Virat Kohli ਦੇ ਖੁਲਾਸੇ 'ਤੇ Sunil Gavaskar ਦਾ ਜਵਾਬ, 'ਉਨ੍ਹਾਂ ਦੇ ਨਾਂ ਵੀ ਦੱਸੋ ਜਿਨ੍ਹਾਂ ਮੈਸੇਜ ..'
Asia Cup 2022 : ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ (Sunil Gavaskar) ਨੇ ਵਿਰਾਟ ਕੋਹਲੀ (Virat Kohli) ਦੇ ਉਸ ਬਿਆਨ 'ਤੇ ਸਵਾਲ ਚੁੱਕੇ ਹਨ, ਜਿਸ 'ਚ ਕੋਹਲੀ ਨੇ ਕਿਹਾ ਸੀ ਕਿ ਜਦੋਂ ਉਨ੍ਹਾਂ ਨੇ ਟੈਸਟ ਕਪਤਾਨੀ ਛੱਡੀ ਸੀ ਤਾਂ ਉਨ੍ਹਾਂ ਕੋਲ ਸਿਰਫ ਮਹਿੰਦਰ ਸਿੰਘ ਧੋਨੀ (Mahendra Singh Dhoni) ਦਾ ਮੈਸਿਜ ਆਇਆ ਸੀ, ਜਦਕਿ ਕਈ ਲੋਕਾਂ ਕੋਲ ਉਨ੍ਹਾਂ ਦਾ ਨੰਬਰ ਸੀ ਪਰ ਕਿਸੇ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ।
Asia Cup 2022 : ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ (Sunil Gavaskar) ਨੇ ਵਿਰਾਟ ਕੋਹਲੀ (Virat Kohli) ਦੇ ਉਸ ਬਿਆਨ 'ਤੇ ਸਵਾਲ ਚੁੱਕੇ ਹਨ, ਜਿਸ 'ਚ ਕੋਹਲੀ ਨੇ ਕਿਹਾ ਸੀ ਕਿ ਜਦੋਂ ਉਨ੍ਹਾਂ ਨੇ ਟੈਸਟ ਕਪਤਾਨੀ ਛੱਡੀ ਸੀ ਤਾਂ ਉਨ੍ਹਾਂ ਕੋਲ ਸਿਰਫ ਮਹਿੰਦਰ ਸਿੰਘ ਧੋਨੀ (Mahendra Singh Dhoni) ਦਾ ਮੈਸਿਜ ਆਇਆ ਸੀ, ਜਦਕਿ ਕਈ ਲੋਕਾਂ ਕੋਲ ਉਨ੍ਹਾਂ ਦਾ ਨੰਬਰ ਸੀ ਪਰ ਕਿਸੇ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ।
ਇਸ ਬਾਰੇ ਹੁਣ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਨੂੰ ਆਪਣੀ ਟੀਮ ਦੇ ਉਨ੍ਹਾਂ ਸਾਥੀਆਂ ਦੇ ਨਾਮ ਵੀ ਲੈਣੇ ਚਾਹੀਦੇ ਹਨ, ਜਿਨ੍ਹਾਂ ਨੇ ਟੈਸਟ ਕਪਤਾਨੀ ਛੱਡਣ ਵੇਲੇ ਉਨ੍ਹਾਂ ਨੂੰ ਮੈਸੇਜ ਨਹੀਂ ਕੀਤਾ ਸੀ। ਗਾਵਸਕਰ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਡਰੈਸਿੰਗ ਰੂਮ ਦੇ ਅੰਦਰ ਇਨ੍ਹਾਂ ਸਾਰੇ ਖਿਡਾਰੀਆਂ ਨਾਲ ਕੀ ਸਥਿਤੀ ਸੀ। ਮੈਨੂੰ ਲੱਗਦਾ ਹੈ ਕਿ ਜੇਕਰ ਵਿਰਾਟ ਕੋਹਲੀ ਨੇ ਮੈਸੇਜ ਕਰਨ ਵਾਲੇ ਇੱਕ ਵਿਅਕਤੀ ਦਾ ਨਾਂ ਲਿਆ ਹੈ, ਤਾਂ ਉਨ੍ਹਾਂ ਨੂੰ ਸ਼ਾਇਦ ਹੋਰ ਲੋਕਾਂ ਦਾ ਨਾਂ ਲੈਣਾ ਚਾਹੀਦਾ ਸੀ ਜੋ ਸੰਪਰਕ ਵਿੱਚ ਨਹੀਂ ਸਨ। ਫਿਰ ਇਹ ਸਭ ਲਈ ਨਿਰਪੱਖ ਹੋਣਾ ਸੀ।
ਵਿਰਾਟ ਨੇ ਟੀ-20 ਤੋਂ ਬਾਅਦ ਟੈਸਟ ਤੋਂ ਕਪਤਾਨੀ ਛੱਡ ਦਿੱਤੀ ਸੀ
ਵਿਰਾਟ ਕੋਹਲੀ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ (T20 World Cup 2022) ਤੋਂ ਬਾਅਦ ਟੀ-20 ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਵਨਡੇ ਕ੍ਰਿਕਟ ਦੀ ਕਪਤਾਨੀ ਵੀ ਖੋਹ ਲਈ ਗਈ ਸੀ। ਬਾਅਦ 'ਚ ਵਿਰਾਟ ਕੋਹਲੀ ਨੇ ਵੀ ਦੱਖਣੀ ਅਫਰੀਕਾ (South Africa) ਖਿਲਾਫ ਟੈਸਟ ਸੀਰੀਜ਼ ਖਤਮ ਹੋਣ ਦੇ ਅਗਲੇ ਦਿਨ ਹੀ ਟੈਸਟ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ।
ਐਤਵਾਰ ਨੂੰ ਪਾਕਿਸਤਾਨ (Pakistan) ਤੋਂ ਹਾਰਨ ਤੋਂ ਬਾਅਦ ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, 'ਮੈਂ ਤੁਹਾਨੂੰ ਇਕ ਗੱਲ ਦੱਸ ਸਕਦਾ ਹਾਂ ਕਿ ਜਦੋਂ ਮੈਂ ਟੈਸਟ ਦੀ ਕਪਤਾਨੀ ਛੱਡੀ ਸੀ ਤਾਂ ਮੈਨੂੰ ਸਿਰਫ ਇਕ ਵਿਅਕਤੀ ਦਾ ਮੈਸਿਜ ਆਇਆ ਸੀ, ਜਿਸ ਨਾਲ ਮੈਂ ਖੇਡਿਆ ਹਾਂ। ਉਹ ਐਮਐਸ ਧੋਨੀ (MS Dhoni) ਹਨ। ਕਈਆਂ ਕੋਲ ਮੇਰਾ ਨੰਬਰ ਹੈ ਪਰ ਮੈਨੂੰ ਕਿਸੇ ਦਾ ਕੋਈ ਮੈਸਿਜ ਨਹੀਂ ਆਇਆ। ਮੈਨੂੰ ਮਾਹੀ ਭਾਈ ਤੋਂ ਕੁਝ ਨਹੀਂ ਚਾਹੀਦਾ, ਨਾ ਹੀ ਉਨ੍ਹਾਂ ਨੇ ਮੇਰੇ ਤੋਂ ਕੁਝ ਲੈਣਾ ਹੈ। ਅਸੀਂ ਦੋਵੇਂ ਸਿਰਫ਼ ਇੱਕ ਦੂਜੇ ਦੀ ਇੱਜ਼ਤ ਕਰਦੇ ਹਾਂ। ਲੋਕਾਂ ਦਾ ਕੰਮ ਟੀਵੀ 'ਤੇ ਬੋਲਣਾ ਹੈ ਪਰ ਜੇਕਰ ਮੈਂ ਬੋਲਾਂਗਾ ਤਾਂ ਉਨ੍ਹਾਂ ਦੇ ਮੂੰਹ 'ਤੇ ਬੋਲਾਂਗਾ। ਟੀਵੀ 'ਤੇ ਬਹੁਤ ਸਾਰੇ ਲੋਕਾਂ ਨੇ ਸੁਝਾਅ ਦੇਣੇ ਹੁੰਦੇ ਹਨ। ਬਹੁਤ ਸਾਰੇ ਲੋਕਾਂ ਨੂੰ ਟੀਵੀ 'ਤੇ ਬੋਲਣਾ ਹੁੰਦਾ ਹੈ। ਜਦੋਂ ਸਾਰੀ ਦੁਨੀਆ ਦੇ ਸਾਹਮਣੇ ਕਿਸੇ ਕਿਸਮ ਦੀ ਸਲਾਹ ਮਿਲਦੀ ਹੈ, ਮੇਰੇ ਲਈ ਉਸ ਦੀ ਕੋਈ ਮਹੱਤਤਾ ਨਹੀਂ ਰਹਿੰਦੀ। ਜੇ ਕਿਸੇ ਨੇ ਮੈਨੂੰ ਸਲਾਹ ਦੇਣੀ ਹੋਵੇ ਤਾਂ ਉਹ ਖੁਦ ਆ ਕੇ ਮੈਨੂੰ ਦੇ ਸਕਦਾ ਹੈ।