Champions Trophy 2025: 'ਮਿੰਨਤਸਤਾਨ' ਬਣਿਆ ਚੈਂਪੀਅਨ ਟਰਾਫੀ ਦਾ ਮੇਜ਼ਬਾਨ, BCCI ਨੇ PCB ਨੂੰ ਦਿੱਤਾ ਇੱਕ ਹੋਰ ਝਟਕਾ, ਪਾਕਿਸਤਾਨ ਨੇ ICC ਤੋਂ ਲਾਈ ਉਮੀਦ
ਚੈਂਪੀਅਨਜ਼ ਟਰਾਫੀ 2025 19 ਫਰਵਰੀ ਤੋਂ ਪਾਕਿਸਤਾਨ ਵਿੱਚ ਸ਼ੁਰੂ ਹੋਵੇਗੀ। ਭਾਰਤ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗਾ। ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੱਡਾ ਮੈਚ ਵੀ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
Sports News: ਇਸ ਤੋਂ ਪਹਿਲਾਂ ਟੀਮ ਇੰਡੀਆ (Team India) ਨੇ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਰੋਹਿਤ ਸ਼ਰਮਾ ਵੀ ਕਪਤਾਨ ਵਜੋਂ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਏ।
ਪਾਕਿਸਤਾਨ ਇਸ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ ਪਰ ਭਾਰਤ ਦੇ ਮੈਚ ਦੁਬਈ ਵਿੱਚ ਹੋਣਗੇ। ਹੁਣ ਖ਼ਬਰ ਹੈ ਕਿ ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਕਰਾਰੀ ਮਾਤ ਦਿੱਤੀ ਹੈ। ਆਮ ਤੌਰ 'ਤੇ, ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ ਦਾ ਨਾਮ ਸਾਰੀਆਂ ਟੀਮਾਂ ਦੀ ਜਰਸੀ 'ਤੇ ਹੁੰਦਾ ਹੈ, ਪਰ ਪਾਕਿਸਤਾਨ ਦਾ ਨਾਮ ਭਾਰਤ ਦੀ ਜਰਸੀ 'ਤੇ ਨਹੀਂ ਹੋਵੇਗਾ ਤੇ ਹੁਣ ਇਸ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ।
PCB ਨੇ ਇਸ ਮਾਮਲੇ ਨੂੰ ਲੈ ਕੇ ਭਾਰਤ ਤੇ ਬੀਸੀਸੀਆਈ 'ਤੇ ਦੋਸ਼ ਲਗਾਏ ਹਨ। ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਇੱਕ ਅਧਿਕਾਰੀ ਨੇ ਕਿਹਾ, 'ਬੀਸੀਸੀਆਈ ਕ੍ਰਿਕਟ ਵਿੱਚ ਰਾਜਨੀਤੀ ਲਿਆ ਰਿਹਾ ਹੈ ਜੋ ਖੇਡ ਲਈ ਚੰਗਾ ਨਹੀਂ ਹੈ।' ਬੀਸੀਸੀਆਈ ਨੇ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ। ਉਹ ਆਪਣੇ ਕਪਤਾਨ (ਰੋਹਿਤ ਸ਼ਰਮਾ) ਨੂੰ ਉਦਘਾਟਨੀ ਸਮਾਰੋਹ ਲਈ ਪਾਕਿਸਤਾਨ ਵੀ ਨਹੀਂ ਭੇਜਣਾ ਚਾਹੁੰਦੇ ਅਤੇ ਹੁਣ ਅਜਿਹੀਆਂ ਰਿਪੋਰਟਾਂ ਹਨ ਕਿ ਪਾਕਿਸਤਾਨ ਦਾ ਨਾਮ (ਭਾਰਤੀ ਕ੍ਰਿਕਟ ਟੀਮ ਦੀ) ਜਰਸੀ 'ਤੇ ਨਹੀਂ ਛਾਪਿਆ ਜਾਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ICC ਅਜਿਹਾ ਨਾ ਹੋਣ ਦੇਵੇ ਅਤੇ ਪਾਕਿਸਤਾਨ ਦਾ ਸਮਰਥਨ ਕਰੇ।
ਜ਼ਿਕਰ ਕਰ ਦਈਏ ਕਿ ਭਾਰਤ ਨੇ 2023 ਇੱਕ ਰੋਜ਼ਾ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ। ਫਿਰ ਪਾਕਿਸਤਾਨੀ ਟੀਮ ਭਾਰਤ ਆਈ ਅਤੇ ਆਪਣੇ ਸਾਰੇ ਮੈਚ ਇੱਥੇ ਖੇਡੇ। ਪਾਕਿਸਤਾਨ ਦੀ ਜਰਸੀ 'ਤੇ ਭਾਰਤ ਦਾ ਨਾਮ ਸੀ। ਇਸ ਤੋਂ ਪਹਿਲਾਂ ਵੀ ਜਦੋਂ ਭਾਰਤ ਨੇ ਆਈਸੀਸੀ ਸਮਾਗਮਾਂ ਦੀ ਮੇਜ਼ਬਾਨੀ ਕੀਤੀ ਸੀ, ਤਾਂ ਪਾਕਿਸਤਾਨ ਦੀ ਜਰਸੀ 'ਤੇ ਭਾਰਤ ਲਿਖਿਆ ਹੁੰਦਾ ਸੀ ਪਰ ਬੀਸੀਸੀਆਈ ਆਪਣੇ ਖਿਡਾਰੀਆਂ ਦੀਆਂ ਜਰਸੀ 'ਤੇ ਪਾਕਿਸਤਾਨ ਦਾ ਨਾਮ ਨਹੀਂ ਚਾਹੁੰਦਾ। ਹੁਣ ਪਾਕਿਸਤਾਨ ਨੇ ਇਸ ਮੁੱਦੇ ਨੂੰ ਲੈ ਕੇ ਆਈਸੀਸੀ ਤੋਂ ਸ਼ਰਨ ਮੰਗੀ ਹੈ।
ਦੱਸ ਦਈਏ ਕਿ ਚੈਂਪੀਅਨਜ਼ ਟਰਾਫੀ 2025 19 ਫਰਵਰੀ ਤੋਂ ਪਾਕਿਸਤਾਨ ਵਿੱਚ ਸ਼ੁਰੂ ਹੋਵੇਗੀ। ਭਾਰਤ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗਾ। ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੱਡਾ ਮੈਚ ਵੀ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 23 ਫਰਵਰੀ ਨੂੰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।




















