(Source: Poll of Polls)
Player Hospitalized: ਖੇਡ ਜਗਤ ਤੋਂ ਹੈਰਾਨ ਕਰਨ ਵਾਲਾ ਮਾਮਲਾ! ਖਿਡਾਰੀਆਂ ਦੇ ਪੇਟ 'ਚ ਪਾਏ ਗਏ ਕੀੜੇ, ਜਾਣੋ ਕਿਉਂ ਮੱਚਿਆ ਬਵਾਲ ?
PSL Player Hospitalized: ਪਾਕਿਸਤਾਨ ਸੁਪਰ ਲੀਗ ਵਿਵਾਦਾਂ ਕਾਰਨ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਖ਼ਰਾਬ ਖਾਣਾ ਖਾਣ ਕਾਰਨ ਖਿਡਾਰੀ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਪਾਕਿਸਤਾਨ ਸੁਪਰ ਲੀਗ
![Player Hospitalized: ਖੇਡ ਜਗਤ ਤੋਂ ਹੈਰਾਨ ਕਰਨ ਵਾਲਾ ਮਾਮਲਾ! ਖਿਡਾਰੀਆਂ ਦੇ ਪੇਟ 'ਚ ਪਾਏ ਗਏ ਕੀੜੇ, ਜਾਣੋ ਕਿਉਂ ਮੱਚਿਆ ਬਵਾਲ ? PSL 9 13 Players Of Karachi Kings Squad Reportedly Infected With Food Poisoning know details Player Hospitalized: ਖੇਡ ਜਗਤ ਤੋਂ ਹੈਰਾਨ ਕਰਨ ਵਾਲਾ ਮਾਮਲਾ! ਖਿਡਾਰੀਆਂ ਦੇ ਪੇਟ 'ਚ ਪਾਏ ਗਏ ਕੀੜੇ, ਜਾਣੋ ਕਿਉਂ ਮੱਚਿਆ ਬਵਾਲ ?](https://feeds.abplive.com/onecms/images/uploaded-images/2024/03/01/6ffbd86c8a250815efee4a9b867179ae1709257522089709_original.jpg?impolicy=abp_cdn&imwidth=1200&height=675)
PSL Player Hospitalized: ਪਾਕਿਸਤਾਨ ਸੁਪਰ ਲੀਗ ਵਿਵਾਦਾਂ ਕਾਰਨ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਖ਼ਰਾਬ ਖਾਣਾ ਖਾਣ ਕਾਰਨ ਖਿਡਾਰੀ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਪਾਕਿਸਤਾਨ ਸੁਪਰ ਲੀਗ ਦਾ ਹਿੱਸਾ ਸਾਊਥ ਅਫਰੀਕਾ ਦਾ ਖਿਡਾਰੀ ਲੀਜ਼ ਡੂ ਪੂਲੀ ਫੂਡ ਪੋਇਜ਼ਨਿੰਗ ਦਾ ਸ਼ਿਕਾਰ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਨਾਲ ਹੀ, ਲੀਜ ਡੂ ਪੂਲੀ ਫੂਡ ਕਰਾਚੀ ਕਿੰਗਜ਼ ਅਤੇ ਕਵੇਟਾ ਗਲੈਡੀਏਟਰਜ਼ ਦੇ ਮੈਚ ਵਿੱਚ ਨਹੀਂ ਖੇਡ ਰਿਹਾ ਹੈ। ਇਸ ਤੋਂ ਇਲਾਵਾ ਤਬਰੇਜ਼ ਸ਼ਮਸੀ ਅਤੇ ਡੇਨੀਅਲ ਸੈਮਸ ਕਰਾਚੀ ਕਿੰਗਜ਼ ਅਤੇ ਕਵੇਟਾ ਗਲੇਡੀਏਟਰਜ਼ ਦੇ ਮੈਚ ਦਾ ਹਿੱਸਾ ਨਹੀਂ ਹਨ।
ਕਰਾਚੀ ਕਿੰਗਜ਼ ਦੇ 17 ਮੈਂਬਰ ਬੀਮਾਰ!
ਡਾਨ ਨਿਊਜ਼ ਦੇ ਪੱਤਰਕਾਰ ਇਮਰਾਨ ਸਿੱਦੀਕੀ ਮੁਤਾਬਕ, ਸ਼ਾਨ ਮਸੂਦ ਦੀ ਅਗਵਾਈ ਵਾਲੀ ਕਰਾਚੀ ਕਿੰਗਜ਼ ਦੇ ਵਿਦੇਸ਼ੀ ਖਿਡਾਰੀਆਂ ਦੇ ਪੇਟ 'ਚ ਕੀੜੇ ਪਾਏ ਗਏ ਹਨ। ਇਸ ਕਾਰਨ ਕਰਾਚੀ ਕਿੰਗਜ਼ ਨੇ ਬਿਨਾਂ ਕੁਝ ਵਿਦੇਸ਼ੀ ਖਿਡਾਰੀਆਂ ਦੇ ਐਂਟਰੀ ਕੀਤੀ ਹੈ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਕਰਾਚੀ ਕਿੰਗਜ਼ ਦੇ 17 ਮੈਂਬਰ ਬੁੱਧਵਾਰ ਨੂੰ ਕੁਝ ਖਾਣਾ ਖਾਣ ਤੋਂ ਬਾਅਦ ਬੀਮਾਰ ਹੋ ਗਏ ਹਨ।
ਕਰਾਚੀ ਕਿੰਗਜ਼ ਅਤੇ ਕਵੇਟਾ ਗਲੈਡੀਏਟਰਜ਼ ਦੇ ਮੈਚ ਵਿੱਚ ਕੀ ਹੋਇਆ?
ਉਥੇ ਹੀ, ਜੇਕਰ ਕਰਾਚੀ ਕਿੰਗਜ਼ ਅਤੇ ਕਵੇਟਾ ਗਲੈਡੀਏਟਰਜ਼ ਦੇ ਮੈਚ ਦੀ ਗੱਲ ਕਰੀਏ ਤਾਂ ਕਵੇਟਾ ਗਲੇਡੀਏਟਰਜ਼ ਦੇ ਕਪਤਾਨ ਰਿਲੇ ਰੂਸੋ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਹਾਰਨ ਤੋਂ ਬਾਅਦ ਕਰਾਚੀ ਕਿੰਗਜ਼ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਤੇ ਖਬਰ ਲਿਖੇ ਜਾਣ ਤੱਕ 12 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ 103 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਕੀਰੋਨ ਪੋਲਾਰਡ ਅਤੇ ਮੁਹੰਮਦ ਨਵਾਜ਼ ਕ੍ਰੀਜ਼ 'ਤੇ ਹਨ। ਕੀਰੋਨ ਪੋਲਾਰਡ 2 ਗੇਂਦਾਂ 'ਤੇ 6 ਦੌੜਾਂ ਬਣਾ ਕੇ ਖੇਡ ਰਿਹਾ ਹੈ। ਜਦਕਿ ਮੁਹੰਮਦ ਨਵਾਜ਼ 17 ਗੇਂਦਾਂ 'ਤੇ 112 ਦੌੜਾਂ ਬਣਾ ਕੇ ਖੇਡ ਰਹੇ ਹਨ। ਇਸ ਤੋਂ ਇਲਾਵਾ ਸ਼ਾਨ ਮਸੂਦ, ਟਿਮ ਸੀਫਰਟ ਅਤੇ ਜੇਮਸ ਵਿੰਸ ਪੈਵੇਲੀਅਨ ਚਲੇ ਗਏ ਹਨ। ਉਸਮਾਨ ਤਾਰਿਕ ਨੇ ਕਵੇਟਾ ਗਲੈਡੀਏਟਰਜ਼ ਲਈ ਸਭ ਤੋਂ ਵੱਧ 2 ਸਫਲਤਾਵਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਅਬਰਾਰ ਅਹਿਮਦ ਅਤੇ ਔਕੀਲ ਹੁਸੈਨ ਨੇ 1-1 ਵਿਕਟ ਆਪਣੇ ਨਾਂਅ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)