Rohit sharma ranking: ਟੈਸਟ ਅਤੇ ਵਨਡੇ ਵਿੱਚ ਫਿਲਹਾਲ ਟੀਮ ਇੰਡੀਆ ਦੇ ਨੰਬਰ ਵਨ ਬੱਲੇਬਾਜ ਰੋਹਿਤ ਸ਼ਰਮਾ, ਰੈਂਕਿੰਗ ਬਣੀ ਗਵਾਹ
Rohit sharma ranking: ਰੋਹਿਤ ਸ਼ਰਮਾ ਦਾ ਜਲਵਾ ਆਈਸੀਸੀ ਦੀ ਟੈਸਟ ਅਤੇ ਵਨਡੇ ਰੈਂਕਿੰਗ ਵਿੱਚ ਬਰਕਰਾਰ ਹੈ। ਭਾਰਤ ਦੀ ਲਈ ਇਹ ਕਾਫ਼ੀ ਰਾਹਤ ਦੀ ਖ਼ਬਰ ਹੈ।
Rohit sharma ranking: ਰੋਹਿਤ ਸ਼ਰਮਾ ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਫਾਰਮ 'ਚ ਵਾਪਸੀ ਕਰਦੇ ਨਜ਼ਰ ਆ ਰਹੇ ਹਨ। ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਮੈਚ 'ਚ ਸ਼ਾਨਦਾਰ ਸੈਂਕੜਾ ਲਗਾਇਆ। ਰੋਹਿਤ ਸ਼ਰਮਾ ਨੂੰ ਆਈਸੀਸੀ ਟੈਸਟ ਰੈਂਕਿੰਗ ਵਿੱਚ ਇਸ ਸੈਂਕੜੇ ਦਾ ਫਾਇਦਾ ਮਿਲਿਆ ਹੈ। ਇੱਕ ਵਾਰ ਫਿਰ ਰੋਹਿਤ ਸ਼ਰਮਾ ਟੈਸਟ ਰੈਂਕਿੰਗ ਦੇ ਟਾਪ 10 ਵਿੱਚ ਐਂਟਰੀ ਲੈਣ ਵਿੱਚ ਕਾਮਯਾਬ ਹੋ ਗਏ ਹਨ। ਇੰਨਾ ਹੀ ਨਹੀਂ ਜੇਕਰ ਰੈਂਕਿੰਗ ਨੂੰ ਮਾਪਦੰਡ ਮੰਨਿਆ ਜਾਵੇ ਤਾਂ ਮੌਜੂਦਾ ਸਮੇਂ 'ਚ ਰੋਹਿਤ ਸ਼ਰਮਾ ਟੈਸਟ ਅਤੇ ਵਨਡੇ 'ਚ ਟੀਮ ਇੰਡੀਆ ਦੇ ਨੰਬਰ ਵਨ ਬੱਲੇਬਾਜ਼ ਹਨ।
ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਭਾਰਤ ਦੇ ਇਕਲੌਤੇ ਖਿਡਾਰੀ ਹਨ ਜਿਹੜੇ ਵਨਡੇ ਅਤੇ ਟੈਸਟ ਦੋਵਾਂ ਦੀ ਰੈਂਕਿੰਗ ਦੇ ਟਾਪ 10 ਵਿੱਚ ਬਣੇ ਹੋਏ ਹਨ। ਰੋਹਿਤ ਸ਼ਰਮਾ 751 ਅੰਕਾਂ ਨਾਲ ਟੈਸਟ ਰੈਂਕਿੰਗ 'ਚ 10ਵੇਂ ਨੰਬਰ 'ਤੇ ਬਰਕਰਾਰ ਹਨ। ਰੋਹਿਤ ਸ਼ਰਮਾ ਤੋਂ ਇਲਾਵਾ ਕੋਈ ਹੋਰ ਭਾਰਤੀ ਬੱਲੇਬਾਜ਼ ਟੈਸਟ ਰੈਂਕਿੰਗ ਦੇ ਟਾਪ 10 ਬੱਲੇਬਾਜ਼ਾਂ ਵਿੱਚ ਸ਼ਾਮਲ ਨਹੀਂ ਹੈ। ਜੇਕਰ ਰੋਹਿਤ ਸ਼ਰਮਾ ਦੂਜੇ ਟੈਸਟ 'ਚ ਵੀ ਵੱਡੀ ਪਾਰੀ ਖੇਡਣ 'ਚ ਕਾਮਯਾਬ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਰੈਂਕਿੰਗ 'ਚ ਹੋਰ ਜ਼ਿਆਦਾ ਫਾਇਦਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ: Andre Russell: ਟੀ20 ਲੀਗ ਛੱਡ ਕੇ ਵੈਸਟਇੰਡੀਜ਼ ਟੀਮ 'ਚ ਕਰ ਸਕਦੇ ਵਾਪਸੀ, ਵਰਲਡ ਕੱਪ ਜਿਤਾਉਣ ਲਈ ਦੇਣਗੇ ਕੁਰਬਾਨੀ!
ਵਨਡੇ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਵੀ 707 ਅੰਕਾਂ ਨਾਲ ਵਨਡੇ ਰੈਂਕਿੰਗ 'ਚ 10ਵੇਂ ਸਥਾਨ 'ਤੇ ਮੌਜੂਦ ਹਨ। ਹਾਲਾਂਕਿ ਵਨਡੇ ਰੈਂਕਿੰਗ 'ਚ ਭਾਰਤ ਦੇ ਵਿਰਾਟ ਕੋਹਲੀ ਵੀ ਟਾਪ ਦੇ 10 ਬੱਲੇਬਾਜ਼ਾਂ 'ਚ ਮੌਜੂਦ ਹਨ। ਵਿਰਾਟ ਕੋਹਲੀ 719 ਅੰਕਾਂ ਨਾਲ ਰੈਂਕਿੰਗ 'ਚ ਅੱਠਵੇਂ ਸਥਾਨ 'ਤੇ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਕੋਲ ਇਸ ਮਹੀਨੇ ਵੈਸਟਇੰਡੀਜ਼ ਖਿਲਾਫ ਹੋਣ ਵਾਲੀ ਵਨਡੇ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕਰਕੇ ਆਪਣੀ ਰੈਂਕਿੰਗ 'ਚ ਸੁਧਾਰ ਕਰਨ ਦਾ ਮੌਕਾ ਹੈ।
ਭਾਰਤ ਦੇ ਲਈ ਜ਼ਰੂਰੀ ਰੋਹਿਤ ਸ਼ਰਮਾ ਦਾ ਫਾਰਮ ਵਿੱਚ ਆਉਣਾ
ਰੋਹਿਤ ਸ਼ਰਮਾ ਦੀ ਫਾਰਮ 'ਚ ਵਾਪਸੀ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਭਾਰਤ ਨੇ ਅਗਲੇ ਤਿੰਨ ਮਹੀਨਿਆਂ ਵਿੱਚ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਵਰਗੇ ਦੋ ਵੱਡੇ ਟੂਰਨਾਮੈਂਟ ਖੇਡਣੇ ਹਨ। ਇਨ੍ਹਾਂ ਦੋਵਾਂ ਟੂਰਨਾਮੈਂਟਾਂ 'ਚ ਕਪਤਾਨੀ ਦੀ ਜ਼ਿੰਮੇਵਾਰੀ ਰੋਹਿਤ ਸ਼ਰਮਾ ਕੋਲ ਹੋਵੇਗੀ। ਇਸ ਲਈ ਰੋਹਿਤ ਸ਼ਰਮਾ ਨੂੰ ਸ਼ਾਨਦਾਰ ਕਪਤਾਨੀ ਤੋਂ ਇਲਾਵਾ ਬੱਲੇ ਨਾਲ ਵੀ ਕਮਾਲ ਦਿਖਾਉਣ ਦੀ ਲੋੜ ਹੈ। ਜੇਕਰ ਰੋਹਿਤ ਸ਼ਰਮਾ ਇਸ ਵਾਰ ਵੀ ਵਿਸ਼ਵ ਕੱਪ 'ਚ ਵੱਡਾ ਸਕੋਰ ਬਣਾਉਣ 'ਚ ਕਾਮਯਾਬ ਰਹੇ ਤਾਂ ਭਾਰਤ ਦਾ ਖਿਤਾਬ ਦਾ ਸੋਕਾ ਖਤਮ ਹੋ ਸਕਦਾ ਹੈ।
ਇਹ ਵੀ ਪੜ੍ਹੋ: Rohit Sharma: ਰੋਹਿਤ ਸ਼ਰਮਾ ਦਾ ਅੰਤਰਰਾਸ਼ਟਰੀ ਕ੍ਰਿਕਟ 'ਚ ਚੱਲ ਰਿਹਾ ਨਾਂ, ਹਿਟਮੈਨ ਨੂੰ 2013 ਤੋਂ ਕੋਈ ਨਹੀਂ ਸਕਿਆ ਪਛਾੜ