IND vs AUS: ਆਸਟ੍ਰੇਲੀਆ ਦੌਰੇ 'ਤੇ ਨਹੀਂ ਜਾਣਗੇ ਮੁਹੰਮਦ ਸ਼ਮੀ? ਅਰਸ਼ਦੀਪ ਸਿੰਘ ਸਣੇ ਇਨ੍ਹਾਂ 4 ਗੇਂਦਬਾਜ਼ਾਂ ਨੂੰ ਮਿਲ ਸਕਦਾ ਮੌਕਾ
IND vs AUS Test Series: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਟੈਸਟ 22 ਨਵੰਬਰ ਤੋਂ ਖੇਡਿਆ ਜਾਵੇਗਾ, ਪਰ ਇਸ ਦੌਰੇ ਤੋਂ ਪਹਿਲਾਂ ਹੀ ਟੀਮ ਇੰਡੀਆ
IND vs AUS Test Series: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਟੈਸਟ 22 ਨਵੰਬਰ ਤੋਂ ਖੇਡਿਆ ਜਾਵੇਗਾ, ਪਰ ਇਸ ਦੌਰੇ ਤੋਂ ਪਹਿਲਾਂ ਹੀ ਟੀਮ ਇੰਡੀਆ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਹ ਤੈਅ ਨਹੀਂ ਹੈ ਕਿ ਮੁਹੰਮਦ ਸ਼ਮੀ ਆਸਟ੍ਰੇਲੀਆ ਦੇ ਖਿਲਾਫ ਟੈਸਟ ਸੀਰੀਜ਼ 'ਚ ਖੇਡਣਗੇ। ਜੇਕਰ ਆਸਟ੍ਰੇਲੀਆ ਦੌਰੇ 'ਤੇ ਮੁਹੰਮਦ ਸ਼ਮੀ ਨਹੀਂ ਤਾਂ ਟੀਮ ਇੰਡੀਆ ਵਿੱਚ ਕਿਸ-ਕਿਸ ਤੇਜ਼ ਗੇਂਦਬਾਜ਼ ਨੂੰ ਮੌਕਾ ਮਿਲੇਗਾ ? ਅੱਜ ਅਸੀਂ ਉਨ੍ਹਾਂ 5 ਤੇਜ਼ ਗੇਂਦਬਾਜ਼ਾਂ 'ਤੇ ਨਜ਼ਰ ਮਾਰਾਂਗੇ ਜੋ ਮੁਹੰਮਦ ਸ਼ਮੀ ਦੀ ਗੈਰ-ਮੌਜੂਦਗੀ 'ਚ ਭਾਰਤੀ ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲਦੇ ਨਜ਼ਰ ਆ ਸਕਦੇ ਹਨ।
ਜਸਪ੍ਰੀਤ ਬੁਮਰਾਹ
ਜਸਪ੍ਰੀਤ ਬੁਮਰਾਹ ਦਾ ਬੰਗਲਾਦੇਸ਼ ਖਿਲਾਫ ਹਾਲੀਆ ਟੈਸਟ ਸੀਰੀਜ਼ 'ਚ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਧਰਤੀ 'ਤੇ ਜਸਪ੍ਰੀਤ ਬੁਮਰਾਹ ਦੇ ਅੰਕੜੇ ਜ਼ਬਰਦਸਤ ਹਨ। ਜਸਪ੍ਰੀਤ ਬੁਮਰਾਹ ਆਸਟ੍ਰੇਲੀਆ ਦੇ ਖਿਲਾਫ ਬਾਰਡਰ-ਗਾਵਸਕਰ ਟਰਾਫੀ 'ਚ ਭਾਰਤੀ ਤੇਜ਼ ਗੇਂਦਬਾਜ਼ੀ ਨਾਲ ਅਗਵਾਈ ਕਰਦੇ ਨਜ਼ਰ ਆ ਸਕਦੇ ਹਨ।
ਮੁਹੰਮਦ ਸਿਰਾਜ
ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ 'ਚ ਮੁਹੰਮਦ ਸਿਰਾਜ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਹੰਮਦ ਸਿਰਾਜ ਆਸਟ੍ਰੇਲੀਆ ਦੀਆਂ ਪਿੱਚਾਂ 'ਤੇ ਤਬਾਹੀ ਮਚਾ ਸਕਦੇ ਹਨ। ਅਜਿਹੇ 'ਚ ਮੁਹੰਮਦ ਸਿਰਾਜ ਟੀਮ ਇੰਡੀਆ ਦੇ ਗੇਂਦਬਾਜ਼ੀ ਹਮਲੇ ਦਾ ਵੱਡਾ ਹਿੱਸਾ ਹੋਣਗੇ। ਜਸਪ੍ਰੀਤ ਬੁਮਰਾਹ ਦੀ ਅਗਵਾਈ 'ਚ ਤੇਜ਼ ਗੇਂਦਬਾਜ਼ਾਂ 'ਚ ਮੁਹੰਮਦ ਸਿਰਾਜ ਅਹਿਮ ਭੂਮਿਕਾ ਨਿਭਾਉਣਗੇ।
ਆਕਾਸ਼ਦੀਪ
ਬੰਗਲਾਦੇਸ਼ ਖਿਲਾਫ ਆਕਾਸ਼ਦੀਪ ਦਾ ਪ੍ਰਦਰਸ਼ਨ ਚੰਗਾ ਰਿਹਾ। ਇਸ ਤੋਂ ਪਹਿਲਾਂ ਆਕਾਸ਼ਦੀਪ ਨੇ ਇੰਗਲੈਂਡ ਖਿਲਾਫ ਕਾਫੀ ਪ੍ਰਭਾਵਿਤ ਕੀਤਾ ਸੀ। ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਆਕਾਸ਼ਦੀਪ ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ 'ਚ ਖੇਡੇਗਾ। ਆਕਾਸ਼ਦੀਪ ਦੇ ਅੰਕੜੇ ਸ਼ਾਨਦਾਰ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਕਾਸ਼ਦੀਪ ਆਸਟ੍ਰੇਲੀਆ ਦੀਆਂ ਤੇਜ਼ ਪਿੱਚਾਂ 'ਤੇ ਘਾਤਕ ਸਾਬਤ ਹੋ ਸਕਦਾ ਹੈ।
ਮੁਕੇਸ਼ ਕੁਮਾਰ
ਮੁਹੰਮਦ ਸ਼ਮੀ ਦੀ ਗੈਰ-ਮੌਜੂਦਗੀ 'ਚ ਮੁਕੇਸ਼ ਕੁਮਾਰ ਨੂੰ ਮੌਕਾ ਮਿਲ ਸਕਦਾ ਹੈ। ਟੈਸਟ ਫਾਰਮੈਟ 'ਚ ਮੁਕੇਸ਼ ਕੁਮਾਰ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀਆਂ ਤੇਜ਼ ਅਤੇ ਉਛਾਲ ਭਰੀਆਂ ਪਿੱਚਾਂ 'ਤੇ ਮੁਕੇਸ਼ ਕੁਮਾਰ ਵਧੀਆ ਵਿਕਲਪ ਸਾਬਤ ਹੋ ਸਕਦੇ ਹਨ।
ਅਰਸ਼ਦੀਪ ਸਿੰਘ
ਅਜੇ ਤੱਕ ਅਰਸ਼ਦੀਪ ਸਿੰਘ ਨੂੰ ਭਾਰਤ ਲਈ ਟੈਸਟ ਮੈਚਾਂ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ ਪਰ ਇਸ ਤੇਜ਼ ਗੇਂਦਬਾਜ਼ ਨੇ ਲਾਲ ਗੇਂਦ ਦੀ ਕ੍ਰਿਕਟ ਵਿੱਚ ਕਾਫੀ ਪ੍ਰਭਾਵਿਤ ਕੀਤਾ ਹੈ। ਹਾਲ ਹੀ 'ਚ ਦਲੀਪ ਟਰਾਫੀ 'ਚ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਅਰਸ਼ਦੀਪ ਸਿੰਘ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ 'ਚ ਡੈਬਿਊ ਕਰ ਸਕਦੇ ਹਨ। ਇਸ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਆਸਟ੍ਰੇਲੀਆ ਦੌਰੇ 'ਤੇ ਪਲੇਇੰਗ ਇਲੈਵਨ 'ਚ ਜਗ੍ਹਾ ਮਿਲ ਸਕਦੀ ਹੈ।