ODI Series ਲਈ ਟੀਮ ਇੰਡੀਆ ਦਾ ਐਲਾਨ, ਸ਼੍ਰੀਲੰਕਾ ਖਿਲਾਫ ਇਹ ਖਿਡਾਰੀ ਸੰਭਾਲੇਗਾ ਕਮਾਨ, ਜਾਣੋ ਉਪ ਕਪਤਾਨ ਕੌਣ ?
ODI Series Team India: ਆਈਪੀਐੱਲ ਤੋਂ ਬਾਅਦ ਹੁਣ ਖਿਡਾਰੀ ਵਨਡੇ ਅਤੇ ਟੀ-20 ਸੀਰੀਜ਼ ਲਈ ਆਪਣੀ ਕਮਰ ਕੱਸ ਚੁੱਕੇ ਹਨ। ਦੱਸ ਦੇਈਏ ਕਿ ਟੀਮ ਇੰਡੀਆ ਨੇ ਜੁਲਾਈ ਮਹੀਨੇ 'ਚ ਸ਼੍ਰੀਲੰਕਾ ਦੇ ਦੌਰੇ 'ਤੇ ਜਾਣਾ ਹੈ
ODI Series Team India: ਆਈਪੀਐੱਲ ਤੋਂ ਬਾਅਦ ਹੁਣ ਖਿਡਾਰੀ ਵਨਡੇ ਅਤੇ ਟੀ-20 ਸੀਰੀਜ਼ ਲਈ ਆਪਣੀ ਕਮਰ ਕੱਸ ਚੁੱਕੇ ਹਨ। ਦੱਸ ਦੇਈਏ ਕਿ ਟੀਮ ਇੰਡੀਆ ਨੇ ਜੁਲਾਈ ਮਹੀਨੇ 'ਚ ਸ਼੍ਰੀਲੰਕਾ ਦੇ ਦੌਰੇ 'ਤੇ ਜਾਣਾ ਹੈ ਅਤੇ ਇਸ ਦੌਰੇ 'ਤੇ ਭਾਰਤੀ ਟੀਮ ਨੇ ਵਨਡੇ ਅਤੇ ਟੀ-20 ਸੀਰੀਜ਼ ਖੇਡਣੀ ਹੈ। ਟੀਮ ਇੰਡੀਆ ਲਈ ਇਹ ਦੌਰਾ ਕਈ ਮਾਇਨਿਆਂ ਤੋਂ ਮਹੱਤਵਪੂਰਨ ਹੈ ਕਿਉਂਕਿ ਇਸ ਸੀਰੀਜ਼ ਦੇ ਜ਼ਰੀਏ ਪ੍ਰਬੰਧਨ ਨੌਜਵਾਨ ਖਿਡਾਰੀਆਂ ਨੂੰ ਮੌਕੇ ਦੇਣ ਦੀ ਕੋਸ਼ਿਸ਼ ਕਰੇਗਾ। ਮੀਡੀਆ ਰਿਪੋਰਟਾਂ ਮੁਤਾਬਕ ਟੀ ਪ੍ਰਬੰਧਨ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਲਈ ਨੌਜਵਾਨ ਖਿਡਾਰੀ ਨੂੰ ਕਪਤਾਨ ਅਤੇ ਉਪ-ਕਪਤਾਨ ਨਿਯੁਕਤ ਕਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਬੰਧਕ ਇਸ ਟੀਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਣ ਵਾਲੇ ਖਿਡਾਰੀਆਂ ਨੂੰ ਹੀ ਆਉਣ ਵਾਲੇ ਵੱਡੇ ਟੂਰਨਾਮੈਂਟਾਂ ਵਿੱਚ ਮੌਕੇ ਦਿੰਦੇ ਨਜ਼ਰ ਆ ਸਕਦੇ ਹਨ।
ਕੇਐਲ ਰਾਹੁਲ ਸਕਦੇ ਹਨ ਟੀਮ ਇੰਡੀਆ ਦੇ ਕਪਤਾਨ
ਬੀਸੀਸੀਆਈ ਦੀ ਚੋਣ ਕਮੇਟੀ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਲਈ ਜਿਸ 15 ਮੈਂਬਰੀ ਟੀਮ ਦਾ ਐਲਾਨ ਕਰੇਗੀ, ਉਸ ਦੀ ਕਪਤਾਨੀ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਨੂੰ ਸੌਂਪੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਵੀ ਕੇਐੱਲ ਰਾਹੁਲ ਪਿਛਲੇ ਕੁਝ ਮੈਚਾਂ 'ਚ ਟੀਮ ਇੰਡੀਆ ਦੀ ਕਪਤਾਨੀ ਕਰ ਚੁੱਕੇ ਹਨ ਅਤੇ ਕਪਤਾਨ ਦੇ ਤੌਰ 'ਤੇ ਉਨ੍ਹਾਂ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਕੇਐੱਲ ਰਾਹੁਲ ਇਸ ਸੀਰੀਜ਼ 'ਚ ਆਪਣੀ ਕਪਤਾਨੀ 'ਚ ਟੀਮ ਇੰਡੀਆ ਨੂੰ ਜਿੱਤ ਦਿਵਾਉਣ 'ਚ ਸਫਲ ਰਹਿੰਦੇ ਹਨ ਤਾਂ ਮੈਨੇਜਮੈਂਟ ਉਨ੍ਹਾਂ ਨੂੰ ਆਉਣ ਵਾਲੀ ਵੱਡੀ ਸੀਰੀਜ਼ 'ਚ ਵੀ ਟੀਮ ਇੰਡੀਆ ਦਾ ਕਪਤਾਨ ਨਿਯੁਕਤ ਕਰ ਸਕਦੀ ਹੈ।
ਸ਼੍ਰੇਅਸ ਅਈਅਰ ਹੋ ਸਕਦੇ ਟੀਮ ਇੰਡੀਆ ਦੇ ਉਪ ਕਪਤਾਨ
ਬੀਸੀਸੀਆਈ ਦੀ ਚੋਣ ਕਮੇਟੀ ਸ੍ਰੀਲੰਕਾ ਖ਼ਿਲਾਫ਼ ਵਨਡੇ ਸੀਰੀਜ਼ ਲਈ ਜਿਸ 15 ਮੈਂਬਰੀ ਟੀਮ ਦਾ ਐਲਾਨ ਕਰੇਗੀ, ਉਸ ਵਿੱਚ ਮੱਧਕ੍ਰਮ ਦੇ ਸਰਵੋਤਮ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਉਪ-ਕਪਤਾਨ ਨਿਯੁਕਤ ਕੀਤਾ ਜਾ ਸਕਦਾ ਹੈ। ਸ਼੍ਰੇਅਸ ਅਈਅਰ ਆਈਪੀਐਲ ਫਰੈਂਚਾਇਜ਼ੀ ਕੇਕੇਆਰ ਦੇ ਕਪਤਾਨ ਹਨ ਅਤੇ ਕਪਤਾਨ ਦੇ ਤੌਰ 'ਤੇ ਉਨ੍ਹਾਂ ਨੇ ਟੀਮ ਨੂੰ ਪਲੇਆਫ ਲਈ ਕੁਆਲੀਫਾਈ ਕੀਤਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਭਾਰਤੀ ਟੀਮ ਵਿੱਚ ਉਪ ਕਪਤਾਨ ਨਿਯੁਕਤ ਕੀਤਾ ਜਾ ਸਕਦਾ ਹੈ। ਕ੍ਰਿਕਟ ਮਾਹਿਰਾਂ ਮੁਤਾਬਕ ਉਹ ਭਵਿੱਖ 'ਚ ਟੀਮ ਇੰਡੀਆ ਦੀ ਕਪਤਾਨੀ ਕਰਦੇ ਵੀ ਨਜ਼ਰ ਆ ਸਕਦੇ ਹਨ।
ਪ੍ਰਬੰਧਨ ਇਸ ਸੀਰੀਜ਼ 'ਚ ਮਯੰਕ ਯਾਦਵ, ਯਸ਼ ਠਾਕੁਰ, ਮੋਹਸਿਨ ਖਾਨ, ਰਿਆਨ ਪਰਾਗ ਵਰਗੇ ਖਿਡਾਰੀਆਂ ਨੂੰ ਡੈਬਿਊ ਦਾ ਮੌਕਾ ਦੇ ਸਕਦਾ ਹੈ। ਇਨ੍ਹਾਂ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੇ ਘਰੇਲੂ ਪ੍ਰਦਰਸ਼ਨ ਦੇ ਆਧਾਰ 'ਤੇ ਹੀ ਮੌਕਾ ਦਿੱਤਾ ਜਾ ਸਕਦਾ ਹੈ।
ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਲਈ ਸੰਭਾਵਿਤ ਟੀਮ ਇੰਡੀਆ
ਕੇਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਤਿਲਕ ਵਰਮਾ, ਰਿੰਕੂ ਸਿੰਘ, ਰਿਆਨ ਪਰਾਗ, ਸ਼ਸ਼ਾਂਕ ਸਿੰਘ, ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮਯੰਕ ਯਾਦਵ, ਅਵੇਸ਼ ਖਾਨ, ਯਸ਼ ਠਾਕੁਰ, ਮੋਹਸਿਨ ਖਾਨ।