(Source: ECI/ABP News)
ਟੈਸਟ ਕ੍ਰਿਕਟ ਦੇ ਇਤਿਹਾਸ ‘ਚ ਸਭ ਤੋਂ ਵੱਧ ਸਟ੍ਰਾਈਕ ਰੇਟ ਬਣਾਉਣ ਵਾਲੇ ਚੋਟੀ ਦੇ 5 ਬੱਲੇਬਾਜ਼, ਸੂਚੀ ਵਿੱਚ 2 ਭਾਰਤੀ ਵੀ ਸ਼ਾਮਿਲ
ਟੈਸਟ ਕ੍ਰਿਕਟ 'ਚ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਬੱਲੇਬਾਜ਼ ਨੇ ਕਿੰਨੀਆਂ ਗੇਂਦਾਂ ਖੇਡਣ ਤੋਂ ਬਾਅਦ ਕਿੰਨੀਆਂ ਦੌੜਾਂ ਬਣਾਈਆਂ ਹਨ, ਹਾਲਾਂਕਿ ਕੁਝ ਅਜਿਹੇ ਬੱਲੇਬਾਜ਼ ਦੇਖਣ ਨੂੰ ਮਿਲੇ ਹਨ, ਜਿਨ੍ਹਾਂ ਨੇ ਟੈਸਟ ਕ੍ਰਿਕਟ 'ਚ ਵੀ ਵਨਡੇ ਵਾਂਗ ਬੱਲੇਬਾਜ਼ੀ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਅੱਜ 5 ਅਜਿਹੇ ਬੱਲੇਬਾਜ਼ਾਂ ਬਾਰੇ ਜਾਣਾਂਗੇ, ਜਿਨ੍ਹਾਂ ਨੇ ਟੈਸਟ ਵਿਚ ਸਭ ਤੋਂ ਵੱਧ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ, ਇਸ ਸੂਚੀ ਵਿਚ ਸਿਰਫ ਉਨ੍ਹਾਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੇ ਘੱਟੋ-ਘੱਟ 5000 ਤੋਂ ਵੱਧ ਦੌੜਾਂ ਬਣਾਈਆਂ ਹਨ।
![ਟੈਸਟ ਕ੍ਰਿਕਟ ਦੇ ਇਤਿਹਾਸ ‘ਚ ਸਭ ਤੋਂ ਵੱਧ ਸਟ੍ਰਾਈਕ ਰੇਟ ਬਣਾਉਣ ਵਾਲੇ ਚੋਟੀ ਦੇ 5 ਬੱਲੇਬਾਜ਼, ਸੂਚੀ ਵਿੱਚ 2 ਭਾਰਤੀ ਵੀ ਸ਼ਾਮਿਲ Top 5 batsmen who scored the highest strike rate in the history of Test cricket, 2 Indians in the list ਟੈਸਟ ਕ੍ਰਿਕਟ ਦੇ ਇਤਿਹਾਸ ‘ਚ ਸਭ ਤੋਂ ਵੱਧ ਸਟ੍ਰਾਈਕ ਰੇਟ ਬਣਾਉਣ ਵਾਲੇ ਚੋਟੀ ਦੇ 5 ਬੱਲੇਬਾਜ਼, ਸੂਚੀ ਵਿੱਚ 2 ਭਾਰਤੀ ਵੀ ਸ਼ਾਮਿਲ](https://feeds.abplive.com/onecms/images/uploaded-images/2022/06/30/cf10b26e8944542f48e71194b6277562_original.jpg?impolicy=abp_cdn&imwidth=1200&height=675)
ਟੈਸਟ ਕ੍ਰਿਕਟ 'ਚ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਬੱਲੇਬਾਜ਼ ਨੇ ਕਿੰਨੀਆਂ ਗੇਂਦਾਂ ਖੇਡਣ ਤੋਂ ਬਾਅਦ ਕਿੰਨੀਆਂ ਦੌੜਾਂ ਬਣਾਈਆਂ ਹਨ, ਹਾਲਾਂਕਿ ਕੁਝ ਅਜਿਹੇ ਬੱਲੇਬਾਜ਼ ਦੇਖਣ ਨੂੰ ਮਿਲੇ ਹਨ, ਜਿਨ੍ਹਾਂ ਨੇ ਟੈਸਟ ਕ੍ਰਿਕਟ 'ਚ ਵੀ ਵਨਡੇ ਵਾਂਗ ਬੱਲੇਬਾਜ਼ੀ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਅੱਜ 5 ਅਜਿਹੇ ਬੱਲੇਬਾਜ਼ਾਂ ਬਾਰੇ ਜਾਣਾਂਗੇ, ਜਿਨ੍ਹਾਂ ਨੇ ਟੈਸਟ ਵਿਚ ਸਭ ਤੋਂ ਵੱਧ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ, ਇਸ ਸੂਚੀ ਵਿਚ ਸਿਰਫ ਉਨ੍ਹਾਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੇ ਘੱਟੋ-ਘੱਟ 5000 ਤੋਂ ਵੱਧ ਦੌੜਾਂ ਬਣਾਈਆਂ ਹਨ।
ਵਿਵੀਅਨ ਰਿਚਰਡਸ- (ਸਟਰਾਈਕ ਰੇਟ: 70.19)
ਵਿਵਿਅਨ ਰਿਚਰਡਸ ਇਸ ਸੂਚੀ ਵਿੱਚ ਇੱਕਲੇ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਦੀ ਟੈਸਟ ਵਿੱਚ ਔਸਤ 50+ ਅਤੇ ਸਟ੍ਰਾਈਕ ਰੇਟ 70 ਤੋਂ ਵੱਧ ਹੈ। ਰਿਚਰਡਸ ਨੇ ਆਪਣੇ ਟੈਸਟ ਕਰੀਅਰ ਵਿੱਚ ਖੇਡੇ 21 ਟੈਸਟ ਮੈਚਾਂ ਵਿੱਚ 50+ ਦੀ ਔਸਤ ਅਤੇ 70.19 ਦੀ ਸਟ੍ਰਾਈਕ ਰੇਟ ਨਾਲ 8540 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 24 ਸੈਂਕੜੇ ਅਤੇ 45 ਅਰਧ ਸੈਂਕੜੇ ਵੀ ਲਗਾਏ ਹਨ।
ਡੇਵਿਡ ਵਾਰਨਰ- (ਸਟਰਾਈਕ ਰੇਟ: 72.85)
ਇਸ ਸੂਚੀ 'ਚ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਇਕਲੌਤੇ ਸਰਗਰਮ ਬੱਲੇਬਾਜ਼ ਹਨ। ਵਾਰਨਰ ਨੇ ਹੁਣ ਤੱਕ ਖੇਡੇ ਗਏ 84 ਟੈਸਟ ਮੈਚਾਂ 'ਚ 48.94 ਦੀ ਔਸਤ ਅਤੇ 72.85 ਦੀ ਸਟ੍ਰਾਈਕ ਰੇਟ ਨਾਲ 7244 ਦੌੜਾਂ ਬਣਾਈਆਂ ਹਨ, ਜਿਸ ਦੌਰਾਨ ਉਨ੍ਹਾਂ ਤੀਹਰੇ ਸੈਂਕੜੇ ਸਮੇਤ 24 ਸੈਂਕੜੇ ਲਗਾਏ ਹਨ।
ਕਪਿਲ ਦੇਵ- (ਸਟਰਾਈਕ ਰੇਟ: 80.91)
ਭਾਰਤ ਦੇ ਸਾਬਕਾ ਮਹਾਨ ਆਲਰਾਊਂਡਰ ਕਪਿਲ ਨੂੰ ਟੈਸਟ ਕ੍ਰਿਕਟ ਇਤਿਹਾਸ ਦਾ ਸਭ ਤੋਂ ਵੱਡਾ ਹਿੱਟਰ ਮੰਨਿਆ ਜਾਂਦਾ ਸੀ। ਕਪਿਲ ਨੇ ਟੈਸਟ 'ਚ 400 ਤੋਂ ਜ਼ਿਆਦਾ ਵਿਕਟਾਂ ਲੈਣ ਦੇ ਨਾਲ-ਨਾਲ 5000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਦੇਵ ਨੇ 131 ਟੈਸਟ ਮੈਚਾਂ ਵਿੱਚ 31.05 ਦੀ ਔਸਤ ਅਤੇ 80.91 ਦੀ ਸਟ੍ਰਾਈਕ ਰੇਟ ਨਾਲ 5248 ਦੌੜਾਂ ਬਣਾਈਆਂ ਹਨ।
ਐਡਮ ਗਿਲਕ੍ਰਿਸਟ- (ਸਟਰਾਈਕ ਰੇਟ: 81.96)
ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਐਡਮ ਗਿਲਕ੍ਰਿਸਟ ਟੈਸਟ 'ਚ 7ਵੇਂ ਨੰਬਰ 'ਤੇ ਫਿਨਿਸ਼ਰ ਦੀ ਭੂਮਿਕਾ ਨਿਭਾਉਂਦੇ ਸਨ। ਅਸਲ 'ਚ ਕਈ ਮੌਕਿਆਂ 'ਤੇ ਉਨ੍ਹਾਂ ਨੂੰ ਗੇਂਦਬਾਜ਼ਾਂ ਨਾਲ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਦਾ ਸੀ, ਅਜਿਹੇ 'ਚ ਉਨ੍ਹਾਂ ਨੂੰ ਜ਼ੋਰਦਾਰ ਬੱਲੇਬਾਜ਼ੀ ਕਰਨੀ ਪੈਂਦੀ ਸੀ। ਗਿਲਕ੍ਰਿਸਟ ਨੇ 96 ਟੈਸਟ ਮੈਚਾਂ ਵਿੱਚ 47.61 ਦੀ ਔਸਤ ਅਤੇ 81.96 ਦੀ ਸਟ੍ਰਾਈਕ ਰੇਟ ਨਾਲ 5570 ਦੌੜਾਂ ਬਣਾਈਆਂ ਹਨ।
ਵਰਿੰਦਰ ਸਹਿਵਾਗ- (ਸਟਰਾਈਕ ਰੇਟ: 82.33)
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਟੈਸਟ 'ਚ ਸਭ ਤੋਂ ਵੱਧ ਸਟ੍ਰਾਈਕ ਰੇਟ ਰੱਖਣ ਵਾਲੇ ਬੱਲੇਬਾਜ਼ ਹਨ। ਸਹਿਵਾਗ ਨੇ 104 ਟੈਸਟ ਮੈਚਾਂ 'ਚ 49.34 ਦੀ ਔਸਤ ਅਤੇ 82.23 ਦੀ ਸਟ੍ਰਾਈਕ ਰੇਟ ਨਾਲ 8586 ਦੌੜਾਂ ਬਣਾਈਆਂ ਹਨ, ਜਿਸ ਦੌਰਾਨ ਉਨ੍ਹਾਂ ਨੇ 2 ਤੀਹਰੇ ਸੈਂਕੜੇ ਸਮੇਤ 23 ਸੈਂਕੜੇ ਵੀ ਲਗਾਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)