ਹੋ ਗਿਆ ਵੱਡਾ ਫੇਰਬਦਲ ! ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਵਿਚਾਲੇ ਹੋਵੇਗਾ WTC Final ? ਭਾਰਤ ਤੇ ਆਸਟ੍ਰੇਲੀਆ ਇੰਝ ਹੋ ਜਾਣਗੇ ਬਾਹਰ
World Test Championship Final 2025: ਦੱਖਣੀ ਅਫਰੀਕਾ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2025 ਲਈ ਕੁਆਲੀਫਾਈ ਕਰ ਲਿਆ ਹੈ ਤਾਂ ਆਓ ਜਾਣਦੇ ਹਾਂ ਕਿ ਅੰਕ ਸੂਚੀ 'ਚ 5ਵੇਂ ਨੰਬਰ 'ਤੇ ਮੌਜੂਦ ਸ਼੍ਰੀਲੰਕਾ ਫਾਈਨਲ 'ਚ ਕਿਵੇਂ ਪਹੁੰਚ ਸਕਦੀ ਹੈ।
WTC Final 2025 SA vs SL Equation:: ਦੱਖਣੀ ਅਫਰੀਕਾ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2025 ਲਈ ਕੁਆਲੀਫਾਈ ਕਰ ਲਿਆ ਹੈ। ਦੂਜੇ ਫਾਈਨਲਿਸਟ ਬਣਨ ਲਈ ਭਾਰਤ ਤੇ ਆਸਟ੍ਰੇਲੀਆ ਦੇ ਨਾਂ ਸਿਖਰ 'ਤੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਸ੍ਰੀਲੰਕਾ ਵੀ ਦੌੜ ਵਿੱਚ ਸ਼ਾਮਲ ਹੈ। ਮੰਨਿਆ ਜਾ ਰਿਹਾ ਹੈ ਕਿ WTC ਫਾਈਨਲ 'ਚ ਭਾਰਤ ਜਾਂ ਆਸਟ੍ਰੇਲੀਆ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ ਪਰ ਅਸੀਂ ਤੁਹਾਨੂੰ ਇਕ ਅਜਿਹਾ ਸਮੀਕਰਨ ਦੱਸਾਂਗੇ, ਜਿਸ ਦੀ ਵਜ੍ਹਾ ਨਾਲ ਭਾਰਤ ਜਾਂ ਆਸਟ੍ਰੇਲੀਆ ਨਹੀਂ, ਸਗੋਂ ਸ਼੍ਰੀਲੰਕਾ ਫਾਈਨਲ 'ਚ ਪਹੁੰਚ ਸਕਦੇ ਹਨ।
WTC ਵਿੱਚ ਥਾਂ ਬਣਾਉਣ ਲਈ ਸ੍ਰੀਲੰਕਾ ਨੂੰ ਆਸਟ੍ਰੇਲੀਆ ਖ਼ਿਲਾਫ਼ ਦੋ ਮੈਚਾਂ ਦੀ ਘਰੇਲੂ ਟੈਸਟ ਲੜੀ ਵਿੱਚ 2-0 ਨਾਲ ਜਿੱਤ ਦਰਜ ਕਰਨੀ ਹੋਵੇਗੀ। ਸ਼੍ਰੀਲੰਕਾ 45.45 ਜਿੱਤ ਪ੍ਰਤੀਸ਼ਤ ਦੇ ਨਾਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹੈ। ਇੱਥੋਂ ਆਸਟਰੇਲੀਆ ਖ਼ਿਲਾਫ਼ 2-0 ਨਾਲ ਜਿੱਤ ਦਰਜ ਕਰਨ ਤੋਂ ਬਾਅਦ ਸ੍ਰੀਲੰਕਾ ਦੀ ਜਿੱਤ ਦੀ ਪ੍ਰਤੀਸ਼ਤਤਾ 53.85 ਹੋ ਜਾਵੇਗੀ।
ਆਸਟ੍ਰੇਲੀਆ ਖਿਲਾਫ ਜਿੱਤ ਤੋਂ ਪਹਿਲਾਂ ਸ਼੍ਰੀਲੰਕਾ ਨੂੰ ਉਮੀਦ ਕਰਨੀ ਹੋਵੇਗੀ ਕਿ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਸਿਡਨੀ 'ਚ ਖੇਡਿਆ ਜਾਣ ਵਾਲਾ ਬਾਰਡਰ-ਗਾਵਸਕਰ ਟਰਾਫੀ ਦਾ 5ਵਾਂ ਅਤੇ ਆਖਰੀ ਟੈਸਟ ਡਰਾਅ 'ਤੇ ਖਤਮ ਹੋਵੇਗਾ। ਜੇ ਭਾਰਤ-ਆਸਟ੍ਰੇਲੀਆ ਸਿਡਨੀ ਟੈਸਟ ਡਰਾਅ ਹੋ ਜਾਂਦਾ ਹੈ ਤੇ ਫਿਰ ਸ਼੍ਰੀਲੰਕਾ ਜਨਵਰੀ-ਫਰਵਰੀ 'ਚ ਆਸਟ੍ਰੇਲੀਆ ਦੇ ਖਿਲਾਫ ਟੈਸਟ ਸੀਰੀਜ਼ 2-0 ਨਾਲ ਜਿੱਤਦਾ ਹੈ, ਤਾਂ ਉਨ੍ਹਾਂ ਦੀ ਜਿੱਤ ਦੀ ਪ੍ਰਤੀਸ਼ਤਤਾ 53.85 ਹੋ ਜਾਵੇਗੀ। ਇਸ ਮਾਮਲੇ ਵਿੱਚ, ਆਸਟ੍ਰੇਲੀਆ ਦੀ ਜਿੱਤ ਪ੍ਰਤੀਸ਼ਤਤਾ 53.51 ਤੇ ਭਾਰਤ ਦੀ 51.75 ਹੋਵੇਗੀ। ਇਸ ਲਿਹਾਜ਼ ਨਾਲ ਸ਼੍ਰੀਲੰਕਾ ਦੀ ਟੀਮ ਦੂਜੇ ਸਥਾਨ 'ਤੇ ਪਹੁੰਚ ਕੇ ਫਾਈਨਲ ਲਈ ਕੁਆਲੀਫਾਈ ਕਰ ਲਵੇਗੀ।
ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆਈ ਟੀਮ, ਜੋ ਇਨ੍ਹੀਂ ਦਿਨੀਂ ਬਾਰਡਰ-ਗਾਵਸਕਰ ਟਰਾਫੀ ਖੇਡ ਰਹੀ ਹੈ, ਜਨਵਰੀ-ਫਰਵਰੀ ਵਿੱਚ ਦੋ ਮੈਚਾਂ ਦੀ ਟੈਸਟ ਸੀਰੀਜ਼ ਅਤੇ ਇੱਕ ਵਨਡੇ ਮੈਚ ਲਈ ਸ਼੍ਰੀਲੰਕਾ ਦਾ ਦੌਰਾ ਕਰੇਗੀ। ਟੈਸਟ ਸੀਰੀਜ਼ 29 ਜਨਵਰੀ ਤੋਂ ਸ਼ੁਰੂ ਹੋਵੇਗੀ ਫਿਰ ਦੂਜਾ ਟੈਸਟ 06 ਫਰਵਰੀ ਤੋਂ ਖੇਡਿਆ ਜਾਵੇਗਾ। ਦੋਵੇਂ ਟੈਸਟ ਮੈਚ ਗਾਲੇ ਦੇ ਗਾਲੇ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਜਾਣਗੇ। ਦੋਵਾਂ ਵਿਚਾਲੇ ਇਕੋ-ਇਕ ਵਨਡੇ ਮੈਚ 13 ਫਰਵਰੀ ਨੂੰ ਖੇਡਿਆ ਜਾਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।