MLC 2023: ਐਮਆਈ ਨਿਊਯਾਰਕ ਨੇ ਧਮਾਕੇਦਾਰ ਤਰੀਕੇ ਨਾਲ ਖੋਲ੍ਹਿਆ ਜਿੱਤ ਦਾ ਖਾਤਾ, ਨਾਈਟ ਰਾਈਡਰਜ਼ ਨੂੰ 105 ਦੌੜਾਂ ਨਾਲ ਦਿੱਤੀ ਮਾਤ
MLC 2023, LAKR vs MINY Match Report: ਮੇਜਰ ਲੀਗ ਕ੍ਰਿਕਟ (MLC) ਦੇ ਪਹਿਲੇ ਸੀਜ਼ਨ ਦੇ ਛੇਵੇਂ ਮੈਚ ਵਿੱਚ MI ਨਿਊਯਾਰਕ ਨੇ ਲਾਸ ਏਂਜਲਸ ਨਾਈਟ ਰਾਈਡਰਜ਼ ਦੇ ਖਿਲਾਫ 105 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ। ਮੈਚ ਵਿੱਚ ਪਹਿਲਾਂ ਬੱਲੇਬਾਜ਼ੀ
MLC 2023, LAKR vs MINY Match Report: ਮੇਜਰ ਲੀਗ ਕ੍ਰਿਕਟ (MLC) ਦੇ ਪਹਿਲੇ ਸੀਜ਼ਨ ਦੇ ਛੇਵੇਂ ਮੈਚ ਵਿੱਚ MI ਨਿਊਯਾਰਕ ਨੇ ਲਾਸ ਏਂਜਲਸ ਨਾਈਟ ਰਾਈਡਰਜ਼ ਦੇ ਖਿਲਾਫ 105 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ। ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਐਮਆਈ ਨਿਊਯਾਰਕ ਨੇ ਟਿਮ ਡੇਵਿਡ ਦੀਆਂ 48 ਅਤੇ ਨਿਕੋਲਸ ਪੂਰਨ ਦੀਆਂ 38 ਦੌੜਾਂ ਦੀ ਪਾਰੀ ਦੇ ਦਮ 'ਤੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਬਣਾਈਆਂ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਉਤਰੀ ਨਾਈਟ ਰਾਈਡਰਜ਼ ਦੀ ਟੀਮ 13.5 ਓਵਰਾਂ 'ਚ ਸਿਰਫ 50 ਦੌੜਾਂ 'ਤੇ ਹੀ ਸਿਮਟ ਗਈ।
MI ਨਿਊਯਾਰਕ ਦੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਾਈਟ ਰਾਈਡਰਜ਼ ਦਾ ਸਿਰਫ ਇਕ ਬੱਲੇਬਾਜ਼ ਹੀ ਦੋਹਰੇ ਅੰਕੜੇ ਨੂੰ ਛੂਹ ਸਕਿਆ ਹੈ। ਨਾਈਟ ਰਾਈਡਰਜ਼ ਲਈ ਉਨਮੁਕਤ ਚੰਦ ਨੇ ਸਭ ਤੋਂ ਵੱਧ 26 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਦੂਜਾ ਸਭ ਤੋਂ ਵੱਡਾ ਸਕੋਰ ਐਡਮ ਜੰਪਾ ਦਾ 6 ਦੌੜਾਂ ਦਾ ਰਿਹਾ। ਜਦਕਿ ਟੀਮ ਦੇ 4 ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ।
ਗੇਂਦਬਾਜ਼ੀ ਵਿੱਚ ਐਮਆਈ ਨਿਊਯਾਰਕ ਵੱਲੋਂ ਨੌਸਟੁਸ਼ ਕੇਂਜੀਗੇ, ਟ੍ਰੇਂਟ ਬੋਲਟ, ਕਾਗਿਸੋ ਰਬਾਡਾ, ਅਹਿਸਾਨ ਆਦਿਲ ਅਤੇ ਕਪਤਾਨ ਕੀਰੋਨ ਪੋਲਾਰਡ ਨੇ 2-2 ਵਿਕਟਾਂ ਆਪਣੇ ਨਾਂਅ ਕੀਤੀਆਂ।
MI ਨੇ 77 'ਤੇ ਗੁਆਈ ਅੱਧੀ ਟੀਮ, ਟਿਮ ਡੇਵਿਡ ਨੇ ਪਹੁੰਚਾਇਆ 150 ਦੇ ਪਾਰ
ਟਾਸ ਜਿੱਤਣ ਤੋਂ ਬਾਅਦ MI ਨਿਊਯਾਰਕ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਤੇ ਇਸ ਮੈਚ 'ਚ ਉਸ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਨੇ ਪਹਿਲੇ 6 ਓਵਰਾਂ ਵਿੱਚ ਹੀ ਆਪਣੀਆਂ 3 ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ 77 ਦੇ ਸਕੋਰ ਤੱਕ MI ਦੀ ਅੱਧੀ ਟੀਮ ਪੈਵੇਲੀਅਨ ਪਰਤ ਚੁੱਕੀ ਸੀ। ਇੱਥੋਂ ਹੀ ਟਿਮ ਡੇਵਿਡ ਨੇ ਇੱਕ ਸਿਰੇ ਤੋਂ ਪਾਰੀ ਨੂੰ ਸੰਭਾਲਦੇ ਹੋਏ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ।
POWERPLAY MANIA!🤪
— Major League Cricket (@MLCricket) July 17, 2023
THREE EARLY WICKETS FOR THE @MINYCricket! pic.twitter.com/KGysMHGqFa
ਟਿਮ ਡੇਵਿਡ ਨੇ 20 ਓਵਰਾਂ ਵਿੱਚ 4 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 21 ਗੇਂਦਾਂ ਵਿੱਚ 48 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 155 ਦੌੜਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਨਾਈਟ ਰਾਈਡਰਜ਼ ਲਈ ਗੇਂਦਬਾਜ਼ੀ ਵਿੱਚ ਅਲੀ ਖਾਨ, ਕ੍ਰੋਨ ਡਰਾਈ ਅਤੇ ਐਡਮ ਜੰਪਾ ਨੇ 2-2 ਵਿਕਟਾਂ ਲਈਆਂ।