WPL 2024: ਆਟੋ ਚਾਲਕ ਦੀ ਬੇਟੀ ਨੂੰ ਮਿਲਿਆ ਅਵਾਰਡ, ਨੀਤਾ ਅੰਬਾਨੀ ਨੇ ਦੱਸਿਆ ਕਿਉਂ ਬਣ ਗਈ ਫੈਨ ?
Nita Ambani On S Sajana: ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨੇ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ। ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ ਮੁੰਬਈ ਇੰਡੀਅਨਜ਼
Nita Ambani On S Sajana: ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨੇ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ। ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ ਮੁੰਬਈ ਇੰਡੀਅਨਜ਼ ਨੇ ਆਪਣੇ ਨਾਂਅ ਕੀਤਾ ਸੀ। ਇਸ ਲਈ ਇਸ ਸੀਜ਼ਨ 'ਚ ਮੁੰਬਈ ਇੰਡੀਅਨਜ਼ ਡਿਫੈਂਡਿੰਗ ਚੈਂਪੀਅਨ ਬਣ ਕੇ ਉਭਰੀ ਹੈ। ਹਾਲਾਂਕਿ, ਮੁੰਬਈ ਇੰਡੀਅਨਜ਼ ਨੂੰ ਆਪਣੇ ਆਖ਼ਰੀ ਲੀਗ ਪੜਾਅ ਦੇ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਨਾਲ ਡਿਫੈਂਡਿੰਗ ਚੈਂਪੀਅਨ ਦੇ ਪਲੇਆਫ ਵਿੱਚ ਪਹੁੰਚਣ ਦਾ ਕੋਈ ਅਸਰ ਨਹੀਂ ਪਿਆ।
ਹਾਲਾਂਕਿ ਇਸ ਮੈਚ ਤੋਂ ਬਾਅਦ ਮੁੰਬਈ ਇੰਡੀਅਨਜ਼ ਦੀ ਮਾਲਕਣ ਨੀਤਾ ਅੰਬਾਨੀ ਨੇ ਐੱਸ ਸਜਨਾ 'ਤੇ ਬਿਆਨ ਦਿੱਤਾ ਹੈ। ਨੀਤਾ ਅੰਬਾਨੀ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
'ਪਿਤਾ ਜੀ ਆਟੋ ਡਰਾਈਵਰ ਹਨ, ਪਰ ਇਸ ਦੇ ਬਾਵਜੂਦ ਉਹ...'
ਮਹਿਲਾ ਪ੍ਰੀਮੀਅਰ ਲੀਗ ਵਿੱਚ ਐਸ ਸਜਨਾ ਮੁੰਬਈ ਇੰਡੀਅਨਜ਼ ਟੀਮ ਦਾ ਹਿੱਸਾ ਹੈ। ਇਸ ਖਿਡਾਰੀ ਨੇ ਦਿੱਲੀ ਕੈਪੀਟਲਸ ਖਿਲਾਫ ਪਹਿਲੇ ਮੈਚ 'ਚ ਆਖਰੀ ਗੇਂਦ 'ਤੇ ਛੱਕਾ ਜੜ ਕੇ ਮੁੰਬਈ ਇੰਡੀਅਨਜ਼ ਨੂੰ ਯਾਦਗਾਰ ਜਿੱਤ ਦਿਵਾਈ ਸੀ। ਪਰ ਐਸ ਸਜਨਾ ਦਾ ਸਫ਼ਰ ਮੁਸ਼ਕਲਾਂ ਨਾਲ ਭਰਿਆ ਹੋਇਆ ਸੀ। ਇਸ ਖਿਡਾਰੀ ਦੀ ਕਹਾਣੀ ਕਿਸੇ ਬਾਲੀਵੁੱਡ ਫਿਲਮ ਤੋਂ ਘੱਟ ਨਹੀਂ ਹੈ। ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਦੇ ਮੈਚ ਤੋਂ ਬਾਅਦ ਨੀਤਾ ਅੰਬਾਨੀ ਨੇ ਕਿਹਾ ਕਿ ਐਸ ਸਜਨਾ ਰਾਜਨੀਤੀ ਸ਼ਾਸਤਰ ਵਿੱਚ ਗ੍ਰੈਜੂਏਟ ਹੈ, ਉਸਦੇ ਪਿਤਾ ਇੱਕ ਆਟੋ ਡਰਾਈਵਰ ਹਨ, ਪਰ ਇਸਦੇ ਬਾਵਜੂਦ ਉਸਨੇ ਕ੍ਰਿਕਟ ਨੂੰ ਚੁਣਿਆ।
Nita Ambani said "I saw Sajana getting the award, she is a graduate in political science, her father is an auto driver & she chose cricket - I hope this sets an example for parents to choose what profession they wish, WPL is an example for girls in any sports". [JioCinema] pic.twitter.com/IudZqAi4BP
— Johns. (@CricCrazyJohns) March 13, 2024
'ਨੀਤਾ ਅੰਬਾਨੀ ਨੇ ਕਹੀ ਇਹ ਗੱਲ ...'
ਨੀਤਾ ਅੰਬਾਨੀ ਨੇ ਅੱਗੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਐੱਸ ਸਜਨਾ ਹੋਰ ਕੁੜੀਆਂ ਲਈ ਮਿਸਾਲ ਬਣੇਗੀ। ਨਾਲ ਹੀ, ਮਾਪੇ ਆਪਣੀਆਂ ਧੀਆਂ ਨੂੰ ਆਪਣੀ ਪਸੰਦ ਦਾ ਕਿੱਤਾ ਚੁਣਨ ਦਾ ਮੌਕਾ ਦੇਣਗੇ। ਉਸ ਨੇ ਕਿਹਾ ਕਿ ਮਹਿਲਾ ਪ੍ਰੀਮੀਅਰ ਲੀਗ ਕਿਸੇ ਵੀ ਖੇਡ ਵਿੱਚ ਲੜਕੀਆਂ ਲਈ ਇੱਕ ਵਧੀਆ ਮਿਸਾਲ ਹੈ।