World wrestling Championships: ਭਾਰਤ ਦੀ ਅੰਤਿਮ ਪੰਘਾਲ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਬਣੀ ਛੇਵੀਂ ਮਹਿਲਾ ਪਹਿਲਵਾਨ
Antim Panghal: ਭਾਰਤੀ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਆਪਣੇ ਨਾਂ ਕਰ ਲਿਆ ਹੈ। ਉਹ ਇਸ ਟੂਰਨਾਮੈਂਟ ਵਿੱਚ ਤਮਗਾ ਜਿੱਤਣ ਵਾਲੀ ਛੇਵੀਂ ਮਹਿਲਾ ਪਹਿਲਵਾਨ ਬਣ ਗਈ ਹੈ।
Antim Panghal Won Bronze: ਭਾਰਤੀ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਨੇ ਆਪਣੇ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਡੈਬਿਊ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਂ ਕਰ ਲਿਆ ਹੈ। ਇਸ ਜਿੱਤ ਦੇ ਨਾਲ ਹੀ ਉਨ੍ਹਾਂ ਨੇ 2023 ਵਿੱਚ ਪੈਰਿਸ ਵਿੱਚ ਹੋਣ ਵਾਲੇ ਓਲੰਪਿਕ ਵਿੱਚ ਫਾਈਨਲ ਵਿੱਚ ਆਪਣਾ ਕੋਟਾ ਪੱਕਾ ਕਰ ਲਿਆ ਹੈ। ਅੰਤਿਮ ਓਲੰਪਿਕ ਖੇਡਾਂ ਵਿੱਚ ਕੋਟਾ ਹਾਸਲ ਕਰਨ ਵਾਲਾ ਪਹਿਲੀ ਪਹਿਲਵਾਨ ਬਣੀ। ਵਿਸ਼ਵ ਚੈਂਪੀਅਨਸ਼ਿਪ ਵਿੱਚ 53 ਕਿਲੋ ਭਾਰ ਵਰਗ ਵਿੱਚ ਪੰਘਾਲ ਨੇ ਯੂਰਪ ਦੀ ਜੋਨਾ ਮਾਲਮਗ੍ਰੇਨ ਨੂੰ ਹਰਾਇਆ।
19 ਸਾਲਾ ਪੰਘਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਛੇਵੀਂ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਅੰਤਿਮ ਨੇ ਮੁਕਾਬਲੇ ਵਿੱਚ ਜੋਨਾ ਮਾਲਮਗ੍ਰੇਨ ਨੂੰ 16-6 ਨਾਲ ਹਰਾਇਆ। ਅੰਤਿਮ ਮੈਚ ਦੌਰਾਨ ਕਾਫੀ ਟੈਕਨੀਕਲ ਨਜ਼ਰ ਆਈ। ਪੰਘਾਲ ਅਤੇ ਜੋਨਾ ਮਾਲਮਗ੍ਰੇਨ ਵਿਚਕਾਰ ਮੈਚ ਬਹੁਤ ਰੋਮਾਂਚਕ ਰਿਹਾ। ਉਨ੍ਹਾਂ ਨੇ ਜੋਨਾ ਮਾਲਮਗ੍ਰੇਨ ਨੂੰ ਬਹੁਤ ਤਕਨੀਕੀ ਹਾਰ ਦਿੱਤੀ।
ਇਹ ਵੀ ਪੜ੍ਹੋ: Watch: ਟੀਮ ਇੰਡੀਆ ਨੂੰ 12 ਸਾਲ ਬਾਅਦ ਵਿਸ਼ਵ ਕੱਪ ਜਿਤਾਉਣਗੇ ਸ਼ੁਭਮਨ ਗਿੱਲ, ਵੇਖੋ ਨੌਜਵਾਨ ਓਪਨਰ ਨੇ ਕੀ ਕਿਹਾ?
ਪੰਘਾਲ ਤੋਂ ਪਹਿਲਾਂ 2012 ਵਿੱਚ ਗੀਤਾ ਫੋਗਾਟ, 2012 ਵਿੱਚ ਬਬੀਤਾ ਫੋਗਾਟ, 2018 ਵਿੱਚ ਪੂਜਾ ਢਾਂਡਾ, 2019 ਵਿੱਚ ਵਿਨੇਸ਼ ਫੋਗਾਟ ਅਤੇ ਅੰਸ਼ੂ ਮਲਿਕ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਤਗਮੇ ਜਿੱਤ ਚੁੱਕੇ ਹਨ। ਅੰਤਿਮ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਲਈ 23ਵਾਂ ਤਮਗਾ ਜਿੱਤਿਆ। ਹੁਣ ਤੱਕ ਟੂਰਨਾਮੈਂਟ ਵਿੱਚ ਭਾਰਤ ਲਈ ਜਿੱਤੇ ਗਏ 23 ਤਮਗਿਆਂ ਵਿੱਚ 5 ਸੋਨ ਅਤੇ 17 ਕਾਂਸੀ ਦੇ ਤਗਮੇ ਸ਼ਾਮਲ ਹਨ।
ਦੱਸ ਦਈਏ ਕਿ ਅੰਤਿਮ ਦਾ ਸਫਰ ਸੈਮੀਫਾਈਨਲ 'ਚ ਖਤਮ ਹੋ ਗਿਆ, ਜਿੱਥੇ ਉਨ੍ਹਾਂ ਨੂੰ ਦੁਨੀਆ ਦੀ 23ਵੇਂ ਨੰਬਰ ਦੀ ਖਿਡਾਰਨ ਬੇਲਾਰੂਸ ਦੀ ਵੇਨੇਸਾ ਕੇਲਾਦਜਿੰਸਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪੰਘਾਲ ਨੂੰ ਵੇਨੇਸਾ ਤੋਂ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵੇਨੇਸਾ ਇਕ ਨਿਰਪੱਖ ਖਿਡਾਰਨ ਵਜੋਂ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਹੈ। ਪੰਘਾਲ ਨੇ ਸੀਨੀਅਰ ਪੱਧਰ 'ਤੇ ਆਪਣੇ ਪੈਰ ਚੰਗੀ ਤਰ੍ਹਾ ਜਮਾ ਲਏ ਹਨ। ਪੰਘਾਲ ਤੋਂ ਇਲਾਵਾ ਹੋਰ ਵਰਗ ਦੇ ਭਾਰਤੀ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
BREAKING:
— India_AllSports (@India_AllSports) September 21, 2023
BRONZE MEDAL for ANTIM PANGHAL in World Championship & OLYMPIC QUOTA for INDIA
For India: Its maiden medal in this edition & also its 1st Wrestling Quota
➡️ Antim beat 2-time European Champion in Bronze medal bout (53kg) 16-6.
📸 @wrestling #WrestleBelgrade pic.twitter.com/kU6ffsUumQ
ਇਹ ਵੀ ਪੜ੍ਹੋ: ODI World Cup 2023: ਹਰਭਜਨ ਸਿੰਘ ਨੇ ਪਾਕਿਸਤਾਨ ਟੀਮ ਨੂੰ ਲੈ ਕੀਤੀ ਭਵਿੱਖਬਾਣੀ, ਬੋਲੇ- ਸੈਮੀਫਾਈਨਲ 'ਚੋਂ ਬਾਹਰ...
ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤਣ ਵਾਲੀ ਪਹਿਲੀ ਮਹਿਲਾ
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਪੰਘਾਲ ਅੰਡਰ-20 ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣੀ ਸੀ। ਅੰਤਿਮ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਭਗਾਨਾ ਦੀ ਰਹਿਣ ਵਾਲੀ ਹੈ। ਅੰਤਿਮ ਇੱਕ ਤੋਂ ਬਾਅਦ ਇੱਕ ਸਫਲਤਾ ਹਾਸਲ ਕਰ ਰਹੀ ਹੈ।