(Source: ECI/ABP News)
Virat Kohli Reaction: ਬੇਟੀ Vamika ਦੀ ਫੋਟੋ ਵਾਈਰਲ ਹੋਣ ਮਗਰੋਂ ਸਾਹਮਣੇ ਆਇਆ ਪਾਪਾ ਕੋਹਲੀ ਦਾ ਪਹਿਲਾ ਰਿਐਕਸ਼ਨ, ਸੋਸ਼ਲ ਮੀਡੀਆ 'ਤੇ ਲਿਖਿਆ,,,
ਵਾਮਿਕਾ ਦੀ ਪਹਿਲੀ ਝਲਕ ਐਤਵਾਰ ਨੂੰ ਦੁਨੀਆ ਦੇ ਸਾਹਮਣੇ ਆ ਗਈ। ਕੇਪਟਾਊਨ 'ਚ ਖੇਡੇ ਗਏ ਤੀਜੇ ਵਨਡੇ ਮੈਚ 'ਚ ਕੋਹਲੀ ਨੇ ਅਰਧ ਸੈਂਕੜਾ ਜੜਿਆ ਤਾਂ ਵਾਮਿਕਾ ਮਾਂ ਅਨੁਸ਼ਕਾ ਸ਼ਰਮਾ ਦੀ ਗੋਦ 'ਚ ਬੈਠ ਕੇ ਤਾੜੀਆਂ ਵਜਾਉਂਦੀ ਨਜ਼ਰ ਆਈ।
![Virat Kohli Reaction: ਬੇਟੀ Vamika ਦੀ ਫੋਟੋ ਵਾਈਰਲ ਹੋਣ ਮਗਰੋਂ ਸਾਹਮਣੇ ਆਇਆ ਪਾਪਾ ਕੋਹਲੀ ਦਾ ਪਹਿਲਾ ਰਿਐਕਸ਼ਨ, ਸੋਸ਼ਲ ਮੀਡੀਆ 'ਤੇ ਲਿਖਿਆ,,, Team India Former Captain virat kohli reaction on daughter vamika viral picture with Anushka Sharma Virat Kohli Reaction: ਬੇਟੀ Vamika ਦੀ ਫੋਟੋ ਵਾਈਰਲ ਹੋਣ ਮਗਰੋਂ ਸਾਹਮਣੇ ਆਇਆ ਪਾਪਾ ਕੋਹਲੀ ਦਾ ਪਹਿਲਾ ਰਿਐਕਸ਼ਨ, ਸੋਸ਼ਲ ਮੀਡੀਆ 'ਤੇ ਲਿਖਿਆ,,,](https://feeds.abplive.com/onecms/images/uploaded-images/2022/01/24/825cd4b2734cb6d58e35771180f60869_original.jpg?impolicy=abp_cdn&imwidth=1200&height=675)
Vamika Viral Photo: ਵਿਰਾਟ ਕੋਹਲੀ ਦੀ ਬੇਟੀ ਵਾਮਿਕਾ (Vamika ) ਦੀ ਪਹਿਲੀ ਝਲਕ ਐਤਵਾਰ ਨੂੰ ਦੁਨੀਆ ਦੇ ਸਾਹਮਣੇ ਆਈ। ਕੇਪਟਾਊਨ 'ਚ ਖੇਡੇ ਗਏ ਤੀਜੇ ਵਨਡੇ ਮੈਚ 'ਚ ਕੋਹਲੀ ਨੇ ਅਰਧ ਸੈਂਕੜਾ ਜੜਿਆ ਤਾਂ ਵਾਮਿਕਾ ਮਾਂ ਅਨੁਸ਼ਕਾ ਸ਼ਰਮਾ ਦੀ ਗੋਦ 'ਚ ਬੈਠ ਕੇ ਤਾੜੀਆਂ ਵਜਾਉਂਦੀ ਨਜ਼ਰ ਆਈ। ਵਾਮਿਕਾ ਦੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਮਿਕਾ ਦੀ ਵਾਇਰਲ ਫੋਟੋ 'ਤੇ ਹੁਣ ਵਿਰਾਟ ਕੋਹਲੀ (Virat Kohli) ਨੇ ਬਿਆਨ ਜਾਰੀ ਕੀਤਾ ਹੈ।
ਕੋਹਲੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਪਾ ਕੇ ਲਿਖਿਆ ਹੈ ਕਿ ਸਾਡੀ ਬੇਟੀ ਦੀ ਤਸਵੀਰ ਕੱਲ੍ਹ ਸਟੇਡੀਅਮ 'ਚ ਕਲਿੱਕ ਕੀਤੀ ਗਈ ਸੀ ਅਤੇ ਇਸ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਨਹੀਂ ਪਤਾ ਸੀ ਕਿ ਕੈਮਰੇ ਦੀ ਨਜ਼ਰ ਸਾਡੇ 'ਤੇ ਹੈ। ਵਿਰਾਟ ਕੋਹਲੀ ਨੇ ਅੱਗੇ ਲਿਖਿਆ ਕਿ ਬੇਟੀ ਦੀ ਤਸਵੀਰ ਨੂੰ ਲੈ ਕੇ ਸਾਡਾ ਸਟੈਂਡ ਪਹਿਲਾਂ ਵਰਗਾ ਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਵਾਮਿਕਾ ਦੀ ਤਸਵੀਰ ਕਲਿੱਕ ਜਾਂ ਪ੍ਰਿੰਟ ਨਹੀਂ ਹੋਵੇਗੀ। ਇਸ ਦਾ ਕਾਰਨ ਵੀ ਉਹੀ ਹੈ ਜੋ ਪਹਿਲਾਂ ਦੱਸਿਆ ਗਿਆ ਹੈ, ਧੰਨਵਾਦ।
ਦੱਸ ਦੇਈਏ ਕਿ ਵਾਮਿਕਾ ਹਾਲ ਹੀ ਵਿੱਚ ਇੱਕ ਸਾਲ ਦੀ ਹੋਈ ਹੈ। ਉਸ ਦਾ ਜਨਮ ਦਿਨ 11 ਜਨਵਰੀ ਨੂੰ ਸੀ। ਵਿਰਾਟ ਕੋਹਲੀ ਦੇ ਪ੍ਰਸ਼ੰਸਕ ਪਹਿਲੀ ਵਾਰ ਵਾਮਿਕਾ ਦੀ ਝਲਕ ਦੇਖਣ ਲਈ ਉਤਸ਼ਾਹਿਤ ਸੀ ਅਤੇ ਟਵਿੱਟਰ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ। ਵਾਮਿਕਾ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਕਿਹਾ ਕਿ ਉਹ ਸਿੱਧੀ ਆਪਣੇ ਪਿਤਾ 'ਤੇ ਗਈ ਹੈ। ਕਈਆਂ ਨੇ ਉਸਨੂੰ ਵਿਰਾਟ ਕੋਹਲੀ ਦੀ "ਜ਼ੀਰੋਕਸ ਕਾਪੀ" ਕਿਹਾ।
ਵਿਰਾਟ ਕੋਹਲੀ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ
ਇਸ ਮੈਚ ਵਿੱਚ ਵਿਰਾਟ ਕੋਹਲੀ ਨੇ 84 ਗੇਂਦਾਂ ਵਿੱਚ 65 ਦੌੜਾਂ ਬਣਾਈਆਂ। ਕੋਹਲੀ ਨੂੰ ਕੇਸ਼ਵ ਮਹਾਰਾਜ ਦੀ ਗੇਂਦ 'ਤੇ ਬਾਵੁਮਾ ਨੇ ਕੈਚ ਕਰਵਾਇਆ। ਹਾਲਾਂਕਿ ਵਿਰਾਟ ਕੋਹਲੀ ਦੀ ਇਹ ਪਾਰੀ ਟੀਮ ਇੰਡੀਆ ਦੇ ਕੰਮ ਨਹੀਂ ਆ ਸਕੀ ਅਤੇ ਉਨ੍ਹਾਂ ਨੂੰ 4 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਸੀਰੀਜ਼ ਵੀ 0-3 ਨਾਲ ਹਾਰ ਗਈ।
ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 49.5 ਓਵਰਾਂ 'ਚ 287 ਦੌੜਾਂ ਬਣਾਈਆਂ। ਜਵਾਬ 'ਚ ਟੀਮ ਇੰਡੀਆ 283 ਦੌੜਾਂ 'ਤੇ ਸਿਮਟ ਗਈ। ਦੀਪਕ ਚਾਹਰ ਨੇ ਮੈਚ ਦੇ ਆਖਰੀ ਪਲਾਂ 'ਚ ਸ਼ਾਨਦਾਰ ਪਾਰੀ ਖੇਡੀ। ਉਸ ਨੇ 34 ਗੇਂਦਾਂ ਵਿੱਚ 54 ਦੌੜਾਂ ਬਣਾਈਆਂ। ਚਾਹਰ ਨੇ ਆਪਣੀ ਪਾਰੀ 'ਚ 5 ਚੌਕੇ ਅਤੇ 2 ਛੱਕੇ ਲਗਾਏ।
ਇਹ ਵੀ ਪੜ੍ਹੋ: iPhone vs Android: ਇਨ੍ਹਾਂ 8 ਕਾਰਨਾਂ ਕਰਕੇ ਐਂਡਰਾਇਡ ਫੋਨ 'ਤੇ ਭਾਰੂ ਪੈਂਦਾ iPhone
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)