SL vs BAN: ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 21 ਦੌੜਾਂ ਨਾਲ ਹਰਾਇਆ, ਵਨਡੇ ਵਿੱਚ ਲਗਾਤਾਰ 13ਵੀਂ ਜਿੱਤ; ਅਜਿਹੀ ਰਹੀ ਪੂਰੇ ਮੈਚ ਦੀ ਕਹਾਣੀ
Asia Cup 2023: ਬੰਗਲਾਦੇਸ਼ ਨੂੰ ਮੈਚ ਜਿੱਤਣ ਲਈ 258 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਸ਼ਾਕਿਬ ਅਲ ਹਸਨ ਦੀ ਅਗਵਾਈ ਵਾਲੀ ਬੰਗਲਾਦੇਸ਼ ਦੀ ਟੀਮ 48.1 ਓਵਰਾਂ 'ਚ ਸਿਰਫ਼ 236 ਦੌੜਾਂ 'ਤੇ ਹੀ ਸਿਮਟ ਗਈ।
SL vs BAN Match Report: ਏਸ਼ੀਆ ਕੱਪ ਦੇ ਸੁਪਰ-4 ਦੌਰ ਦੇ ਦੂਜੇ ਮੈਚ 'ਚ ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਹਰਾ ਦਿੱਤਾ ਹੈ। ਇਸ ਮੈਚ ਵਿੱਚ ਬੰਗਲਾਦੇਸ਼ ਦੀ ਟੀਮ 21 ਦੌੜਾਂ ਨਾਲ ਹਾਰ ਗਈ ਹੈ। ਦਰਅਸਲ, ਬੰਗਲਾਦੇਸ਼ ਲਈ ਇਹ ਮੈਚ ਕਰੋ ਜਾਂ ਮਰੋ ਤੋਂ ਘੱਟ ਨਹੀਂ ਸੀ। ਇਸ ਹਾਰ ਨਾਲ ਸ਼ਾਕਿਬ ਅਲ ਹਸਨ ਦੀ ਟੀਮ 2023 ਏਸ਼ੀਆ ਕੱਪ ਤੋਂ ਬਾਹਰ ਹੋ ਗਈ ਹੈ। ਵਨਡੇ 'ਚ ਸ਼੍ਰੀਲੰਕਾ ਦੀ ਇਹ ਲਗਾਤਾਰ 13ਵੀਂ ਜਿੱਤ ਹੈ।
ਬੰਗਲਾਦੇਸ਼ ਨੂੰ ਮਿਲਿਆ 258 ਦੌੜਾਂ ਦਾ ਟੀਚਾ...
ਬੰਗਲਾਦੇਸ਼ ਨੂੰ ਜਿੱਤ ਲਈ 258 ਦੌੜਾਂ ਦਾ ਟੀਚਾ ਮਿਲਿਆ ਸੀ। ਪਰ ਸ਼ਾਕਿਬ ਅਲ ਹਸਨ ਦੀ ਟੀਮ 48.1 ਓਵਰਾਂ 'ਚ ਸਿਰਫ 236 ਦੌੜਾਂ 'ਤੇ ਹੀ ਸਿਮਟ ਗਈ। ਬੰਗਲਾਦੇਸ਼ ਲਈ ਤੌਹੀਦ ਹਿਰਦੋਏ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਇਸ ਖਿਡਾਰੀ ਨੇ 97 ਗੇਂਦਾਂ 'ਤੇ 82 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ 'ਚ 7 ਚੌਕੇ ਅਤੇ 1 ਛੱਕਾ ਲਗਾਇਆ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਮੁਹੰਮਦ ਨਈਮ ਅਤੇ ਮਹਿੰਦੀ ਹਸਨ ਮਿਰਾਜ ਨੇ ਪਹਿਲੀ ਵਿਕਟ ਲਈ 11.1 ਓਵਰਾਂ ਵਿੱਚ 55 ਦੌੜਾਂ ਜੋੜੀਆਂ। ਹਾਲਾਂਕਿ ਬੰਗਲਾਦੇਸ਼ ਦੇ ਜ਼ਿਆਦਾਤਰ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਨਤੀਜੇ ਵਜੋਂ ਸ਼ਾਕਿਬ ਅਲ ਹਸਨ ਦੀ ਟੀਮ ਟੀਚੇ ਤੋਂ ਘੱਟ ਗਈ।
ਅਜਿਹਾ ਰਿਹਾ ਸ਼੍ਰੀਲੰਕਾ ਦੇ ਗੇਂਦਬਾਜ਼ਾਂ ਦਾ ਹਾਲ...
ਸ਼੍ਰੀਲੰਕਾ ਲਈ ਮਹਿਸ਼ ਤਿਕਸ਼ਿਨਾ, ਕਪਤਾਨ ਦਾਸ਼ੁਨ ਸ਼ਨਾਕਾ ਅਤੇ ਮੈਥੀਸਾ ਪਥੀਰਾਨਾ ਨੇ 3-3 ਵਿਕਟਾਂ ਲਈਆਂ। ਜਦਕਿ ਡੁਨਿਥ ਵੇਲੇਗੇਲ ਨੇ 1 ਵਿਕਟ ਲਈ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਨੇ 50 ਓਵਰਾਂ 'ਚ 9 ਵਿਕਟਾਂ 'ਤੇ 257 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਕੁਸਲ ਮੈਂਡਿਸ ਅਤੇ ਸਦਿਰਾ ਸਮਰਾਵਿਕਰਮਾ ਨੇ ਪੰਜਾਹ ਦੌੜਾਂ ਦਾ ਅੰਕੜਾ ਪਾਰ ਕੀਤਾ। ਕੁਸਲ ਮੈਂਡਿਸ ਨੇ 73 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ 'ਚ 6 ਚੌਕੇ ਅਤੇ 1 ਛੱਕਾ ਲਗਾਇਆ। ਉਥੇ ਹੀ ਸਾਦਿਰਾ ਸਮਰਾਵਿਕਰਮਾ ਨੇ 72 ਗੇਂਦਾਂ 'ਤੇ 93 ਦੌੜਾਂ ਦਾ ਯੋਗਦਾਨ ਪਾਇਆ। ਬੰਗਲਾਦੇਸ਼ ਲਈ ਹਸਨ ਮਹਿਮੂਦ ਅਤੇ ਤਸਕੀਨ ਅਹਿਮਦ ਨੇ 3-3 ਵਿਕਟਾਂ ਲਈਆਂ। ਸ਼ਰੀਫੁਲ ਇਸਲਾਮ ਨੇ 2 ਖਿਡਾਰੀਆਂ ਨੂੰ ਆਊਟ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ