(Source: Poll of Polls)
IND vs SL 2nd T20: ਅਕਸ਼ਰ ਪਟੇਲ ਤੇ ਸੂਰਿਆਕੁਮਾਰ ਯਾਦਵ ਦੀ ਤੂਫਾਨੀ ਪਾਰੀ 'ਤੇ ਫਿਰਿਆ ਪਾਣੀ, ਸ਼੍ਰੀਲੰਕਾ ਨੇ ਭਾਰਤ ਨੂੰ 16 ਦੌੜਾਂ ਨਾਲ ਹਰਾਇਆ
IND vs SL T20 Series: ਭਾਰਤੀ ਟੀਮ ਨੂੰ ਮੈਚ ਜਿੱਤਣ ਲਈ 20 ਓਵਰਾਂ 'ਚ 207 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਭਾਰਤ 20 ਓਵਰਾਂ 'ਚ 8 ਵਿਕਟਾਂ 'ਤੇ 190 ਦੌੜਾਂ ਹੀ ਬਣਾ ਸਕਿਆ।
IND vs SL, Pune T20: ਸ਼੍ਰੀਲੰਕਾ ਨੇ ਦੂਜੇ ਟੀ-20 ਮੈਚ 'ਚ ਟੀਮ ਇੰਡੀਆ ਨੂੰ 16 ਦੌੜਾਂ ਨਾਲ ਹਰਾਇਆ ਹੈ। ਇਸ ਤਰ੍ਹਾਂ 3 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਭਾਰਤੀ ਟੀਮ ਨੂੰ ਮੈਚ ਜਿੱਤਣ ਲਈ 207 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਟੀਮ ਇੰਡੀਆ 20 ਓਵਰਾਂ 'ਚ 8 ਵਿਕਟਾਂ 'ਤੇ 190 ਦੌੜਾਂ ਹੀ ਬਣਾ ਸਕੀ। ਭਾਰਤ ਲਈ ਅਕਸ਼ਰ ਪਟੇਲ ਨੇ 31 ਗੇਂਦਾਂ ਵਿੱਚ ਸਭ ਤੋਂ ਵੱਧ 65 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 3 ਚੌਕੇ ਅਤੇ 6 ਛੱਕੇ ਲਗਾਏ। ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ ਨੇ 36 ਗੇਂਦਾਂ ਵਿੱਚ 51 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ ਆਪਣੀ ਪਾਰੀ 'ਚ 3 ਚੌਕੇ ਅਤੇ 3 ਛੱਕੇ ਲਗਾਏ। ਸ਼ਿਵਮ ਮਾਵੀ 15 ਗੇਂਦਾਂ 'ਤੇ 26 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਇਲਾਵਾ ਜ਼ਿਆਦਾਤਰ ਭਾਰਤੀ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ।
ਦਾਸ਼ੂਨ ਸ਼ਨਾਕਾ ਦੀ ਤੂਫਾਨੀ ਪਾਰੀ
ਇਸ ਤੋਂ ਪਹਿਲਾਂ ਭਾਰਤ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ 'ਤੇ 206 ਦੌੜਾਂ ਬਣਾਈਆਂ। ਇਸ ਤਰ੍ਹਾਂ ਟੀਮ ਇੰਡੀਆ ਨੂੰ ਮੈਚ ਜਿੱਤਣ ਲਈ 207 ਦੌੜਾਂ ਦੀ ਲੋੜ ਸੀ। ਸ਼੍ਰੀਲੰਕਾ ਲਈ ਕਪਤਾਨ ਦਾਸ਼ੁਨ ਸ਼ਨਾਕਾ ਨੇ 22 ਗੇਂਦਾਂ 'ਤੇ ਅਜੇਤੂ 56 ਦੌੜਾਂ ਦੀ ਪਾਰੀ ਖੇਡੀ। ਦਾਸ਼ੁਨ ਸ਼ਨਾਕਾ ਨੇ ਆਪਣੀ ਤੂਫਾਨੀ ਪਾਰੀ 'ਚ 2 ਚੌਕੇ ਅਤੇ 6 ਛੱਕੇ ਲਗਾਏ। ਸ਼੍ਰੀਲੰਕਾ ਦੇ ਚਰਿਥ ਅਸਲੰਕਾ ਨੇ 17 ਗੇਂਦਾਂ 'ਤੇ 52 ਦੌੜਾਂ ਦਾ ਯੋਗਦਾਨ ਦਿੱਤਾ।
ਭਾਰਤੀ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਕੀਤਾ ਨਿਰਾਸ਼
ਭਾਰਤੀ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਦੋਵੇਂ ਭਾਰਤੀ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਅਤੇ ਸ਼ੁਭਮਨ ਗਿੱਲ ਫਲਾਪ ਰਹੇ। ਈਸ਼ਾਨ ਕਿਸ਼ਨ ਨੇ 5 ਗੇਂਦਾਂ 'ਤੇ 2 ਦੌੜਾਂ ਬਣਾਈਆਂ। ਜਦਕਿ ਸ਼ੁਭਮਨ ਗਿੱਲ 3 ਗੇਂਦਾਂ 'ਚ 5 ਦੌੜਾਂ ਬਣਾ ਕੇ ਕੈਸੂਨ ਰਜਿਥਾ ਦਾ ਸ਼ਿਕਾਰ ਬਣੇ। ਉਥੇ ਹੀ ਆਪਣਾ ਪਹਿਲਾ ਅੰਤਰਰਾਸ਼ਟਰੀ ਟੀ-20 ਮੈਚ ਖੇਡ ਰਹੇ ਰਾਹੁਲ ਤ੍ਰਿਪਾਠੀ 5 ਗੇਂਦਾਂ 'ਚ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਕਪਤਾਨ ਹਾਰਦਿਕ ਪੰਡਯਾ ਵੀ ਕੁਝ ਨਹੀਂ ਕਰ ਸਕੇ। ਹਾਰਦਿਕ ਪੰਡਯਾ 12 ਗੇਂਦਾਂ ਵਿੱਚ 12 ਦੌੜਾਂ ਬਣਾ ਕੇ ਆਊਟ ਹੋ ਗਏ। ਸ਼੍ਰੀਲੰਕਾ ਲਈ ਕਾਸੁਨ ਰਜਿਥਾ ਤੋਂ ਇਲਾਵਾ ਦਿਲਸ਼ਾਨ ਮਧੂਸ਼ੰਕਾ ਅਤੇ ਦਾਸ਼ੁਨ ਸ਼ਨਾਕਾ ਨੇ 2-2 ਸਫਲਤਾ ਹਾਸਲ ਕੀਤੀ। ਜਦੋਂ ਕਿ ਮਹਿਸ਼ ਟਿਕਸ਼ਨਾ ਅਤੇ ਕਰੁਣਾ ਚਮੀਕਾਰਤਨੇ ਨੇ 1-1 ਖਿਡਾਰੀਆਂ ਨੂੰ ਆਊਟ ਕੀਤਾ।