ਪੜਚੋਲ ਕਰੋ

IND vs SA Final: ਜੇਕਰ ਮੀਂਹ ਕਾਰਨ ਨਹੀਂ ਹੋਇਆ ਅੱਜ ਦਾ ਮੈਚ...ਤਾਂ ਚੈਂਪੀਅਨ ਦਾ ਫੈਸਲਾ ਕਿਵੇਂ ਹੋਵੇਗਾ? ਜਾਣੋ ਕੀ ਕਹਿੰਦੇ ਨਿਯਮ

IND vs SA Final: ਅੱਜ ਯਾਨੀਕਿ 29 ਜੂਨ ਦਿਨ ਸ਼ਨੀਵਾਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਟੀ-20 ਵਿਸ਼ਵ ਕੱਪ 2024 ਦੇ ਖ਼ਿਤਾਬੀ ਮੁਕਾਬਲੇ ਵਿੱਚ ਆਹਮੋ-ਸਾਹਮਣੇ ਹੋਣ ਲਈ ਤਿਆਰ ਹਨ। ਇਕ ਪਾਸੇ ਅਫਰੀਕਾ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦਾ ਫਾਈਨਲ ਖੇਡ

IND vs SA Final: ਅੱਜ ਯਾਨੀਕਿ 29 ਜੂਨ ਦਿਨ ਸ਼ਨੀਵਾਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਟੀ-20 ਵਿਸ਼ਵ ਕੱਪ 2024 ਦੇ ਖ਼ਿਤਾਬੀ ਮੁਕਾਬਲੇ ਵਿੱਚ ਆਹਮੋ-ਸਾਹਮਣੇ ਹੋਣ ਲਈ ਤਿਆਰ ਹਨ। ਇਕ ਪਾਸੇ ਅਫਰੀਕਾ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦਾ ਫਾਈਨਲ ਖੇਡ ਰਿਹਾ ਹੈ, ਦੂਜੇ ਪਾਸੇ ਟੀਮ ਇੰਡੀਆ ਨੇ ਪਿਛਲੇ 11 ਸਾਲਾਂ ਤੋਂ ਕੋਈ ਵੀ ਆਈਸੀਸੀ ਟਰਾਫੀ ਨਹੀਂ ਜਿੱਤੀ ਹੈ। ਦੋਵਾਂ ਟੀਮਾਂ ਕੋਲ ਇਤਿਹਾਸ ਰਚਣ ਦਾ ਮੌਕਾ ਹੈ, ਪਰ ਆਖੀਰ 'ਚ ਸਿਰਫ਼ ਇੱਕ ਹੀ ਟੀਮ ਇਸ ਟਰਾਫੀ ਦੀ ਹੱਕਦਾਰ ਹੋ ਪਾਵੇਗੀ।

ਇਹ ਫਾਈਨਲ ਮੈਚ ਬਾਰਬਾਡੋਸ ਦੇ ਬ੍ਰਿਜਟਾਊਨ ਸਥਿਤ ਕੇਨਸਿੰਗਟਨ ਓਵਲ ਸਟੇਡੀਅਮ 'ਚ ਖੇਡਿਆ ਜਾਵੇਗਾ, ਜਿੱਥੇ ਫਾਈਨਲ ਮੈਚ ਦੇ ਸਮੇਂ ਮੀਂਹ ਪੈਣ ਦੀ ਸੰਭਾਵਨਾ ਹੈ। ਤਾਂ ਆਓ ਜਾਣਦੇ ਹਾਂ ਜੇਕਰ ਫਾਈਨਲ ਮੈਚ ਮੀਂਹ ਕਾਰਨ ਸ਼ੁਰੂ ਨਹੀਂ ਹੋ ਸਕਿਆ ਤਾਂ ਕੌਣ ਬਣੇਗਾ ਚੈਂਪੀਅਨ?

ਮੌਸਮ ਕਿਹੋ ਜਿਹਾ ਰਹੇਗਾ?

ਵੈਸਟਇੰਡੀਜ਼ ਦੇ ਸਮੇਂ ਮੁਤਾਬਕ ਇਹ ਫਾਈਨਲ ਮੈਚ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 6 ਵਜੇ ਤੋਂ ਸਵੇਰੇ 8 ਵਜੇ ਤੱਕ ਬਾਰਬਾਡੋਸ ਦੇ ਕੁਝ ਇਲਾਕਿਆਂ 'ਚ ਤੇਜ਼ ਹਵਾਵਾਂ ਅਤੇ ਗਰਜ਼-ਤੂਫਾਨ ਦੀ ਸੰਭਾਵਨਾ ਹੈ। 51 ਫੀਸਦੀ ਮੀਂਹ ਪੈਣ ਦਾ ਵੀ ਅਨੁਮਾਨ ਹੈ। ਅਜਿਹੇ 'ਚ ਮੈਚ ਦੇਰੀ ਨਾਲ ਸ਼ੁਰੂ ਹੋ ਸਕਦਾ ਹੈ ਪਰ ਦੁਪਹਿਰ ਬਾਅਦ ਫਿਰ ਤੋਂ ਭਾਰੀ ਮੀਂਹ ਅਤੇ ਤੂਫਾਨ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਮੈਚ ਰੱਦ ਹੋਣ ਦੀ ਸੰਭਾਵਨਾ ਹੈ।

ਰਿਜ਼ਰਵ ਦਿਨ ਫਾਈਨਲ ਲਈ ਹੈ

ਹਾਲਾਂਕਿ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਮੈਚ ਲਈ ਕੋਈ ਰਿਜ਼ਰਵ ਡੇ ਨਹੀਂ ਰੱਖਿਆ ਗਿਆ ਸੀ ਪਰ ਜੇਕਰ ਮੀਂਹ ਜਾਂ ਤੂਫਾਨ ਕਾਰਨ ਫਾਈਨਲ ਮੈਚ 29 ਜੂਨ ਨੂੰ ਨਹੀਂ ਹੋ ਸਕਿਆ ਤਾਂ ਮੈਚ 30 ਜੂਨ ਨੂੰ ਜਾਰੀ ਰੱਖਿਆ ਜਾਵੇਗਾ। ਇਕ ਹੋਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਮੈਚ 29 ਜੂਨ ਨੂੰ ਦੇਰੀ ਨਾਲ ਸ਼ੁਰੂ ਹੁੰਦਾ ਹੈ, ਤਾਂ 190 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ ਹੈ। ਰਿਜ਼ਰਵ ਡੇ ਦੀ ਵਰਤੋਂ ਉਦੋਂ ਹੀ ਕੀਤੀ ਜਾਵੇਗੀ ਜਦੋਂ ਮੈਚ ਅਧਿਕਾਰੀ ਬੇਵੱਸ ਹੋ ਜਾਣਗੇ।

ਜਾਣੋ ਨਿਯਮ ਕੀ ਕਹਿੰਦੇ ਹਨ?

ਆਈਸੀਸੀ ਦੇ ਨਿਯਮਾਂ (ICC Rules) ਦਾ ਕਹਿਣਾ ਹੈ ਕਿ ਮੈਚ ਨੂੰ ਨਿਰਧਾਰਤ ਦਿਨ 'ਤੇ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ chase ਕਰਨ ਵਾਲੀ ਟੀਮ ਪੂਰੇ 10 ਓਵਰ ਨਹੀਂ ਖੇਡ ਸਕੀ ਤਾਂ ਮੈਚ ਨੂੰ ਰਿਜ਼ਰਵ ਡੇ 'ਤੇ ਤਬਦੀਲ ਕਰ ਦਿੱਤਾ ਜਾਵੇਗਾ। ਅਤੇ ਜੇਕਰ ਮੈਚ ਖਰਾਬ ਮੌਸਮ ਕਾਰਨ ਰਿਜ਼ਰਵ ਡੇ 'ਤੇ ਵੀ ਪੂਰਾ ਨਹੀਂ ਹੁੰਦਾ। ਅਜਿਹੇ 'ਚ ਭਾਰਤ ਅਤੇ ਦੱਖਣੀ ਅਫਰੀਕਾ ਨੂੰ ਸੰਯੁਕਤ ਜੇਤੂ ਐਲਾਨਿਆ ਜਾਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritpal Singh: ਅਮਰੀਕਾ 'ਚ ਉਠਿਆ ਅੰਮ੍ਰਿਤਪਾਲ ਦੀ ਸਹੁੰ ਦਾ ਮੁੱਦਾ, ਸਿੱਖ ਵਕੀਲ ਨੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, NSA ਨੂੰ ਦੱਸਿਆ ਗ਼ਲਤ

Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼

ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ

Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ  ‘ਤੇ ਪਵੇਗਾ ਅਸਰ !

ABP Premium

ਵੀਡੀਓਜ਼

AAP Breaking | ਜਲੰਧਰ 'ਚ ਤਗੜੀ ਹੋ ਰਹੀ AAP,ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਹੋਏ ਆਪ 'ਚ ਸ਼ਾਮਿਲFazilka News | ਫਾਜ਼ਿਲਕਾ 'ਚ ਨਵ ਵਿਆਹੁਤਾ ਨੇ ਕੀਤੀ ਖ਼ੁXਦXਕੁਸ਼ੀ ਜਾਂ ਕXਤXਲ ?Fazilka News | ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਧਿਰਾਂ 'ਚ ਝੜਪ, Video ViralPWD ਦੇ ਮਜ਼ਦੂਰਾਂ ਦਾ ਕਾਰਾ - ਤੇਜ਼ ਬਾਰਿਸ਼ 'ਚ ਤੇਜ਼ੀ ਨਾਲ ਬਣਾਈ ਸੜਕ, ਵੀਡੀਓ ਵਾਇਰਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh: ਅਮਰੀਕਾ 'ਚ ਉਠਿਆ ਅੰਮ੍ਰਿਤਪਾਲ ਦੀ ਸਹੁੰ ਦਾ ਮੁੱਦਾ, ਸਿੱਖ ਵਕੀਲ ਨੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, NSA ਨੂੰ ਦੱਸਿਆ ਗ਼ਲਤ
Amritpal Singh: ਅਮਰੀਕਾ 'ਚ ਉਠਿਆ ਅੰਮ੍ਰਿਤਪਾਲ ਦੀ ਸਹੁੰ ਦਾ ਮੁੱਦਾ, ਸਿੱਖ ਵਕੀਲ ਨੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, NSA ਨੂੰ ਦੱਸਿਆ ਗ਼ਲਤ
Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼
Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼
ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ  ‘ਤੇ ਪਵੇਗਾ ਅਸਰ !
Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ ‘ਤੇ ਪਵੇਗਾ ਅਸਰ !
Tattoo is risk of Blood Cancer:  ਬਲੱਡ ਕੈਂਸਰ ਦੇ ਜ਼ੋਖਮ ਨੂੰ ਵਧਾ ਰਹੇ ਹਨ ਸਰੀਰ ਉਤੇ ਬਣਵਾਏ ਟੈਟੂ: ਖੋਜ 'ਚ ਖੁਲਾਸਾ

Champions Trophy 2025: ਰੋਹਿਤ-ਵਿਰਾਟ ਟੀਮ ਇੰਡੀਆ ਤੋਂ ਬਾਹਰ? ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ, ਜੈ ਸ਼ਾਹ ਨੇ ਖੁਦ ਕੀਤਾ ਐਲਾਨ

Panchayat Elections: ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ

ਝਰਨੇ ਨੇੜੇ ਪਿਕਨਿਕ ਮਨਾ ਰਿਹਾ ਪੂਰਾ ਪਰਿਵਾਰ ਅਚਾਨਕ ਆਏ ਤੇਜ਼ ਵਹਾਅ ਵਿਚ ਰੁੜ੍ਹਿਆ,  ਦਿਲ ਹਲੂਣਨ ਵਾਲੀ VIDEO

Embed widget