Andre Russell: ਟੀ20 ਲੀਗ ਛੱਡ ਕੇ ਵੈਸਟਇੰਡੀਜ਼ ਟੀਮ 'ਚ ਕਰ ਸਕਦੇ ਵਾਪਸੀ, ਵਰਲਡ ਕੱਪ ਜਿਤਾਉਣ ਲਈ ਦੇਣਗੇ ਕੁਰਬਾਨੀ!
Andre Russell: ਵੈਸਟਇੰਡੀਜ਼ ਕ੍ਰਿਕਟ ਟੀਮ ਨੂੰ ਬੁਰੇ ਦੌਰ 'ਚੋਂ ਕੱਢਣ ਲਈ ਆਂਦਰੇ ਰਸੇਲ ਟੀ-20 ਲੀਗ ਛੱਡਣ ਲਈ ਤਿਆਰ ਹਨ। ਉਹ ਭਾਰਤ ਖਿਲਾਫ ਟੀ-20 ਸੀਰੀਜ਼ ਖੇਡਣਾ ਚਾਹੁੰਦੇ ਹਨ।
Andre Russell: ਵੈਸਟਇੰਡੀਜ਼ ਕ੍ਰਿਕਟ ਆਪਣੇ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਿਹਾ ਹੈ। ਟੀਮ ਵਨਡੇ ਵਰਲਡ ਕੱਪ ਦੇ ਲਈ ਕੁਆਲੀਫਾਈ ਨਹੀਂ ਕਰ ਸਕੀ। ਪਿਛਲੇ ਸਾਲ ਟੀ-20 ਵਿਸ਼ਵ ਕੱਪ 'ਚ ਵੀ ਪਹਿਲੇ ਦੌਰ 'ਚੋਂ ਹੀ ਬਾਹਰ ਹੋ ਗਈ ਸੀ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪਿਛਲੇ ਚੱਕਰ 'ਚ ਕੈਰੇਬੀਅਨ ਟੀਮ 8ਵੇਂ ਸਥਾਨ 'ਤੇ ਰਹੀ ਸੀ। ਭਾਵ ਕਿ ਲਗਾਤਾਰ ਦੋ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਖੇਡ ਦੇ ਹਰ ਫਾਰਮੈਟ ਵਿੱਚ ਫੇਲ੍ਹ ਸਾਬਤ ਹੋ ਰਹੀ ਹੈ। ਇਸ ਦਾ ਇੱਕ ਕਾਰਨ ਧਾਕੜ ਖਿਡਾਰੀਆਂ ਦਾ ਟੀ-20 ਲੀਗ ਪ੍ਰਤੀ ਮੋਹ ਹੈ। ਪਰ ਹੁਣ ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਦਿਨ ਬਦਲ ਸਕਦੇ ਹਨ ਕਿਉਂਕਿ ਹੁਣ ਖੌਫਨਾਕ ਆਲਰਾਊਂਡਰ ਆਂਦਰੇ ਰਸਲ ਟੀਮ 'ਚ ਵਾਪਸੀ ਕਰ ਸਕਦੇ ਹਨ।
ਵੈਸਟਇੰਡੀਜ਼ ਕ੍ਰਿਕਟ ਟੀਮ ਨੂੰ ਬੁਰੇ ਦੌਰ 'ਚੋਂ ਕੱਢਣ ਲਈ ਆਂਦਰੇ ਰਸੇਲ ਟੀ-20 ਲੀਗ ਛੱਡਣ ਲਈ ਤਿਆਰ ਹਨ। ਉਹ ਭਾਰਤ ਖਿਲਾਫ ਟੀ-20 ਸੀਰੀਜ਼ ਖੇਡਣਾ ਚਾਹੁੰਦੇ ਹਨ। ਰਸੇਲ ਨੇ ਆਖਰੀ ਵਾਰ ਵੈਸਟਇੰਡੀਜ਼ ਲਈ 2021 ਟੀ-20 ਵਿਸ਼ਵ ਕੱਪ ਖੇਡਿਆ ਸੀ। ਉਦੋਂ ਤੋਂ ਉਹ ਕਿਸੇ ਵੀ ਫਾਰਮੈਟ ਵਿੱਚ ਕੈਰੇਬੀਆਈ ਟੀਮ ਲਈ ਨਹੀਂ ਖੇਡੇ ਹਨ। ਇਸ ਡੈਸ਼ਿੰਗ ਆਲਰਾਊਂਡਰ ਨੂੰ ਪਿਛਲੇ ਸਾਲ ਵੀ ਟੀ-20 ਵਿਸ਼ਵ ਕੱਪ ਕੁਆਲੀਫਾਇਰ ਲਈ ਵੈਸਟਇੰਡੀਜ਼ ਦੀ ਟੀਮ 'ਚ ਮੌਕਾ ਮਿਲਿਆ ਸੀ ਅਤੇ ਦੋ ਵਾਰ ਦੀ ਚੈਂਪੀਅਨ ਟੀਮ ਮੁੱਖ ਡਰਾਅ 'ਚ ਜਗ੍ਹਾ ਨਹੀਂ ਬਣਾ ਸਕੇ ਸੀ।
ਇਹ ਵੀ ਪੜ੍ਹੋ: Asian Games: ਏਸ਼ਿਆਈ ਖੇਡਾਂ 'ਚ ਵਿਨੇਸ਼ ਫੋਗਾਟ ਦੀ ਸਿੱਧੀ ਐਂਟਰੀ, ਪਹਿਲਵਾਨ ਅੰਤਿਮ ਪੰਘਾਲ ਨੇ ਇਸ ਫੈਸਲੇ ਤੇ ਚੁੱਕੇ ਸਵਾਲ
ਵੈਸਟਇੰਡੀਜ਼ ਦੀ ਟੀਮ ਨੇ ਭਾਰਤ ਖਿਲਾਫ 5 ਟੀ-20 ਸੀਰੀਜ਼ ਖੇਡਣੀ ਹੈ। ਅਜਿਹੇ 'ਚ ਰਸੇਲ ਦਾ ਮੰਨਣਾ ਹੈ ਕਿ ਟੀਮ 'ਚ ਵਾਪਸੀ ਕਰਨ ਦਾ ਇਹ ਉਨ੍ਹਾਂ ਲਈ ਬਿਹਤਰ ਮੌਕਾ ਹੋ ਸਕਦਾ ਹੈ। ਰਸੇਲ ਨੇ ਕਿਹਾ ਕਿ ਉਹ ਚੋਣ ਲਈ ਉਪਲਬਧ ਹਨ ਅਤੇ ਟੀ-20 ਵਿਸ਼ਵ ਕੱਪ ਖੇਡਣਾ ਚਾਹੁੰਦੇ ਹਨ। ਦਸ ਦੇਈਏ ਕਿ 2024 ਵਿੱਚ ਵੈਸਟਇੰਡੀਜ਼ ਵਿੱਚ ਟੀ-20 ਵਿਸ਼ਵ ਕੱਪ ਖੇਡਿਆ ਜਾਣਾ ਹੈ।
ਆਂਦਰੇ ਰਸੇਲ ਨੇ ਜਮਾਇਕਾ ਆਬਜ਼ਰਵਰ ਨੂੰ ਦੱਸਿਆ, “ਮੈਂ ਚੋਣ ਲਈ ਉਪਲਬਧ ਹਾਂ। ਮੈਂ ਅਗਲੇ ਵਿਸ਼ਵ ਕੱਪ ਦਾ ਹਿੱਸਾ ਬਣਨਾ ਚਾਹੁੰਦਾ ਹਾਂ। ਇਸ ਲਈ ਜੇਕਰ ਉਹ ਮੈਨੂੰ ਟੀਮ 'ਚ ਸ਼ਾਮਲ ਕਰ ਸਕਦੇ ਹਨ ਤਾਂ ਇਹ ਮੇਰੇ ਲਈ ਖਾਸ ਹੋਵੇਗਾ। ਮੈਂ ਖੁਦ ਨੂੰ ਉਪਲਬਧ ਰੱਖਣ ਲਈ ਕੁਝ ਸੀਰੀਜ਼ ਖੇਡਣ ਲਈ ਤਿਆਰ ਹਾਂ। ਮੈਂ ਡਾਇਰੈਕਟ ਵਿਸ਼ਵ ਕੱਪ ਖੇਡਣ ਲਈ ਨਹੀਂ ਜਾਣਾ ਚਾਹੁੰਦਾ। ਮੈਂ ਇਸ ਤੋਂ ਪਹਿਲਾਂ ਕਿਸੇ ਸੀਰੀਜ਼ 'ਚ ਖੁਦ ਨੂੰ ਅਜ਼ਮਾਉਣਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ: ਉਭਰਦੇ ਖਿਡਾਰੀ ਕਰਨਗੇ ਸੀਐਮ ਭਗਵੰਤ ਮਾਨ ਦਾ ਸੁਫਨਾ ਸਾਕਾਰ, ਪੰਜਾਬ ਬਣੇਗਾ ਮੋਹਰੀ: ਮੀਤ ਹੇਅਰ