IPL 2021: ਸ਼੍ਰੀਸੰਤ ਨੂੰ ਵੱਡਾ ਝਟਕਾ, ਫਾਈਨਲ ਖਿਡਾਰੀਆਂ ਦੀ ਲਿਸਟ 'ਚੋਂ ਆਊਟ, ਜਾਣੋ ਕਿਸ ਨੂੰ ਮਿਲੀ ਥਾਂ
IPL Auction 2021: ਕ੍ਰਿਕਟ 'ਚ ਵਾਪਸੀ ਕਰਨ ਤੋਂ ਬਾਅਦ ਐਸ ਸ਼੍ਰੀਸੰਤ ਨੂੰ ਇਸ ਸਾਲ ਆਈਪੀਐਲ ਖੇਡਣ ਦੀ ਉਮੀਦ ਸੀ ਪਰ ਉਸ ਦੀਆਂ ਉਮੀਦਾਂ 'ਤੇ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਬੀਸੀਸੀਆਈ ਵੱਲੋਂ ਜਾਰੀ 292 ਖਿਡਾਰੀਆਂ ਦੀ ਲਿਸਟ 'ਚ ਸ੍ਰੀਸੰਤ ਦਾ ਨਾਂ ਨਹੀਂ ਆਇਆ।
ਨਵੀਂ ਦਿੱਲੀ: IPL ਲੀਗ ਦੇ 14ਵੇਂ ਸੀਜ਼ਨ ਲਈ 18 ਫਰਵਰੀ ਤੋਂ ਖਿਡਾਰੀਆਂ ਦੀ ਨਿਲਾਮੀ ਹੋਏਗੀ। ਇਸ ਸਾਲ ਬੋਲੀ ਲਈ 1114 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ। ਬੀਸੀਸੀਆਈ ਵਲੋਂ ਜਾਰੀ ਲਿਸਟ 'ਚ 292 ਖਿਡਾਰੀਆਂ ਨੂੰ ਹੀ ਓਕਸ਼ਨ 'ਚ ਚੁਣਿਆ ਜਾਵੇਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਲਿਸਟ 'ਚ ਸ਼੍ਰੀਸੰਤ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ।
ਸਪੌਟ ਫਿਕਸਿੰਗ ਕਰਕੇ ਸੱਤ ਸਾਲ ਦੇ ਬੈਨ ਦੀ ਸਜ਼ਾ ਭੁਗਤਨ ਮਗਰੋਂ ਸ਼੍ਰੀਸੰਤ ਨੇ ਹਾਲ ਹੀ 'ਚ ਸਈਦ ਮੁਸ਼ਤਾਕ ਅਲੀ ਟ੍ਰਾਫੀ ਰਾਹੀਂ ਕ੍ਰਿਕਟ 'ਚ ਵਾਪਸੀ ਕੀਤੀ। ਸ਼੍ਰੀਸੰਤ ਨੂੰ ਕੇਰਲਾ ਦੀ ਟੀਮ ਵਲੋਂ ਥਾਂ ਮਿਲੀ ਸੀ। ਇਸ ਦੇ ਨਾਲ ਹੀ ਉਸ ਨੇ ਇਸ ਸਾਲ ਹੋਣ ਵਾਲੇ ਆਈਪੀਐਲ ਲਈ ਵੀ ਰਜਿਸਟ੍ਰੇਸ਼ਨ ਕੀਤੀ ਸੀ ਜਿਸ 'ਚ ਨਾਂ ਸ਼ਾਮਲ ਨਾ ਹੋਣ ਕਰਕੇ ਸ਼੍ਰੀਸੰਤ ਨੂੰ ਵੱਡਾ ਝਟਕਾ ਲੱਗਿਆ ਹੈ।
ਇਸ ਦੇ ਨਾਲ ਹੀ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦੇ ਇੱਕ ਵਾਰ ਫਿਰ ਆਈਪੀਐਲ ਦਾ ਹਿੱਸਾ ਬਣਨ ਦੀ ਉਮੀਦ ਹੈ। ਚੇਤੇਸ਼ਵਰ ਪੁਜਾਰਾ ਦਾ ਨਾਂ 292 ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਪੁਜਾਰਾ ਨੇ ਆਪਣੀ ਬੇਸ ਪ੍ਰਾਈਸ 50 ਲੱਖ ਰੁਪਏ ਰੱਖੀ ਹੈ। ਪੁਜਾਰਾ ਇਸ ਤੋਂ ਪਹਿਲਾਂ ਕੇਕੇਆਰ ਤੇ ਆਰਸੀਬੀ ਲਈ ਆਈਪੀਐਲ ਖੇਡ ਚੁੱਕੇ ਹਨ।
ਇਹ ਵੀ ਪੜ੍ਹੋ: Realme ਦੇ ਇਸ ਸਸਤੇ ਫੋਨ ਦੀ ਪਹਿਲੀ ਸੈਲ ਹੋਈ ਸ਼ੁਰੂ, ਜਾਣੋ ਕੀਮਤ ਅਤੇ ਫੀਚਰਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904