ODI World Cup 2023: ਵਿਸ਼ਵ ਕੱਪ ਤੋਂ ਬਾਹਰ ਹੋਣ ਕਰਕੇ ਭਾਵੁਕ ਹੋਏ ਨਸੀਮ ਸ਼ਾਹ, ਫੈਂਸ ਨੂੰ ਦਿੱਤਾ ਖਾਸ ਸੁਨੇਹਾ, ਜਾਣੋ ਕਿਉਂ ਹੋਏ ਬਾਹਰ
Naseem Shah: ਪਾਕਿਸਤਾਨ ਟੀਮ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਸੱਟ ਕਾਰਨ ਵਿਸ਼ਵ ਕੱਪ ਦਾ ਹਿੱਸਾ ਨਹੀਂ ਹੋਣਗੇ। ਨਸੀਮ ਸ਼ਾਹ ਦੀ ਜਗ੍ਹਾ ਹਸਨ ਅਲੀ ਨੂੰ ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ।
Naseem Shah Injury: ਵਿਸ਼ਵ ਕੱਪ ਤੋਂ ਪਹਿਲਾਂ ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਪਾਕਿਸਤਾਨ ਟੀਮ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਸੱਟ ਕਾਰਨ ਟੂਰਨਾਮੈਂਟ ਦਾ ਹਿੱਸਾ ਨਹੀਂ ਹੋਣਗੇ। ਨਸੀਮ ਸ਼ਾਹ ਦੀ ਜਗ੍ਹਾ ਹਸਨ ਅਲੀ ਨੂੰ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਨਸੀਮ ਸ਼ਾਹ ਏਸ਼ੀਆ ਕੱਪ 'ਚ ਭਾਰਤ-ਪਾਕਿਸਤਾਨ ਮੈਚ ਦੌਰਾਨ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਇਸ ਖਿਡਾਰੀ ਨੂੰ ਵਿਚਾਲੇ ਹੀ ਟੂਰਨਾਮੈਂਟ ਛੱਡਣਾ ਪਿਆ। ਹਾਲਾਂਕਿ ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਨਸੀਮ ਸ਼ਾਹ ਨੇ ਆਪਣੇ ਪ੍ਰਸ਼ੰਸਕਾਂ ਲਈ ਇਮੋਸ਼ਨਲ ਮੈਸੇਜ ਦਿੱਤਾ ਹੈ।
ਨਸੀਮ ਸ਼ਾਹ ਨੇ ਸੋਸ਼ਲ ਮੀਡੀਆ ‘ਤੇ ਕਹੀ ਇਹ ਗੱਲ
ਨਸੀਮ ਸ਼ਾਹ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਤੇ ਲਿਖਿਆ ਕਿ ਮੈਨੂੰ ਭਾਰੀ ਮਨ ਅਤੇ ਭਾਵਨਾਵਾਂ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਂ ਇਸ ਸ਼ਾਨਦਾਰ ਟੀਮ 'ਚ ਆਪਣੇ ਦੇਸ਼ ਦੀ ਪ੍ਰਤੀਨਿਧਤਾ ਨਹੀਂ ਕਰ ਸਕਾਂਗਾ। ਮੈਂ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਸਮਰਥਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਅੱਗੇ ਲਿਖਿਆ ਕਿ ਟੀਮ ਦਾ ਹਿੱਸਾ ਨਾ ਹੋਣ ਕਰਕੇ ਬਹੁਤ ਦੁਖੀ ਹਾਂ। ਪਰ ਮੇਰਾ ਮੰਨਣਾ ਹੈ ਕਿ ਸਭ ਕੁਝ ਅੱਲ੍ਹਾ ਦੇ ਹੱਥ ਵਿੱਚ ਹੈ। ਮੈਂ ਜਲਦੀ ਹੀ ਮੈਦਾਨ 'ਚ ਵਾਪਸੀ ਕਰਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਾਰੇ ਮਿਲ ਕੇ ਆਪਣੀ ਟੀਮ ਦਾ ਸਮਰਥਨ ਕਰਾਂਗੇ। ਸਾਡੀ ਟੀਮ ਵਿੱਚ ਪੂਰੀ ਕਾਬਲੀਅਤ ਹੈ, ਉਹ ਸਾਡੇ ਦੇਸ਼ ਨੂੰ ਮਾਣ ਕਰਨ ਦਾ ਮੌਕਾ ਦੇਵੇਗੀ।
With a heavy heart, I'm sharing that I will not be part of this amazing team that will be representing our beloved country. While I'm disappointed, I believe everything is in Allah's hands. InshahAllah will be on the field very soon.
— Naseem Shah (@iNaseemShah) September 22, 2023
Thank you to all my fans for the prayers!
ਇਹ ਵੀ ਪੜ੍ਹੋ: World wrestling Championships: ਭਾਰਤ ਦੀ ਅੰਤਿਮ ਪੰਘਾਲ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਬਣੀ ਛੇਵੀਂ ਮਹਿਲਾ ਪਹਿਲਵਾਨ
ਪਾਕਿਸਤਾਨ ਕ੍ਰਿਕਟ ਬੋਰਡ ਦੇ ਚੀਫ ਸਿਲੈਕਟਰ ਇੰਜ਼ਮਾਮ ਉਲ ਹੱਕ ਨੇ ਕੀ ਕਿਹਾ?
ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੇ ਨਸੀਮ ਸ਼ਾਹ ਨੂੰ ਵਿਸ਼ਵ ਕੱਪ ਤੋਂ ਬਾਹਰ ਹੋਣ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਲਾਹੌਰ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਇੰਜ਼ਮਾਮ ਉਲ ਹੱਕ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਨਸੀਮ ਸ਼ਾਹ ਸਾਡੇ ਮਹੱਤਵਪੂਰਨ ਗੇਂਦਬਾਜ਼ ਹਨ ਪਰ ਉਨ੍ਹਾਂ ਨੂੰ ਸੱਟ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਰਿਪੋਰਟ ਮੁਤਾਬਕ ਨਸੀਮ ਸ਼ਾਹ ਵਿਸ਼ਵ ਕੱਪ ਤੱਕ ਫਿੱਟ ਨਹੀਂ ਹੋ ਸਕਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਸਮੇਂ 'ਚ ਮੇਰੀ ਨਜ਼ਰ 'ਚ ਨਸੀਮ ਸ਼ਾਹ ਵਿਸ਼ਵ ਕ੍ਰਿਕਟ ਦੇ ਸਭ ਤੋਂ ਵਧੀਆ ਗੇਂਦਬਾਜ਼ਾਂ 'ਚੋਂ ਇਕ ਹਨ। ਪਰ ਵਿਸ਼ਵ ਕੱਪ 'ਚ ਨਾ ਖੇਡਣਾ ਪਾਕਿਸਤਾਨ ਲਈ ਵੱਡਾ ਝਟਕਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਨਸੀਮ ਸ਼ਾਹ ਜਲਦੀ ਵਾਪਸੀ ਕਰਨਗੇ।
ਇਹ ਵੀ ਪੜ੍ਹੋ: IND vs AUS: ਡੇਵਿਡ ਵਾਰਨਰ ਨੇ ਲਾਇਆ ਖਾਸ 'ਸੈਂਕੜਾ', ਭਾਰਤ ਖਿਲਾਫ ਮੋਹਾਲੀ ਵਨਡੇ 'ਚ ਹਾਸਲ ਕੀਤੀ ਵੱਡੀ ਉਪਲੱਬਧੀ