(Source: ECI/ABP News/ABP Majha)
Sports News: ਦਿੱਗਜ ਖਿਡਾਰੀ ਨੂੰ ਯਾਦ ਕਰ ਫੈਨਜ਼ ਦੀਆਂ ਅੱਖਾਂ ਹੋਈਆਂ ਨਮ, ਦਲੀਪ ਟਰਾਫੀ ਤੋਂ ਪਹਿਲਾਂ ਤੋੜਿਆ ਦਮ
Sports News: ਇਨ੍ਹੀਂ ਦਿਨੀਂ ਬੀਸੀਸੀਆਈ ਵੱਲੋਂ ਦਲੀਪ ਟਰਾਫੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸ ਟੂਰਨਾਮੈਂਟ ਵਿੱਚ ਪਹਿਲੇ ਪੜਾਅ ਦੇ ਮੈਚ ਖੇਡੇ ਗਏ ਹਨ। ਦਲੀਪ ਟਰਾਫੀ ਦੇ ਦੂਜੇ ਪੜਾਅ ਦੇ ਮੈਚ 12 ਸਤੰਬਰ ਤੋਂ ਖੇਡੇ ਜਾਣਗੇ ਅਤੇ ਸਾਰੇ
Sports News: ਇਨ੍ਹੀਂ ਦਿਨੀਂ ਬੀਸੀਸੀਆਈ ਵੱਲੋਂ ਦਲੀਪ ਟਰਾਫੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸ ਟੂਰਨਾਮੈਂਟ ਵਿੱਚ ਪਹਿਲੇ ਪੜਾਅ ਦੇ ਮੈਚ ਖੇਡੇ ਗਏ ਹਨ। ਦਲੀਪ ਟਰਾਫੀ ਦੇ ਦੂਜੇ ਪੜਾਅ ਦੇ ਮੈਚ 12 ਸਤੰਬਰ ਤੋਂ ਖੇਡੇ ਜਾਣਗੇ ਅਤੇ ਸਾਰੇ ਸਮਰਥਕ ਇਸ ਲਈ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਪਰ ਇਸ ਦੌਰਾਨ ਦਲੀਪ ਟਰਾਫੀ ਦੇ ਸਾਰੇ ਸਮਰਥਕ ਬਹੁਤ ਨਿਰਾਸ਼ ਹੋ ਗਏ ਹਨ ਅਤੇ ਸੁਣਨ ਵਿੱਚ ਆਇਆ ਹੈ ਕਿ ਇਸ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਦੀ ਮੌਤ ਹੋ ਗਈ ਹੈ। ਇਸ ਖਿਡਾਰੀ ਨੂੰ ਭਾਰਤੀ ਕ੍ਰਿਕਟ ਦੇ ਸਰਵੋਤਮ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਇਸਦੇ ਨਾਲ ਹੀ ਇਸ ਖਿਡਾਰੀ ਦਾ ਕ੍ਰੇਜ਼ ਵੀ ਹਰ ਪਾਸੇ ਸੀ।
ਦਲੀਪ ਟਰਾਫੀ ਵਿਚਾਲੇ ਇਸ ਖਿਡਾਰੀ ਦੀ ਹੋਈ ਮੌਤ!
ਦਲੀਪ ਟਰਾਫੀ 2024 ਖੇਡੀ ਜਾ ਰਹੀ ਹੈ ਅਤੇ ਇਸ ਟੂਰਨਾਮੈਂਟ ਦੌਰਾਨ ਹੀ ਇੱਕ ਅਜਿਹੀ ਖਬਰ ਸੁਣਨ ਨੂੰ ਮਿਲੀ ਹੈ ਜਿਸ ਨੇ ਸਾਰੇ ਸਮਰਥਕਾਂ ਨੂੰ ਬਹੁਤ ਨਿਰਾਸ਼ ਕੀਤਾ ਹੈ। ਦਰਅਸਲ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਤੋਂ ਪਹਿਲਾਂ ਸਾਬਕਾ ਭਾਰਤੀ ਖਿਡਾਰੀ ਅਤੇ ਕੋਚ ਅੰਸ਼ੁਮਨ ਗਾਇਕਵਾੜ ਦੀ ਮੌਤ ਹੋ ਚੁੱਕੀ ਹੈ। ਇਹ ਖਬਰ ਸੁਣ ਕੇ ਸਾਰੇ ਖੇਡ ਸਮਰਥਕ ਕਾਫੀ ਨਿਰਾਸ਼ ਹੋਏ। ਅੰਸ਼ੁਮਨ ਗਾਇਕਵਾੜ ਦੀ ਮੌਤ 31 ਜੁਲਾਈ 2024 ਨੂੰ ਹੋਈ ਸੀ।
ਅੰਸ਼ੁਮਨ ਗਾਇਕਵਾੜ ਕੈਂਸਰ ਤੋਂ ਪੀੜਤ
ਸਾਬਕਾ ਭਾਰਤੀ ਕੋਚ ਅਤੇ ਖਿਡਾਰੀ ਅੰਸ਼ੁਮਨ ਗਾਇਕਵਾੜ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਅਤੇ ਉਨ੍ਹਾਂ ਦੀ ਬੀਮਾਰੀ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਵੀ ਮਦਦ ਦਾ ਹੱਥ ਵਧਾਇਆ। ਇਸ ਦੇ ਨਾਲ ਹੀ ਖ਼ਬਰ ਆਈ ਕਿ ਉਸ ਨੂੰ ਬੀਸੀਸੀਆਈ ਵੱਲੋਂ ਵਿੱਤੀ ਸਹਾਇਤਾ ਵੀ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਸਾਥੀ ਖਿਡਾਰੀਆਂ ਕਪਿਲ ਦੇਵ ਅਤੇ ਮਦਨ ਲਾਲ ਨੇ ਅੰਸ਼ੂਮਨ ਗਾਇਕਵਾੜ ਦੇ ਇਲਾਜ ਲਈ ਬੀਸੀਸੀਆਈ ਤੋਂ ਮਿਲੀ ਫੀਸ ਦਾਨ ਕਰਨ ਦਾ ਫੈਸਲਾ ਕੀਤਾ ਸੀ।
ਦਲੀਪ ਟਰਾਫੀ ਵਿੱਚ ਤੀਜਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ
ਸਾਬਕਾ ਭਾਰਤੀ ਖਿਡਾਰੀ ਅਤੇ ਕੋਚ ਅੰਸ਼ੁਮਨ ਗਾਇਕਵਾੜ ਦਲੀਪ ਟਰਾਫੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਤੀਜੇ ਨੰਬਰ 'ਤੇ ਹਨ। ਆਪਣੇ ਕਰੀਅਰ 'ਚ ਉਸ ਨੇ 26 ਮੈਚਾਂ ਦੀਆਂ 42 ਪਾਰੀਆਂ 'ਚ 52.73 ਦੀ ਔਸਤ ਨਾਲ 2004 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 9 ਵਾਰ ਸੈਂਕੜੇ ਵਾਲੀ ਪਾਰੀ ਅਤੇ 4 ਵਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਹੈ। ਉਹ ਦਲੀਪ ਟਰਾਫੀ ਦੇ ਇਤਿਹਾਸ ਵਿੱਚ ਤੀਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।