IND vs AUS: ਜੇ ਹੁੰਦਾ ਇਹ ਗੇਂਦਬਾਜ਼ ਤਾਂ ਭਾਰਤ ਜਿੱਤ ਸਕਦਾ ਸੀ ਬਾਰਡਰ-ਗਾਵਸਕਰ ਟਰਾਫੀ ? ਆਸਟ੍ਰੇਲੀਆ ਦੇ ਦਿੱਗਜ ਦਾ ਵੱਡਾ ਦਾਅਵਾ
Ricky Ponting : ਰਿਕੀ ਪੋਂਟਿੰਗ ਨੇ ਬੀਜੀਟੀ 2024-25 ਵਿੱਚ ਭਾਰਤੀ ਟੀਮ ਦੇ ਪ੍ਰਦਰਸ਼ਨ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਉਸ ਨੇ ਇਹ ਵੀ ਦੱਸਿਆ ਕਿ ਕਿਹੜਾ ਗੇਂਦਬਾਜ਼ ਆਸਟ੍ਰੇਲੀਆ ਨੂੰ ਹਰਾ ਕੇ ਭਾਰਤੀ ਟੀਮ ਨੂੰ ਟਰਾਫੀ ਜਿੱਤਣ ਵਿਚ ਮਦਦ ਕਰ ਸਕਦਾ ਹੈ।
Ricky Ponting on Mohammed Shami: ਭਾਰਤ ਨੂੰ ਬਾਰਡਰ-ਗਾਵਸਕਰ ਟਰਾਫੀ 2024-25 ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਭਾਰਤ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ 3-1 ਨਾਲ ਜਿੱਤਣ 'ਚ ਸਫਲ ਰਿਹਾ। ਜਿਸ ਦੀ ਬਦੌਲਤ ਆਸਟ੍ਰੇਲੀਆ ਇੱਕ ਦਹਾਕੇ ਬਾਅਦ ਬਾਰਡਰ-ਗਾਵਸਕਰ ਟਰਾਫੀ 'ਤੇ ਕਬਜ਼ਾ ਕਰਨ 'ਚ ਸਫਲ ਰਿਹਾ।
ਦੇਸ਼ ਅਤੇ ਦੁਨੀਆ ਦਾ ਹਰ ਮਹਾਨ ਕ੍ਰਿਕਟਰ ਟੀਮ ਇੰਡੀਆ ਦੀ ਇਸ ਕਰਾਰੀ ਹਾਰ ਦਾ ਵਿਸ਼ਲੇਸ਼ਣ ਕਰ ਰਿਹਾ ਹੈ। ਹੁਣ ਇਸ ਵਿੱਚ ਰਿਕੀ ਪੋਂਟਿੰਗ ਦਾ ਨਾਂ ਵੀ ਜੁੜ ਗਿਆ ਹੈ। ਭਾਰਤੀ ਟੀਮ ਦੇ ਚੋਣਕਾਰ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਪੋਂਟਿੰਗ ਨੇ ਕਿਹਾ ਕਿ ਟੀਮ ਇੰਡੀਆ ਕਿਸੇ ਖਾਸ ਗੇਂਦਬਾਜ਼ ਨੂੰ ਟੀਮ 'ਚ ਸ਼ਾਮਲ ਕਰਕੇ ਇਹ ਸੀਰੀਜ਼ ਜਿੱਤ ਸਕਦੀ ਸੀ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਤੇ ਅਨੁਭਵੀ ਆਸਟ੍ਰੇਲੀਆਈ ਕਪਤਾਨ ਰਿਕੀ ਪੋਂਟਿੰਗ ਨੇ ਬਾਰਡਰ-ਗਾਵਸਕਰ ਟਰਾਫੀ ਦੌਰਾਨ ਮੁਹੰਮਦ ਸ਼ਮੀ ਨੂੰ ਆਸਟ੍ਰੇਲੀਆ ਨਾ ਭੇਜਣ ਦੇ ਫੈਸਲੇ 'ਤੇ ਹੈਰਾਨੀ ਜਤਾਈ ਹੈ। ਦੋਹਾਂ ਦਾ ਮੰਨਣਾ ਹੈ ਕਿ ਜੇ ਸ਼ਮੀ ਟੀਮ 'ਚ ਹੁੰਦੇ ਤਾਂ ਭਾਰਤ ਦੀ ਸਥਿਤੀ ਕਾਫੀ ਬਿਹਤਰ ਹੋ ਸਕਦੀ ਸੀ ਅਤੇ ਨਤੀਜਾ ਕੁਝ ਹੋਰ ਹੋ ਸਕਦਾ ਸੀ।
ਆਈਸੀਸੀ ਦੀ ਸਮੀਖਿਆ ਬੈਠਕ 'ਚ ਬੋਲਦੇ ਹੋਏ ਰਵੀ ਸ਼ਾਸਤਰੀ ਨੇ ਕਿਹਾ ਕਿ ਮੈਂ ਸ਼ਮੀ ਨੂੰ ਟੀਮ 'ਚ ਰੱਖਦਾ, ਉਸ ਦੀ ਫਿਟਨੈੱਸ 'ਤੇ ਨਜ਼ਰ ਰੱਖਣ ਲਈ ਉਸ ਨੂੰ ਸਰਵੋਤਮ ਫਿਜ਼ੀਓ ਕੋਲ ਭੇਜਦਾ ਤੇ ਤੀਜੇ ਟੈਸਟ ਤੋਂ ਬਾਅਦ ਫੈਸਲਾ ਕਰਦਾ ਕਿ ਉਹ ਖੇਡ ਸਕਦਾ ਹੈ ਜਾਂ ਨਹੀਂ।
ਪੋਂਟਿੰਗ ਨੇ ਸ਼ਾਸਤਰੀ ਦਾ ਕੀਤਾ ਸਮਰਥਨ
ਰਿਕੀ ਪੋਂਟਿੰਗ ਨੇ ਵੀ ਰਵੀ ਸ਼ਾਸਤਰੀ ਦੀ ਰਾਏ ਨਾਲ ਸਹਿਮਤੀ ਜਤਾਉਂਦੇ ਹੋਏ ਕਿਹਾ, ''ਮੈਂ ਹੈਰਾਨ ਸੀ ਕਿ ਸ਼ਮੀ ਨੂੰ ਸੀਰੀਜ਼ ਦੇ ਮੱਧ 'ਚ ਵੀ ਆਸਟ੍ਰੇਲੀਆ ਨਹੀਂ ਭੇਜਿਆ ਗਿਆ। ਜੇ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਸੀ ਤਾਂ ਵੀ ਘੱਟ ਓਵਰਾਂ ਦੀ ਗੇਂਦਬਾਜ਼ੀ ਕਰ ਕੇ ਉਹ ਅਹਿਮ ਵਿਕਲਪ ਬਣ ਸਕਦਾ ਸੀ। ਭਾਰਤੀ ਟੀਮ ਵਿੱਚ ਪਹਿਲਾਂ ਹੀ ਨਿਤੀਸ਼ ਰਾਣਾ ਵਰਗਾ ਆਲਰਾਊਂਡਰ ਸੀ ਤੇ ਜੇਕਰ ਸ਼ਮੀ ਨੂੰ ਘੱਟ ਓਵਰ ਕਰਨ ਦਾ ਮੌਕਾ ਮਿਲਦਾ ਤਾਂ ਉਹ ਭਾਰਤ ਲਈ ਇੱਕ ਫਰਕ ਲਿਆ ਸਕਦਾ ਸੀ। ਇਹ ਵੀ ਕਿਹਾ, "ਜੇ ਸ਼ਮੀ, ਬੁਮਰਾਹ ਅਤੇ ਸਿਰਾਜ ਟੀਮ ਵਿੱਚ ਹੁੰਦੇ ਤਾਂ ਨਤੀਜੇ ਬਿਲਕੁਲ ਵੱਖਰੇ ਹੋ ਸਕਦੇ ਸਨ। ਇਨ੍ਹਾਂ ਤਿੰਨਾਂ ਗੇਂਦਬਾਜ਼ਾਂ ਦਾ ਹੋਣਾ ਭਾਰਤ ਲਈ ਬਹੁਤ ਜ਼ਰੂਰੀ ਸੀ।"
ਆਸਟ੍ਰੇਲੀਆ ਦੌਰੇ 'ਤੇ ਕਿਉਂ ਨਹੀਂ ਸਨ ਸ਼ਮੀ?
ਮੁਹੰਮਦ ਸ਼ਮੀ ਨੇ ਵਿਸ਼ਵ ਕੱਪ 2023 ਦੇ ਫਾਈਨਲ ਤੋਂ ਬਾਅਦ ਕੋਈ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਿਆ, ਕਿਉਂਕਿ ਉਨ੍ਹਾਂ ਨੂੰ 2024 ਦੀ ਸ਼ੁਰੂਆਤ ਵਿੱਚ ਗਿੱਟੇ ਦੀ ਸਰਜਰੀ ਕਰਵਾਉਣੀ ਪਈ ਸੀ। ਹਾਲਾਂਕਿ, ਉਸਨੇ ਟੈਸਟ ਸੀਰੀਜ਼ ਤੋਂ ਪਹਿਲਾਂ ਘਰੇਲੂ ਕ੍ਰਿਕੇਟ ਵਿੱਚ ਹਿੱਸਾ ਲਿਆ, ਜਿਸ ਨਾਲ ਉਮੀਦ ਪੈਦਾ ਹੋਈ ਕਿ ਉਹ ਆਸਟਰੇਲੀਆ ਵਿੱਚ ਖੇਡ ਸਕਦਾ ਹੈ ਪਰ ਮੈਲਬੌਰਨ 'ਚ ਚੌਥੇ ਟੈਸਟ ਤੋਂ ਪਹਿਲਾਂ ਸ਼ਮੀ ਦੇ ਗੋਡੇ 'ਚ ਸੋਜ ਹੋਣ ਦੀ ਖਬਰ ਸਾਹਮਣੇ ਆਈ ਸੀ, ਜਿਸ ਕਾਰਨ ਉਨ੍ਹਾਂ ਨੂੰ ਆਸਟ੍ਰੇਲੀਆ ਖਿਲਾਫ ਸੀਰੀਜ਼ ਦੇ ਮੱਧ 'ਚ ਨਹੀਂ ਬੁਲਾਇਆ ਗਿਆ ਸੀ।