Sachin Tendulkar: 33 ਸਾਲ ਪਹਿਲਾਂ ਅੰਗਰੇਜ਼ਾਂ ਦੀ ਧਰਤੀ 'ਤੇ ਸਚਿਨ ਤੇਂਦੁਲਕਰ ਨੇ ਕੀਤਾ ਸੀ ਇਹ ਕੰਮ, ਅੱਜ ਵੀ ਕੀਤਾ ਜਾਂਦਾ ਯਾਦ
Sachin Tendulkar: ਆਪਣੇ ਫੈਂਸ ਵਿਚਕਾਰ ‘ਰੱਬ ਦਾ ਦਰਜਾ’ ਹਾਸਲ ਕਰਨ ਵਾਲੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਭਾਰਤੀ ਕ੍ਰਿਕਟ ਲਈ ਅੱਜ ਦਾ ਦਿਨ ਭਾਵ ਕਿ 14 ਅਗਸਤ ਬਹੁਤ ਖਾਸ ਹੈ। ਉਨ੍ਹਾਂ ਲਈ ਇਹ ਦਿਨ ਹਮੇਸ਼ਾ ਖ਼ਾਸ ਰਹੇਗਾ।
Sachin Tendulkar: ਆਪਣੇ ਫੈਂਸ ਵਿਚਕਾਰ ‘ਰੱਬ ਦਾ ਦਰਜਾ’ ਹਾਸਲ ਕਰਨ ਵਾਲੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਭਾਰਤੀ ਕ੍ਰਿਕਟ ਲਈ ਅੱਜ ਦਾ ਦਿਨ ਭਾਵ ਕਿ 14 ਅਗਸਤ ਬਹੁਤ ਖਾਸ ਹੈ। ਉਨ੍ਹਾਂ ਲਈ ਇਹ ਦਿਨ ਹਮੇਸ਼ਾ ਖ਼ਾਸ ਰਹੇਗਾ।
ਸਚਿਨ ਨੇ ਅੱਜ ਤੋਂ ਠੀਕ 33 ਸਾਲ ਪਹਿਲਾਂ (14 ਅਗਸਤ 2023) ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ ਮਾਨਚੈਸਟਰ 'ਚ ਖੇਡੇ ਗਏ ਟੈਸਟ ਮੈਚ 'ਚ ਸੈਂਕੜਾ ਲਗਾ ਕੇ ਭਾਰਤ ਲਈ ਅਹਿਮ ਪਾਰੀ ਖੇਡੀ ਸੀ। ਇੰਗਲੈਂਡ ਖਿਲਾਫ ਖੇਡਿਆ ਗਿਆ ਇਹ ਮੈਚ ਡਰਾਅ ਰਿਹਾ ਸੀ। ਡਰਾਅ ਵਿੱਚ ਸਚਿਨ ਦੀ ਪਾਰੀ ਨੇ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ: IND vs IRE: ਭਾਰਤ ਅਤੇ ਆਇਰਲੈਂਡ ਵਿਚਾਲੇ 18 ਅਗਸਤ ਤੋਂ ਖੇਡੀ ਜਾਵੇਗੀ ਟੀ-20 ਸੀਰੀਜ਼, ਜਾਣੋ ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਮੁਕਾਬਲਾ
ਭਾਰਤੀ ਟੀਮ 1990 'ਚ ਮੁਹੰਮਦ ਅਜ਼ਹਰੂਦੀਨ ਦੀ ਕਪਤਾਨੀ 'ਚ ਇੰਗਲੈਂਡ ਦੌਰੇ 'ਤੇ ਗਈ ਸੀ। ਇਸ ਦੌਰਾਨ ਟੈਸਟ ਸੀਰੀਜ਼ ਦਾ ਦੂਜਾ ਮੈਚ ਮਾਨਚੈਸਟਰ ਦੇ ਓਲਡ ਟ੍ਰੈਫਰਡ 'ਚ ਖੇਡਿਆ ਗਿਆ ਸੀ। ਇਸ 'ਚ ਇੰਗਲੈਂਡ ਨੇ ਪਹਿਲੀ ਪਾਰੀ 'ਚ 519 ਅਤੇ 320 ਦੌੜਾਂ ਬਣਾ ਕੇ ਦੂਜੀ ਪਾਰੀ ਐਲਾਨ ਦਿੱਤੀ। ਜਦਕਿ ਭਾਰਤ ਨੇ ਪਹਿਲੀ ਪਾਰੀ 'ਚ 432 ਦੌੜਾਂ ਅਤੇ ਦੂਜੀ ਪਾਰੀ 'ਚ 6 ਵਿਕਟਾਂ ਦੇ ਨੁਕਸਾਨ 'ਤੇ 343 ਦੌੜਾਂ ਬਣਾਈਆਂ। ਇਹ ਮੈਚ ਡਰਾਅ ਰਿਹਾ।
ਭਾਰਤ ਲਈ ਦੂਜੀ ਪਾਰੀ ਵਿੱਚ ਸਚਿਨ ਨੇ ਅਹਿਮ ਭੂਮਿਕਾ ਨਿਭਾਈ। ਉਸ ਨੇ 189 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਅਜੇਤੂ 119 ਦੌੜਾਂ ਬਣਾਈਆਂ। ਸਚਿਨ ਦੀ ਪਾਰੀ ਵਿੱਚ 17 ਚੌਕੇ ਸ਼ਾਮਲ ਸਨ। ਖਾਸ ਗੱਲ ਇਹ ਸੀ ਕਿ ਉਹ 6ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਇਆ ਸੀ ਅਤੇ ਇਕ ਸਿਰੇ ਨਾਲ ਮਜ਼ਬੂਤੀ ਨਾਲ ਖੇਡ ਰਿਹਾ ਸੀ। ਪਰ ਸਮਾਂ ਖਤਮ ਹੋਣ ਕਾਰਨ ਮੈਚ ਡਰਾਅ ਹੋ ਗਿਆ।
#OnThisDay in 1990, a 17-year-old @sachin_rt announced himself on the world stage by scoring his first international hundred in a match-saving effort against England in the 4th innings of a Test match! It marked the beginning of an era that would redefine the sport. pic.twitter.com/fuIxfGwykl
— Jay Shah (@JayShah) August 14, 2023
ਇਹ ਵੀ ਪੜ੍ਹੋ: IND vs WI T20: ਪਾਕਿਸਤਾਨ ਕ੍ਰਿਕਟ ਫੈਨਜ਼ ਨੇ ਇਰਫਾਨ ਪਠਾਨ ਨੂੰ ਕੀਤਾ ਟ੍ਰੋਲ, ਸਾਬਕਾ ਭਾਰਤੀ ਖਿਡਾਰੀ ਨੇ ਇੰਝ ਕੀਤੀ ਬੋਲਤੀ ਬੰਦ, ਜਾਣੋ ਮਾਮਲਾ