ਪੜਚੋਲ ਕਰੋ

BCCI: ਏਸ਼ੀਆਈ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਮਿਲੇ ਰੋਜਰ ਬਿੰਨੀ ਅਤੇ ਜੈ ਸ਼ਾਹ, ਸਾਹਮਣੇ ਆਈ ਤਸਵੀਰ

Indian Cricket Team: ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ ਅਤੇ ਸਕੱਤਰ ਜੈ ਸ਼ਾਹ ਨੇ ਦਿੱਲੀ ਵਿੱਚ ਰੁਤੁਰਾਜ ਗਾਇਕਵਾੜ ਦੀ ਅਗਵਾਈ ਵਾਲੀ ਪੁਰਸ਼ ਟੀਮ ਅਤੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਮਹਿਲਾ ਟੀਮ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ।

Asian Games 2023, Cricket: ਹਾਲ ਹੀ 'ਚ ਭਾਰਤੀ ਪੁਰਸ਼ ਕ੍ਰਿਕਟ ਟੀਮ ਤੋਂ ਇਲਾਵਾ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ 'ਚ ਸੋਨ ਤਗਮਾ ਜਿੱਤਿਆ ਹੈ। ਹਾਲਾਂਕਿ ਏਸ਼ੀਆਈ ਖੇਡਾਂ ਤੋਂ ਬਾਅਦ ਭਾਰਤੀ ਪੁਰਸ਼ ਕ੍ਰਿਕਟ ਟੀਮ ਅਤੇ ਮਹਿਲਾ ਕ੍ਰਿਕਟ ਟੀਮ ਦੇ ਖਿਡਾਰੀ ਭਾਰਤ ਪਰਤ ਆਏ ਹਨ। ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ ਅਤੇ ਸਕੱਤਰ ਜੈ ਸ਼ਾਹ ਨੇ ਦਿੱਲੀ ਵਿੱਚ ਰੁਤੁਰਾਜ ਗਾਇਕਵਾੜ ਦੀ ਅਗਵਾਈ ਵਾਲੀ ਪੁਰਸ਼ ਟੀਮ ਅਤੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਮਹਿਲਾ ਟੀਮ ਨਾਲ ਮੁਲਾਕਾਤ ਕੀਤੀ।

ਰੋਜਰ ਬਿੰਨੀ ਅਤੇ ਜੈ ਸ਼ਾਹ ਨੇ ਭਾਰਤੀ ਖਿਡਾਰੀਆਂ ਨਾਲ ਕੀਤੀ ਮੁਲਾਕਾਤ

ਉੱਥੇ ਹੀ ਬੀਸੀਸੀਆਈ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਭਾਰਤੀ ਪੁਰਸ਼ ਕ੍ਰਿਕਟ ਟੀਮ ਅਤੇ ਮਹਿਲਾ ਕ੍ਰਿਕਟ ਟੀਮ ਦੇ ਖਿਡਾਰੀ ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ ਅਤੇ ਸਕੱਤਰ ਜੈ ਸ਼ਾਹ ਨਾਲ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: Shoaib Akhtar: ਪਾਕਿਸਤਾਨ ਦੀ ਖਰਾਬ ਗੇਂਦਬਾਜ਼ੀ ਤੋਂ ਪਰੇਸ਼ਾਨ ਹੋਏ ਸ਼ੋਏਬ ਅਖਤਰ, ਬਾਬਰ ਆਜ਼ਮ ਨੂੰ ਲੈ ਦਿੱਤਾ ਵੱਡਾ ਬਿਆਨ

ਏਸ਼ੀਆਈ ਖੇਡਾਂ ਵਿੱਚ ਪੁਰਸ਼ ਕ੍ਰਿਕਟ ਟੀਮ ਅਤੇ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਗ਼ਮਾ ਜਿੱਤਿਆ

ਏਸ਼ੀਆਈ ਖੇਡਾਂ ਦੇ ਫਾਈਨਲ 'ਚ ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਸਾਹਮਣਾ ਅਫਗਾਨਿਸਤਾਨ ਨਾਲ ਸੀ, ਪਰ ਮੀਂਹ ਕਾਰਨ ਖੇਡ ਪੂਰਾ ਨਹੀਂ ਹੋ ਸਕਿਆ। ਹਾਲਾਂਕਿ ਰੁਤੁਰਾਜ ਗਾਇਕਵਾੜ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਬਿਹਤਰ ਰੈਂਕਿੰਗ ਦੇ ਆਧਾਰ 'ਤੇ ਜੇਤੂ ਚੁਣਿਆ ਗਿਆ। ਇਸ ਤਰ੍ਹਾਂ ਟੀਮ ਇੰਡੀਆ ਸੋਨ ਤਮਗਾ ਜਿੱਤਣ 'ਚ ਸਫਲ ਰਹੀ। ਭਾਰਤੀ ਪੁਰਸ਼ ਕ੍ਰਿਕਟ ਟੀਮ ਤੋਂ ਇਲਾਵਾ ਮਹਿਲਾ ਕ੍ਰਿਕਟ ਟੀਮ ਨੇ ਵੀ ਸੋਨ ਤਮਗਾ ਜਿੱਤਿਆ। ਇਸ ਦੇ ਨਾਲ ਹੀ ਇਸ ਏਸ਼ੀਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਭਾਰਤੀ ਖਿਡਾਰੀਆਂ ਨੇ 107 ਤਗਮੇ ਜਿੱਤੇ। ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਖਿਡਾਰੀਆਂ ਨੇ 100 ਤਗ਼ਮੇ ਜਿੱਤੇ ਹਨ।

ਇਦਾਂ ਦਾ ਰਿਹਾ ਏਸ਼ੀਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ

ਏਸ਼ੀਆਈ ਖੇਡਾਂ 2023 ਵਿੱਚ ਭਾਰਤੀ ਖਿਡਾਰੀਆਂ ਨੇ 28 ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ ਭਾਰਤੀ ਖਿਡਾਰੀਆਂ ਨੇ 38 ਚਾਂਦੀ ਅਤੇ 41 ਕਾਂਸੀ ਦੇ ਤਗਮਿਆਂ 'ਤੇ ਕਬਜ਼ਾ ਕੀਤਾ। ਹਾਲਾਂਕਿ ਭਾਰਤ ਤਗਮਾ ਸੂਚੀ 'ਚ ਚੌਥੇ ਸਥਾਨ 'ਤੇ ਰਿਹਾ। ਚੀਨ ਤਮਗਾ ਸੂਚੀ 'ਚ ਟਾਪ 'ਤੇ ਰਿਹਾ। ਇਸ ਤੋਂ ਬਾਅਦ ਜਾਪਾਨ ਅਤੇ ਦੱਖਣੀ ਕੋਰੀਆ ਦੇ ਖਿਡਾਰੀਆਂ ਨੇ ਤਗਮੇ ਜਿੱਤੇ।

ਇਹ ਵੀ ਪੜ੍ਹੋ: ENG vs BAN: ਵਿਸ਼ਵ ਕੱਪ 'ਚ ਇੰਗਲੈਂਡ ਦੀ ਜਿੱਤ ਦਾ ਖੁਲ੍ਹਿਆ ਖਾਤਾ, ਬੰਗਲਾਦੇਸ਼ ਨੂੰ 137 ਦੌੜਾਂ ਨਾਲ ਹਰਾਇਆ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
Alert! ਸਰਕਾਰ ਦੀ ਵਾਰਨਿੰਗ, ਇਨ੍ਹਾਂ ਨੰਬਰਾਂ ਤੋਂ ਆਵੇ ਕਾਲ ਤਾਂ ਭੁੱਲ ਕੇ ਵੀ ਨਾ ਕਰੋ ਗਲਤੀ, ਵੱਡੇ ਸਕੈਮ ਦਾ ਖਤਰਾ
Alert! ਸਰਕਾਰ ਦੀ ਵਾਰਨਿੰਗ, ਇਨ੍ਹਾਂ ਨੰਬਰਾਂ ਤੋਂ ਆਵੇ ਕਾਲ ਤਾਂ ਭੁੱਲ ਕੇ ਵੀ ਨਾ ਕਰੋ ਗਲਤੀ, ਵੱਡੇ ਸਕੈਮ ਦਾ ਖਤਰਾ
ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ
ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ
Telegram ਯੂਜ਼ ਕਰਨ ਵਾਲੇ ਹੋ ਜਾਓ ਸਾਵਧਾਨ! ਤੁਹਾਡੀ ਇੱਕ ਗਲਤੀ ਖਾਲੀ ਕਰ ਦੇਵੇਗੀ ਤੁਹਾਡਾ ਅਕਾਊਂਟ, ਵੱਡੇ ਸਕੈਮ ਦਾ ਖਤਰਾ
Telegram ਯੂਜ਼ ਕਰਨ ਵਾਲੇ ਹੋ ਜਾਓ ਸਾਵਧਾਨ! ਤੁਹਾਡੀ ਇੱਕ ਗਲਤੀ ਖਾਲੀ ਕਰ ਦੇਵੇਗੀ ਤੁਹਾਡਾ ਅਕਾਊਂਟ, ਵੱਡੇ ਸਕੈਮ ਦਾ ਖਤਰਾ
Embed widget