Rohit Sharma: ਰੋਹਿਤ ਸ਼ਰਮਾ ਦੇ ਦੋਸ਼ਾਂ 'ਤੇ ਬ੍ਰਾਡਕਾਸਟਰ ਵੱਲੋਂ ਤਿੱਖਾ ਜਵਾਬ, ਬੋਲੇ- 'ਅਸੀਂ ਕੋਈ ਨਿਯਮ ਨਹੀਂ ਤੋੜਿਆ'
Rohit Sharma: ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਇਸ ਵਾਰ ਆਈਪੀਐਲ ਵਿੱਚ ਉਨ੍ਹਾਂ ਦੀ ਖਰਬਾ ਫਾਰਮ ਅਤੇ ਸੋਸ਼ਲ ਮੀਡੀਆ ਉੱਪਰ ਸਹਾਇਕ ਕੋਚ
Rohit Sharma: ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਇਸ ਵਾਰ ਆਈਪੀਐਲ ਵਿੱਚ ਉਨ੍ਹਾਂ ਦੀ ਖਰਬਾ ਫਾਰਮ ਅਤੇ ਸੋਸ਼ਲ ਮੀਡੀਆ ਉੱਪਰ ਸਹਾਇਕ ਕੋਚ ਅਤੇ ਬਚਪਨ ਦੇ ਦੋਸਤ ਅਭਿਸ਼ੇਕ ਨਾਇਰ ਨਾਲ ਲੀਕ ਹੋਈ ਗੱਲਬਾਤ ਨੂੰ ਲੈ ਲਗਾਤਾਰ ਚਰਚਾ ਜਾਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਰੌਬਿਨ ਉਥੱਪਾ ਨਾਲ ਗੱਲਬਾਤ ਦਾ ਇੱਕ ਵੀਡੀਓ ਵਾਇਰਲ ਹੋ ਗਿਆ। ਇਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਪਰੇਸ਼ਾਨ ਹੋ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਬ੍ਰਾਡਕਾਸਟਰਾਂ 'ਤੇ ਖਿਡਾਰੀਆਂ ਦੀ ਨਿੱਜਤਾ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਜਿਸ 'ਤੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅਧਿਕਾਰਤ ਪ੍ਰਸਾਰਕ ਸਟਾਰ ਸਪੋਰਟਸ ਨੇ ਪ੍ਰਤੀਕਿਰਿਆ ਦਿੱਤੀ ਹੈ।
ਰੋਹਿਤ ਸ਼ਰਮਾ ਦੇ ਦੋਸ਼ਾਂ 'ਤੇ ਸਟਾਰ ਸਪੋਰਟਸ ਦਾ ਜਵਾਬ
IPL 2024 ਦੇ ਅਧਿਕਾਰਤ ਪ੍ਰਸਾਰਕ ਸਟਾਰ ਸਪੋਰਟਸ (Star Sports) ਨੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਦੁਆਰਾ ਸੋਸ਼ਲ ਮੀਡੀਆ 'ਤੇ ਲਗਾਏ ਗਏ ਗੋਪਨੀਯਤਾ ਦੀ ਉਲੰਘਣਾ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਬਾਅਦ ਵਿੱਚ ਇੱਕ ਵੀਡੀਓ ਵਿੱਚ ਰੋਹਿਤ ਸ਼ਰਮਾ ਸਾਬਕਾ ਸਾਥੀ ਰੋਬਿਨ ਉਥੱਪਾ ਨਾਲ ਗੱਲ ਕਰ ਰਹੇ ਸਨ, ਜਿਸ ਵਿੱਚ ਰੋਹਿਤ ਮੈਚ ਤੋਂ ਪਹਿਲਾਂ ਦੀ ਕਲਿੱਪ ਰਿਕਾਰਡ ਕਰਨ ਵਾਲੇ ਵਿਅਕਤੀ ਨੂੰ ਆਡੀਓ ਨੂੰ ਮਿਊਟ ਕਰਨ ਲਈ ਕਹਿੰਦੇ ਹਨ। ਰੋਹਿਤ ਨੂੰ ਆਡੀਓ ਨੂੰ ਮਿਊਟ ਕਰਨ ਦੀ ਬੇਨਤੀ ਕਰਦੇ ਦੇਖਿਆ ਜਾ ਸਕਦਾ ਹੈ, ਪਰ ਬਾਅਦ ਵਿੱਚ ਉਸਨੇ ਸਟਾਰ ਸਪੋਰਟਸ 'ਤੇ ਨਿੱਜੀ ਗੱਲਬਾਤ ਨੂੰ ਪ੍ਰਸਾਰਿਤ ਕਰਨ ਦਾ ਦੋਸ਼ ਲਗਾਇਆ।
ਹਾਲਾਂਕਿ, ਸਟਾਰ ਸਪੋਰਟਸ ਨੇ ਇਸ ਗੱਲ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਸ ਗੱਲਬਾਤ ਦਾ ਕੋਈ ਆਡੀਓ ਨਾ ਤਾਂ ਰਿਕਾਰਡ ਕੀਤਾ ਗਿਆ ਅਤੇ ਨਾ ਹੀ ਪ੍ਰਸਾਰਿਤ ਕੀਤਾ ਗਿਆ। ਉਹ ਕਹਿੰਦੇ ਹਨ ਕਿ ਕਲਿੱਪ ਵਿੱਚ ਸਿਰਫ ਰੋਹਿਤ ਸ਼ਰਮਾ ਨੂੰ ਆਡੀਓ ਨੂੰ ਮਿਊਟ ਕਰਨ ਦੀ ਬੇਨਤੀ ਕਰਦੇ ਦਿਖਾਇਆ ਗਿਆ ਸੀ। ਸਟਾਰ ਸਪੋਰਟਸ ਨੇ ਕਿਹਾ ਕਿ ਅਸੀਂ ਦੁਨੀਆ ਭਰ 'ਚ ਕ੍ਰਿਕਟ ਦਾ ਪ੍ਰਸਾਰਣ ਕਰਦੇ ਹੋਏ ਹਮੇਸ਼ਾ ਪੇਸ਼ੇਵਰ ਆਚਰਣ ਅਤੇ ਮਿਆਰਾਂ ਨੂੰ ਕਾਇਮ ਰੱਖਿਆ ਹੈ। ਪ੍ਰਸ਼ੰਸਕਾਂ ਲਈ ਕੋਈ ਵੀ ਸਮੱਗਰੀ ਲਿਆਉਣ ਵੇਲੇ ਅਸੀਂ ਖਿਡਾਰੀਆਂ ਦੀ ਗੋਪਨੀਯਤਾ ਦਾ ਆਦਰ ਕਰਦੇ ਹਾਂ।
ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਇਆ
ਦਿਲਚਸਪ ਗੱਲ ਇਹ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਵੀ ਰੋਹਿਤ ਸ਼ਰਮਾ ਅਤੇ ਅਭਿਸ਼ੇਕ ਨਾਇਰ ਦੀ ਚੈਟ ਦੀ ਆਡੀਓ ਨੂੰ ਡਿਲੀਟ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦਾ ਅੰਦਾਜ਼ਾ ਹੈ ਕਿ ਰੋਹਿਤ ਸ਼ਰਮਾ ਅਗਲੇ ਸਾਲ ਮੁੰਬਈ ਇੰਡੀਅਨਜ਼ (MI) ਟੀਮ ਨੂੰ ਛੱਡ ਦੇਣਗੇ।
Read More: T20 World Cup 'ਚੋਂ ਇਸ ਖਿਡਾਰੀ ਦਾ ਕੱਟਿਆ ਗਿਆ ਪੱਤਾ, 25 ਮਈ ਤੋਂ ਪਹਿਲਾਂ ਟੀਮ ਇੰਡੀਆਂ ਨੂੰ ਲੱਗਣਗੇ ਵੱਡੇ ਝਟਕੇ