ਪੜਚੋਲ ਕਰੋ

MI vs LSG: ਹਾਰਦਿਕ ਪਾਂਡਿਆ ਦੀ ਗਲਤੀ ਮੁੰਬਈ ਟੀਮ ਨੂੰ ਪਈ ਮਹਿੰਗੀ, ਕਪਤਾਨ ਸਣੇ ਖਿਡਾਰੀਆਂ 'ਤੇ ਲੱਗਿਆ ਭਾਰੀ ਜੁਰਮਾਨਾ

IPL 2024 Mumbai Indians Fined: ਮੁੰਬਈ ਇੰਡੀਅਨਜ਼ ਨੂੰ ਆਈਪੀਐਲ 2024 ਵਿੱਚ ਦੋਹਰੇ ਝਟਕੇ ਦਾ ਸ਼ਿਕਾਰ ਹੋਣਾ ਪਿਆ। ਟੂਰਨਾਮੈਂਟ ਦੇ 48ਵੇਂ ਮੈਚ 'ਚ ਮੁੰਬਈ ਨੂੰ ਲਖਨਊ ਸੁਪਰ ਜਾਇੰਟਸ ਦੇ ਹੱਥੋਂ 4 ਵਿਕਟਾਂ

IPL 2024 Mumbai Indians Fined: ਮੁੰਬਈ ਇੰਡੀਅਨਜ਼ ਨੂੰ ਆਈਪੀਐਲ 2024 ਵਿੱਚ ਦੋਹਰੇ ਝਟਕੇ ਦਾ ਸ਼ਿਕਾਰ ਹੋਣਾ ਪਿਆ। ਟੂਰਨਾਮੈਂਟ ਦੇ 48ਵੇਂ ਮੈਚ 'ਚ ਮੁੰਬਈ ਨੂੰ ਲਖਨਊ ਸੁਪਰ ਜਾਇੰਟਸ ਦੇ ਹੱਥੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੁੰਬਈ ਦੇ ਕਪਤਾਨ ਹਾਰਦਿਕ ਪਾਂਡਿਆ ਸਮੇਤ ਟੀਮ ਦੇ ਸਾਰੇ ਖਿਡਾਰੀਆਂ 'ਤੇ ਭਾਰੀ ਜੁਰਮਾਨਾ ਲਗਾਇਆ ਹੈ। ਕਪਤਾਨ ਹਾਰਦਿਕ ਦੀ ਗਲਤੀ ਕਾਰਨ ਮੁੰਬਈ 'ਤੇ ਇਹ ਜੁਰਮਾਨਾ ਲਗਾਇਆ ਗਿਆ ਹੈ।

ਦਰਅਸਲ, ਮੁੰਬਈ ਇੰਡੀਅਨਜ਼ ਨੂੰ ਸਲੋਅ ਓਵਰ ਰੇਟ ਕਾਰਨ ਜੁਰਮਾਨਾ ਲਗਾਇਆ ਗਿਆ। ਪਾਂਡਿਆ ਦੀ ਕਪਤਾਨੀ ਵਾਲੀ ਟੀਮ ਸਮੇਂ 'ਤੇ 20 ਓਵਰ ਵੀ ਪੂਰੇ ਨਹੀਂ ਕਰ ਸਕੀ। ਇਸ ਸੈਸ਼ਨ 'ਚ ਅਜਿਹਾ ਦੂਜੀ ਵਾਰ ਹੋਇਆ, ਜਦੋਂ ਮੁੰਬਈ ਨਿਰਧਾਰਤ ਸਮੇਂ 'ਚ 20 ਓਵਰ ਵੀ ਪੂਰੇ ਨਹੀਂ ਕਰ ਸਕੀ। ਦੂਜੀ ਵਾਰ ਸਜ਼ਾ ਦੇ ਯੋਗ ਬਣੇ ਟੀਮ ਦੇ ਕਪਤਾਨ ਹਾਰਦਿਕ 'ਤੇ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਬੀਸੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ, "ਸਲੋਅ ਓਵਰ ਰੇਟ ਨਾਲ ਸਬੰਧਤ ਆਈਪੀਐਲ ਸੰਹਿਤਾ ਦੇ ਤਹਿਤ ਇਹ ਉਸਦੀ ਟੀਮ ਦਾ ਦੂਜਾ ਅਪਰਾਧ ਹੈ, ਜਿਸ ਕਾਰਨ ਹਾਰਦਿਕ ਪਾਂਡਿਆ ਨੂੰ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।"

ਟੀਮ ਦੇ ਖਿਡਾਰੀਆਂ ਨੂੰ ਵੀ ਸਜ਼ਾ ਭੁਗਤਣੀ ਪਈ

ਇਸ ਵਾਰ ਮਾਮਲਾ ਸਿਰਫ ਕਪਤਾਨ ਹਾਰਦਿਕ ਪਾਂਡਿਆ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਟੀਮ ਦੇ ਖਿਡਾਰੀਆਂ ਨੂੰ ਵੀ ਜੁਰਮਾਨਾ ਲੱਗਿਆ। ਸਲੋਅ ਓਵਰ ਰੇਟ ਦੇ ਅਪਰਾਧ ਕਾਰਨ ਪ੍ਰਭਾਵੀ ਖਿਡਾਰੀ ਸਮੇਤ ਟੀਮ ਦੇ ਪਲੇਇੰਗ ਇਲੈਵਨ ਵਿੱਚ ਮੌਜੂਦ ਸਾਰੇ ਖਿਡਾਰੀਆਂ ਨੂੰ 6-6 ਲੱਖ ਰੁਪਏ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਕੀਤਾ ਗਿਆ। 6 ਲੱਖ ਰੁਪਏ ਜਾਂ ਮੈਚ ਫੀਸ ਦਾ 25 ਫੀਸਦੀ, ਜੋ ਵੀ ਘੱਟ ਹੋਵੇਗਾ, ਜੁਰਮਾਨਾ ਲਗਾਇਆ ਜਾਵੇਗਾ।

ਲਖਨਊ ਦੇ ਸਾਹਮਣੇ ਫਲਾਪ ਹੋਈ ਮੁੰਬਈ ਇੰਡੀਅਨਜ਼

ਲਖਨਊ ਸੁਪਰ ਜਾਇੰਟਸ ਦੇ ਸਾਹਮਣੇ ਏਕਾਨਾ ਕ੍ਰਿਕਟ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਦੀ ਟੀਮ ਪੂਰੀ ਤਰ੍ਹਾਂ ਫਲਾਪ ਦਿਖਾਈ ਦਿੱਤੀ, ਟੀਮ ਦੀ ਨਾ ਤਾਂ ਬੱਲੇਬਾਜ਼ੀ ਅਤੇ ਨਾ ਹੀ ਗੇਂਦਬਾਜ਼ੀ ਕੰਮ ਕਰ ਸਕੀ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ 20 ਓਵਰਾਂ 'ਚ 144/7 ਦੌੜਾਂ ਹੀ ਬਣਾ ਸਕੀ। ਟੀਮ ਲਈ ਨੇਹਾਲ ਵਢੇਰਾ ਨੇ ਸਭ ਤੋਂ ਵੱਡੀ ਪਾਰੀ ਖੇਡੀ ਅਤੇ 41 ਗੇਂਦਾਂ ਵਿੱਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਾਰੇ ਬੱਲੇਬਾਜ਼ ਫਲਾਪ ਸਾਬਤ ਹੋਏ।

ਫਿਰ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ 19.2 ਓਵਰਾਂ 'ਚ 6 ਵਿਕਟਾਂ ਨਾਲ ਜਿੱਤ ਗਈ। ਲਖਨਊ ਨੂੰ ਜਿੱਤ ਦਿਵਾਉਣ ਵਿਚ ਮਾਰਕਸ ਸਟੋਇਨਿਸ ਨੇ ਅਹਿਮ ਭੂਮਿਕਾ ਨਿਭਾਈ। ਸਟੋਇਨਿਸ ਨੇ ਦੌੜਾਂ ਦਾ ਪਿੱਛਾ ਕਰਦੇ ਹੋਏ 45 ਗੇਂਦਾਂ 'ਤੇ 62 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 7 ਚੌਕੇ ਅਤੇ 2 ਛੱਕੇ ਸ਼ਾਮਲ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab-Himachal Clash: ਫਿਰ ਭਿੜੇ ਪੰਜਾਬੀ ਤੇ ਹਿਮਾਚਲੀ! ਮਨਾਲੀ 'ਚ ਹੋਏ ਟਕਰਾਅ ਦਾ ਵੀਡੀਓ ਵਾਇਰਲ
Punjab-Himachal Clash: ਫਿਰ ਭਿੜੇ ਪੰਜਾਬੀ ਤੇ ਹਿਮਾਚਲੀ! ਮਨਾਲੀ 'ਚ ਹੋਏ ਟਕਰਾਅ ਦਾ ਵੀਡੀਓ ਵਾਇਰਲ
Jalandhar News:  ਕਾਂਗਰਸੀ ਲੀਡਰਾਂ ਉਪਰ ਸਾਨ੍ਹ ਨੇ ਕੀਤਾ ਹਮਲਾ, ਰਾਜਾ ਵੜਿੰਗ ਨੇ ਮਸਾਂ ਬਚਾਈ ਜਾਨ
Jalandhar News: ਕਾਂਗਰਸੀ ਲੀਡਰਾਂ ਉਪਰ ਸਾਨ੍ਹ ਨੇ ਕੀਤਾ ਹਮਲਾ, ਰਾਜਾ ਵੜਿੰਗ ਨੇ ਮਸਾਂ ਬਚਾਈ ਜਾਨ
Chandigarh Weather: ਚੰਡੀਗੜ੍ਹ 'ਚ ਜਲਥਲ! ਅਗਲੇ ਤਿੰਨ ਦਿਨ ਰੱਜ ਕੇ ਵਰ੍ਹੇਗੀ ਮਾਨਸੂਨ
Chandigarh Weather: ਚੰਡੀਗੜ੍ਹ 'ਚ ਜਲਥਲ! ਅਗਲੇ ਤਿੰਨ ਦਿਨ ਰੱਜ ਕੇ ਵਰ੍ਹੇਗੀ ਮਾਨਸੂਨ
Affordable house: 105 ਰੁਪਏ 'ਚ ਮਿਲ ਰਿਹਾ ਆਲੀਸ਼ਾਨ ਘਰ, ਖਰੀਦਣ 'ਤੇ ਮਾਲਕ ਦੇਵੇਗਾ 7 ਲੱਖ ਰੁਪਏ
Affordable house: 105 ਰੁਪਏ 'ਚ ਮਿਲ ਰਿਹਾ ਆਲੀਸ਼ਾਨ ਘਰ, ਖਰੀਦਣ 'ਤੇ ਮਾਲਕ ਦੇਵੇਗਾ 7 ਲੱਖ ਰੁਪਏ
Advertisement
ABP Premium

ਵੀਡੀਓਜ਼

Meet Hayer| ਪੰਜਾਬ ਦੇ ਰੁਕੇ ਹੋਏ ਫੰਡ ਦਾ ਮੁੱਦਾ ਮੀਤ ਹੇਅਰ ਨੇ ਸੰਸਦ 'ਚ ਚੁੱਕਿਆRaja Warring| ਮੂਸੇਵਾਲਾ ਦੇ ਕਤਲ ਦਾ ਮੁੱਦਾ ਸੰਸਦ 'ਚ ਗੂੰਜਿਆ, ਰਾਜਾ ਵੜਿੰਗ ਨੇ ਕਹੀਆਂ ਇਹ ਗੱਲਾਂRaja Warring| ਕਿਸਾਨਾਂ 'ਤੇ ਕੰਗਨਾ ਦੇ ਬਿਆਨ ਦਾ ਵੜਿੰਗ ਨੇ ਸੰਸਦ 'ਚ ਕੀਤਾ ਜ਼ਿਕਰHarsimrat Badal| ਰਾਹੁਲ ਗਾਂਧੀ ਨਾਲ ਹਰਸਿਮਰਤ ਬਾਦਲ ਕਿਹੜੇ ਮੁੱਦੇ 'ਤੇ ਸਹਿਮਤ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab-Himachal Clash: ਫਿਰ ਭਿੜੇ ਪੰਜਾਬੀ ਤੇ ਹਿਮਾਚਲੀ! ਮਨਾਲੀ 'ਚ ਹੋਏ ਟਕਰਾਅ ਦਾ ਵੀਡੀਓ ਵਾਇਰਲ
Punjab-Himachal Clash: ਫਿਰ ਭਿੜੇ ਪੰਜਾਬੀ ਤੇ ਹਿਮਾਚਲੀ! ਮਨਾਲੀ 'ਚ ਹੋਏ ਟਕਰਾਅ ਦਾ ਵੀਡੀਓ ਵਾਇਰਲ
Jalandhar News:  ਕਾਂਗਰਸੀ ਲੀਡਰਾਂ ਉਪਰ ਸਾਨ੍ਹ ਨੇ ਕੀਤਾ ਹਮਲਾ, ਰਾਜਾ ਵੜਿੰਗ ਨੇ ਮਸਾਂ ਬਚਾਈ ਜਾਨ
Jalandhar News: ਕਾਂਗਰਸੀ ਲੀਡਰਾਂ ਉਪਰ ਸਾਨ੍ਹ ਨੇ ਕੀਤਾ ਹਮਲਾ, ਰਾਜਾ ਵੜਿੰਗ ਨੇ ਮਸਾਂ ਬਚਾਈ ਜਾਨ
Chandigarh Weather: ਚੰਡੀਗੜ੍ਹ 'ਚ ਜਲਥਲ! ਅਗਲੇ ਤਿੰਨ ਦਿਨ ਰੱਜ ਕੇ ਵਰ੍ਹੇਗੀ ਮਾਨਸੂਨ
Chandigarh Weather: ਚੰਡੀਗੜ੍ਹ 'ਚ ਜਲਥਲ! ਅਗਲੇ ਤਿੰਨ ਦਿਨ ਰੱਜ ਕੇ ਵਰ੍ਹੇਗੀ ਮਾਨਸੂਨ
Affordable house: 105 ਰੁਪਏ 'ਚ ਮਿਲ ਰਿਹਾ ਆਲੀਸ਼ਾਨ ਘਰ, ਖਰੀਦਣ 'ਤੇ ਮਾਲਕ ਦੇਵੇਗਾ 7 ਲੱਖ ਰੁਪਏ
Affordable house: 105 ਰੁਪਏ 'ਚ ਮਿਲ ਰਿਹਾ ਆਲੀਸ਼ਾਨ ਘਰ, ਖਰੀਦਣ 'ਤੇ ਮਾਲਕ ਦੇਵੇਗਾ 7 ਲੱਖ ਰੁਪਏ
Stock Market High: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, ਸੈਂਸੈਕਸ 79,840 'ਤੇ ਖੁੱਲ੍ਹਿਆ ਤਾਂ ਨਿਫਟੀ 24200 ਤੋਂ ਪਹੁੰਚਿਆ ਉੱਤੇ
Stock Market High: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, ਸੈਂਸੈਕਸ 79,840 'ਤੇ ਖੁੱਲ੍ਹਿਆ ਤਾਂ ਨਿਫਟੀ 24200 ਤੋਂ ਪਹੁੰਚਿਆ ਉੱਤੇ
Glowing Skin : ਦਾਗ ਰਹਿਤ ਗਲੋਇੰਗ ਸਕਿਨ ਲਈ ਆਹ ਘਰੇਲੂ ਚੀਜ਼ਾਂ ਨੇ ਲਾਹੇਵੰਦ
Glowing Skin : ਦਾਗ ਰਹਿਤ ਗਲੋਇੰਗ ਸਕਿਨ ਲਈ ਆਹ ਘਰੇਲੂ ਚੀਜ਼ਾਂ ਨੇ ਲਾਹੇਵੰਦ
ਆਸਟ੍ਰੇਲੀਆ ਤੋਂ ਚਾਰ ਸਾਲ ਪਿੱਛੋਂ ਪੰਜਾਬ ਪਰਤ ਰਹੀ ਕੁੜੀ ਦੀ ਜਹਾਜ਼ ਵਿਚ ਹੀ ਮੌਤ
ਆਸਟ੍ਰੇਲੀਆ ਤੋਂ ਚਾਰ ਸਾਲ ਪਿੱਛੋਂ ਪੰਜਾਬ ਪਰਤ ਰਹੀ ਕੁੜੀ ਦੀ ਜਹਾਜ਼ ਵਿਚ ਹੀ ਮੌਤ
Allahabad HighCourt: ਇੱਕ ਦਿਨ ਭਾਰਤ ਦੀ ਬਹੁਗਿਣਤੀ ਘੱਟ ਗਿਣਤੀ 'ਚ ਬਦਲ ਜਾਵੇਗੀ, ਧਰਮ ਪਰਿਵਰਤਨ ਦੇ ਨਾਂਅ 'ਤੇ ਹਾਈਕੋਰਟ ਨੇ ਕੀਤੀ ਅਹਿਮ ਟਿੱਪਣੀ
Allahabad HighCourt: ਇੱਕ ਦਿਨ ਭਾਰਤ ਦੀ ਬਹੁਗਿਣਤੀ ਘੱਟ ਗਿਣਤੀ 'ਚ ਬਦਲ ਜਾਵੇਗੀ, ਧਰਮ ਪਰਿਵਰਤਨ ਦੇ ਨਾਂਅ 'ਤੇ ਹਾਈਕੋਰਟ ਨੇ ਕੀਤੀ ਅਹਿਮ ਟਿੱਪਣੀ
Embed widget