PSL 2024: ਕ੍ਰਿਕਟਰ ਖੁਦ ਗਲਤੀ ਕਰ ਅੰਪਾਇਰ 'ਤੇ ਹੋਇਆ ਅੱਗ ਬਬੂਲਾ, ਜਾਣੋ ਕਿਸ ਗੱਲ ਨੂੰ ਲੈ ਭੜਕਿਆ
Mohammad Rizwan PSL 2024: ਪਾਕਿਸਤਾਨ ਸੁਪਰ ਲੀਗ (PSL 2024) 'ਚ ਮੁਲਤਾਨ ਸੁਲਤਾਨ ਦੀ ਕਪਤਾਨੀ ਕਰ ਰਹੇ ਮੁਹੰਮਦ ਰਿਜ਼ਵਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਟੂਰਨਾਮੈਂਟ
Mohammad Rizwan PSL 2024: ਪਾਕਿਸਤਾਨ ਸੁਪਰ ਲੀਗ (PSL 2024) 'ਚ ਮੁਲਤਾਨ ਸੁਲਤਾਨ ਦੀ ਕਪਤਾਨੀ ਕਰ ਰਹੇ ਮੁਹੰਮਦ ਰਿਜ਼ਵਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਟੂਰਨਾਮੈਂਟ ਦੇ ਪਹਿਲੇ ਕੁਆਲੀਫਾਇਰ 'ਚ ਰਿਜ਼ਵਾਨ ਨੇ ਖੁਦ ਗਲਤੀ ਕੀਤੀ ਅਤੇ ਅੰਪਾਇਰ ਉੱਤੇ ਬੁਰੀ ਤਰ੍ਹਾਂ ਭੜਕ ਗਏ। ਰਿਜ਼ਵਾਨ ਦੀ ਗਲਤੀ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ।
ਮੁਲਤਾਨ ਸੁਲਤਾਨ ਅਤੇ ਬਾਬਰ ਆਜ਼ਮ ਦੀ ਕਪਤਾਨੀ 'ਚ ਪੇਸ਼ਾਵਰ ਜ਼ਾਲਮੀ ਵਿਚਾਲੇ ਖੇਡੇ ਗਏ ਪਹਿਲੇ ਕੁਆਲੀਫਾਇਰ ਮੈਚ 'ਚ ਮੁਹੰਮਦ ਰਿਜ਼ਵਾਨ ਨੇ ਅਜਿਹੀ ਗਲਤੀ ਕੀਤੀ, ਜਿਸ ਕਾਰਨ ਵਿਰੋਧੀ ਟੀਮ ਨੂੰ ਪੈਨਲਟੀ ਵਜੋਂ ਪੰਜ ਦੌੜਾਂ ਦਿੱਤੀਆਂ ਗਈਆਂ।
ਦਰਅਸਲ, ਪੇਸ਼ਾਵਰ ਜਾਲਮੀ ਦੀ ਪਾਰੀ ਦੇ 11ਵੇਂ ਓਵਰ ਦੌਰਾਨ ਜਦੋਂ ਕ੍ਰੀਜ਼ 'ਤੇ ਮੌਜੂਦ ਟੌਮ ਕੋਹਲਰ-ਕੈਡਮੋਰ ਨੇ ਖੁਸ਼ਦਿਲ ਸ਼ਾਹ ਦੀ ਗੇਂਦ ਤੇ ਡੀਪ ਫਾਈਨਲ ਲੇਗ ਵੱਲ ਸ਼ੌਟ ਖੇਡਿਆ। ਇਸ ਗੇਂਦ ਨੂੰ ਫੜਨ ਲਈ ਵਿਕਟਕੀਪਰ ਮੁਹੰਮਦ ਰਿਜ਼ਵਾਨ ਖੁਦ ਦੌੜਿਆ। ਹਾਲਾਂਕਿ ਰਿਜ਼ਵਾਨ ਨੇ ਪਹਿਲਾਂ ਹੀ ਦਸਤਾਨੇ ਉਤਾਰ ਕੇ ਜ਼ਮੀਨ 'ਤੇ ਸੁੱਟ ਦਿੱਤੇ ਸਨ, ਤਾਂ ਕਿ ਉਹ ਗੇਂਦ ਨੂੰ ਚੰਗੀ ਤਰ੍ਹਾਂ ਸੁੱਟ ਸਕੇ, ਜੋ ਵਿਕਟਕੀਪਰ ਅਕਸਰ ਕਰਦੇ ਹਨ।
ਪਰ ਜਿਵੇਂ ਹੀ ਰਿਜ਼ਵਾਨ ਨੇ ਗੇਂਦ ਨੂੰ ਸਟੰਪ ਵੱਲ ਸੁੱਟਿਆ ਤਾਂ ਗੇਂਦ ਨੇੜੇ ਪਏ ਦਸਤਾਨੇ 'ਤੇ ਜਾ ਵੱਜੀ। ਗੇਂਦ ਨੂੰ ਦਸਤਾਨੇ ਨਾਲ ਟਕਰਾਉਂਦੀ ਦੇਖ ਮੈਦਾਨੀ ਅੰਪਾਇਰ ਨੇ ਪੈਨਲਟੀ ਵਜੋਂ 5 ਦੌੜਾਂ ਦਿੱਤੀਆਂ। ਅਜਿਹਾ ਜੁਰਮਾਨਾ ਕ੍ਰਿਕਟ ਨਿਯਮ 28.2.1.3 ਦੇ ਅਨੁਸਾਰ ਦਿੱਤਾ ਗਿਆ ਹੈ। ਜੇਕਰ ਵਿਕਟਕੀਪਰ ਦੀ ਕੋਈ ਚੀਜ਼ ਜਿਵੇਂ ਹੈਲਮੇਟ ਜਾਂ ਦਸਤਾਨੇ ਮੈਦਾਨ 'ਤੇ ਰਹਿ ਜਾਂਦੇ ਹਨ, ਤਾਂ ਵਿਰੋਧੀ ਟੀਮ ਨੂੰ ਪੰਜ ਦੌੜਾਂ ਪੈਨਲਟੀ ਵਜੋਂ ਦਿੱਤੀਆਂ ਜਾਂਦੀਆਂ ਹਨ।
ਪਰ ਗਲਤੀ ਕਰਨ ਵਾਲੇ ਰਿਜ਼ਵਾਨ ਨੇ ਮੈਦਾਨ 'ਤੇ ਮੌਜੂਦ ਅੰਪਾਇਰ ਅਲੀਮਦਾਰ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਦੇਰ ਤੱਕ ਬਹਿਸ ਕਰਨ ਤੋਂ ਬਾਅਦ ਆਖਿਰਕਾਰ ਰਿਜ਼ਵਾਨ ਨੂੰ ਮੰਨਣਾ ਪਿਆ ਕਿ ਉਸ ਨੇ ਗਲਤੀ ਕੀਤੀ ਸੀ, ਜਿਸ ਕਾਰਨ ਉਸ ਦੀ ਟੀਮ ਨੂੰ ਸਜ਼ਾ ਦਿੱਤੀ ਗਈ। ਅੰਪਾਇਰ ਨੇ ਰਿਜ਼ਵਾਨ ਨੂੰ ਚੰਗੀ ਤਰ੍ਹਾਂ ਸਮਝਾਇਆ ਤਾਂ ਹੀ ਉਹ ਮੰਨ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।