੇ ਆਪਣੇ ਕੋਟੇ ਦੇ ਚਾਰ ਓਵਰਾਂ ਵਿੱਚ 18 ਦੌੜਾਂ ਦੇ ਕੇ ਇੱਕ ਵਿਕਟ ਝਟਕਾਈ। ਇਸ ਤੋਂ ਇਲਾਵਾ ਅੰਕਿਤ ਰਾਜਪੂਤ, ਜੈਦੇਵ ਉਨਾਦਕਟ, ਟੌਮ ਕੁਰਨ ਤੇ ਰਾਹੁਲ ਟਿਓਟੀਆ ਨੂੰ ਇੱਕ-ਇੱਕ ਕਾਮਯਾਬੀ ਮਿਲੀ। ਇਸ ਤੋਂ ਬਾਅਦ ਰਾਜਸਥਾਨ ਨੇ 175 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ ਸ਼ੁਰੂਆਤ ਕੀਤੀ। ਦੂਜੇ ਓਵਰ ਦੀ ਆਖਰੀ ਗੇਂਦ 'ਤੇ ਸੂਚਿਤ ਬੱਲੇਬਾਜ਼ ਸਟੀਮ ਸਮਿੱਥ ਨੇ ਸਿਰਫ 03 ਦੌੜਾਂ ਬਣਾਈਆਂ। ਪੈਟ ਕਮਿੰਸ ਨੇ ਸਮਿਥ ਦਾ ਸ਼ਿਕਾਰ ਕੀਤਾ ਸੀ। ਸਮਿਥ ਤੋਂ ਬਾਅਦ 30 ਦੌੜਾਂ 'ਤੇ ਬੱਲੇਬਾਜ਼ ਸੰਜੂ ਸੈਮਸਨ ਵੀ ਸਿਰਫ 08 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਿਆ। ਸੈਮਸਨ ਨੂੰ ਨੌਜਵਾਨ ਤੇਜ਼ ਗੇਂਦਬਾਜ਼ ਸ਼ਿਵਮ ਮਾਵੀ ਨੇ ਪਵੇਲੀਅਨ ਦਾ ਰਸਤਾ ਦਿਖਾਇਆ। ਰਾਜਸਥਾਨ ਇਨ੍ਹਾਂ ਸ਼ੁਰੂਆਤੀ ਝਟਕਿਆਂ ਤੋਂ ਉਭਰ ਨਹੀਂ ਸਕਿਆ ਅਤੇ ਨਿਯਮਤ ਅੰਤਰਾਲ 'ਤੇ ਵਿਕਟਾਂ ਗੁਆ ਬੈਠਾ। ਰੌਬਿਨ ਉਥੱਪਾ 02, ਰਿਆਨ ਪਰਾਗ 01 ਅਤੇ ਪਿਛਲੇ ਮੈਚ ਦੇ ਹੀਰੋ ਰਾਹੁਲ ਤਿਵਾਤੀਆ 14 ਦੌੜਾਂ ਬਣਾ ਕੇ ਆਊਟ ਹੋਏ। ਇੱਕ ਸਮੇਂ ਰਾਜਸਥਾਨ ਨੇ ਆਪਣੀਆਂ ਪੰਜ ਵਿਕਟਾਂ ਸਿਰਫ 42 ਦੌੜਾਂ 'ਤੇ ਗਵਾ ਦਿੱਤੀਆਂ ਸੀ। ਕੋਲਕਾਤਾ ਲਈ ਉਸ ਦੇ ਸਾਰੇ ਗੇਂਦਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਹਾਲਾਂਕਿ, ਸੁਨੀਲ ਨਰੇਨ ਕਾਫ਼ੀ ਮਹਿੰਗੇ ਸਾਬਤ ਹੋਏ। ਨਰੇਨ ਨੇ ਚਾਰ ਓਵਰਾਂ ਵਿੱਚ 40 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ। ਇਸ ਦੇ ਨਾਲ ਹੀ ਪੈਟ ਕਮਿੰਸ ਨੇ ਤਿੰਨ ਓਵਰਾਂ ਵਿਚ 13 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤਾ। ਇਸ ਤੋਂ ਇਲਾਵਾ ਸ਼ਿਵਮ ਮਾਵੀ, ਕਮਲੇਸ਼ ਨਾਗੇਰਕੋਟੀ ਅਤੇ ਵਰੁਣ ਚੱਕਰਵਰਤੀ ਨੇ ਵੀ ਆਪਣੇ ਖਾਤੇ 'ਚ ਦੋ ਕਾਮਯਾਬੀਆਂ ਹਾਸਲ ਕੀਤੀਆਂ। Rape In Uttar Pradesh: ਆਖਰ ਕਦੋਂ ਤਕ ਚੁੱਪ, ਹਾਥਰਸ ਕੇਸ ਤੋਂ ਬਾਅਦ ਵੀ ਕਈਂ ਥਾਂਵਾਂ 'ਤੇ ਹੋਈ ਦਰਿੰਦਗੀ, ਉੱਠ ਰਹੇ ਨੇ ਕਾਨੂੰਨ ਵਿਵਸਥਾ 'ਤੇ ਸਵਾਲ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅਮਰੀਕਾ 'ਚ ਕਤਲ ਹੋਈ ਨਿਕਿਤਾ ਦੇ ਪਿਤਾ ਦਾ ਵੱਡਾ ਖੁਲਾਸਾ! ਚੰਡੀਗੜ੍ਹ ਦੇ ਨੌਜਵਾਨ ਨਾਲ ਕੀ ਸੀ ਰਿਸ਼ਤਾ? ਪੈਸਿਆਂ ਦਾ ਕੀ ਸੀ ਮਾਮਲਾ?
ਅਮਰੀਕਾ 'ਚ ਕਤਲ ਹੋਈ ਨਿਕਿਤਾ ਦੇ ਪਿਤਾ ਦਾ ਵੱਡਾ ਖੁਲਾਸਾ! ਚੰਡੀਗੜ੍ਹ ਦੇ ਨੌਜਵਾਨ ਨਾਲ ਕੀ ਸੀ ਰਿਸ਼ਤਾ? ਪੈਸਿਆਂ ਦਾ ਕੀ ਸੀ ਮਾਮਲਾ?
Punjab Weather Today: ਪੰਜਾਬ-ਚੰਡੀਗੜ੍ਹ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਯੈਲੋ ਅਲਰਟ, ਕੀ ਅੱਜ ਨਿਕਲੇਗੀ ਧੁੱਪ: 4 ਦਿਨਾਂ ‘ਚ ਤਾਪਮਾਨ 3 ਡਿਗਰੀ ਤੱਕ ਘਟੇਗਾ
Punjab Weather Today: ਪੰਜਾਬ-ਚੰਡੀਗੜ੍ਹ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਯੈਲੋ ਅਲਰਟ, ਕੀ ਅੱਜ ਨਿਕਲੇਗੀ ਧੁੱਪ: 4 ਦਿਨਾਂ ‘ਚ ਤਾਪਮਾਨ 3 ਡਿਗਰੀ ਤੱਕ ਘਟੇਗਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (06-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (06-01-2026)
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ 'ਚ ਕਤਲ ਹੋਈ ਨਿਕਿਤਾ ਦੇ ਪਿਤਾ ਦਾ ਵੱਡਾ ਖੁਲਾਸਾ! ਚੰਡੀਗੜ੍ਹ ਦੇ ਨੌਜਵਾਨ ਨਾਲ ਕੀ ਸੀ ਰਿਸ਼ਤਾ? ਪੈਸਿਆਂ ਦਾ ਕੀ ਸੀ ਮਾਮਲਾ?
ਅਮਰੀਕਾ 'ਚ ਕਤਲ ਹੋਈ ਨਿਕਿਤਾ ਦੇ ਪਿਤਾ ਦਾ ਵੱਡਾ ਖੁਲਾਸਾ! ਚੰਡੀਗੜ੍ਹ ਦੇ ਨੌਜਵਾਨ ਨਾਲ ਕੀ ਸੀ ਰਿਸ਼ਤਾ? ਪੈਸਿਆਂ ਦਾ ਕੀ ਸੀ ਮਾਮਲਾ?
Punjab Weather Today: ਪੰਜਾਬ-ਚੰਡੀਗੜ੍ਹ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਯੈਲੋ ਅਲਰਟ, ਕੀ ਅੱਜ ਨਿਕਲੇਗੀ ਧੁੱਪ: 4 ਦਿਨਾਂ ‘ਚ ਤਾਪਮਾਨ 3 ਡਿਗਰੀ ਤੱਕ ਘਟੇਗਾ
Punjab Weather Today: ਪੰਜਾਬ-ਚੰਡੀਗੜ੍ਹ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਯੈਲੋ ਅਲਰਟ, ਕੀ ਅੱਜ ਨਿਕਲੇਗੀ ਧੁੱਪ: 4 ਦਿਨਾਂ ‘ਚ ਤਾਪਮਾਨ 3 ਡਿਗਰੀ ਤੱਕ ਘਟੇਗਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (06-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (06-01-2026)
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
Embed widget