AUS vs PAK: ਪਾਕਿਸਤਾਨ ਕ੍ਰਿਕਟ ਟੀਮ 'ਚ ਉਥਲ-ਪੁਥਲ ਦਾ ਦੌਰ ਜਾਰੀ, ਆਸਟ੍ਰੇਲੀਆ ਪੁੱਜੇ ਖਿਡਾਰੀਆਂ ਦਾ ਨਹੀਂ ਹੋਇਆ 'ਸਵਾਗਤ'
Pakistan Cricket Team Viral Video: ਹਾਲ ਹੀ 'ਚ ਪਾਕਿਸਤਾਨ ਕ੍ਰਿਕਟ ਬੋਰਡ ਦੀ ਚੋਣ ਕਮੇਟੀ ਤੋਂ ਸਲਮਾਨ ਬੱਟ ਦੀ ਛੁੱਟੀ ਕਰ ਦਿੱਤੀ ਗਈ। ਦਰਅਸਲ, ਪਾਕਿਸਤਾਨ ਕ੍ਰਿਕਟ ਬੋਰਡ ਦੀ ਚੋਣ ਕਮੇਟੀ ਵਿੱਚ ਸਲਮਾਨ ਬੱਟ ਨੂੰ ਸ਼ਾਮਲ ਨਹੀੰ ਕੀਤਾ ਗਿਆ।
Pakistan Cricket Team Viral Video: ਹਾਲ ਹੀ 'ਚ ਪਾਕਿਸਤਾਨ ਕ੍ਰਿਕਟ ਬੋਰਡ ਦੀ ਚੋਣ ਕਮੇਟੀ ਤੋਂ ਸਲਮਾਨ ਬੱਟ ਦੀ ਛੁੱਟੀ ਕਰ ਦਿੱਤੀ ਗਈ। ਦਰਅਸਲ, ਪਾਕਿਸਤਾਨ ਕ੍ਰਿਕਟ ਬੋਰਡ ਦੀ ਚੋਣ ਕਮੇਟੀ ਵਿੱਚ ਸਲਮਾਨ ਬੱਟ ਨੂੰ ਸ਼ਾਮਲ ਨਹੀੰ ਕੀਤਾ ਗਿਆ। ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਪਾਕਿਸਤਾਨੀ ਮੀਡੀਆ ਅਤੇ ਸਾਬਕਾ ਕ੍ਰਿਕੇਟਰਾਂ ਦਾ ਮੰਨਣਾ ਸੀ ਕਿ ਮੈਚ ਫਿਕਸਿੰਗ ਦੇ ਲਈ 10 ਸਾਲ ਲਈ ਬੈਨ ਕੀਤੇ ਗਏ ਖਿਡਾਰੀ ਨੂੰ ਪਾਕਿਸਤਾਨ ਕ੍ਰਿਕੇਟ ਬੋਰਡ ਵਿੱਚ ਜਗ੍ਹਾ ਨਹੀਂ ਮਿਲਣੀ ਚਾਹੀਦੀ। ਨਤੀਜੇ ਵਜੋਂ ਸਲਮਾਨ ਬੱਟ ਨੂੰ ਛੁੱਟੀ ਦੇ ਦਿੱਤੀ ਗਈ। ਪਾਕਿਸਤਾਨ ਕ੍ਰਿਕਟ ਬੋਰਡ 'ਚ ਉਥਲ-ਪੁਥਲ ਦਾ ਦੌਰ ਜਾਰੀ ਹੈ।
ਆਸਟ੍ਰੇਲੀਆ 'ਚ ਸਾਮਾਨ ਲੱਦਦੇ ਹੋਏ ਪਾਕਿਸਤਾਨੀ ਖਿਡਾਰੀ...
ਇਸ ਦੇ ਨਾਲ ਹੀ ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਪਾਕਿਸਤਾਨੀ ਕ੍ਰਿਕਟ ਟੀਮ ਦੇ ਖਿਡਾਰੀ ਆਸਟ੍ਰੇਲੀਆ ਪਹੁੰਚ ਗਏ ਸਨ ਪਰ ਪਾਕਿਸਤਾਨੀ ਖਿਡਾਰੀਆਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ। ਸਥਿਤੀ ਇਹ ਸੀ ਕਿ ਪਾਕਿਸਤਾਨੀ ਖਿਡਾਰੀ ਆਪਣਾ ਸਾਮਾਨ ਖੁਦ ਹੀ ਟਰੱਕ ਵਿੱਚ ਲੱਦਦੇ ਦੇਖੇ ਗਏ। ਹੁਣ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
Pakistan team has reached Australia to play 3 match Test series starting December 14.
— Cricketopia (@CricketopiaCom) December 1, 2023
Pakistani players loaded their luggage on the truck as no official was present. pic.twitter.com/H65ofZnhlF
ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ 3 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ
ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ 3 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪਹਿਲਾ ਟੈਸਟ 14 ਦਸੰਬਰ ਤੋਂ ਖੇਡਿਆ ਜਾਵੇਗਾ। ਹਾਲਾਂਕਿ ਪਾਕਿਸਤਾਨ ਟੀਮ ਦੇ ਖਿਡਾਰੀ ਇਸ ਸੀਰੀਜ਼ ਲਈ ਆਸਟ੍ਰੇਲੀਆ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ ਪਾਕਿਸਤਾਨੀ ਟੈਸਟ ਟੀਮ ਦੀ ਅਗਵਾਈ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਕਰਨਗੇ। ਇਸ ਦੇ ਨਾਲ ਹੀ ਹੈਰਿਸ ਰਾਊਫ ਪਾਕਿਸਤਾਨੀ ਟੈਸਟ ਟੀਮ ਦਾ ਹਿੱਸਾ ਨਹੀਂ ਹੋਣਗੇ।
📢 PCB has announced the Pakistan team management for the Australia tour.
— Grassroots Cricket (@grassrootscric) November 28, 2023
Mohammad Hafeez – Director
Simon Grant Helmot – High performance coach
Adam Hollioake – Batting coach
Shahid Aslam – Assistant batting coach
Umar Gul – Fast bowling coach
Saeed Ajmal – Spin bowling coach… pic.twitter.com/4W9LPaE6wQ