'ਬਾਪ ਬਾਪ ਹੁੰਦਾ ਹੈ' ਵਾਲੇ ਕਮੈਂਟ 'ਤੇ ਭੜਕੇ ਸ਼ੋਏਬ ਅਖ਼ਤਰ, ਕਿਹਾ - 'ਵੀਰੂ ਅਜਿਹਾ ਬੋਲਦਾ ਤਾਂ ਬੱਚ ਨਾ ਪਾਉਂਦਾ'
ਅਖ਼ਤਰ ਨੇ ਕਿਹਾ, "ਉਸ ਨੇ ਸਿੱਧੇ ਤੌਰ 'ਤੇ ਗੱਲ ਨਹੀਂ ਕੀਤੀ। ਦੂਜੀ ਗੱਲ ਇਹ ਹੈ ਕਿ ਤੁਸੀਂ ਪ੍ਰੋਗਰਾਮ ਕਰੋ। ਤੁਸੀਂ ਜ਼ਰੂਰੀ ਗੱਲ ਕਰੋ। ਇਹ ਬਹੁਤ ਖੁਸ਼ੀ ਦਾ ਮੌਕਾ ਹੈ, ਪਰ ਕੰਮ ਕਾਬਿਲ-ਏ-ਇੱਜ਼ਤ ਹੋਵੇ। ਮੈਂ ਸਾਰਿਆਂ ਦੀ ਇੱਜ਼ਤ ਕਰਦਾ ਹਾਂ।"
ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਅਖ਼ਤਰ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਬਲਾਕਬਸਟਰ ਏਸ਼ੀਆ ਕੱਪ-2022 ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਇਕ ਭਾਰਤੀ ਪੱਤਰਕਾਰ ਨਾਲ ਸ਼ੋਅ 'ਤੇ ਚਰਚਾ ਦੌਰਾਨ ਭੜਕ ਗਏ। ਸ਼ੋਏਬ ਅਖ਼ਤਰ ਤੋਂ 'ਬਾਪ ਬਾਪ ਹੁੰਦਾ ਹੈ' ਕਮੈਂਟ ਬਾਰੇ ਪੁੱਛਿਆ ਗਿਆ ਸੀ, ਜਿਹੜੀ ਗੱਲ ਭਾਰਤ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਭਾਰਤ-ਪਾਕਿਸਤਾਨ ਮੈਚ ਦੌਰਾਨ ਕਹੀ ਸੀ।
ਸਹਿਵਾਗ ਨੇ ਕਈ ਇੰਟਰਵਿਊਜ਼ 'ਚ ਮੰਨਿਆ ਸੀ ਕਿ ਸਚਿਨ ਤੇਂਦੁਲਕਰ ਨੇ ਭਾਰਤ ਬਨਾਮ ਪਾਕਿਸਤਾਨ ਮੈਚ ਦੌਰਾਨ ਅਖਤਰ ਨੂੰ ਛੱਕਾ ਮਾਰਨ ਤੋਂ ਬਾਅਦ ਇਹ ਬਿਆਨ ਦਿੱਤਾ ਸੀ ਕਿ ਬਾਪ ਬਾਪ ਹੁੰਦਾ ਹੈ ਅਤੇ ਬੇਟਾ ਬੇਟਾ। ਭਾਰਤੀ ਪੱਤਰਕਾਰ ਨੇ ਪਾਕਿਸਤਾਨੀ ਦਿੱਗਜ਼ ਨੂੰ ਇਹੀ ਗੱਲ ਯਾਦ ਕਰਵਾਈ। ਪਰ ਅਖ਼ਤਰ ਨੇ ਕਿਹਾ ਕਿ ਅਜਿਹਾ ਬਿਲਕੁਲ ਨਹੀਂ ਹੈ ਅਤੇ ਜੇਕਰ ਉਹ ਅਜਿਹਾ ਕਹਿੰਦੇ ਤਾਂ ਉਹ ਬੱਚ ਨਹੀਂ ਪਾਉਂਦੇ।
ਪੱਤਰਕਾਰ ਵੱਲੋਂ ਅਖ਼ਤਰ ਨੂੰ ਸਵਾਲ ਕੀਤਾ ਗਿਆ, "ਸਾਰਿਆਂ ਨੂੰ ਪਤਾ ਹੈ ਕਿ ਵੀਰੂ ਨੇ ਤੁਹਾਨੂੰ ਕਿਹਾ ਸੀ ਕਿ ਬਾਪ ਬਾਪ ਹੁੰਦਾ ਹੈ ਅਤੇ ਬੇਟਾ ਬੇਟਾ। ਇਸ ਤੋਂ ਇਲਾਵਾ ਕੋਈ ਹੋਰ ਘਟਨਾ ਯਾਦ ਹੋਵੇ ਤਾਂ ਦੱਸੋ।" ਇਸ 'ਤੇ ਸ਼ੋਏਬ ਅਖ਼ਤਰ ਨੇ ਕਿਹਾ, "ਸਭ ਤੋਂ ਪਹਿਲਾਂ, ਜੇਕਰ ਉਹ ਮੇਰੇ ਮੂੰਹ 'ਤੇ ਇਹ ਗੱਲ ਕੋਈ ਬੋਲਦਾ ਤਾਂ ਉਹ ਨਹੀਂ ਬੱਚਦਾ। ਮੈਨੂੰ ਨਹੀਂ ਪਤਾ ਕਿ ਉਸ ਨੇ ਇਹ ਗੱਲ ਕਦੋਂ ਅਤੇ ਕਿਸ ਸਮੇਂ ਕਹੀ ਸੀ। ਮੈਂ ਖੁਦ ਵੀ ਇੱਕ ਵਾਰ ਉਸ ਨੂੰ ਪੁੱਛਿਆ ਸੀ ਕਿ ਕੀ ਅਜਿਹਾ ਬਿਆਨ ਦਿੱਤਾ ਜਾਂ ਨਹੀਂ?"
ਅਖ਼ਤਰ ਨੇ ਕਿਹਾ, "ਉਸ ਨੇ ਸਿੱਧੇ ਤੌਰ 'ਤੇ ਗੱਲ ਨਹੀਂ ਕੀਤੀ। ਦੂਜੀ ਗੱਲ ਇਹ ਹੈ ਕਿ ਤੁਸੀਂ ਪ੍ਰੋਗਰਾਮ ਕਰੋ। ਤੁਸੀਂ ਜ਼ਰੂਰੀ ਗੱਲ ਕਰੋ। ਇਹ ਬਹੁਤ ਖੁਸ਼ੀ ਦਾ ਮੌਕਾ ਹੈ, ਪਰ ਕੰਮ ਕਾਬਿਲ-ਏ-ਇੱਜ਼ਤ ਹੋਵੇ। ਮੈਂ ਸਾਰਿਆਂ ਦੀ ਇੱਜ਼ਤ ਕਰਦਾ ਹਾਂ। ਉਨ੍ਹਾਂ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਭਾਰਤ 'ਚ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਕੋਈ ਅਜਿਹੀ ਗੱਲ ਨਾ ਕਰਾਂ, ਜਿਸ ਨਾਲ ਦੋਵੇਂ ਦੇਸ਼ਾਂ ਵਿਚਕਾਰ ਦੂਰੀਆਂ ਵਧਣ। ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਹੈ।"
ਸਾਬਕਾ ਕ੍ਰਿਕਟਰ ਨੇ ਸਵਾਲ ਦੇ ਜਵਾਬ 'ਚ ਅੱਗੇ ਕਿਹਾ, "ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਰਿਹਾ ਹਾਂ। ਉਨ੍ਹਾਂ ਨੇ ਇਹ ਕਿਹਾ, ਉਸ ਨੇ ਉਹ ਕਿਹਾ। ਆਓ ਕ੍ਰਿਕਟ 'ਤੇ ਵਾਪਸ ਆਈਏ। ਇੱਥੇ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਹਨ ਜੋ ਅਸੀਂ ਕਰ ਸਕਦੇ ਹਾਂ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ। ਜਿਵੇਂ ਇਹ ਪ੍ਰੋਗਰਾਮ ਹੁੰਦਾ ਹੈ ਉਹ ਵਧੀਆ ਨਹੀਂ ਲੱਗਦਾ। ਉਹੀ ਚੀਜ਼ ਵਾਰ-ਵਾਰ ਰਿਪੀਟ ਕਰਨਾ।"
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਖ਼ਤਰ ਨੇ ਸਹਿਵਾਗ ਦੇ ਬਿਆਨ ਦਾ ਖੰਡਨ ਕੀਤਾ ਹੈ। ਉਹ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਹਨ ਕਿ ਜੇ ਵੀਰੂ ਇਸ ਤਰ੍ਹਾਂ ਬੋਲਦਾ ਤਾਂ ਉਹ ਬੱਚ ਨਹੀਂ ਸਕਦਾ ਸੀ।