Prithvi Shaw: ਭਾਰਤੀ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਦਾ ਇੰਤਜ਼ਾਰ ਖਤਮ! ਇਸ ਮੈਚ ਨਾਲ ਕ੍ਰਿਕਟ ਦੇ ਮੈਦਾਨ 'ਚ ਕਰੇਗਾ ਵਾਪਸੀ
Prithvi Shaw Comeback: ਭਾਰਤੀ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਲੈ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਪ੍ਰਿਥਵੀ ਸ਼ਾਅ ਲੰਬੇ ਸਮੇਂ ਬਾਅਦ ਮੈਦਾਨ 'ਤੇ ਵਾਪਸੀ ਕਰਨ ਜਾ ਰਹੇ ਹਨ। ਰਣਜੀ ਟਰਾਫੀ 2023-24
Prithvi Shaw Comeback: ਭਾਰਤੀ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਲੈ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਪ੍ਰਿਥਵੀ ਸ਼ਾਅ ਲੰਬੇ ਸਮੇਂ ਬਾਅਦ ਮੈਦਾਨ 'ਤੇ ਵਾਪਸੀ ਕਰਨ ਜਾ ਰਹੇ ਹਨ। ਰਣਜੀ ਟਰਾਫੀ 2023-24 ਸੀਜ਼ਨ ਦੇ ਗਰੁੱਪ ਬੀ ਮੈਚ ਵਿੱਚ ਬੰਗਾਲ ਦਾ ਸਾਹਮਣਾ ਮੁੰਬਈ ਨਾਲ ਹੋਵੇਗਾ। ਪ੍ਰਿਥਵੀ ਸ਼ਾਅ ਮੁੰਬਈ ਦੇ ਪਲੇਇੰਗ ਇਲੈਵਨ ਦਾ ਹਿੱਸਾ ਹੋਣਗੇ। ਪ੍ਰਿਥਵੀ ਸ਼ਾਅ ਲੰਬੇ ਸਮੇਂ ਤੋਂ ਮੈਦਾਨ ਤੋਂ ਦੂਰ ਹਨ। ਇਸ ਤੋਂ ਇਲਾਵਾ ਉਹ ਮੈਦਾਨ ਤੋਂ ਬਾਹਰ ਵਿਵਾਦਾਂ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ ਪਰ ਹੁਣ ਇਸ ਕ੍ਰਿਕਟਰ ਲਈ ਖੁਸ਼ਖਬਰੀ ਹੈ।
ਮੈਦਾਨ 'ਤੇ ਵਾਪਸੀ ਲਈ ਤਿਆਰ ਹਨ ਪ੍ਰਿਥਵੀ ਸ਼ਾਅ...
ਪਿਛਲੇ ਸਾਲ ਅਗਸਤ 'ਚ ਪ੍ਰਿਥਵੀ ਸ਼ਾਅ ਗੋਡੇ ਦੀ ਸੱਟ ਦਾ ਸ਼ਿਕਾਰ ਹੋ ਗਏ ਸਨ। ਉਸ ਸਮੇਂ ਪ੍ਰਿਥਵੀ ਸ਼ਾਅ ਇੰਗਲੈਂਡ 'ਚ ਕਾਊਂਟੀ ਕ੍ਰਿਕਟ ਖੇਡ ਰਹੇ ਸਨ। ਇਸ ਤੋਂ ਬਾਅਦ ਪ੍ਰਿਥਵੀ ਸ਼ਾਅ ਦੀ ਸਰਜਰੀ ਹੋਈ ਅਤੇ ਫਿਰ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਰੀਹੈਬ ਕਰਵਾਉਣਾ ਪਿਆ। ਪਰ ਹੁਣ ਇਹ ਨੌਜਵਾਨ ਬੱਲੇਬਾਜ਼ ਮੈਦਾਨ 'ਤੇ ਵਾਪਸੀ ਲਈ ਤਿਆਰ ਹੈ। ਹਾਲ ਹੀ 'ਚ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਨੇ ਪ੍ਰਿਥਵੀ ਸ਼ਾਅ ਨੂੰ ਫਿੱਟ ਘੋਸ਼ਿਤ ਕੀਤਾ ਹੈ। ਇਸ ਤਰ੍ਹਾਂ ਉਹ ਮੈਦਾਨ 'ਤੇ ਵਾਪਸੀ ਕਰ ਸਕਦਾ ਹੈ। ਹਾਲਾਂਕਿ, ਮੁੰਬਈ ਅਤੇ ਬੰਗਾਲ ਰਣਜੀ ਟਰਾਫੀ 2023-24 ਸੀਜ਼ਨ ਦੇ ਗਰੁੱਪ ਬੀ ਮੈਚ ਵਿੱਚ ਭਿੜਨਗੇ, ਜਿਸ ਵਿੱਚ ਪ੍ਰਿਥਵੀ ਸ਼ਾਅ ਖੇਡਦੇ ਹੋਏ ਨਜ਼ਰ ਆਉਣਗੇ।
ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਕੀ ਬੋਲੇ ?
ਇਸ ਸਬੰਧੀ ਮੁੰਬਈ ਕ੍ਰਿਕਟ ਸੰਘ ਦੇ ਸਕੱਤਰ ਅਜਿੰਕਿਆ ਨਾਇਕ ਨੇ ਕਿਹਾ ਕਿ ਨੈਸ਼ਨਲ ਕ੍ਰਿਕਟ ਅਕੈਡਮੀ ਨੇ ਪ੍ਰਿਥਵੀ ਸ਼ਾਅ ਨੂੰ ਫਿੱਟ ਐਲਾਨ ਦਿੱਤਾ ਹੈ। ਜਿਸ ਤੋਂ ਬਾਅਦ ਇਸ ਨੌਜਵਾਨ ਬੱਲੇਬਾਜ਼ ਨੂੰ ਰਣਜੀ ਟਰਾਫੀ ਮੈਚ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਪ੍ਰਿਥਵੀ ਸ਼ਾਅ ਦੇ ਅੰਤਰਰਾਸ਼ਟਰੀ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਇਸ ਨੌਜਵਾਨ ਬੱਲੇਬਾਜ਼ ਨੇ 5 ਟੈਸਟ ਮੈਚਾਂ ਤੋਂ ਇਲਾਵਾ 6 ਵਨਡੇ ਅਤੇ 1 ਟੀ-20 ਮੈਚਾਂ 'ਚ ਟੀਮ ਇੰਡੀਆ ਦੀ ਨੁਮਾਇੰਦਗੀ ਕੀਤੀ ਹੈ। ਇਸ ਤੋਂ ਇਲਾਵਾ ਪ੍ਰਿਥਵੀ ਸ਼ਾਅ ਨੇ IPL ਦੇ 71 ਮੈਚ ਖੇਡੇ ਹਨ। ਪ੍ਰਿਥਵੀ ਸ਼ਾਅ ਆਈਪੀਐਲ ਵਿੱਚ ਦਿੱਲੀ ਕੈਪੀਟਲਜ਼ ਲਈ ਖੇਡਦਾ ਹੈ।
Prithvi Shaw’s latest Instagram Story.#CricketTwitter pic.twitter.com/vL934JjE3f
— Ishan Joshi (@ishanjoshii) December 7, 2023
ਮੋਟਾਪੇ ਕਾਰਨ ਹੋਏ ਸੀ ਟ੍ਰੋਲ
ਦਰਅਸਲ, 24 ਸਾਲ ਦੇ ਪ੍ਰਿਥਵੀ ਸ਼ਾਅ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਸਟੋਰੀ ਸ਼ੇਅਰ ਕੀਤੀ। ਉਸ ਵੀਡੀਓ 'ਚ ਸ਼ਾਅ ਦਿੱਲੀ ਕੈਪੀਟਲਜ਼ ਦੀ ਜਰਸੀ ਪਹਿਨ ਕੇ ਨੈੱਟ 'ਤੇ ਬੱਲੇਬਾਜ਼ੀ ਦਾ ਅਭਿਆਸ ਕਰਦੇ ਨਜ਼ਰ ਆਏ ਸੀ। ਹਾਲਾਂਕਿ ਇਸ ਵੀਡੀਓ 'ਚ ਸ਼ਾਅ ਕਾਫੀ ਅਨਫਿਟ ਦਿੱਖੇ। ਜਿਸ ਨੂੰ ਵੇਖ ਇਹ ਲੱਗਾ ਕਿ ਉਨ੍ਹਾਂ ਦਾ ਪਹਿਲਾਂ ਨਾਲੋਂ ਜ਼ਿਆਦਾ ਭਾਰ ਵਧ ਗਿਆ ਹੈ ਅਤੇ ਉਸ ਦਾ ਪੇਟ ਵੀ ਦਿਖਾਈ ਦੇ ਰਿਹਾ ਹੈ। ਸ਼ਾਅ ਨੇ ਵੀਡੀਓ 'ਤੇ ਇਹ ਵੀ ਲਿਖਿਆ ਕਿ ਉਹ 3 ਮਹੀਨਿਆਂ ਬਾਅਦ ਖੇਡ ਰਿਹਾ ਹੈ। ਇਸ ਵੀਡੀਓ ਤੋਂ ਬਾਅਦ ਉਹ ਟ੍ਰੋਲ ਹੋ ਗਿਆ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵਧਦੇ ਵਜ਼ਨ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆਏ ਸੀ।