Rahul Dravid: ਰਾਹੁਲ ਦ੍ਰਾਵਿੜ ਟੀਮ ਇੰਡੀਆ ਦੇ ਕੋਚ ਬਣਨ ਲਈ ਤਿਆਰ, ਉਨ੍ਹਾਂ ਨੂੰ 2023 ਤਕ ਮਿਲ ਸਕਦਾ ਹੈ ਕਾਂਟ੍ਰੇਕਟ
Team India Coach: ਭਾਰਤੀ ਟੀਮ ਦੇ ਅਗਲੇ ਕੋਚ ਰਾਹੁਲ ਦ੍ਰਾਵਿੜ ਹੋ ਸਕਦੇ ਹਨ, ਹਾਲਾਂਕਿ ਅਜੇ ਤੱਕ ਰਸਮੀ ਐਲਾਨ ਨਹੀਂ ਕੀਤਾ ਗਿਆ। ਪਰ ਬੀਸੀਸੀਆਈ ਇਸ ਬਾਰੇ ਛੇਤੀ ਹੀ ਕੋਈ ਫੈਸਲਾ ਲੈ ਸਕਦੀ ਹੈ।
Team India Coach: ਕ੍ਰਿਕਟ ਜਗਤ ਲਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਾਹੁਲ ਦ੍ਰਾਵਿੜ (Rahul Dravid) ਨੂੰ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ (Team India Coach) ਦੇ ਖਾਲੀ ਅਹੁਦੇ 'ਤੇ ਦੇਖਿਆ ਜਾ ਸਕਦਾ ਹੈ। ਰਾਹੁਲ ਦ੍ਰਾਵਿੜ ਟੀਮ ਇੰਡੀਆ ਦੇ ਕੋਚ ਬਣਨ ਲਈ ਤਿਆਰ ਹਨ। ਉਹ 2023 ਤਕ ਇਕਰਾਰਨਾਮਾ ਹਾਸਲ ਕਰ ਸਕਦੇ ਹਨ। ਹਾਲਾਂਕਿ, ਅਜੇ ਤੱਕ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਅਤੇ ਪ੍ਰਧਾਨ ਸੌਰਵ ਗਾਂਗੁਲੀ ਨੇ ਦੁਬਈ ਵਿੱਚ ਆਈਪੀਐਲ ਫਾਈਨਲ ਦੀ ਰਾਤ ਨੂੰ ਰਾਹੁਲ ਦ੍ਰਾਵਿੜ ਨਾਲ ਮੀਟਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਬੀਸੀਸੀਆਈ ਬੋਰਡ ਨੇ ਰਾਹੁਲ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਕੀ ਚਾਹੁੰਦੇ ਹਨ ਅਤੇ ਬੋਰਡ ਉਨ੍ਹਾਂ ਨੂੰ ਕੀ ਆਫ਼ਰ ਕੀਤਾ ਜਾ ਸਕਦਾ ਹੈ।
2023 ਤੱਕ ਮਿਲ ਸਕਦਾ ਹੈ ਰਾਹੁਲ ਨੂੰ ਕਾਂਟ੍ਰੇਕਟ
ਦੱਸ ਦਈਏ, ਕੁਝ ਸਮਾਂ ਪਹਿਲਾਂ ਰਾਹੁਲ ਦ੍ਰਾਵਿੜ ਨੇ ਕੋਚ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਬੀਸੀਸੀਆਈ ਦੀਆੰਂ ਕਈ ਕੋਸ਼ਿਸ਼ਾਂ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਸਦੇ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਬੋਰਡ ਵੱਲੋਂ ਅਜੇ ਤੱਕ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ, ਬੀਸੀਸੀਆਈ ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਰਾਹੁਲ ਦ੍ਰਾਵਿੜ ਨੂੰ ਸਾਲ 2023 ਤੱਕ ਇਕਰਾਰਨਾਮਾ ਮਿਲ ਸਕਦਾ ਹੈ। ਸੂਤਰਾਂ ਮੁਤਾਬਕ, ਬੀਸੀਸੀਆਈ ਦ੍ਰਵਿੜ ਨੂੰ ਫੁਲ ਟਾਈਮ ਲਈ ਚਾਹੁੰਦਾ ਹੈ ਜੋ ਭਾਰਤੀ ਜੂਨੀਅਰ ਟੀਮ ਦੇ ਕੋਚ ਹਨ ਅਤੇ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਮੁਖੀ ਹਨ।
ਇਹ ਵੀ ਪੜ੍ਹੋ: Pulwama Encounter: ਅੱਤਵਾਦੀਆਂ ਨਾਲ ਮੁੱਠਭੇੜ ਜਾਰੀ, ਸੁਰੱਖਿਆ ਬਲਾਂ ਨੇ ਘੇਰਿਆ ਲਸ਼ਕਰ ਦਾ ਕਮਾਂਡਰ ਉਮਰ ਖਾਂਡੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: