Shikhar Dhawan: ਸੰਨਿਆਸ ਦੀ ਲੱਗੀ ਝੜੀ, ਧਵਨ-ਮਲਨ-ਗੈਬਰੀਅਲ ਤੋਂ ਬਾਅਦ ਇਸ ਖਿਡਾਰੀ ਨੇ ਵੀ ਕ੍ਰਿਕਟ ਨੂੰ ਕਿਹਾ ਅਲਵਿਦਾ
Shikhar Dhawan: ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਸ਼ਿਖਰ ਧਵਨ ਨੇ ਹਾਲ ਹੀ 'ਚ ਅੰਤਰਰਾਸ਼ਟਰੀ ਕ੍ਰਿਕਟ ਸਮੇਤ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਕ੍ਰਿਕਟ ਜਗਤ ਦੇ ਨਾਲ-ਨਾਲ ਕ੍ਰਿਕਟ ਪ੍ਰੇਮੀਆਂ ਨੂੰ ਵੀ ਵੱਡਾ
Shikhar Dhawan: ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਸ਼ਿਖਰ ਧਵਨ ਨੇ ਹਾਲ ਹੀ 'ਚ ਅੰਤਰਰਾਸ਼ਟਰੀ ਕ੍ਰਿਕਟ ਸਮੇਤ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਕ੍ਰਿਕਟ ਜਗਤ ਦੇ ਨਾਲ-ਨਾਲ ਕ੍ਰਿਕਟ ਪ੍ਰੇਮੀਆਂ ਨੂੰ ਵੀ ਵੱਡਾ ਝਟਕਾ ਲੱਗਾ। ਹਾਲਾਂਕਿ ਇਸ ਤੋਂ ਬਾਅਦ ਕਈ ਸਟਾਰ ਕ੍ਰਿਕਟਰ ਨੇ ਸੰਨਿਆਸ ਲੈਣ ਦਾ ਫੈਸਲਾ ਕਰ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ। ਦਰਅਸਲ, ਧਵਨ ਦੇ ਸੰਨਿਆਸ ਤੋਂ ਬਾਅਦ ਇੰਗਲੈਂਡ ਦੇ ਬੱਲੇਬਾਜ਼ ਡੇਵਿਡ ਮਲਾਨ, ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਨਨ ਗੈਬਰੀਅਲ, ਭਾਰਤੀ ਤੇਜ਼ ਗੇਂਦਬਾਜ਼ ਬਰਿੰਦਰ ਸਰਾਂ ਨੇ ਵੀ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।
ਇਸ ਦੌਰਾਨ ਵਿਸ਼ਵ ਕ੍ਰਿਕਟ ਦੇ ਇੱਕ ਹੋਰ ਖਿਡਾਰੀ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਇਹ ਅੰਤਰਰਾਸ਼ਟਰੀ ਸੁਪਰਸਟਾਰ ਕੌਣ ਹੈ ? ਇਸ ਲਈ ਜ਼ਰੂਰ ਪੜ੍ਹੋ ਇਹ ਖਬਰ।
ਆਸਟ੍ਰੇਲੀਆਈ ਖਿਡਾਰੀ ਵਿਲ ਪੁਕੋਵਸਕੀ ਨੇ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ
ਆਸਟ੍ਰੇਲੀਆ ਦੇ ਨੌਜਵਾਨ ਸਟਾਰ ਬੱਲੇਬਾਜ਼ ਵਿਲ ਪੁਕੋਵਸਕੀ ਨੇ ਹਾਲ ਹੀ 'ਚ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸਿਰਫ 26 ਸਾਲ ਦੀ ਉਮਰ 'ਚ ਉਹ ਅੰਤਰਰਾਸ਼ਟਰੀ ਕ੍ਰਿਕਟ ਸਮੇਤ ਘਰੇਲੂ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ। ਵਿਲ ਪੁਕੋਵਸਕੀ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਉਹ ਕੰਨਕਸ਼ਨ ਦੀ ਸਮੱਸਿਆ ਤੋਂ ਪੀੜਤ ਹਨ।
ਦੱਸ ਦੇਈਏ ਕਿ ਵਿਲ ਪੁਕੋਵਸਕੀ ਨੂੰ ਡਾਕਟਰਾਂ ਨੇ ਕ੍ਰਿਕਟ ਮੈਦਾਨ ਛੱਡਣ ਦੀ ਸਲਾਹ ਦਿੱਤੀ ਸੀ। ਜਿਸ 'ਤੇ ਵਿਚਾਰ ਕਰਨ ਤੋਂ ਬਾਅਦ ਵਿਲ ਪੁਕੋਵਸਕੀ ਨੇ ਅੰਤਰਰਾਸ਼ਟਰੀ ਕ੍ਰਿਕਟ ਛੱਡਣ ਦਾ ਫੈਸਲਾ ਕੀਤਾ।
ਵਿਲ ਪੁਕੋਵਸਕੀ ਮੈਚ ਦੌਰਾਨ ਜ਼ਖਮੀ ਹੋਏ
ਦੱਸ ਦੇਈਏ ਕਿ 26 ਸਾਲਾ ਵਿਲ ਪੁਕੋਵਸਕੀ ਸਾਲ ਦੀ ਸ਼ੁਰੂਆਤ 'ਚ ਆਸਟ੍ਰੇਲੀਆ 'ਚ ਹੋਣ ਵਾਲੇ ਸ਼ੈਫੀਲਡ ਸ਼ੀਲਡ ਰੈੱਡ ਬਾਲ ਟੂਰਨਾਮੈਂਟ 'ਚ ਕ੍ਰਿਕਟ ਵਿਕਟੋਰੀਆ ਲਈ ਖੇਡ ਰਹੇ ਸੀ। ਇਸ ਮੈਚ 'ਚ ਵਿਲ ਪੁਕੋਵਸਕੀ ਨਾਲ ਭਿਆਨਕ ਹਾਦਸਾ ਵਾਪਰ ਗਿਆ। ਤਸਮਾਨੀਆ ਵੱਲੋਂ ਖੇਡ ਰਹੇ ਰਿਲੇ ਮੈਰੀਡੀਥ ਦੀ ਬਾਊਂਸਰ ਗੇਂਦ ਨਾਲ ਉਸ ਦੇ ਸਿਰ 'ਤੇ ਸੱਟ ਲੱਗੀ ਸੀ। ਜਿਸ ਤੋਂ ਬਾਅਦ ਉਹ ਮੈਦਾਨ 'ਤੇ ਹੀ ਡਿੱਗ ਗਏ।
ਜਿਸ ਕਾਰਨ ਵਿਲ ਪੁਕੋਵਸਕੀ ਇਸ ਤੋਂ ਬਾਅਦ ਪੂਰਾ ਸੀਜ਼ਨ ਨਹੀਂ ਖੇਡ ਸਕਿਆ ਅਤੇ ਉਸ ਦਾ ਇੰਗਲੈਂਡ ਜਾ ਕੇ ਲੰਕਾਸ਼ਾਇਰ ਲਈ ਕਾਊਂਟੀ ਕ੍ਰਿਕਟ ਖੇਡਣ ਦਾ ਇਕਰਾਰਨਾਮਾ ਰੱਦ ਕਰ ਦਿੱਤਾ ਗਿਆ।