Sania Mirza: ਸ਼ੋਏਬ ਮਲਿਕ ਤੋਂ ਵੱਖ ਹੋਣ ਦੀਆਂ ਖ਼ਬਰਾਂ ਵਿਚਕਾਰ ਸਾਨੀਆ ਮਿਰਜਾ ਨੇ ਕੀਤੀ ਪੋਸਟ, ਲਿਖਿਆ - ਉਹ ਡਿੱਗਦੀ ਹੈ ਅਤੇ ਟੁੱਟਦੀ ਹੈ...
Shoaib Malik & Sania Mirza: ਸਾਬਕਾ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਸਾਨੀਆ ਮਿਰਜ਼ਾ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਇਸ ਪੋਸਟ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਤਲਾਕ ਦੀਆਂ ਅਟਕਲਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।
Shoaib Malik & Sania Mirza: ਸਾਬਕਾ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਸਾਨੀਆ ਮਿਰਜ਼ਾ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਇਸ ਪੋਸਟ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਤਲਾਕ ਦੀਆਂ ਅਟਕਲਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।
ਸਾਨੀਆ ਮਿਰਜ਼ਾ ਨੇ ਆਪਣੀ ਪੋਸਟ ਰਾਹੀਂ ਸੰਦੇਸ਼ ਦਿੱਤਾ ਹੈ ਕਿ ਸ਼ੋਏਬ ਮਲਿਕ ਨਾਲ ਸਭ ਕੁਝ ਠੀਕ ਚੱਲ ਰਿਹਾ ਹੈ। ਦੋਵਾਂ ਦੇ ਰਿਸ਼ਤੇ ਵਿੱਚ ਕੋਈ ਖਟਾਸ ਨਹੀਂ ਆਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਰਿਸ਼ਤੇ ਵਿੱਚ ਦਰਾਰ ਦੀਆਂ ਅਫਵਾਹਾਂ ਉੱਡੀਆਂ ਸਨ ਪਰ ਸਾਨੀਆ ਮਿਰਜ਼ਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਰੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
ਇਹ ਵੀ ਪੜ੍ਹੋ: SL vs BAN: ਟਾਈਮ ਆਊਟ ਦਾ ਕੀ ਹੈ ਨਿਯਮ ਜਿਸ ਕਰਕੇ ਬਿਨਾਂ ਗੇਂਦ ਖੇਡੇ ਹੀ ਆਊਟ ਹੋ ਗਏ ਮੈਥਿਊਜ਼ ?
'ਉਹ ਹਮੇਸ਼ਾ ਖੁਦ ਨੂੰ ਦੁਬਾਰਾ ਖੜ੍ਹਾ ਕਰੇਗੀ ਅਤੇ ਖ਼ੁਦ ਨੂੰ ਵਾਪਸ ਇਕੱਠਿਆਂ ਰੱਖੇਗੀ'
ਸਾਨੀਆ ਮਿਰਜ਼ਾ ਨੇ ਆਪਣੀ ਪੋਸਟ 'ਚ ਲਿਖਿਆ, 'ਉਹ ਹਮੇਸ਼ਾ ਠੀਕ ਰਹੇਗੀ, ਉਸ ਨੂੰ ਆਪਣੇ ਲਈ ਰਹਿਣਾ ਹੋਵੇਗਾ, ਉਹ ਡਿੱਗਦੀ ਹੈ ਅਤੇ ਟੁੱਟਦੀ ਹੈ, ਬੇਸ਼ੱਕ ਉਹ ਟੁੱਟਦੀ ਹੈ। ਉਹ ਹਮੇਸ਼ਾ ਦੁਬਾਰਾ ਖੁਦ ਨੂੰ ਖੜ੍ਹਾ ਕਰੇਗੀ ਅਤੇ ਖ਼ੁਦ ਨੂੰ ਵਾਪਸ ਇਕੱਠਿਆਂ ਰੱਖੇਗੀ', ਉਹ ਅਜਿਹਾ ਹੀ ਕਰਦੀ ਹੈ, ਕਿਉਂਕਿ ਆਪਣੇ ਅਤੇ ਆਪਣੇ ਬੱਚਿਆਂ ਲਈ, ਉਹ ਕਿਸੇ ਵੀ ਚੀਜ਼ ਤੋਂ ਹਾਰਨ ਲਈ ਤਿਆਰ ਹੈ।'' ਸਾਨੀਆ ਮਿਰਜ਼ਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
View this post on Instagram
'ਸਭ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਦੋਵੇਂ ਵੱਖ-ਵੱਖ ਮੁਲਕਾਂ ਤੋਂ ਹਾਂ'
ਹਾਲ ਹੀ 'ਚ ਇਕ ਇੰਟਰਵਿਊ 'ਚ ਸ਼ੋਏਬ ਮਲਿਕ ਨੇ ਕਿਹਾ ਸੀ ਕਿ ਸਾਨੂੰ ਇਕੱਠੇ ਹੋਣ ਦਾ ਸਮਾਂ ਨਹੀਂ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਦੋਵੇਂ ਵੱਖ-ਵੱਖ ਦੇਸ਼ਾਂ ਤੋਂ ਹਾਂ ਅਤੇ ਸਾਡੇ ਆਪਣੇ ਕਮਿਟਮੈਂਟਸ ਹਨ। ਦਰਅਸਲ, ਸ਼ੋਏਬ ਮਲਿਕ ਦੇ ਇਸ ਇੰਟਰਵਿਊ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਸਾਨੀਆ ਮਿਰਜ਼ਾ ਨਾਲ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਨੂੰ ਆਪਣੇ ਬੇਟੇ ਦੇ ਜਨਮਦਿਨ 'ਤੇ ਦੁਬਈ 'ਚ ਇਕੱਠੇ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ: SAMT Final 2023: ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਹਾਈ ਸਕੋਰਿੰਗ ਫਾਈਨਲ, ਵਡੋਦਰਾ ਨੂੰ ਹਰਾ ਕੇ ਪੰਜਾਬ ਬਣਿਆ ਚੈਂਪੀਅਨ