ਪੜਚੋਲ ਕਰੋ

Viral Video: ਲਾਈਵ ਮੈਚ ਦੌਰਾਨ ਖਿਡਾਰੀ ਨੇ ਗੁੱਸੇ 'ਚ ਕੀਤੀ ਅਜਿਹੀ ਹਰਕਤ, ਗੇਂਦ ਦੀ ਥਾਂ ਬਾਊਂਡਰੀ ਪਾਰ ਵਗ੍ਹਾ ਮਾਰਿਆ ਹੈਲਮੇਟ  

Viral Video: ਮੈਕਸ60 ਕੈਰੇਬੀਅਨ ਲੀਗ 2024 ਵਿੱਚ, ਕ੍ਰਿਕਟ ਪ੍ਰੇਮੀਆਂ ਨੂੰ ਹਰ ਦਿਨ ਮਜ਼ੇਦਾਰ ਮੁਕਾਬਲੇ ਵੇਖਣ ਨੂੰ ਮਿਲ ਰਹੇ ਹਨ। ਇਸ ਲੀਗ ਵਿੱਚ 60-60 ਗੇਂਦਾਂ ਦੇ ਮੈਚ ਖੇਡੇ ਜਾਂਦੇ ਹਨ, ਜਿਸ ਵਿੱਚ ਬਹੁਤ ਸਾਰੇ ਚੌਕੇ ਅਤੇ

Viral Video: ਮੈਕਸ60 ਕੈਰੇਬੀਅਨ ਲੀਗ 2024 ਵਿੱਚ, ਕ੍ਰਿਕਟ ਪ੍ਰੇਮੀਆਂ ਨੂੰ ਹਰ ਦਿਨ ਮਜ਼ੇਦਾਰ ਮੁਕਾਬਲੇ ਵੇਖਣ ਨੂੰ ਮਿਲ ਰਹੇ ਹਨ। ਇਸ ਲੀਗ ਵਿੱਚ 60-60 ਗੇਂਦਾਂ ਦੇ ਮੈਚ ਖੇਡੇ ਜਾਂਦੇ ਹਨ, ਜਿਸ ਵਿੱਚ ਬਹੁਤ ਸਾਰੇ ਚੌਕੇ ਅਤੇ ਛੱਕੇ ਦੇਖਣ ਨੂੰ ਮਿਲਦੇ ਹਨ। ਲੀਗ ਪੜਾਅ ਵਿੱਚ 5 ਟੀਮਾਂ ਵਿਚਕਾਰ ਮੁਕਾਬਲਾ ਹੋਇਆ ਸੀ। ਹੁਣ ਸੁਪਰ-3 ਰਾਊਂਡ ਖੇਡਿਆ ਜਾ ਰਿਹਾ ਹੈ। 

ਸੀਜ਼ਨ ਦਾ 22ਵਾਂ ਮੈਚ ਨਿਊਯਾਰਕ ਸਟ੍ਰਾਈਕਰਜ਼ ਅਤੇ ਗ੍ਰੈਂਡ ਕੇਮੈਨ ਜੈਗੁਆਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਦੌਰਾਨ ਇੱਕ ਅਜੀਬ ਘਟਨਾ ਦੇਖਣ ਨੂੰ ਮਿਲੀ। ਨਿਊਯਾਰਕ ਸਟ੍ਰਾਈਕਰਸ ਦੇ ਇੱਕ ਬੱਲੇਬਾਜ਼ ਨੇ ਗੁੱਸੇ ਵਿੱਚ ਗੇਂਦ ਦੀ ਬਜਾਏ ਆਪਣਾ ਹੈਲਮੇਟ ਬਾਊਂਡਰੀ ਦੇ ਪਾਰ ਸੁੱਟ ਦਿੱਤਾ। ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਬੱਲੇਬਾਜ਼ ਨੇ ਹੈਲਮੇਟ ਨੂੰ ਸੁੱਟਿਆ ਬਾਊਂਡਰੀ ਤੋਂ ਪਾਰ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ 'ਚ ਵੈਸਟਇੰਡੀਜ਼ ਦੇ ਸਾਬਕਾ ਆਲਰਾਊਂਡਰ ਕਾਰਲੋਸ ਬ੍ਰੈਥਵੇਟ ਦਿਖਾਈ ਦੇ ਰਹੇ ਹਨ, ਜੋ ਇਸ ਲੀਗ 'ਚ ਨਿਊਯਾਰਕ ਸਟ੍ਰਾਈਕਰਜ਼ ਟੀਮ ਲਈ ਖੇਡ ਰਹੇ ਹਨ। ਕਾਰਲੋਸ ਬ੍ਰੈਥਵੇਟ ਨੂੰ ਗ੍ਰੈਂਡ ਕੇਮੈਨ ਜੈਗੁਆਰ ਦੇ ਖਿਲਾਫ ਖੇਡੇ ਗਏ ਮੈਚ ਵਿੱਚ ਨੂੰ ਜੋਸ਼ ਲਿਟਿਲ ਨੇ ਆਊਟ ਕੀਤਾ। ਇਸ ਦੌਰਾਨ ਕਾਰਲੋਸ ਬ੍ਰੈਥਵੇਟ ਕਾਫੀ ਗੁੱਸੇ 'ਚ ਨਜ਼ਰ ਆਏ। ਦਰਅਸਲ, ਕਾਰਲੋਸ ਬ੍ਰੈਥਵੇਟ ਕੈਚ ਆਊਟ ਹੋ ਗਏ ਪਰ ਗੇਂਦ ਉਨ੍ਹਾਂ ਦੇ ਬੱਲੇ ਨਾਲ ਨਹੀਂ ਲੱਗੀ। ਅਜਿਹੇ 'ਚ ਕਾਰਲੋਸ ਕਾਫੀ ਗੁੱਸੇ 'ਚ ਡਗਆਊਟ ਵੱਲ ਵਧਦੇ ਨਜ਼ਰ ਆਏ। ਇਸ ਦੌਰਾਨ ਬ੍ਰੈਥਵੇਟ ਨੇ ਗੁੱਸੇ 'ਚ ਆਪਣੇ ਹੈਲਮੇਟ ਨੂੰ ਬੱਲੇ ਨਾਲ ਮਾਰਿਆ, ਜੋ ਸਿੱਧਾ ਬਾਊਂਡਰੀ ਤੋਂ ਬਾਹਰ ਜਾ ਡਿੱਗਿਆ। ਇਹ ਵੀਡੀਓ ਵਾਇਰਲ ਹੋ ਰਿਹਾ ਹੈ।

 

ਨਿਊਯਾਰਕ ਸਟਰਾਈਕਰਜ਼ ਨੇ ਫਾਈਨਲ ਵਿੱਚ ਥਾਂ ਬਣਾਈ

ਕਾਰਲੋਸ ਬ੍ਰੈਥਵੇਟ ਗਲਤ ਤਰੀਕੇ ਨਾਲ ਆਊਟ ਹੋਣ ਦੇ ਬਾਵਜੂਦ ਉਨ੍ਹਾਂ ਦੀ ਟੀਮ ਮੈਚ ਜਿੱਤਣ 'ਚ ਕਾਮਯਾਬ ਰਹੀ। ਮੈਚ 'ਚ ਨਿਊਯਾਰਕ ਸਟਰਾਈਕਰਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 10 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 104 ਦੌੜਾਂ ਬਣਾਈਆਂ। ਇਸ ਦੌਰਾਨ ਕਾਰਲੋਸ ਬ੍ਰੈਥਵੇਟ 5 ਗੇਂਦਾਂ 'ਤੇ 7 ਦੌੜਾਂ ਹੀ ਬਣਾ ਸਕਿਆ। ਜਦਕਿ ਇਸ ਟੀਚੇ ਦਾ ਪਿੱਛਾ ਕਰਨ ਉਤਰੀ ਗ੍ਰੈਂਡ ਕੇਮੈਨ ਜੈਗੁਆਰ ਦੀ ਟੀਮ 10 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 96 ਦੌੜਾਂ ਹੀ ਬਣਾ ਸਕੀ | ਤੁਹਾਨੂੰ ਦੱਸ ਦੇਈਏ ਕਿ ਨਿਊਯਾਰਕ ਸਟ੍ਰਾਈਕਰਜ਼ ਨੇ ਸੁਪਰ 3 ਦੌਰ ਵਿੱਚ ਹੁਣ ਤੱਕ 2 ਮੈਚ ਖੇਡੇ ਹਨ ਅਤੇ ਉਹ ਦੋਵੇਂ ਮੈਚ ਜਿੱਤਣ ਵਿੱਚ ਕਾਮਯਾਬ ਰਹੇ ਹਨ। ਇਸ ਨਾਲ ਉਹ ਫਾਈਨਲ 'ਚ ਵੀ ਪਹੁੰਚ ਗਈ ਹੈ।

ਕਾਰਲੋਸ ਬ੍ਰੈਥਵੇਟ ਕੌਣ ?

ਕਾਰਲੋਸ ਬ੍ਰੈਥਵੇਟ ਉਹੀ ਖਿਡਾਰੀ ਹੈ ਜਿਸ ਨੇ 2016 ਦੇ ਟੀ-20 ਵਿਸ਼ਵ ਕੱਪ 'ਚ ਵੈਸਟਇੰਡੀਜ਼ ਨੂੰ ਚੈਂਪੀਅਨ ਬਣਾਇਆ ਸੀ। ਕਾਰਲੋਸ ਬ੍ਰੈਥਵੇਟ ਨੇ ਫਾਈਨਲ 'ਚ ਲਗਾਤਾਰ 4 ਛੱਕੇ ਲਗਾ ਕੇ ਇੰਗਲੈਂਡ ਤੋਂ ਜਿੱਤ ਖੋਹ ਲਈ। ਕਾਰਲੋਸ ਬ੍ਰੈਥਵੇਟ ਨੇ ਵੈਸਟਇੰਡੀਜ਼ ਲਈ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 3 ਟੈਸਟ, 44 ਵਨਡੇ ਅਤੇ 41 ਟੀ-20 ਮੈਚ ਖੇਡੇ। ਇਸ ਦੌਰਾਨ ਉਸ ਨੇ 1050 ਦੌੜਾਂ ਅਤੇ 75 ਵਿਕਟਾਂ ਹਾਸਲ ਕੀਤੀਆਂ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ
Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ
Chandigarh Blast Update: ਚੰਡੀਗੜ੍ਹ ਧਮਾਕੇ ਦੇ ਮੁੱਖ ਆਰੋਪੀ ਗ੍ਰਿਫ਼ਤਾਰ, ਪੰਜਾਬ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਮਿਲ ਕੇ ਕੀਤੀ ਕਾਰਵਾਈ, ਜਾਣੋ ਕੌਣ ਨੇ ਦੋਸ਼ੀ ?
Chandigarh Blast Update: ਚੰਡੀਗੜ੍ਹ ਧਮਾਕੇ ਦੇ ਮੁੱਖ ਆਰੋਪੀ ਗ੍ਰਿਫ਼ਤਾਰ, ਪੰਜਾਬ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਮਿਲ ਕੇ ਕੀਤੀ ਕਾਰਵਾਈ, ਜਾਣੋ ਕੌਣ ਨੇ ਦੋਸ਼ੀ ?
Health Warning: ਭਾਰਤੀ ਮੁੰਡੇ-ਕੁੜੀਆਂ 'ਤੇ ਭਿਆਨਕ ਖਤਰਾ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼
Health Warning: ਭਾਰਤੀ ਮੁੰਡੇ-ਕੁੜੀਆਂ 'ਤੇ ਭਿਆਨਕ ਖਤਰਾ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼
Amritpal Singh: ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ? NIA ਰੇਡ ਮਗਰੋਂ ਵੱਡਾ ਦਾਅਵਾ
Amritpal Singh: ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ? NIA ਰੇਡ ਮਗਰੋਂ ਵੱਡਾ ਦਾਅਵਾ
Advertisement
ABP Premium

ਵੀਡੀਓਜ਼

Supreme Court ਨੇ Arvind Kejriwal ਨੂੰ ਦਿੱਤੀ ਜ਼ਮਾਨਤ | Abp Sanjhaਪਟਵਾਰੀਆਂ ਲਈ ਬੁਰੀ ਖ਼ਬਰ ! High Court pronounced a big decision !Panchayat Election ਤੋਂ ਪਹਿਲਾਂ Punjab ਸਰਕਾਰ ਵੱਡਾ Action ! | Abp SanjhaBIG BREAKING || Amritpal Singh ਦੇ ਹਮਾਇਤੀਆਂ ਖਿਲਾਫ NIA ਦਾ ਵੱਡਾ ਐਕਸ਼ਨ; ਹੁਣ ਕਿ ਬਾਣੁ? | ABPSANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ
Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ
Chandigarh Blast Update: ਚੰਡੀਗੜ੍ਹ ਧਮਾਕੇ ਦੇ ਮੁੱਖ ਆਰੋਪੀ ਗ੍ਰਿਫ਼ਤਾਰ, ਪੰਜਾਬ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਮਿਲ ਕੇ ਕੀਤੀ ਕਾਰਵਾਈ, ਜਾਣੋ ਕੌਣ ਨੇ ਦੋਸ਼ੀ ?
Chandigarh Blast Update: ਚੰਡੀਗੜ੍ਹ ਧਮਾਕੇ ਦੇ ਮੁੱਖ ਆਰੋਪੀ ਗ੍ਰਿਫ਼ਤਾਰ, ਪੰਜਾਬ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਮਿਲ ਕੇ ਕੀਤੀ ਕਾਰਵਾਈ, ਜਾਣੋ ਕੌਣ ਨੇ ਦੋਸ਼ੀ ?
Health Warning: ਭਾਰਤੀ ਮੁੰਡੇ-ਕੁੜੀਆਂ 'ਤੇ ਭਿਆਨਕ ਖਤਰਾ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼
Health Warning: ਭਾਰਤੀ ਮੁੰਡੇ-ਕੁੜੀਆਂ 'ਤੇ ਭਿਆਨਕ ਖਤਰਾ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼
Amritpal Singh: ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ? NIA ਰੇਡ ਮਗਰੋਂ ਵੱਡਾ ਦਾਅਵਾ
Amritpal Singh: ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ? NIA ਰੇਡ ਮਗਰੋਂ ਵੱਡਾ ਦਾਅਵਾ
Gold-Silver Rate Today: ਸੋਨਾ-ਚਾਂਦੀ ਹੋਇਆ ਸਸਤਾ, ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਕੀਮਤਾਂ
Gold-Silver Rate Today: ਸੋਨਾ-ਚਾਂਦੀ ਹੋਇਆ ਸਸਤਾ, ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਕੀਮਤਾਂ
Sucha Soorma trailer: ਫਿਲਮ 'ਸੁੱਚਾ ਸੂਰਮਾ' ਦਾ ਧਮਾਕੇਦਾਰ ਟ੍ਰੇਲਰ, ਇੰਟਰਨੈੱਟ 'ਤੇ ਤਹਿਲਕਾ
Sucha Soorma trailer: ਫਿਲਮ 'ਸੁੱਚਾ ਸੂਰਮਾ' ਦਾ ਧਮਾਕੇਦਾਰ ਟ੍ਰੇਲਰ, ਇੰਟਰਨੈੱਟ 'ਤੇ ਤਹਿਲਕਾ
Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ
Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ
Foreign Trip: ਵਿਦੇਸ਼ ਜਾਣ ਦਾ ਸੁਫਨਾ ਵੇਖਣ ਵਾਲਿਆਂ ਲਈ ਖੁਸ਼ਖਬਰੀ! ਹੁਣ ਸਿਰਫ 60 ਹਜ਼ਾਰ 'ਚ ਮਾਰੋ ਉਡਾਰੀ
Foreign Trip: ਵਿਦੇਸ਼ ਜਾਣ ਦਾ ਸੁਫਨਾ ਵੇਖਣ ਵਾਲਿਆਂ ਲਈ ਖੁਸ਼ਖਬਰੀ! ਹੁਣ ਸਿਰਫ 60 ਹਜ਼ਾਰ 'ਚ ਮਾਰੋ ਉਡਾਰੀ
Embed widget