IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
IND vs BAN 1st Test: ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਨੇ ਤੀਜੇ ਦਿਨ ਭਾਰਤ ਲਈ ਸੈਂਕੜੇ ਜੜੇ। ਬੰਗਲਾਦੇਸ਼ ਨੂੰ ਜਿੱਤ ਲਈ 515 ਦੌੜਾਂ ਦਾ ਟੀਚਾ ਮਿਲਿਆ ਸੀ।
IND vs BAN 1st Test Day 3 Highlights: ਤੀਜੇ ਦਿਨ ਦੇ ਅੰਤ ਤੱਕ, ਬੰਗਲਾਦੇਸ਼ ਨੇ 4 ਵਿਕਟਾਂ ਦੇ ਨੁਕਸਾਨ 'ਤੇ 158 ਦੌੜਾਂ ਬਣਾ ਲਈਆਂ ਹਨ। ਬੰਗਲਾਦੇਸ਼ ਨੂੰ ਜਿੱਤ ਲਈ ਅਜੇ 357 ਦੌੜਾਂ ਦੀ ਲੋੜ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 81 ਦੌੜਾਂ ਬਣਾ ਲਈਆਂ ਸਨ। ਭਾਰਤ ਨੇ 287 ਦੌੜਾਂ ਦੇ ਸਕੋਰ 'ਤੇ ਆਪਣੀ ਦੂਜੀ ਪਾਰੀ ਐਲਾਨ ਦਿੱਤੀ ਤੇ ਬੰਗਲਾਦੇਸ਼ ਨੂੰ 515 ਦੌੜਾਂ ਦਾ ਵੱਡਾ ਟੀਚਾ ਦਿੱਤਾ। ਹੁਣ ਮਹਿਮਾਨ ਟੀਮ ਬੰਗਲਾਦੇਸ਼ ਜਿੱਤ ਤੋਂ 357 ਦੌੜਾਂ ਦੂਰ ਹੈ, ਜਦਕਿ ਟੀਮ ਇੰਡੀਆ ਨੂੰ ਜਿੱਤ ਲਈ 6 ਹੋਰ ਵਿਕਟਾਂ ਲੈਣੀਆਂ ਪੈਣਗੀਆਂ।
ਭਾਰਤ ਨੇ ਦੂਜੇ ਦਿਨ 3 ਵਿਕਟਾਂ ਦੇ ਨੁਕਸਾਨ 'ਤੇ 81 ਦੌੜਾਂ ਬਣਾ ਲਈਆਂ ਸਨ। ਸ਼ੁਭਮਨ ਗਿੱਲ ਤੇ ਰਿਸ਼ਭ ਪੰਤ ਵਿਚਾਲੇ ਸਾਂਝੇਦਾਰੀ ਸ਼ਾਨਦਾਰ ਢੰਗ ਨਾਲ ਅੱਗੇ ਵਧੀ ਅਤੇ ਦੋਵਾਂ ਨੇ ਸੈਂਕੜੇ ਪੂਰੇ ਕੀਤੇ। ਪੰਤ ਨੇ ਵੀ 109 ਦੌੜਾਂ ਦੀ ਆਪਣੀ ਪਾਰੀ 'ਚ 13 ਚੌਕੇ ਅਤੇ 4 ਛੱਕੇ ਲਗਾਏ। ਦੂਜੇ ਪਾਸੇ ਗਿੱਲ ਪਹਿਲੀ ਪਾਰੀ 'ਚ ਜ਼ੀਰੋ ਦੇ ਸਕੋਰ 'ਤੇ ਆਊਟ ਹੋ ਗਿਆ ਸੀ ਪਰ ਦੂਜੀ ਪਾਰੀ 'ਚ ਉਹ 119 ਦੌੜਾਂ ਬਣਾ ਕੇ ਅਜੇਤੂ ਪਰਤਿਆ। ਗਿੱਲ ਅਤੇ ਪੰਤ ਵਿਚਾਲੇ 167 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਦੇ ਨਾਲ ਹੀ ਕੇਐਲ ਰਾਹੁਲ ਨੇ ਵੀ 19 ਗੇਂਦਾਂ ਵਿੱਚ 22 ਦੌੜਾਂ ਦੀ ਤੇਜ਼ ਪਾਰੀ ਖੇਡ ਕੇ ਭਾਰਤ ਦੀ ਕੁੱਲ ਬੜ੍ਹਤ ਨੂੰ 500 ਤੋਂ ਪਾਰ ਲਿਜਾਣ ਵਿੱਚ ਮਦਦ ਕੀਤੀ।
ਬੰਗਲਾਦੇਸ਼ ਨੂੰ 515 ਦੌੜਾਂ ਦਾ ਟੀਚਾ ਮਿਲਿਆ
ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ 149 ਦੌੜਾਂ 'ਤੇ ਸਿਮਟ ਗਈ, ਜਿਸ ਨਾਲ ਭਾਰਤ ਨੂੰ 218 ਦੌੜਾਂ ਦੀ ਵੱਡੀ ਬੜ੍ਹਤ ਮਿਲ ਗਈ। ਤੀਜੇ ਦਿਨ ਸਕੋਰ ਬੋਰਡ ਵਿੱਚ 287 ਦੌੜਾਂ ਜੋੜਨ ਤੋਂ ਬਾਅਦ ਭਾਰਤ ਦੀ ਕੁੱਲ ਲੀਡ 514 ਦੌੜਾਂ ਹੋ ਗਈ। ਮਤਲਬ ਬੰਗਲਾਦੇਸ਼ ਨੂੰ 515 ਦੌੜਾਂ ਦਾ ਟੀਚਾ ਮਿਲਿਆ। ਇਸ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਸ਼ੁਰੂਆਤ ਚੰਗੀ ਰਹੀ ਕਿਉਂਕਿ ਪਹਿਲੀ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਹੋਈ।
ਪਰ ਅਗਲੀਆਂ 2 ਵਿਕਟਾਂ ਬਹੁਤ ਘੱਟ ਦੌੜਾਂ ਦੇ ਫਰਕ 'ਤੇ ਡਿੱਗੀਆਂ। ਇਸ ਕਾਰਨ ਟੀਮ ਦਾ ਸਕੋਰ 4 ਵਿਕਟਾਂ 'ਤੇ 146 ਦੌੜਾਂ ਹੋ ਗਿਆ। ਮੁਸ਼ਫਿਕੁਰ ਰਹੀਮ ਚੰਗੀ ਫਾਰਮ 'ਚ ਨਜ਼ਰ ਆ ਰਿਹਾ ਸੀ ਪਰ ਕੇਐੱਲ ਰਾਹੁਲ ਨੇ ਸ਼ਾਨਦਾਰ ਕੈਚ ਲੈ ਕੇ ਉਸ ਨੂੰ 13 ਦੌੜਾਂ ਦੇ ਸਕੋਰ 'ਤੇ ਪਵੇਲੀਅਨ ਭੇਜ ਦਿੱਤਾ ਪਰ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਸ਼ਾਂਤੋ ਟੀਮ ਇੰਡੀਆ ਦੇ ਸਾਹਮਣੇ ਚਟਾਨ ਵਾਂਗ ਖੜੇ ਹਨ। ਉਹ 51 ਦੌੜਾਂ ਬਣਾ ਕੇ ਅਜੇਤੂ ਹੈ, ਜਦਕਿ ਸ਼ਾਕਿਬ ਅਲ ਹਸਨ 5 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹੈ।